‘ਬਾਦਲ ਕੋੜਮੇ ਵਲੋਂ ਸਿੱਖ ਕੌਮ ਤੇ ਖਾਲਿਸਤਾਨ ਦੇ ਖਿਲਾਫ ਜੰਗ ਦਾ ਖੁੱਲਾ ਐਲਾਨ’

Dr. Amarjit Singh

Dr. Amarjit Singh

ਪ੍ਰਕਾਸ਼ ਸਿੰਘ ਬਾਦਲ, ਪਿਛਲੀ ਲਗਭਗ ਅੱਧੀ ਸਦੀ ਤੋਂ ਸਿੱਖ ਕੌਮ ਨੂੰ ਗ੍ਰਹਿਣ ਬਣ ਕੇ ਚਿੰਬੜਿਆ ਹੋਇਆ ਹੈ। ਇਸ ਅੱਧੀ ਸਦੀ ਦੌਰਾਨ ਉਹ ਕਈ ਵਰ•ੇ ਅਕਾਲੀ ਦਲ ਦਾ ਪ੍ਰਧਾਨ ਰਿਹਾ ਅਤੇ ਪੰਜ ਵਾਰੀ ਮੁੱਖ ਮੰਤਰੀ ਬਣਿਆ। ਇਸ ਦੇ ਮੁੱਖ ਮੰਤਰੀ ਕਾਲ ਵਿੱਚ 13 ਅਪ੍ਰੈਲ, 1978 ਦਾ ਅੰਮ੍ਰਿਤਸਰ ਸਾਕਾ ਹੋਇਆ, ਜਿਸ ਵਿੱਚ ਨਰਕਧਾਰੀਆਂ ਨੇ 13 ਸਿੰਘ ਸ਼ਹੀਦ ਕੀਤੇ ਅਤੇ ਦਰਜਨਾਂ ਹੋਰ ਜ਼ਖਮੀ ਕੀਤੇ। ਘੱਲੂਘਾਰਾ – 84 ਵਿੱਚ ਇਸ ਦਾ ਰੋਲ ਹੁਣ ਜੱਗ ਜ਼ਾਹਰ ਹੋ ਚੁੱਕਾ ਹੈ। ਧਰਮਯੁੱਧ ਮੋਰਚੇ (1982-1984) ਦੌਰਾਨ ਬਾਦਲ ਦੀ ਅਗਵਾਈ ਵਿੱਚ ਡੇਢ ਦਰਜਨ ਦੇ ਕਰੀਬ ਗੁਪਤ ਮੀਟਿੰਗਾਂ ਇੰਦਰਾ ਗਾਂਧੀ ਅਤੇ ਉਸ ਦੇ ਨੁਮਾਇੰਦਿਆਂ ਨਾਲ ਹੋਣ ਦੇ ਸਬੂਤ ਹੁਣ ਸਾਹਮਣੇ ਆ ਚੁੱਕੇ ਹਨ। ਬਾਦਲ ਨੇ ਹਮੇਸ਼ਾਂ ਜਨ ਸੰਘ ਤੇ ਉਸ ਦੇ ਵਿੰਗ ਆਰ. ਐਸ. ਐਸ. ਨਾਲ ਆਪਣੀ ਸਾਂਝ-ਭਿਆਲੀ ਕਾਇਮ ਰੱਖੀ ਅਤੇ ਕਦੀ ਵੀ ਨੈਸ਼ਨਲ ਲੈਵਲ ‘ਤੇ ਸਿੱਖਾਂ ਦੇ ਉੱਭਰਵੇਂ ਰੋਲ ਨੂੰ ਉਜਾਗਰ ਨਹੀਂ ਹੋਣ ਦਿੱਤਾ। ਆਪਣੀ ਅੱਡਰੀ ਪਛਾਣ ਵਾਲੀ ਸਿੱਖ ਕੌਮ, ਇਸ ਅੱਧੀ ਸਦੀ ਵਿੱਚ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੂਤਵੀਆਂ ਦੀ ਪਿਛਲੱਗ ਬਣ ਕੇ ਹੀ ਰਹਿ ਗਈ। ਜਿਹੜਾ ਗੁਰੂ ਸਾਹਿਬਾਨ ਨੇ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ‘ਧਰ ਤੇਜ ਕਰਾਰਾ’ ਵਾਲਾ ਪੰਥ ਸਾਜ ਕੇ, ਮੁੱਖ ਧਾਰਾ ਗਾਡੀਰਾਹ ਪ੍ਰਗਟ ਕੀਤਾ ਗਿਆ ਸੀ, ਉਸ ਨੂੰ ਬਾਦਲ ਨੇ ਹਿੰਦੂਤਵੀ ਸੋਚ ਪ੍ਰਧਾਨ ਗੰਗੋਤਰੀ ਅੰਦਰ ਡੋਬਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
1980ਵਿਆਂ-90ਵਿਆਂ ਵਿੱਚ ਬਾਦਲ ਇੱਕ ਪਾਸੇ ਸੰਵਿਧਾਨ ਦੀ ਕਾਪੀ ਸਾੜ ਰਿਹਾ ਸੀ (ਧਰਮਯੁੱਧ ਮੋਰਚਾ), ਭਾਰਤ ਸਰਕਾਰ ਦੇ ਖਿਲਾਫ ਖੁੱਲ•ੀ ਜੰਗ ਦਾ ਐਲਾਨ ਕਰ ਰਿਹਾ ਸੀ (ਜੂਨ-84 ਵਿੱਚ ਬੀ. ਬੀ. ਸੀ. ਨੂੰ ਦਿੱਤਾ ਇੰਟਰਵਿਊ), ਸ਼ਹੀਦ ਜੁਝਾਰੂ ਸਿੰਘਾਂ ਦੇ ਭੋਗਾਂ ‘ਤੇ ਜਾ ਕੇ ਗਰਮਾ-ਗਰਮ ਭਾਸ਼ਣ ਕਰ ਰਿਹਾ ਸੀ ਪਰ ਨਾਲ ਹੀ ਨਾਲ ਸਿੱਖ ਕਾਤਲ ਕੇ. ਪੀ. ਗਿੱਲ ਨਾਲ ਉਸ ਦੇ ਪਿਤਾ ਦੇ ਘਰ ਲਗਾਤਾਰਤਾ ਨਾਲ ਖੁਫੀਆ ਮੀਟਿੰਗਾਂ ਵੀ ਕਰ ਰਿਹਾ ਸੀ (1992-1995)। ਬੀਤੇ ਸਾਰੇ ਵਰਿ•ਆਂ ਦੌਰਾਨ ਬਾਦਲ ਨੇ ਕਦੀ ਵੀ ਖੁੱਲ• ਕੇ ਖਾਲਿਸਤਾਨ ਜਾਂ ਜੁਝਾਰੂ ਲਹਿਰ ਦੇ ਖਿਲਾਫ ਕਦੀ ਬਿਆਨਬਾਜ਼ੀ ਨਹੀਂ ਕੀਤੀ। ਵੈਸੇ ਵੀ ਬਹੁਤ ਘੱਟ ਬੋਲਣਾ, ਰਿਐਕਟ ਨਾ ਕਰਨਾ ਅਤੇ ਸਿੱਧੇ ਸਵਾਲਾਂ ਨੂੰ ਮਜ਼ਾਕੀਆ ਅੰਦਾਜ਼ ਵਿੱਚ ਟਾਲ ਦੇਣਾ, ਉਸ ਦੀ ‘ਸਿਆਸੀ ਕਲਾ’ ਵੀ ਰਹੀ ਹੈ। ਪਰ ਹੁਣ ਲਗਭਗ 90 ਵਰਿ•ਆਂ ਦੀ ਉਮਰ ਨੂੰ ਅੱਪੜੇ ਇਸ ਬੁੱਢੇ ਲੂੰਬੜ ਨੇ ਖੁੱਲਮ-ਖੁੱਲ•ਾ ਖਾਲਿਸਤਾਨ ਅਤੇ ਜੁਝਾਰੂਆਂ ਦੇ ਖਿਲਾਫ ਕਿਉਂ ਮੂੰਹ ਖੋਲਿ•ਆ ਹੈ? ਬਾਦਲ ਦੇ ਨਲਾਇਕ ਤੇ ਗੱਪੀ ਮੁੰਡੇ ਸੁਖਬੀਰ ਨੇ ਵੀ ‘ਪਿਤਾ ਸਮਾਨ ਬਾਦਲ’ ਦੀਆਂ ਪੈੜਾਂ ‘ਤੇ ਚੱਲਦਿਆਂ ਉਵੇਂ ਹੀ ਮੂੰਹ ਵਿੱਚੋਂ ਝੱਗ ਸੁੱਟਣੀ ਸ਼ੁਰੂ ਕੀਤੀ ਹੈ।
