ਬਾਦਲ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੋਣ ਦਾ ਕਰ ਰਹੀ ਹੈ ਡਰਾਮਾ : ਕਾਹਨ ਸਿੰਘ ਵਾਲਾ

2

ਨਰਮੇ ਦੇ ਖਰਾਬੇ ਤੋ ਬਾਅਦ ਕਣਕ ਦੇ ਝਾੜ ਨੇ ਝੰਬੇ ਕਿਸਾਨ
ਫਰੀਦਕੋਟ,4 ਮਈ ( ਜਗਦੀਸ਼ ਕੁਮਾਰ ਬਾਂਬਾ ) ਸ਼੍ਰੋਅਦ (ਅ ) ਦੇ ਜਰਨਲ ਸਕੱਤਰ ਤੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਪਣੀ ਪੂਰੀ ਟੀਮ ਨਾਲ ਫਰੀਦਕੋਟ ਤੇ ਨਾਲ ਲੱਗਦੇ ਪਿੰਡਾਂ ਵਿਚ ਤੂਫਾਨੀ ਦੋਰਾ ਕਰਦੇ ਹੋਏ ਕਿਹਾ ਕਿ ਮਾਲਵਾ ਪੱਟੀ ਦੇ ਕਿਸਾਨਾਂ ਲਈ ਇਸ ਵਾਰ ਹਾੜੀ ਸਾਉਣੀ ਦੀ ਫਸਲ ਘਾਟੇ ਦਾ ਸੌਦਾ ਬਣ ਗਈ ਕਿਉਕਿ ਪਹਿਲਾਂ ਨਰਮੇ ਦਾ ਖਰਾਬਾ ਹੋ ਗਿਆ ਤੇ ਇਸ ਵਾਰ ਕਣਕ ਦੇ ਘੱਟ ਝਾੜ ਨਿਕਲਣ ਕਾਰਨ ਹੋਏ ਆਰਥਿਕ ਨੁਕਸਾਨ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅਨਾਜ ਮਡੀਆਂ ਵਿਚ ਕਣਕ ਦੀ ਖ੍ਰੀਦ ਵੀ ਘੱਟ ਹੋਈ ਹੈ। ਉਹਨਾ ਕਿਹਾ ਕਿ ਦੇਸ਼ ਬੇਮਿਸਾਲ ਖੇਤੀ ਸੰਕਟ ਵਿਚੋ ਗੁਜਰ ਰਿਹਾ ਹੈ,ਜਿਥੇ ਕਰਜੇ ਦੇ ਬੋਝ ਥੱਲੇ ਦੱਬ ਕੇ ਦੇਸ਼ ਦਾ ਅੰਨਦਾਤੇ ਕਿਸਾਨ ਮਜਦੂਰ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਇਸ ਵਰਤਾਰੇ ਦੀ ਮੁੱਖ ਜਿੰਮੇਵਾਰ ਕੇਂਦਰ ਤੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤਮਾਸ਼ਹੀਨ ਬਣੀ ਹੋਈ ਹੈ,ਉਨਾਂ ਕਿਹਾ ਕਿ ਇਸ ਖੇਤੀ ਸੰਕਟ ਦੇ ਮੁੱਖ ਕਾਰਨ ਖੇਤੀ ਲਾਗਤਾ ਮੁੱਲਾਂ ਦਾ ਬੇਰੋਕ ਵੱਧਣਾ ਅਤੇ ਕਿਸਾਨਾਂ ਦੀ ਫਸਲ ਦਾ ਉਚਿਤ ਮੁੱਲ ਨਾ ਮਿਲਣਾ, ਪਿੰਡਾਂ ਵਿਚ ਰੋਜਗਾਰ ਦੇ ਸਾਧਨਾਂ ਦੀ ਕਮੀ ਅਤੇ ਕਿਸਾਨਾਂ ਦਾ ਲਗਾਤਾਰ ਕਰਜੇ ਦੇ ਬੋਝ ਥੱਲੇ ਦੱਬ ਜਾਣਾ ਹੈ। ਉਨਾਂ ਕਿਹਾ ਕਿ ਇਥੋ ਤੱਕ ਕਿ ਕੁਦਰਮੀ ਆਫਤਾਂ ਨਾਲ ਕਿਸਾਨਾਂ ਦੀ ਪੂਰੀ ਫਸਲ ਬਰਬਾਦ ਹੋ ਜਾਣ ਦੇ ਬਾਵਜੂਦ ਕਿਸਾਨਾਂ ਤੇ ਸਰਕਾਰ ਵੱਲੋ ਕਰਜਾ ਮੋੜਨ ਲਈ ਦਬਾਅ ਪਾਉਣਾ ਅਤੇ ਜਲੀਲ ਕਰਨਾ ਜਾਰੀ ਹੈ,ਦੂਜੇ ਪਾਸੇ ਲੋਕਾਂ ਦੇ ਅੱਛੇ ਦਿਨਾਂ ਦੀ ਗੱਲ ਕਰਨ ਵਾਲੀ ਸਰਕਾਰ ਸਿਰਫ ਵੱਡੇ ਸਰਮਾਏਦਾਰਾਂ ,ਭ੍ਰਿਸ਼ਟ ਅਫਸਰਸ਼ਾਹੀ ਅਤੇ ਮਾਫੀਆਂ ਦੀ ਸੇਵਾ ਵਿਚ ਲੱਗੀ ਹੋਈ ਹੈ ਅਤੇ ਉਨਾਂ ਦੇ ਲੱਖਾਂ ਕਰੋੜਾਂ ਦੇ ਕਰਜੇ ਵੱਟੇ ਖਾਤੇ ਪਾ ਰਹੀ ਹੈ।ਉਨਾਂ ਕਿਹਾ ਕਿ ਵਿਜੇ ਮਾਲੀਆਂ ਅਤੇ ਲਲਿਤ ਮੋਦੀ ਵਰਗੇ ਸਰਕਾਰੀ ਖਜਾਨੇ ਨੂੰ ਲੁੱਅ ਕੇ ਵਿਦੇਸ਼ਾਂ ਵਿਚ ਬੈਠੇ ਐਸ਼ੋ-ਅਰਾਮ ਦੀ ਜਿੰਦਗੀ ਗੁਜਾਰ ਰਹੇ ਹਨ ਜਦੋਕਿ ਦੇਸ਼ ਦਾ ਅੰਨਦਾਤਾ ਕਿਸਾਨ ਬਰਬਾਦੀ ਦੀ ਕਿਗਾਰ ਤੇ ਖੜਾ ਹੈ। ਇਸ ਮੌਕੇ ਸੁਰਜੀਤ ਅਰਾਂਈਆਂ ਅਤੇ ਮਿੰਟੂ ਯੂਐਸਏ ਨੇ ਕਿਹਾ ਕਿ ਪੰਜਾਬ ਸਮੇਤ ਕਿਸਾਨ, ਮਜਦੂਰ ਤੇ ਬੇਰੋਜੁਗਾਰ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਭਾਜਪਾ ਸਰਕਾਰ ਅਤੇ ਉਸ ਦੀ ਭਾਈਵਾਲ ਸਮੁੱਚੇ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਲੇ ਕਰਨ ਦੀ ਨੀਤੀ ਨਾਲ ਛੋਟੇ ਕਿਸਾਨਾਂ ਦੀ ਜਮੀਨ ਖੋਹ ਕੇ ਸਰਮਾਏਦਾਰਾਂ ਦੇ ਹਵਾਲੇ ਕਰਨਾ ਚਾਹੁੰਦੇ ਹਨ। ਅੰਤ ਵਿਚ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਾਦਲ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੋਣ ਦਾ ਡਰਾਮਾ ਕਿੰਨਾਂ ਚਿਰ ਕਰੇਗੀ ਹੁਣ ਲੋਕ ਸਿਆਣੇ ਤੇ ਸਮਝਦਾਰ ਹੋ ਚੁੱਕੇ ਹਨ , ਜਿਸ ਦਾ ਬਦਲਾ ਲੋਕ 2017 ਦੀ ਵਿਧਾਨ ਸਭਾ ਚੋਣਾ ਮੌਕੇ ਸ਼੍ਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਾ ਕੇ ਲੈਣਗੇ । ਇਸ ਮੌਕੇ ਉਹਨਾਂ ਦੇ ਨਾਲ ਬਾਪੂ ਜੋਗਿੰਦਰ ਸਿੰਘ ਗੋਲੇਵਾਲ, ਸਿਮਰਨਜੀਤ ਸਿੰਘ ਕੋਟਸੁਖੀਆਂ ਆਦਿ ਤੋ ਇਲਾਵਾ ਭਾਰੀ ਗਿਣਤੀ ਵਿਚ ਪਾਰਟੀ ਵਰਕਰ ਵੀ ਹਾਜਰ ਸਨ।

468 ad

Submit a Comment

Your email address will not be published. Required fields are marked *