ਬਰੈਂਪਟਨ ਵਿਚ ਹਾਊਸ ਪਾਰਟੀ ਪੁਲਿਸ ਨੇ ਬੰਦ ਕਰਵਾਈ

ਹਾਊਸ ਪਾਰਟੀਆਂ ਵਿਚ ਗੜਬੜਾਂ ਤੋਂ ਡਰੀ ਸਾਰੇ ਕੈਨੇਡਾ ਦੀ ਪੁਲਿਸ
ਬਰੈਂਪਟਨ- ਬੀਤੀ ਰਾਤ ਬਰੈਂਪਟਨ ਦੇ ਸਟੈਨਲੀ ਕਾਰਬਰੀ ਡ੍ਰਾਈਵ, ਨੇੜੇ ਮੇਫੀਲਡ ਰੋਡ ਅਤੇ ਗੋਰਵੇ ਡ੍ਰਾਈਵ ਇਲਾਕੇ ਵਿਚ ਰਾਤ ਦੀ ਇਕ ਪਾਰਟੀ ਪੁਲਿਸ ਨੇ ਜਾ ਕੇ ਬੰਦ ਕਰਵਾ Bramption Partyਦਿੱਤੀ। ਪੁਲਿਸ ਨੂੰ ਸੂਚਨਾ ਮਿਲੀ ਕਿ ਇੱਥੇ ਵੱਡੀ ਗਿਣਤੀ ਵਿਚ ਬੱਚੇ ਅਤੇ ਅੱਲੜ੍ਹ ਉਮਰ ਮੁੰਡੇ ਕੁੜੀਆਂ ਇਕੱਠੇ ਹੋਏ ਹਨ। ਪੀਲ ਪੁਲਿਸ ਮੁਤਾਬਕ ਇਕ ਸੰਦੇਸ਼ ਮਿਲਣ ਤੋਂ ਬਾਅਦ ਪੁਲਿਸ ਉਥੇ ਪਹੁੰਚੀ ਅਤੇ ਦੇਖਿਆ ਕਿ ਇਕ ਹਜ਼ਾਰ ਦੇ ਕਰੀਬ ਬੱਚੇ ਇੱਥੇ ਇਕੱਠੇ ਹੋਏ ਸਨ। ਇਸ ਪਾਰਟੀ ਵਿਚ ਗੜਬੜੀ ਦੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਰੇਡ ਕੀਤੀ ਅਤੇ ਕਈ ਬੱਚਿਆਂ ਨੂੰ ਪਕੜ ਲਿਆ ਜਿਹੜੇ ਸ਼ਰਾਬ ਪੀ ਰਹੇ ਸਨ। ਇਸ ਪਾਰਟੀ ਵਿਚ ਝਗੜਾ ਵੀ ਹੋਇਆ ਪਰ ਬਚਾਅ ਹੋ ਗਿਆ।

468 ad