ਬਾਦਲ ਨੈਲਸ਼ਨ ਮੰਡੇਲਾ ਨਹੀ , ਜ਼ਕਰੀਆ ਖਾਨ – ਸਰਨਾ ਭਰਾ

ਬਾਦਲ ਵੱਲੋ ਸਿੱਖਾਂ ਵਿਰੁੱਧ ਦਰਜ ਕੀਤੇ ਦੇਸ਼ ਧਰੋਹੀ ਦੇ ਮੁਕੱਦਮੇ ਬਰਦਾਸ਼ਤ ਨਹੀ ਕੀਤੇ ਜਾਣਗੇ- ਸਰਨਾ ਭਰਾ

sarna brosਨਵੀ ਦਿੱਲੀ 19 ਨਵੰਬਰ () ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕਤੱਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਪੰਜਾਬ ਦੀ ਬਾਦਲ ਸਰਕਾਰ ਵੱਲੋ ਸਿੱਖਾਂ ਵਿਰੁੱਧ ਦੇਸ਼ ਧਰੋਹੀ ਦੇ ਦਰਜ ਕੀਤੇ ਜਾ ਰਹੇ ਮੁਕਦੱਮਿਆ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਸਿੱਖ ਕਦੇ ਵੀ ਦੇਸ਼ ਧਰੋਹੀ ਨਹੀ ਹੋ ਸਕਦਾ ਪਰ ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰ ਲਈ ਸਿੱਖ ਗੁਰੂ ਸਾਹਿਬ ਨੇ ਜਿਥੇ ਪੰਥ ਨੂੰ ਜ਼ਬਰ ਦਾ ਟਾਕਰਾ ਸਬਰ ਨਾਲ ਕਰਨਾ ਸਿਖਾਇਆ ਉਥੇ ਜ਼ੁਲਮ ਦੀ ਇੰਤਹਾ ਹੋ ਜਾਣ’ ਤੇ ਸ਼ਮਸ਼ੀਰ ਦੀ ਵਰਤੋ ਕਰਨ ਦਾ ਵੀ ਪਾਠ ਪੜਾਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਨਾ ਭਰਾਵਾਂ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਹੋਂਦ ਵਿੱਚ ਆਈ ਤਾਂ ਸਿੱਖਾਂ ਦਾ ਕਤਲੇਆਮ ਹੀ ਹੁੰਦਾ ਰਿਹਾ ਹੈ ਅਤੇ ਸਿੱਖਾਂ ਵਿਰੁੱਧ  ਝੂਠੇਮੁਕੱਦਮੇ ਦਰਜ ਕਰਕੇ ਜੇਲਾਂ ਵਿੱਚ ਵੀ ਸੁੱਟਿਆ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਸੰਗਤਾਂ ਕੋਲੋ ਹੱਥ ਜੋੜ ਕੇ ਮੁਆਫੀ ਮੰਗਣ ਦਾ ਡਰਾਮਾ ਇਹ ਕਹਿ ਕੇ ਕਰ ਰਹੇ ਹਨ ਕਿ ਜੇਕਰ ਉਹਨਾਂ ਕੋਲੋ ਕੋਈ ਗਲਤੀ ਹੋਈ ਹੈ ਤਾਂ ਉਹ ਮੁਆਫੀ ਮੰਗਦੇ ਹਨ ਜਦ ਕਿ ਦੂਸਰੇ ਪਾਸੇ ਉਹਨਾਂ ਦੇ ਫਰਜ਼ੰਦ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਇਹ ਧਮਕੀਆ ਦੇ ਰਿਹਾ ਹੈ ਕਿ ਉਹਨਾਂ ਦੇ ਕਿਸੇ ਵੀ ਵਰਕਰ ਜਾਂ ਆਗੂ ਦਾ ਘਿਰਾਉ ਕਰਨ ਵਾਲਿਆ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਉਹਨਾਂ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਰਹੇ ਹਨ ਕਿ ਜੇ ਉਹਨਾਂ ਕੋਲੋ ਕੋਈ ਗਲਤੀ ਹੋਈ ਤਾਂ ਉਹ ਮੁਆਫੀ ਮੰਗਦੇ ਹਨ ਵੀ ਹਾਸੋਹੀਣੀ ਮੁਆਫੀ ਨਹੀ ਸਗੋ ਪੰਜਾਬ ਦੀ ਲੋਕਾਂ ਦਾ ਮਜ਼ਾਕ ਉਡਾਉਣ ਵਾਲਾ ਡਰਾਮਾ ਹੈ ਕਿਉਕਿ ਕਰੀਬ ਪੰਜ ਮਹੀਨੇ ਤੋ ਵੀ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਚੋਰੀ ਹੋਏ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਨੂੰ ਅੱਜ ਤੱਕ ਸਰਕਾਰ ਲੱਭ ਨਹੀ ਸਕੀ ਜਦ ਕਿ ਚੋਰਾਂ ਨੇ ਇਲਾਕੇ ਵਿੱਚ ਪੋਸਟਰ ਵੀ ਲਗਾ ਦਿੱਤੇ ਸਨ ਕਿ ਉਹਨਾਂ ਨੇ ਸਿੱਖਾਂ ਦਾ ਗੁਰੂ ਚੋਰੀ ਕੀਤਾ ਹੈ। ਉਹਨਾਂ ਕਿਹਾ ਕਿ ਚੋਰੀ ਹੋਇਆ ਸਰੂਪ ਲੱਭਣ ਦੀ ਬਜਾਏ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆ ਵਿੱਚ ਖਿਲਾਰ ਦਿੱਤੇ ਗਏ ਜਿਸ ਦੇ ਰੋਸ ਵਜੋ ਸ਼ਾਤਮਈ ਧਰਨਾ ਦੇ ਰਹੇ ਗੁਰੂ ਘਰ ਦੇ ਪ੍ਰਚਾਰਕਾਂ ਤੇ ਸੰਗਤਾਂ ‘ਤੇ ਬਾਦਲਾਂ ਦੇ ਇਸ਼ਾਰਿਆ ‘ਤੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਦੋਸ਼ੀ ਪੁਲੀਸ ਵਾਲਿਆ ਨੂੰ ਅੱਜ ਤੱਕ ਗ੍ਰਿਫਤਾਰ ਨਹੀ ਕੀਤਾ ਗਿਆ ਸਗੋ ਸੰਗਤਾਂ ਨਾਲ ਇੱਕ ਹੋਰ ਧਰੋਹ ਕਮਾਉਦਿਆ ਮੁਕੱਦਮਾ ਅਣਪਛਾਤੇ ਵਿਅਕਤੀਆ ਦੇ ਖਿਲਾਫ ਦਰਜ ਕਰਕੇ ਖਾਨਾਪੂਰਤੀ ਕਰ ਦਿੱਤੀ ਗਈ। ਇਥੇ ਹੀ ਬੱਸ ਨਹੀ ਸਿੱਤਮਜਰੀਫੀ ਇਥੋ ਤੱਕ ਪੁੱਜ ਚੁੱਕੀ ਹੈ ਕਿ ਗੁਰੂ ਸਾਹਿਬ ਦੇ ਚੋਰੀ ਹੋਏ ਸਰੂਪ ਨੂੰ ਲੱਭਣ ਲਈ ਅਤੇ ਅੰਗ ਪਾੜ ਕੇ ਖਿਲਾਰਨ ਵਾਲਿਆ ਦੀ ਜਾਂਚ ਤਾਂ ਸੀ.ਬੀ.ਆਈ ਨੂੰਦਿੱਤੀ ਗਈ ਹੈ ਪਰ ਦੋ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲੇ ਪੁਲੀਸ ਵਾਲਿਆ ਦੀ ਜਾਂਚ ਦੀ ਜਿੰਮੇਵਾਰੀ ਸੀ.ਬੀ.ਆਈ ਨੂੰ ਨਹੀ ਸੌਂਪੀ ਗਈ ਜਿਥੋ ਬਾਦਲਾ ਦਾ ਮੱਕਾਰ ਸਾਹਮਣੇ ਆਉਣਾ ਹੈ।