ਪਿਛਲੇ ਕੁਝ ਮਹੀਨਿਆਂ ਦੀਆਂ ਘਟਨਾਵਾਂ ਦੇ ਲੱਗੇ ਸੇਕ ਦੇ ਆਧਾਰ ਨੂੰ ਘਟਾਉਣ ਲਈ ਬਾਦਲ ਕੋੜਮੇ ਨੇ, ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਅੱਜਕੱਲ• ਸਦਭਾਵਨਾ ਰੈਲੀਆਂ ਦਾ ਅਡੰਬਰ ਰਚਿਆ ਹੋਇਆ ਹੈ। ਇਨ•ਾਂ ਰੈਲੀਆਂ ਵਿੱਚ ਭਾੜੇ ਦੇ ਟੱਟੂਆਂ ਦਾ ਜਮਘਟ ਵੇਖ ਕੇ ਬਾਦਲ ਪਿਓ ਪੁੱਤਰ ਬਾਗੋ-ਬਾਗ ਹੋਏ, ਫੇਰ ਸਿੱਧੇ ਤੀਰ ਛੱਡਦੇ ਹਨ। ਬਾਦਲ ਦਾਅਵਾ ਕਰਦਾ ਹੈ ਕਿ ਇਸ ਵੇਲੇ ਪੰਜਾਬ ਦੀ ਅਕਾਲੀ ਸਰਕਾਰ ਦੀ ‘ਰੇਟਿੰਗ’ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਮਕਬੂਲੀਅਤ ਵਾਲੀ ਹੈ ਅਤੇ ਛੋਟਾ ਬਾਦਲ ਪੰਜਾਬ ਦਾ ‘ਵਿਕਾਸ ਮੈਨ’ ਬਣ ਕੇ ਪੰਜਾਬ ਨੂੰ ਦੁਨੀਆਂ ਦਾ ਸਭ ਤੋਂ ਵਿਕਸਿਤ ਸੂਬਾ ਦੱਸ ਰਿਹਾ ਹੁੰਦਾ ਹੈ। ਪਿਓ-ਪੁੱਤਰ ਸਰਬੱਤ ਖਾਲਸਾ (10 ਨਵੰਬਰ) ਨੂੰ ਕਾਂਗਰਸ ਦੇ ਖਾਤੇ ਵਿੱਚ ਪਾਉਣਾ ਨਹੀਂ ਭੁੱਲਦੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਬਹੁਤ ਵੱਡੀ ‘ਅੰਤਰਰਾਸ਼ਟਰੀ ਸਾਜ਼ਿਸ਼’ ਦਾ ਹਿੱਸਾ ਦੱਸਦੇ ਹਨ।
ਗੁਰਦਾਸਪੁਰ ਦੀ ਰੈਲੀ ਵਿੱਚ, ਵੱਡੇ ਬਾਦਲ ਵਿਚਲਾ ਸਿੱਖ ਵਿਰੋਧੀ ਜ਼ਹਿਰ, ਸਿੱਧਮ-ਸਿੱਧਾ ਹੀ ਮੂੰਹ ‘ਚੋਂ ਧਾਰ ਬਣ ਕੇ ਨਿੱਕਲਿਆ। ਆਪਣੇ ਲੂੰਬੜ ਬੁਰਕੇ ਨੂੰ ਪਾਸੇ ਸੁੱਟਦਿਆਂ ਬਾਦਲ ਨੇ ਕਿਹਾ, ”ਮੈਂ ਪੰਜਾਬ ਤੇ ਪੰਜਾਬੀਆਂ ਨੂੰ ਬਿਲਕੁਲ ਵੀ ਆਂਚ ਨਹੀਂ ਆਉਣ ਦਿਆਂਗਾ। ਇਸ ਪਵਿੱਤਰ ਮਿਸ਼ਨ ਦੀ ਖਾਤਰ ਮੈਂ ਤੇ ਸੁਖਬੀਰ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ। ਵਿਨਾਸ਼ਕਾਰੀ, ਪੰਥ-ਵਿਰੋਧੀ, ਪੰਜਾਬ-ਵਿਰੋਧੀ ਤਾਕਤਾਂ, ਜਿਹੜੀਆਂ ਕਿ ਪੰਜਾਬ ਵਿੱਚ ਬੜੀ ਮੁਸ਼ਕਿਲ ਨਾਲ ਸਥਾਪਤ ਸ਼ਾਂਤੀ-ਸਦਭਾਵਨਾ ਨੂੰ ਖਤਮ ਕਰਨਾ ਚਾਹੁੰਦੀਆਂ ਹਨ, ਉਨ•ਾਂ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਅਸੀਂ ਪਹਿਲਾਂ ਹੀ ਇਨ•ਾਂ ਪੰਥ ਵਿਰੋਧੀ ਤਾਕਤਾਂ ਦੀ ਬਦੌਲਤ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਗਵਾਏ ਸਨ, ਹੁਣ ਅਸੀਂ ਤਖਤ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਹੱਥੋਂ ਨਹੀਂ ਜਾਣ ਦੇਵਾਂਗੇ। ਜੇ ਕਦੀ ਇਉਂ ਹੋ ਗਿਆ ਤਾਂ ਫੇਰ ਦੁੱਖ ਤੇ ਪਛਤਾਵੇ ਤੋਂ ਬਿਨਾਂ ਸਾਡੇ ਪੱਲੇ ਹੋਰ ਕੁਝ ਨਹੀਂ ਬਚੇਗਾ।”
ਉਪਰੋਕਤ ਫੁਰਮਾਨ ਤੋਂ ਬਾਅਦ ਬਾਦਲ ਨੇ ਪੰਜਾਬ ਦੇ ਹਿੰਦੂਆਂ ਲਈ ਬੜਾ ਡੂੰਘਾ ਹੌਕਾ ਲੈਂਦਿਆਂ, ‘ਹਾਅ ਦਾ ਨਾਅਰਾ’ ਮਾਰਦਿਆਂ ਕਿਹਾ, ‘ਸਾਡੀਆਂ ਸਦਭਾਵਨਾ ਰੈਲੀਆਂ ਦਾ ਮਨੋਰਥ ਲੋਕਾਂ, ਵਿਸ਼ੇਸ਼ਕਰ ਹਿੰਦੂਆਂ ਦੇ ਵਿਸ਼ਵਾਸ ਤੇ ਭਰੋਸੇ ਨੂੰ ਜਿੱਤਣਾ ਹੀ ਨਹੀਂ ਬਲਕਿ ਤਕੜਾ ਕਰਨਾ ਹੈ, ਜਿਹੜੇ ਕਿ ਪੰਜਾਬ ਵਿੱਚ ਵਾਪਰੀਆਂ ਤਾਜ਼ਾ ਘਟਨਾਵਾਂ ਕਰਕੇ ਬੜੇ ਭੈਅ-ਭੀਤ ਹਨ। ਸਮਾਜ ਵਿਰੋਧੀ ਅਨਸਰਾਂ ਦੀਆਂ ਕਾਰਵਾਈਆਂ ਦੇ ਬਾਵਜੂਦ ਅਸੀਂ ਪੰਜਾਬ ਵਿੱਚ ਸ਼ਾਂਤੀ, ਏਕਤਾ ਤੇ ਅਮਨ-ਚੈਨ ਕਦੀ ਭੰਗ ਨਹੀਂ ਹੋਣ ਦਿਆਂਗੇ।’ ਛੋਟੇ ਬਾਦਲ ਨੇ ਆਪਣੀ ਚਿਣਕਵੀਂ ਆਵਾਜ਼ ਵਿੱਚ ਬੋਲਦਿਆਂ ਕਿਹਾ, ”ਜਿਹੜੇ ਪੰਥ ਵਿਰੋਧੀ, ਪੰਜਾਬ ਵਿਰੋਧੀ ਅਨਸਰ ਪੰਜਾਬ ਦੀ ਏਕਤਾ-ਅਖੰਡਤਾ ਨੂੰ ਭੰਗ ਕਰਨ ‘ਤੇ ਤੁਲੇ ਹੋਏ ਹਨ, ਉਨ•ਾਂ ਨੂੰ ਅਸੀਂ ਲੱਭ-ਲੱਭ ਕੇ ਜੇਲ•ਾਂ ਵਿੱਚ ਤੁੰਨ ਦਿਆਂਗੇ, ਜਿਵੇਂ ਕਿ ਅਸੀਂ ਪਹਿਲਾਂ ਹੀ ਕਈਆਂ ਨੂੰ ਸਲਾਖਾਂ ਪਿੱਛੇ ਬੰਦ ਕੀਤਾ ਹੋਇਆ ਹੈ।”
