ਬਾਦਲ ਆਪਣੀ ਝੂਠੀ ਦੀ ਦੁਕਾਨ ਤੁਰੰਤ ਬੰਦ ਕਰੇ- ਸਰਨਾ

ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ

ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ

ਨਵੀ ਦਿੱਲੀ 2 ਦਸੰਬਰ:- ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ)ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕਾਰਗੁਜਾਰੀ ਤੇ ਟਿੱਪਣੀ ਕਰਦਿਆ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਵਿੱਚ ਥਾਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਅਤੇ ਦੂਜੇ ਪਾਸੇ ਮੁੱਖ ਮੰਤਰੀ ਝੂਠ ਬੋਲ ਬੋਲ ਕੇ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਿਤ ਕਰ ਰਿਹਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰ ਬਾਦਲ ਨੇ ਝੂਠ ਬੋਲਣ ਵਿੱਚ ਪੀ.ਐਚ.ਡੀ ਕੀਤੀ ਹੋਈ ਅਤੇ ਝੂਠ ਨੂੰ ਸੱਚ ਬਣਾਉਣ ਦੀ ਕਲਾਕਾਰੀ ਬਾਦਲ ਕੋਲੋ ਸਿੱਖੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਾਦਲ ਨੇ ਜਿੰਨਾ ਸਮਾਂ ਵੀ ਰਾਜ ਕੀਤੀ ਹੈ ਸਿਰਫ ਝੂਠ ਦੀ ਦੁਕਾਨਦਾਰੀ ਚਲਾ ਕੇ ਹੀ ਕੀਤਾ ਹੈ। ਉਹਨਾਂ ਕਿਹਾ ਕਿ ਉਹ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ ਜਿਹੜੇ ਅੱਜ ਸਿੱਖਾਂ ਦੀ ਦਿਲਾਂ ਵਿੱਚ ਵੱਸੇ ਹੋਏ ਹਨ ਤੇ ਮਾਸਟਰ ਤਾਰਾ ਸਿੰਘ ਵਰਗਿਆ ਦੀ ਨਿੱਜੀ ਜਿੰਦਗੀ ਇੰਨੀ ਸਾਫ ਸੁਥਰੀ ਸੀ ਕਿ ਵਿਰੋਧੀ ਵੀ ਉਹਨਾਂ ਦੀ ਕਾਰਗੁਜ਼ਾਰੀ ਤੋ ਸਬਕ ਲੈਦੇ ਸਨ। ਉਹਨਾਂ ਕਿਹਾ ਕਿ ਮਾਸਟਰ ਜੀ ਨੇ ਆਪਣੀ ਜਿੰਦਗੀ ਦਾ ਨਾਅਰਾ ਹੀ ਇਹ ਦਿੱਤਾ ਸੀ ਕਿ ”ਪੰਥ ਜੀਵੇ ਮੈਂ ਮਰਾਂ” ਪਰ ਉਹਨਾਂ ਦੇ ਮੁਕਾਬਲੇ ਸ੍ਰ ਬਾਦਲ ਦਾ ਕਿਰਦਾਰ ਸਿਰਫ ਆਪਣੇ ਨਿੱਜੀ ਸਵਾਰਥਾ ਤੱਕ ਹੀ ਸੀਮਤ ਹੈ ਅਤੇ ਸਿੱਖਾਂ ਨੂੰ ਲੁੱਟਣਾ ਤੇ ਕੁੱਟਣਾ ਉਸ ਦੇ ਕਿਰਦਾਰ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਬਾਦਲਾਂ  ਤੇ ਇਹਨਾਂ ਦੇ ਲੱਕੜਬੱਗੇ ਤਖਤਾਂ ਦੇ ਜਥੇਦਾਰ  ਅਤੇ ਦਿੱਲੀ ਵਿੱਚ ਬਾਦਲ ਮਾਰਕਾ ਝੂਠ ਦੀ ਦੁਕਾਨ ਖੋਹਲ ਕੇ ਬੈਠੇ ਇਹਨਾਂ ਦੇ ਕਰਿੰਦਿਆ ਨੇ ਇਹ ਪਰਚਾਰ ਕੀਤਾ ਸੀ ਕਿ ਸਰਨਾ ਭਰਾ ਆਪਣੇ ਦਿੱਲੀ ਕਮੇਟੀ ਦੇ ਸੇਵਾਕਾਲ ਦੌਰਾਨ ਬਾਲਾ ਸਾਹਿਬ ਦਾ ਹਸਪਤਾਲ 300 ਕਰੋੜ ਦਾ ਵੇਚ ਕੇ ਖਾ ਗਏ ਹਨ ਜਿਸ ਨੂੰ ਚੋਣਾਂ ਜਿੱਤਣ ਉਪਰੰਤ 15  ਦਿਨਾਂ ਦੇ ਅੰਦਰ ਅੰਦਰ ਜਨਤਾ ਦੀ ਕਚਿਹਰੀ ਵਿੱਚ ਨਸ਼ਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਨਾ ਬਾਦਲ ਤੇ ਨਾ ਇਹਨਾਂ ਦੇ ਤਖਤਾਂ ਦੇ ਗੁਲਾਮ ਜਥੇਦਾਰਾਂ ਤੇ ਨਾ ਹੀ ਦਿੱਲੀ ਕਮੇਟੀ ਵਾਲੇ ਕਰਿੰਦੇ ਹਸਪਤਾਲ ਦੀ 300 ਕਰੋੜ ਦੀ ਸੇਲ ਡੀਡ ਸੰਗਤਾਂ ਨੂੰ ਵਿਖਾ ਸਕੇ ਹਨ ਅਤੇ ਨਾ ਹੀ ਇਹ ਸਾਬਤ ਕਰ ਸਕੇ ਹਨ ਹਸਪਤਾਲ ਕਿਹੜੀ ਪਾਰਟੀ ਨੂੰ ਵੇਚਿਆ ਹੈ। ਉਹਨਾਂ ਕਿਹਾ ਕਿ ਜੇਕਰ ਹਸਪਤਾਲ 300 ਕਰੋੜ ਦਾ ਵੇਚਿਆ ਗਿਆ ਸੀ ਤਾਂ ਫਿਰ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਨੇ ਇਹ 12 ਕਰੋੜ ਵਿੱਚ ਵਾਪਸ ਕਿਵੇਂ ਮਿਲ ਗਿਆ। ਉਹਨਾਂ ਕਿਹਾ ਕਿ ਜਦੋ ਕੋਈ ਹਸਪਤਾਲ ਵੇਚਿਆ ਨਹੀ ਗਿਆ ਤਾਂ ਫਿਰ ਵਾਪਸ ਲੈਣ ਦੀ ਸਵਾਲ ਹੀ ਪੈਦਾ ਨਹੀ ਹੁੰਦਾ। ਉਹਨਾਂ ਕਿਹਾ ਕਿ ਬਾਦਲ ਮਾਰਕਾਂ ਝੂਠ ਦੀ ਬਿੱਲੀ ਪੂਰੀ ਤਰ•ਾ ਥੈਲਿਉ ਬਾਹਰ ਆ ਚੁੱਕੀ ਹੈ ਤੇ ਦਿੱਲੀ ਦੀਆ ਸੰਗਤਾਂ ਸਮਾਂ ਦੀ ਉਡੀਕ ਕਰ ਰਹੀਆ ਹਨ ਕਿ ਇਹਨਾਂ ਨੂੰ ਲੋਹੇ ਦੇ ਚਨੇ ਚਬਾਏ ਦਾ ਸਕਣ ਅਤੇ ਉਹ ਸਮਾਂ ਜਲਦੀ ਹੀ ਆਉਣ ਵਾਲਾ ਹੈ।
