ਬਲਜਿੰਦਰ ਕੌਰ ਵੋਟ ਮਾਮਲੇ ‘ਚ ਹੋਵੇਗੀ ਜਾਂਚ : ਸਿਸੋਦੀਆ

ਪਟਿਆਲਾ: ਆਪ ਦੇ ਬਾਗੀ ਨੇਤਾ ਬਲਕਾਰ ਸਿੱਧੂ ਵਲੋਂ ਤਲਵੰਡੀ ਸਾਬੋ ਦੀ ਉਮੀਦਵਾਰ ਬਲਜਿੰਦਰ ਕੌਰ ‘ਤੇ ਡਬਲ ਵੋਟ ਬਣਾਉਣ ਦੇ ਦੋਸ਼ਾਂ ‘ਤੇ ਪਾਰਟੀ ਨੇ ਜਾਂਚ ਕਰਨ ਦੀ ਗੱਲ ਕੀਤੀ ਹੈ। ਪਟਿਆਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਜਲਦ ਹੀ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ Sisodiaਹਾਸਲ ਕਰਵਾਉਣਗੇ। 
ਜ਼ਿਕਰਯੋਗ ਹੈ ਕਿ ਬਲਕਾਰ ਸਿੱਧੂ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਆਪ ਦੀ ਉਮੀਦਵਾਰ ਬਲਜਿੰਦਰ ਕੌਰ ਦੀਆਂ ਦੋ ਵੋਟਾਂ ਹੋਣ ਦੇ ਦੋਸ਼ ਲਗਾ ਕੇ ਸਬੂਤ ਵੀ ਪੇਸ਼ ਕੀਤੇ ਸਨ। ਜਦੋਂ ਕਿ ਬਲਜਿੰਦਰ ਕੌਰ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਚੁੱਕੀ ਹੈ।

468 ad