ਉਹਨਾਂ ਕਿਹਾ ਕਿ ਸਰਬੱਤ ਖਾਲਸਾ ਦੇ ਨਾਮ ਤੇ ਸ਼ਹੀਦ ਬਾਬਾ ਨੋਧ ਸਿੰਘ ਦੀ ਰਣਤੱਤੇ ਦੀ ਭੂਮੀ ਤੇ ਕੀਤੇ ਗਏ ਪੰਥਕ ਇਕੱਠ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਹੋਈ ਸੰਗਤ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਬਾਦਲ ਰਾਜ ਵਿੱਚ ਹੋਈਆ ਵਧੀਕੀਆ ਤੋ ਕਿੰਨੇ ਦੁੱਖੀ ਹਨ ਤੇ ਉਹ ਬਦਲਾਉ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਿਸ ਦੇਸ਼ ਦਾ ਰਾਜਾ ਕੱਪਟੀ ਤੇ ਕਮੀਨਾ ਹੋਵੇਗਾ ਉਸ ਦਾ ਰਾਜ ਬਹੁਤੀ ਦੇਰ ਨਹੀ ਚੱਲ ਸਕਦਾ। ਉਹਨਾਂ ਕਿਹਾ ਕਿ ਸੂਬੇ ਵਿੱਚ ਜਨਤਾ ਜਨਾਰਦਨ ਨੂੰ ਇਨਸਾਫ ਮਿਲਣਾ ਤਾਂ ਦੂਰ ਰਿਹਾ ਸਗੋ ਭਾਰਤੀ ਸੰਵਿਧਾਨ ਅਨੁਸਾਰ ਮਿਲੇ ਮੌਲਿਕ ਅਧਿਕਾਰਾਂ ਅਨੁਸਾਰ ਹਾਕਮ ਧਿਰ ਦੀਆ ਗਲਤ ਨੀਤੀਆ ਦੇ ਖਿਲਾਫ ਅਵਾਜ਼ ਬੁਲੰਦ ਕਰਨ ਵਾਲਿਆ ਦੇ ਖਿਲਾਫ ਦੇਸ਼ ਧਰੋਹੀ ਤੇ ਹੋਰ ਕਈ ਪ੍ਰਕਾਰ ਦੇ ਮੁਕੱਦਮੇ ਦਰਜ ਕਰਕੇ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਇਸ ਵੇਲੇ ਬਾਦਲਾਂ ਦਾ ਲੱਕੜਬੱਗਾ ਬਣ ਕੇ ਕੰਮ ਕਰ ਰਿਹਾ ਹੈ ਤੇ ਧਰਮ ਪ੍ਰਚਾਰ ਕਰਨ ਦੀ ਬਜਾਏ ਬਾਦਲਾ ਦੀ ਪੁਸ਼ਤਪਨਾਹੀ ਕਰਕੇ ਗੁਰੂ ਦੀ ਗੋਲਕ ਦੀ ਵਰਤੋ ਧਰਮ ਪ੍ਰਚਾਰ ਦੀ ਬਜਾਏ  ਬਾਦਲਾ ਦੀਆ ਸਿਆਸੀ ਰੈਲੀਆ ‘ਤੇ ਖਰਚ ਕਰਕੇ ਦੁਰਵਰਤੋ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਤਰ•ਾ ਦਿੱਲੀ ਵਿੱਚ ਬੈਠੇ ਬਾਦਲਾਂ ਦੇ ਪਾਲਤੂ ਧਰਮ ਦੀ ਬਜਾਏ ਅਧਰਮ ਦਾ ਪ੍ਰਚਾਰ ਕਰਕੇ ਅਜਿਹੇ ਵਿਅਕਤੀਆ ਦੀ ਪੁਸ਼ਤਪਨਾਹੀ ਕਰ ਰਹੇ ਹਨ ਜਿਹੜੇ ਚਰਿੱਤਰਹੀਣ ਦੇ ਦੋਸ਼ਾਂ ਨੂੰ ਲੈ ਕੇ ਸੰਗਤਾਂ ਦੀ ਕਚਿਹਰੀ ਵਿੱਚ ਨੰਗੇ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਸਗੋ ਤਖਤਾਂ ਦੇ ਜਥੇਦਾਰਾਂ ਦਾ ਕੰਮ ਵੀ ਇਹ ਹੁਣ ਆਪਣੇ ਗ੍ਰੰਥੀਆ ਕੋਲੋ ਕਰਵਾ ਕੇ ਉਸ ਵਿਅਕਤੀ ਨੂੰ ਮੁਆਫੀ ਦਿਵਾ ਰਹੇ ਹਨ ਜਦ ਕਿ ਅਜਿਹੀ ਬੱਜਰ ਗਲਤੀ ਕਰਨ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਤਨਖਾਹ ਲਗਵਾਉਣੀ ਪੈਦੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਸਾਰਾ ਸਿੱਖ ਪੰਥ ਗਮ ਵਿੱਚ ਡੁੱਬਾ ਹੋਇਆ ਹੈ ਤੇ ਸਿੱਖਾਂ ਨੇ ਦੀਵਾਲੀ ਨਹੀ ਮਨਾਈ ਦੂਸਰੇ ਪਾਸੇ ਬਾਦਲਾ ਦੇ ਦਿੱਲੀ ਕਮੇਟੀ ਤੇ ਕਾਬਜ ਮਨਜੀਤ ਸਿੰਘ  ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਦਮਦਮੀ ਟਕਸਾਲ ਦੇ ਲੋਕਾਂ ਵੱਲੋ ਨਕਾਰੇ ਹੋਏ ਮੁੱਖੀ ਹਰਨਾਮ ਸਿੰਘ ਧੁੰਮਾਂ ਨਾਲ ਮਿਲ ਕੇ ਗੁਰੂਦੁਆਰਾ ਬੰਗਲਾ ਸਾਹਿਬ ਨੂੰ ਸੋਨੇ ਦੇ ਦਰਵਾਜ਼ੇ ਚੜਾ ਕੇ ਖੁਸ਼ੀਆ ਮਨਾ ਰਹੇ ਹਨ। ਉਹਨਾਂ ਕਿਹਾ ਕਿ ਬਾਦਲ ਨੂੰ ਸਿੱਖਾਂ ਦੀ ਸਭ ਤੋ ਵੱਡੀ ਦੁਸ਼ਮਣ ਜਮਾਤ ਆਰ.ਐਸ.ਐਸ ਦਾ ਪਹਿਲੀ ਕਤਾਰ ਦਾ ਆਗੂ ਤੇ ਦੇਸ਼ ਦਾ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਸਿੱਖਾਂ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਕੇ ਜੇਲਾਂ ਵਿੱਚ ਬੰਦ ਕਰਨ ਦੇ ਬਦਲੇ ਨੈਲਸ਼ਨ ਮੰਡੇਲਾ ਦਾ ਅਵਾਰਡ ਦੇ ਕੇ ਨਾਇਕ ਦੱਸ ਸਕਦਾ ਹੈ ਪਰ ਸਿੱਖ ਪੰਥ ਲਈ ਬਾਦਲ ਨੈਲਸ਼ਨ ਮੰਡੇਲਾ ਦੇ ਪੈਰਾਂ ਵਰਗਾ ਵੀ ਨਾ ਹੋ ਕੇ ਇੱਕ ਔਰੰਗਜੇਬ ਤੇ ਜ਼ਕਰੀਆ ਖਾਂ ਤੇ ਮੀਰ ਮਨੂੰ ਵਰਗਾ ਖਲਨਾਇਕ ਹੈ । ਉਹਨਾਂ ਕਿਹਾ ਕਿ ਕਿੰਨੇ ਅਫਸੋਸ ਨਾਲ ਕਹਿਣਾ ਪੈ ਰਿਹਾਹੈ ਕਿ ਸ਼ਰੋਮਣੀ ਅਕਾਲੀ ਦਲ (ਬਾਦਲ) ਅਕਾਲੀ ਦਲ ਦੇ ਮੁੱਢਲੇ ਅਸੂਲਾ ਨੂੰ ਤਿਲਾਂਜਲੀ ਦੇ ਚੁੱਕਾ ਹੈ ਤੇ ਇਸ ਨੂੰ ਹੁਣ ਅਕਾਲੀ ਦਲ ਕਹਿਣਾ ਉੱਚਿਤ ਨਹੀ ਹੋਵੇਗਾ। ਉਹਨਾਂ ਕਿਹਾ ਕਿ ਸਿੱਖ ਪੰਥ ਹੁਣ ਬਾਦਲ ਦਲੀਆ ਦੀਆ ਲੂੰਬੜ ਚਾਲਾਂ ਨੂੰ ਸਮਝ ਚੁੱਕਾ ਹੈ ਤੇ ਹੁਣ ਇਹਨਾਂ ਦੀ ਹਰ ਵਧੀਕੀ ਦਾ ਸਾਹਮਣਾ ਕਰਨ ਲਈ ਕਮਰਕੱਸੇ ਕਰ ਬੈਠਾ ਹੈ ਤੇ ਜਲਦੀ ਹੀ ਬਾਦਲ ਸਰਕਾਰ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ ਜਾਵੇਗਾ।

468 ad

Submit a Comment

Your email address will not be published. Required fields are marked *