ਬਲਾਤਕਾਰ ਮਾਮਲੇ ‘ਚ ਟੈਕਸੀ ਡਰਾਈਵਰ ਨੂੰ 20 ਸਾਲ ਦੀ ਸਜ਼ਾ

ਨਿਊਯਾਰਕ—ਅਮਰੀਕਾ ਦੇ ਨਿਊਯਾਰਕ ਵਿਚ ਸਾਲ 2011 ਵਿਚ ਇਕ ਅਮਰੀਕੀ ਮਹਿਲਾ ਦੇ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕਰਨ Sikh Driverਅਤੇ ਉਸ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਇਕ ਸਿੱਖ ਟੈਕਸੀ ਡਰਾਈਵਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਟੈਕਸੀ ਡਰਾਈਵਰ ਗੁਰਮੀਤ ਸਿੰਘ (42) ਨੂੰ ਇਸ ਮਾਮਲੇ ਵਿਚ ਪਹਿਲਾਂ 25 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿਚ ਇਹ ਸਜ਼ਾ ਘਟਾ ਤੇ 20 ਸਾਲ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪੀੜਤ ਮਹਿਲਾ ਇਕ ਗੈਰ ਸਰਕਾਰੀ ਸੰਗਠਨ ਦੇ ਨਾਲ ਕੰਮ ਕਰਦੀ ਹੈ। ਪੀੜਤ ਮਹਿਲਾ ਨੇ ਸੁਣਵਾਈ ਦੌਰਾਨ ਕਿਹਾ ਕਿ ਉਹ ਮਈ, 2011 ਵਿਚ ਦੇਰ ਰਾਤ ਇਕ ਪਾਰਟੀ ਤੋਂ ਬਾਅਦ ਗੁਰਮੀਤ ਸਿੰਘ ਦੀ ਕਾਰ ਵਿਚ ਸਵਾਰ ਹੋਈ ਸੀ। ਉਹ ਕਾਰ ਵਿਚ ਹੀ ਸੌਂ ਗਈ ਸੀ, ਜਿਸ ਤੋਂ ਬਾਅਦ ਗੁਰਮੀਤ ਸਿੰਘ ਨੇ ਉਸ ਨੂੰ ਚਾਕੂ ਦਿਖਾ ਕੇ ਧਮਕੀ ਦਿੱਤੀ ਅਤੇ ਉਸ ਦੇ ਨਾਲ ਬਲਾਤਕਾਰ ਕੀਤਾ। ਮਹਿਲਾ ਨੇ ਕਿਹਾ ਕਿ ਉਸ ਘਟਨਾ ਨੂੰ ਯਾਦ ਕਰਕੇ ਉਹ ਅੱਜ ਵੀ ਸਹਿਮ ਉੱਠਦੀ ਹੈ।

468 ad