ਬਾਦਲ ਸਰਕਾਰ ਕਰੇਗੀ ਢੱਡਰੀਆਂ ਵਾਲਿਆਂ ਦੀ ਰਾਖੀ

17ਪਟਿਆਲਾ, 19 ਮਈ ( ਜਗਦੀਸ਼ ਬਾਮਬਾ ) ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਵਧਾਈ ਜਾਏਗੀ। ਉਨ੍ਹਾਂ ਦੇ ਪਟਿਆਲਾ ਸਥਿਤ ਪਰਮੇਸ਼ਵਰ ਦੁਆਰ ਗੁਰਦੁਆਰਾ ਸਾਹਿਬ ਦੀ ਵੀ ਸੁਰੱਖਿਆ ਵਧਾਈ ਜਾਣ ਦੀ ਤਿਆਰੀ ਹੈ। ਇਸ ਲਈ ਆਈ ਜੀ ਪਟਿਆਲਾ ਰੇਂਜ ਪਰਮਾਰਾਜ ਸਿੰਘ ਉਮਰਾਨੰਗਲ ਨੇ ਗੁਰਦੁਆਰਾ ਪਰਮੇਸ਼ਵਰ ਦੁਆਰਾ ਦਾ ਜਾਇਜਾ ਵੀ ਲਿਆ ਹੈ।ਗੁਰਦੁਆਰਾ ਸਾਹਿਬ ‘ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਮਰਾਨੰਗਲ ਨੇ ਆਖਿਆ ਕਿ ਜਰੂਰਤ ਮੁਤਾਬਕ ਸੁਰੱਖਿਆ ਵਧਾਈ ਜਾਏਗੀ। ਬਾਬਾ ਰਣਜੀਤ ਸਿੰਘ ‘ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਅਦੇਸ਼ ਦਿੱਤੇ ਹਨ।ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ 17 ਮਈ ਨੂੰ ਕਾਤਲਾਨਾ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰਦਿਆਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਲ-ਬਾਲ ਬਚੇ। ਜਦਕਿ ਉਨ੍ਹਾਂ ਦੇ ਇੱਕ ਸਾਥੀ ਸੇਵਾਦਾਰ ਭੁਪਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

468 ad

Submit a Comment

Your email address will not be published. Required fields are marked *