ਬਸਪਾ ਮੁਖੀ ਮਾਇਆਵਤੀ ਨੇ ਭੰਗ ਕੀਤੀਆਂ ਪਾਰਟੀ ਦੀਆਂ ਸਾਰੀਆਂ ਕਮੇਟੀਆਂ

ਬਸਪਾ ਮੁਖੀਆ ਮਾਇਆਵਤੀ ਨੇ ਭੰਗ ਕੀਤੀਆਂ ਪਾਰਟੀ ਦੀਆਂ ਸਾਰੀਆਂ ਕਮੇਟੀਆਂ

ਬਸਪਾ ਮੁਖੀਆ ਮਾਇਆਵਤੀ ਨੇ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਸਫਾਏ ਦੇ ਮੱਦੇਨਜ਼ਰ ਮੰਗਲਵਾਰ ਨੂੰ ਪਾਰਟੀਆਂ ਦੀਆਂ ਸਾਰੀਆਂ ਕਮੇਟੀਆਂ ਨੂੰ ਭੰਗ ਕਰ ਦਿੱਤਾ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਬਸਪਾ ਮੁਖੀਆ ਮਾਇਆਵਤੀ ਨੇ ਮੰਗਲਵਾਰ ਨੂੰ ਪਾਰਟੀ ਦੇ ਅਹੁਦਾ ਅਧਿਕਾਰੀਆਂ ਨਾਲ ਲੋਕ ਸਭਾ ਚੋਣਾਂ ‘ਚ ਹਾਰ ਦੇ ਕਾਰਨਾਂ ਦੀ ਪੂਰੀ ਸਮੀਖਿਆ ਕਰਨ ਤੋਂ ਬਾਅਦ ਪਾਰਟੀ ਦੀ ਵਿਧਾਨ ਸਭਾ, ਜ਼ਿਲਾ ਅਤੇ ਰਾਜ ਪੱਧਰੀ ਸਾਰੀਆਂ ਕਮੇਟੀਆਂ ਨੂੰ ਭੰਗ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਇਆਵਤੀ ਇਨ੍ਹਾਂ ਸਾਰੀਆਂ ਕਮੇਟੀਆਂ ਦਾ ਸਿਰੇ ਤੋਂ ਗਠਨ ਕਰੇਗੀ। ਸੂਤਰਾਂ ਅਨੁਸਾਰ ਮਾਇਆਵਤੀ ਬਸਪਾ ਸੰਗਠਨ ਦਾ ਮੁੱਖ ਆਧਾਰ ਮੰਨੇ ਜਾਣ ਵਾਲੇ ਖੇਤਰੀ ਆਗੂਆਂ ਦੀ ਨਿਭਾਈ ਗਈ ਭੂਮਿਕਾ ਤੋਂ ਸਖਤ ਨਾਰਾਜ਼ ਹੈ, ਕਾਰਨ ਕਿ ਉਨ੍ਹਾਂ ਨੇ ਜਨਤਾ ਦੇ ਮੂਡ ਅਤੇ ਪਾਰਟੀ ਉਮੀਦਵਾਰਾਂ ਦੀ ਤਿਆਰੀ ਬਾਰੇ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ, ਲਿਹਾਜਾ ਕਈ ਆਗੂ ਹਟਾਏ ਜਾਣ ਵਾਲੇ ਹਨ।
ਮਾਇਆਵਤੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਅਹੁਦਾ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਖੁਦ ਗੱਲ ਕਰ ਕੇ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਵੱਖ-ਵੱਖ ਬੈਠਕਾਂ ਕਰ ਕੇ ਸੰਬੰਧਤ ਰਾਜਾਂ ਦੀ ਚੋਣਾਵੀ ਰਿਪੋਰਟ ਲਈ ਅਤੇ ਚੋਣ ਨਤੀਜਿਆਂ ਦੀ ਸਮੀਖਿਆ ਕੀਤੀ। ਉੱਤਰ ਪ੍ਰਦੇਸ਼ ਦੀ ਚਾਰ ਵਾਰ ਮੁੱਖ ਮੰਤਰੀ ਰਹਿ ਚੁਕੀ ਮਾਇਆਵਤੀ ਨੇ ਇਸ ਸੂਬੇ ‘ਚ ਮਿਲੀ ਹਾਰ ਨੂੰ ਵਿਸ਼ੇਸ਼ ਗੰਭੀਰਤਾ ਨਾਲ ਲਿਆ ਹੈ ਅਤੇ ਬੁੱਧਵਾਰ ਤੋਂ ਬਾਅਦ ਇੱਥੇ ਪਾਰਟੀ ਨੂੰ ਮਿਲੀ ਹਾਰ ਦੀ ਡੂੰਘੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਨੇ ਪਾਰਟੀ ਸੰਗਠਨ ‘ਚ ਵਿਆਪਕ ਤਬਦੀਲੀ ਦੇ ਸੰਕੇਤ ਦਿੱਤੇ ਹਨ ਅਤੇ ਹੁਣ ਤੋਂ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਦੇ ਸੰਕੇਤ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਾਲ 2009 ਦੀਆਂ ਲੋਕ ਸਭਾ ਚੋਣਾਂ ‘ਚ ਬਸਪਾ ਨੂੰ ਉੱਤਰ ਪ੍ਰਦੇਸ਼ ਦੀਆਂ 80 ‘ਚੋਂ 20 ਲੋਕ ਸਭਾ ਸੀਟਾਂ ਮਿਲੀਆਂ ਸਨ ਪਰ ਇਨ੍ਹਾਂ ਚੋਣਾਂ ‘ਚ ਉਸ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਹੈ।

468 ad