ਬਾਦਲ ਨੇ ਚੋਣ ਕਮਿਸ਼ਨ ਨੂੰ ਨੋਟਿਸ ਦਾ ਜਵਾਬ ਭੇਜਿਆ

ਬਾਦਲ ਨੇ ਚੋਣ ਕਮਿਸ਼ਨ ਨੂੰ ਨੋਟਿਸ ਦਾ ਜਵਾਬ ਭੇਜਿਆ

**ਵੋਟ ਨਾਲ ਨੋਟ ਮੰਗਣ ਦਾ ਮਾਮਲਾ, ਕਿਹਾ ਸ਼ਬਦਾਂ ਦਾ ਗਲਤ ਅਰਥ ਕੱਢਿਆ ਗਿਆ**

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੋਟ ਦੇ ਨਾਲ ਨੋਟ ਮੰਗਣ ਦੀ ਸ਼ਿਕਾਇਤ ਦੇ ਸੰਬੰਧ ‘ਚ ਆਪਣਾ ਜਵਾਬ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੋਣ ਮੁਹਿੰਮ ਦੇ ਚਲਦੇ ਜਲੰਧਰ ‘ਚ ਸਨਅਤਕਾਰਾਂ ਦੀ ਇਕ ਚੋਣ ਸਭਾ ਨੂੰ ਸੰਬੋਧਨ ਕਰਨ ਸਮੇਂ ਬਾਦਲ ਵਲੋਂ ਅਕਾਲੀ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਪੱਖ ‘ਚ ਵੋਟ ਦੇ ਨਾਲ ਨੋਟ ਦੇਣ ਦੀ ਅਪੀਲ ਕਰਨ ਦਾ ਦੋਸ਼ ਲੱਗਾ ਸੀ। ਇਸ ਸੰਬੰਧ ‘ਚ ਕਮਿਸ਼ਨ ਨੇ ਨੋਟਿਸ ਲੈਂਦੇ ਹੋਏ ਜ਼ਿਲਾ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਸੀ ਅਤੇ ਬਾਅਦ ‘ਚ ਪ੍ਰੋਗਰਾਮ ਦੀ ਸੀ. ਡੀ. ਵੇਖਣ ਮਗਰੋਂ ਬਾਦਲ ਨੂੰ ਨੋਟਿਸ ਜਾਰੀ ਕਰਦੇ ਹੋਏ 2 ਮਈ ਤਕ ਜਵਾਬ ਦੇਣ ਲਈ ਕਿਹਾ ਸੀ।  ਮਿਲੀ ਜਾਣਕਾਰੀ ਮੁਤਾਬਕ ਬਾਦਲ ਨੇ ਆਪਣਾ ਜਵਾਬ ਕਮਿਸ਼ਨ ਨੂੰ ਭੇਜਦੇ ਹੋਏ ਕਿਹਾ ਕਿ ਉਨ੍ਹਾਂ ਨੇ ਤਾਂ ਮਜ਼ਾਕੀਆ ਲਹਿਜੇ ‘ਚ ਕੁਝ ਗੱਲਾਂ ਆਖੀਆਂ ਸਨ, ਜਿਨ੍ਹਾਂ ਦਾ ਗਲਤ ਅਰਥ ਕੱਢਿਆ ਗਿਆ ਹੈ ਅਤੇ ਉਮੀਦਵਾਰ ਲਈ ਨੋਟ ਮੰਗਣ ਦੀ ਕਿਸੇ ਤਰ੍ਹਾਂ ਦੀ ਅਪੀਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਰਾਜ ਦੇ ਮੁੱਖ ਮੰਤਰੀ ਹਨ ਅਤੇ ਆਪਣੀ ਜ਼ਿੰਮੇਦਾਰੀ ਸਮਝਦੇ ਹਨ। ਚੋਣ ਜ਼ਾਬਤੇ ਦੀ ਉਲੰਘਣਾ  ਬਾਰੇ ਉਹ ਸੋਚ ਵੀ ਨਹੀਂ ਸਕਦੇ। ਹੁਣ ਕਮਿਸ਼ਨ 1-2 ਦਿਨਾਂ ‘ਚ ਬਾਦਲ ਦੇ ਜਵਾਬ ‘ਤੇ ਫੈਸਲਾ ਲਵੇਗਾ।

468 ad