ਬਾਈਕ ਕੋਰੀਡੋਰ ਤੇ ਟਰਾਂਟੋ ਸਿਟੀ ਕੌਂਸਲ ਕਰਵਾਏਗੀ ਬਹਿਸ

ਟਰਾਂਟੋ- ਸਿਟੀ ਹਾਲ ਪਬਲਿਕ ਵਰਕਸ ਕਮੇਟੀ ਦੁਆਰਾ ਟਰਾਂਟੋ ਦੇ ਡਾਊਨ ਟਾਊਨ ਕੋਰ ਵਿਚ ਬਾਈਕ ਕੋਰੀਡੋਰ ਨੂੰ ਲੈ ਕੇ ਖੁੱਲ੍ਹੀ ਬਹਿਸ ਕਰਵਾਈ ਜਾ ਰਹੀ ਹੈ। ਸਾਈਕਲ ਸਵਾਰਾਂ Tim Hudak3ਦੀ ਸੁਰੱਖਿਆ ਦੇ ਲਈ ਇਸ ਪ੍ਰਸਤਾਵਿਤ ਬਾਈਕ ਟਰੈਕ ਦੇ ਲਈ ਯੋਜਨਾ ਤਾਂ ਤਿਆਰ ਹੈ, ਪਰ ਇਸ ਬਾਰੇ ਫਿਲਹਾਲ ਆਮ ਸਹਿਮਤੀ ਦੀ ਘਾਟ ਨਜ਼ਰ ਆ ਰਹੀ ਹੈ।ਇਹ ਸਾਈਕਲ ਟਰੈਕ ਰਿਚਮੰਡ ਸਟ੍ਰੀਟ, ਯੌਰਕ ਅਤੇ ਬਾਥੂਰਸਟ ਸਟ੍ਰੀਟ ਵਿਚਕਾਰ ਬਣਨਾ ਹੈ।ਇਸ ਤੋਂ ਇਲਾਵਾ ਇਸ ਦਾ ਦਾਇਰਾ ਐਡੀਲੇਡ ਸਅ੍ਰੀਟ ਅਤੇ ਸਿਮਕੋਇ ਸਟ੍ਰੀਟ ਤੱਕ ਵਧਾਏ ਜਾਣ ਦਾ ਪ੍ਰਸਤਾਵ ਹੈ।
ਇਸ ਤੋਂ ਪਹਿਲਾਂ ਹੀ ਸਿਮਕੋਇ, ਕੁਈਨ ਸਟ੍ਰੀਟ ਅਤੇ ਪੀਟਰ ਸਟ੍ਰੀਟ ਵਿਚਕਾਰ ਅਜਿਹਾ ਸਾਈਕਲ ਲੇਨ ਤਿਆਰ ਕੀਤਾ ਗਿਆ ਹੈ। ਹੁਣ ਹੋਰ ਭੀੜ ਵਾਲੀਆਂ ਥਾਵਾਂ ਤੇ ਵੀ ਟਰੈਕ ਬਣਾਏ ਜਾਣ ਦੇ ਲe ਚਰਚਾ ਚੱਲ ਰਹੀ ਹੈ। ਇਸ ਕੋਰੀਡੋਰ ਤੇ ਕਰੀਬ 390,000 ਡਾਲਰ ਦਾ ਖਰਚ ਆਉਣ ਦੀ ਸੰਭਾਵਨਾ ਹੈ।

468 ad