ਉਹਨਾਂ ਕਿਹਾ ਕਿ ਸ੍ਰ ਬਾਦਲ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਿੱਖਾਂ ਨਾਲ ਵਧੀਕੀ ਕਰਨ ਤੇ ਸਿੱਖਾਂ ਕੌਮ ਦਾ ਮੁੱਲ ਵੱਟਣ ਵਾਲਿਆ ਦਾ ਹਮੇਸ਼ਾਂ ਹੀ ਹਸ਼ਰ ਮਾੜਾ ਹੋਇਆ ਹੈ ਤੇ ਕੌਮ ਨੇ ਕਦੇ ਵੀ ਅਜਿਹੇ ਆਗਆਂ ਨੂੰ ਬਖਸ਼ਿਆ ਨਹੀ ਹੈ। ਉਹਨਾਂ ਬਾਦਲ ਨੂੰ ਨਿਹੋਰੇ ਨਾਲ ਕਿਹਾ ਕਿ 90 ਸਾਲ ਦੀ ਉਮਰ ਵਿੱਚ ਜਾ ਕੇ ਵੀ ਉਹ ਝੂਠ ਦਾ ਪੱਲਾ ਫੜ ਕੇ ਆਪਣੀ ਕੁਰਸੀ ਸਲਾਮਤ ਰੱਖ  ਰੱਖਣ ਦਾ ਯਤਨ ਕਰ ਰਹੇ ਹਨ ਜਦ ਕਿ ਨਵਾਬ ਕਪੂਰ ਸਿੰਘ ਵਾਲਿਆ ਨੇ ਕੁਰਸੀ ਲੱਤ ਮਾਰ ਕੇ ਇਹ ਕਿਹਾ ਸੀ ਕਿ ਉਸ ਨੂੰ ਨਵਾਬੀ ਨਹੀ ਸਗੋ ਗੁਰੂ ਘਰ ਦੀ ਸੇਵਾ ਚਾਹੀਦੀ ਹੈ। ਉਹਨਾਂ ਕਿਹਾ ਕਿ ਜਦੋ ਉਹਨਾਂ ਨੂੰ ਪੰਜਾਂ ਪਿਆਰਿਆ ਨੇ ਨਵਾਬੀ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਤਾਂ ਨਵਾਬ ਕਪੂਰ ਸਿੰਘ ਨੇ ਘੋੜਿਆ ਦੀ ਲਿੱਦ ਸੁੱਟਣ ਦੀ ਸੇਵਾ ਮੰਗ ਕੇ ਲਈ ਸੀ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੂੰ ਇਤਿਹਾਸ ਤੋਂ ਸਬਕ ਸਿੱਖ ਕੇ ਸਿੱਖੀ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਸੁਰਜੀਤ ਕੀਤੇ ਗਏ ਅਕਾਲੀ ਦਲ ਦੀਆ ਜੜ•ਾ ਖੋਖਲੀਆ ਕਰਨ ਦੀ ਬਜਾਏ ਇਸ ਪੰਥਕ ਬੂਟੇ ਨੂੰ ਪਾਣੀ ਕੇ ਹਰਿਆ ਭਰਿਆ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤਖਤਾਂ ਦੇ ਗੁਲਾਮ ਜਥੇਦਾਰਾਂ ਵੱਲੋ ਬਾਦਲ ਨੂੰ ਆਦੇਸ਼ ਜਾਰੀ ਨਾ ਮੁਮਕਿਨ ਹੀ ਨਹੀ ਸਗੋ ਆਸੰਭਵ ਵੀ ਹਨ ਕਿਉਕਿ ਗੁਲਾਮ ਦੀ ਹੈਸੀਅਤ ਸਿਰਫ ਆਪਣੇ ਆਕਾ ਦਾ ਹੁਕਮ ਮੰਨਣਾ ਹੀ ਹੁੰਦੀ ਹੈ।

468 ad

Submit a Comment

Your email address will not be published. Required fields are marked *