ਪਾਠਕਜਨ ਉਪਰੋਕਤ ਬਿਆਨਬਾਜ਼ੀ ਨੂੰ ਡੁੱਬਦੀ ਬੇੜੀ ਦੇ ਮਲਾਹ ਦੀ ਹਾਲ-ਬੂ-ਪਾਹਰਿਆ ਕਿਹਾ ਜਾਵੇ ਜਾਂ ਭਾਰਤੀ ਏਜੰਸੀਆਂ ਵਲੋਂ ਸਿੱਖਾਂ ਦੀ ਅਗਲੀ ਨਸਲ ਦੀ ਨਸਲਕੁਸ਼ੀ ਕਰਨ ਲਈ ਬਾਦਲ ਕੋੜਮੇ ਨੂੰ ਦਿੱਤਾ ਸਬ-ਕੰਟਰੈਕਟ? ਜ਼ਾਹਰ ਹੈ ਕਿ ਨਨਕਾਣਾ ਸਾਹਿਬ, ਪੰਜਾਬ ਸਾਹਿਬ ਗਵਾਉਣ ਵਿੱਚ ਖਾਲਿਸਤਾਨੀਆਂ ਦਾ ਰੋਲ ਨਹੀਂ ਬਲਕਿ ਇਸ ਦੀ ਨਸਲ ਦੇ ਵਡੇਰੇ ਬਲਦੇਵ ਸਿੰਘ ਦਾ ਰੋਲ ਹੈ, ਜਿਸ ਨੇ ਆਪਣੇ ਟਾਟਾਨਗਰ ਦੇ ਕਾਰਖਾਨਿਆਂ ਤੇ ਡਿਫੈਂਸ ਮਨਿਸਟਰੀ ਦੀ ਖਾਤਰ ਸਿੱਖ ਕੌਮ ਨੂੰ ਨਹਿਰੂ ਦੀ ਜੇਬ ਵਿੱਚ ਪਾ ਦਿੱਤਾ, ਜਿਵੇਂ ਕਿ ਇਸ ਨੇ ਆਪਣੇ ਟੱਬਰ ਦੀ ਕੁਰਸੀ ਅਤੇ ਰਾਜਸਥਾਨ, ਦਿੱਲੀ, ਹਰਿਆਣੇ ਆਦਿ ਵਿੱਚ ਲੁੱਟ ਦੇ ਮਾਲ ਨਾਲ ਬਣਾਈ ਆਪਣੀ ਅਰਬਾਂ ਦੀ ਜਾਇਦਾਦ ਬਚਾਉਣ ਲਈ ਸਿੱਖ ਕੌਮ ਨੂੰ ਆਰ. ਐਸ. ਐਸ. ਦੇ ਹਵਾਲੇ ਕੀਤਾ ਹੋਇਆ ਹੈ। ਬਾਦਲ ਅਤੇ ਬਾਦਲਕਿਆਂ ਵਲੋਂ ਸਿੱਖ ਕੌਮ ਦੇ ਉੱਠੇ ਰੋਹ ਨੂੰ ਵਿਦੇਸ਼ੀ ਏਜੰਸੀਆਂ ਅਤੇ ਕਾਂਗਰਸ ਦੇ ਖਾਤੇ ਪਾਉਣਾ ਇਨ•ਾਂ ਦੀ ਬਦਹਵਾਸੀ ਦੱਸਦਾ ਹੈ। ਸਿੱਖ ਪ੍ਰਚਾਰਕਾਂ ਵਲੋਂ ਭਾਈ ਪੰਥਪ੍ਰੀਤ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਬਾਦਲਾਂ ਦੇ ਇਸ ਕੂੜ ਪ੍ਰਾਪੇਗੰਡੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਹੈ। ਉਨ•ਾਂ ਪੁੱਛਿਆ ਹੈ, ”ਸ. ਬਾਦਲ ਦੱਸੇ ਕਿ ਵੋਟਾਂ ਖਾਤਰ ਸਵਾਂਗਧਾਰੀ ਸੌਦਾ ਸਾਧ ਵਿਰੁੱਧ ਦਰਜ ਹੋਏ ਧਾਰਾ-295 ਏ ਦਾ ਕੇਸ ਕਿਹੜੀ ਵਿਦੇਸ਼ੀ ਏਜੰਸੀ ਨੇ ਵਾਪਸ ਲਿਆ? ਬਿਨਾਂ ਕਸੂਰ ਮੰਨੇ ਅਤੇ ਬਿਨਾਂ ਮਾਫੀ ਮੰਗਣ ਤੋਂ ਉਸ ਨੂੰ ਅਕਾਲ ਤਖਤ ਤੋਂ ਮਾਫੀ ਦਾ ਹੁਕਮਨਾਮਾ ਜਾਰੀ ਕਰਵਾ ਕੇ ਅਕਾਲ ਤਖਤ ਦੀ ਮਾਣ-ਮਰਿਯਾਦਾ ਨੂੰ ਮਿੱਟੀ ਵਿੱਚ ਕਿਸ ਏਜੰਸੀ ਨੇ ਮਿਲਾਇਆ? …..ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਜਥੇਦਾਰ ਬਲਵੰਤ ਸਿੰਘ ਨੰਦਗੜ• ਦੱਸ ਚੁੱਕੇ ਹਨ ਕਿ ਨਾਗਪੁਰ ਤੋਂ ਵਾਇਆ ਚੰਡੀਗੜ• ਪਹੁੰਚੇ ਹੁਕਮਾਂ ‘ਤੇ ਉਹ ਤਾਂ ਸਿਰਫ ਦਸਤਖਤ ਹੀ ਕਰਦੇ ਸਨ। …..ਬਾਦਲ ਦੱਸਣ ਕਿ ਇਹ ਸਭ ਕੁਝ ਕਿਹੜੀ ਵਿਦੇਸ਼ੀ ਏਜੰਸੀ ਕਰਵਾ ਕੇ ਅਕਾਲ ਤਖਤ ਦੀ ਮਰਿਯਾਦਾ ਨੂੰ ਮਿੱਟੀ ਵਿੱਚ ਰੋਲ਼ ਰਹੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਵਾਲੇ ਦੋਸ਼ੀਆਂ ਦੀ ਭਾਲ ਤੋਂ ਪੁਲਿਸ ਨੂੰ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ? ਸ਼ਾਂਤਮਈ ਧਰਨੇ ਦੌਰਾਨ ਬਾਣੀ ਪੜ•ਦੇ ਸਿੱਖਾਂ ‘ਤੇ ਗੋਲੀ ਚਲਾਉਣ ਦਾ ਹੁਕਮ ਕਿਸ ਵਿਦੇਸ਼ੀ ਏਜੰਸੀ ਨੇ ਦਿੱਤਾ ਸੀ? ਨਾਨਕਸ਼ਾਹੀ ਕੈਲੰਡਰ ਦਾ ਕਤਲ ਕਿਸ ਵਿਦੇਸ਼ੀ ਏਜੰਸੀ ਨੇ ਕਰਵਾਇਆ ਸੀ? ਗੁਰਮੀਤ ਪਿੰਕੀ ਨੂੰ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਹੀ ਰਿਹਾਅ ਕਰਕੇ ਬਹਾਲ ਕਰਨ ਦਾ ਹੁਕਮ ਕਿਸ ਵਿਦੇਸ਼ੀ ਏਜੰਸੀ ਨੇ ਦਿੱਤਾ ਸੀ? ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਉਠਾਉਣ ਤੋਂ ਪੰਜਾਬ ਸਰਕਾਰ ਨੂੰ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ ਹੋਇਆ ਹੈ? ……ਕੀ ਪੰਜਾਬ ਵਿੱਚ ਰੇਤਾ, ਬਜਰੀ ਅਤੇ ਰੁਜ਼ਗਾਰ ਦੇ ਹੋਰ ਸਾਧਨਾਂ ‘ਤੇ ਕਬਜ਼ਾ ਵੀ ਵਿਦੇਸ਼ੀ ਏਜੰਸੀ ਨੇ ਹੀ ਕੀਤਾ ਹੋਇਆ ਹੈ? ਬਾਦਲ ਦਾਲ ਦੀਆਂ ਰੈਲੀਆਂ ਵਿੱਚ ਪਹੁੰਚਣ ਵਾਲਿਆਂ ਨੂੰ ਸ਼ਰਾਬ ਦੀਆਂ ਪੇਟੀਆਂ ਅਤੇ ਭੁੱਕੀ ਵੀ ਵਿਦੇਸ਼ੀ ਏਜੰਸੀਆਂ ਹੀ ਵੰਡ ਰਹੀਆਂ ਹਨ? ਜੇ ਇਹ ਸਭ ਵਿਦੇਸ਼ੀ ਏਜੰਸੀਆਂ ਹੀ ਕਰ ਰਹੀਆਂ ਹਨ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰਨ ਵਾਲੇ ਸਿੱਖਾਂ ‘ਤੇ ਗੋਲੀ ਚਲਾਉਣ ਦੀ ਸੇਵਾ ਹੀ ਬਾਦਲ ਦਲ-ਬੀਜੇਪੀ ਸਰਕਾਰ ਨੇ ਆਪਣੇ ਜ਼ਿੰਮੇ ਲਈ ਹੋਈ ਹੈ? …..ਵਿਦੇਸ਼ੀ ਸ਼ਕਤੀਆਂ ਦਾ ਹੱਥ ਦੱਸ ਕੇ ਬਾਦਲ ਪਰਿਵਾਰ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾ ਨਹੀਂ ਸਕਦਾ।” ਅਸੀਂ ਉਪਰੋਕਤ ਪ੍ਰਗਟਾਏ ਵਿਚਾਰਾਂ ਦੇ ਅੱਖਰ-ਅੱਖਰ ਨਾਲ ਸਹਿਮਤ ਹਾਂ।
ਯਾਦ ਰਹੇ ਸੰਤ ਭਿੰਡਰਾਂਵਾਲਿਆਂ ਦਾ ਕਥਨ ਹੈ – ‘ਬਾਦਲ ਦੀ ਪਤਲੂਣ ਲੁਹਾ ਕੇ ਵੇਖੋ, ਇਸ ਨੇ ਹੇਠਾਂ ਖਾਕੀ ਨਿੱਕਰ ਪਾਈ ਹੋਈ ਹੈ। ਕਦੀ ਕਿਸੇ ਨੇ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਦਿਆਂ ਵੇਖਿਆ ਹੈ?’ ਅੱਧੀ ਸਦੀ ਤੋਂ ਸਿੱਖੀ ਭੇਸ ਵਿੱਚ ਛੁਪੇ ਬੈਠੇ ਬਾਦਲ ਦਾ ਨਾਗਪੁਰੀ ਕਿਰਦਾਰ ਹੁਣ ਸਿਰ ਚੜ• ਕੇ ਬੋਲ ਰਿਹਾ ਹੈ। ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਇਹ ਬਾਦਲ ਕੋੜਮਾ ਵੱਡੇ ਪੱਧਰ ‘ਤੇ ਸਿੱਖਾਂ ਦਾ ਖੂਨ ਵਹਾਏਗਾ ਤਾਂ ਕਿ ਆਪਣੇ ਮਾਲਕਾਂ ਦਾ ਕ੍ਰਿਪਾ ਪਾਤਰ ਬਣਿਆ ਰਹੇ। ਕੀ 30 ਮਿਲੀਅਨ ਸਿੱਖ ਕੌਮ ਇਵੇਂ ਹੋਣ ਦੇਵੇਗੀ?

468 ad

Submit a Comment

Your email address will not be published. Required fields are marked *