ਬਰੈਂਪਟਨ ਵਿੱਚ ਪ੍ਰਾਪਰਟੀ ਟੈਕਸ ਵਿੱਚ 2.9% ਦਾ ਵਾਧਾ

brampton-610x225

ਬਰੈਂਪਟਨ (ਪੀ ਡੀ ਬਿਊਰੋ) ਬਰੈਂਪਟਨ ਦੇ ਸੰਂ 2016 ਦੇ ਬ ਜਟ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਇਹ 2.9% ਦਾ ਵਾਧਾ ਹੋਵੇਗਾ। ਇਸਦਾ ਭਾਵ ਹੈ ਕਿ ਅਗਰ ਤੁਹਾਡੇ ਘਰ ਦੀ ਕੀਤਮ 4 ਲੱਖ ਡਾਲਰ ਹੈ ਤਾਂ ਤੁਹਾਨੂੰ $123 ਦਾ ਭਾਰ ਹੋਰ ਚੁੱਕਾ ਪਵੇਗਾ। ਰੀਜਨ ਆਫ ਫੀਲ ਨੇ ਇਸ ਵਿੱਚ 0.7% ਦਾ ਵਾਧਾ ਕਰਨ ਦੀ ਮੰਗ ਕੀਤੀ ਸੀ, ਬਾਕੀ 2.2% ਦਾ ਵਾਧਾ ਸਿਟੀ ਆਫ ਬਰੈਂਪਟਨ ਦਾ ਹੈ। ਸਿਟੀ ਅਧਿਕਾਰੀਆਂ ਅਨੁਸਾਰ ਇਹ ਵਾਧਾ 2014 ਦੀ ਇਨਫਲੇਸ਼ਨ ਅਤੇ ਕੰਜਿਊਮਰ ਪ੍ਰਾਈਸ ਇਨਡੈਕਸ ਦੇ ਅਨੂਕੂਲ ਹੈ।
ਇਸ ਸਾਲ ਦੇ ਬਜਟ ਨੂੰ ਪਾਸ ਕਲਰਨ ਤੋਂ ਪਹਿਲਾਂ ਜਨਤਕ ਮੀਟਿੰਗਾਂ ਹੋਈਆਂ ਅਤੇ ਇਸ ਬਜਟ ਦੀ ਅੰਮਿਤ ਪ੍ਰਵਾਨਗੀ 9 ਦਸੰਬਰ ਦਿਨ ਬੁੱਧਵਾਰ ਨੂੰ ਸ਼ਾਮ ਨੂੰ 7 ਵਜ੍ਹੇ ਮੀਟਿੰਗ ਵਿੱਚ ਹੋਵੇਗੀ।
ਇਥੇ ਵਰਨਣਯੋਗ ਹੈ ਕਿ ਸਾਡੀ ਕੌਂਸਲ ਦ ਿਨਲਾਇਕੀ ਨਾਲ ਸਿਟੀ ਨੂੰ ਮਿਲਣ ਵਾਲਾ ਐਲ ਆਰ ਟੀ ਲਈ ਸਾਢੇ ਚਾਰ ਸੌ ਮਿਲੀਅਨ ਦਾ ਫੰਡ ਵੀ ਇਨ੍ਹਾਂ ਦੀ ਆਪਸੀ ਫੂੱਟ ਦਾ ਸ਼ਿਕਾਰ ਹੋ ਗਿਆ। ਹੁਣ ਇਸ ਵਾਧੇ ਵਿੱਚ ਸ਼ਹਿਰ ਦੇ ਢਾਂਚੇ ਦਾ ਹਿੱਸਾ ਵੀ ਦਰਸਾਇਆ ਗਿਆ ਹੈ, ਪਰ ਸ਼ਹਿਰ ਵਿੱਚ ਅਗਰ ਸੂਬਾ ਸਰਕਾਰ ਕੋਈ ਢਾਚਾ ਉਸਾਰਨਾ ਚਾਹੁੰਦੀ ਹੈ ਤਾਂ ਇਨ੍ਹਾਂ ਦੀ ਆਪਸੀ ਫੁੱਟ ਦਰਮਿਆਨ ਆਣ ਖੜੀ ਹੋ ਜਾਂਦੀ ਹੈ।

468 ad

Submit a Comment

Your email address will not be published. Required fields are marked *