ਬਲਾਤਕਾਰੀ ਬਾਪ ਤੋਂ ਧੀ ਨੇ ਲਿਆ ਇਸ ਤਰ੍ਹਾਂ ਬਦਲਾ

ਨਵੀਂ ਦਿੱਲੀ- ਸਾਡੇ ਸਮਾਜ ਵਿਚ ਔਰਤਾਂ ‘ਤੇ ਹੋ ਰਹੇ ਅੱਤਿਆਚਾਰ ਇਸ ਹੱਦ ਤੱਕ ਵਧ ਚੁੱਕੇ ਹਨ ਕਿ ਅੱਜ ਔਰਤਾਂ ਘਰ ‘ਚ ਹੀ ਸੁਰੱਖਿਅਤ ਨਹੀਂ ਹਨ। ਆਏ ਦਿਨ ਬਲਾਤਕਾਰ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਜਿਹੀ ਹੀ ਇਕ ਲੜਕੀ ਜੋ ਕਿ ਆਪਣੇ Murderਪਿਤਾ ਦੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਸੀ, ਉਸ ਦੇ ਪਿਤਾ ਲਗਾਤਾਰ ਕਈ ਸਾਲਾਂ ਤੋਂ ਆਪਣੇ ਹੀ ਧੀ ਦਾ ਯੌਨ ਸ਼ੋਸ਼ਣ ਕਰ ਰਹੇ ਸਨ। ਇਸ ਦੀ ਸ਼ਿਕਾਰ ਲੜਕੀ ਨੇ ਆਪਣੇ ਪਿਤਾ ਤੋਂ ਇਸ ਢੰਗ ਨਾਲ ਬਦਲਾ ਲਿਆ ਕਿ ਹਰ ਕਿਸੇ ਦੀ ਰੂਹ ਕੰਬ ਜਾਵੇਗੀ। 23 ਸਾਲ ਦੀ ਇਸ ਲੜਕੀ ਨੇ ਆਪਣੇ ਦੋ ਦੋਸਤਾਂ ਦੀ ਮਦਦ ਨਾਲ ਰਾਤ ਨੂੰ ਸੁੱਤੇ ਹੋਏ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਹੱਤਿਆ ਦੌਰਾਨ ਲੜਕੀ ਨੇ ਜੋ ਕੀਤਾ ਉਹ ਕਾਫੀ ਹੈਰਾਨ ਕਰ ਦੇਣ ਵਾਲਾ ਹੈ।
ਲੜਕੀ ਨੇ ਆਪਣੇ ਪਿਤਾ ਨੂੰ ਮਾਰਨ ਲਈ ਆਪਣੇ ਦੋ ਦੋਸਤਾਂ ਦਾ ਸਹਾਰਾ ਲਿਆ। ਜਿਸ ਤਰੀਕੇ ਨਾਲ ਉਨ੍ਹਾਂ ਨੇ ਇਸ ਸ਼ਖਸ ਦੀ ਹੱਤਿਆ ਕੀਤੀ ਉਹ ਰੌਂਗਟੇ ਖੜ੍ਹਾ ਕਰ ਦੇਣ ਵਾਲਾ ਹੈ।
ਦੋਸ਼ੀਆਂ ਨੇ ਸੁੱਤੇ ਹੋਏ ਸ਼ਖਸ ਦੇ ਸਿਰ ਅਤੇ ਚਿਹਰੇ ‘ਤੇ ਤੇਜ਼ਧਾਰ ਹਥਿਆਰ ਨਾਲ ਤਕਰੀਬਨ 20 ਵਾਰ ਕੀਤੇ ਅਤੇ ਇਸ ਤੋਂ ਬਾਅਦ ਉਸ ਦੇ ਹੱਥ ਬੰਨ ਦਿੱਤੇ ਅਤੇ ਤਾਰ ਨਾਲ ਉਸ ਦਾ ਗਲਾ ਘੁੱਟ ਦਿੱਤਾ। ਇੰਨਾ ਹੀ ਨਹੀਂ, ਲੜਕੀ ਨੇ ਆਪਣੇ ਪਿਤਾ ਨੂੰ ਮਾਰ ਕੇ ਕੱਚ ਦੇ ਟੁੱਕੜੇ ਨਾਲ ਉਸ ਦਾ ਸੀਨਾ ਚੀਰ ਕੇ ਕਲੇਜਾ ਕੱਢ ਲਿਆ। ਹਾਲਾਂਕਿ ਪੁਲਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਮੁਤਾਬਕ ਉਸ ਸ਼ਖਸ ਦੀ ਹੱਤਿਆ ਤੋਂ ਬਾਅਦ ਤਿੰਨਾਂ ਨੇ ਉਸ ਦੇ ਹੱਥ ਅਤੇ ਪੈਰ ਪਿਛੇ ਬੰਨ ਦਿੱਤੇ ਅਤੇ ਚਾਦਰ ‘ਚ ਉਸ ਦੀ ਲਾਸ਼ ਨੂੰ ਲਪੇਟ ਲਿਆ। ਦੋਸ਼ੀਆਂ ਨੇ ਉਸ ਦੀ ਲਾਸ਼ ਨੂੰ ਇਕ ਗੱਡੀ ਵਿਚ ਰੱਖ ਕੇ ਘਰ ਤੋਂ ਕੁਝ ਹੀ ਕਿਲੋਮੀਟਰ ਦੂਰ ਇਕ ਨਾਲੇ ਵਿਚ ਸੁੱਟ ਦਿੱਤਾ। ਇਸ ਪੂਰੇ ਕਾਰਨਾਮੇ ਵਿਚ ਤਿੰਨੋਂ ਨੇ ਆਪਣੇ ਹੱਥਾਂ ‘ਤੇ ਦਸਤਾਨੇ ਪਹਿਨੇ ਹੋਏ ਸਨ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਾ ਹੋਵੇ ਅਤੇ ਹੱਥਾਂ ਦੀਆਂ ਉਂਗਲਾਂ ਦੇ ਨਿਸ਼ਾਨ ਨਾ ਛੁੱਟਣ। ਲੜਕੀ ਦੇ ਵਾਰ-ਵਾਰ ਬਦਲਦੇ ਬਿਆਨ ਅਤੇ ਮੌਕੇ ‘ਤੇ ਮਿਲੇ ਸਬੂਤ ਦੇ ਆਧਾਰ ‘ਤੇ ਪੁਲਸ ਨੇ ਨਾਲੇ ਵਿਚ ਲਾਸ਼ ਮਿਲਣ ਦੇ 72 ਘੰਟਿਆਂ ਅੰਦਰ ਮਾਮਲੇ ਦਾ ਖੁਲਾਸਾ ਕਰ ਦਿੱਤਾ। ਲੜਕੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਹੀ ਰਹਿੰਦੀ ਸੀ, ਜਿਸ ਤੋਂ ਉਸ ਦੇ ਪਿਤਾ ਨੇ ਹੀ ਉਸ ਦਾ ਯੌਨ ਸ਼ੋਸ਼ਣ ਕੀਤਾ। ਜਿਸ ਕਾਰਨ ਉਸ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ।

468 ad