ਬਰਸਾਤਾਂ ਦੌਰਾਨ ਲੁੱਕ ਤੇ ਭੱਜ ਜਾਂਦੇ ਨੇ ਅਕਾਲੀ: ਪਰਨੀਤ ਕੌਰ

ਪਟਿਆਲਾ, 9 ਅਗਸਤ: ਪਟਿਆਲਾ ਸ਼ਹਿਰੀ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨੇ ਬਰਸਾਤਾਂ ਦੌਰਾਨ ਲੋਕਾਂ ਦੇ ਔਖੇ ਸਵਾਲਾਂ ਤੋਂ ਬੱਚਣ ਲਈ ਲੁੱਕ ਤੇ ਭੱਜ ਜਾਂਦੇ ਅਕਾਲੀਆਂ ‘ਤੇ ਚੁਟਕੀ ਲਈ ਹੈ। ਉਨ੍ਹਾਂ ਨੇ ਬਰਸਾਤਾਂ ਦੌਰਾਨ ਸ਼ਹਿਰ ਦੀ ਹੋਣ ਵਾਲੀ ਮਾੜੀ ਹਾਲਤ ਲਈ ਅਕਾਲੀਆਂ ਨੂੰ ਦੋਸ਼ੀ ਠਹਿਰਾਇਆ ਹੈ। Parneet Kaurਜਿਸ ਵੇਲੇ ਥੋੜ੍ਹੇ ਜਿਹੇ ਸਮੇਂ ‘ਚ ਸ਼ਹਿਰ ਪਾਣੀ ਨਾਲ ਭਰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ‘ਚ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ।
ਪਰਨੀਤ ਕੌਰ ਨੇ ਕਿਹਾ ਕਿ ਸਵੇਰੇ ਹੋਈ ਬਰਸਾਤ ਤੋਂ ਬਾਅਦ ਸਾਰੇ ਸ਼ਹਿਰ ‘ਚ ਪਾਣੀ ਜਮ੍ਹਾ ਹੋ ਗਿਆ, ਜਿਸ ਤੋਂ ਅਕਾਲੀਆਂ ਵੱਲੋਂ ਸ਼ਹਿਰ ਨੂੰ ਨਜ਼ਰਅੰਦਾਜ ਕੀਤੇ ਜਾਣ ਦਾ ਪਤਾ ਚੱਲਦਾ ਹੈ। ਇਸ ਲੜੀ ਹੇਠ ਜਦੋਂ ਅਕਾਲੀ ਆਉਣ ਉਨ੍ਹਾਂ ਨੂੰ ਪਾਣੀ ਨਾਲ ਭਰੀਆਂ ਇਹ ਸੜਕਾਂ ਤੇ ਗਲੀਆਂ ਦਿਖਾਈਆਂ ਜਾਣ। ਪਰ ਉਹ ਸਮਝ ਸਕਦੀ ਹਨ ਕਿ ਇਹ ਲੋਕਾਂ ਦੇ ਸਵਾਲਾਂ ਤੋਂ ਬੱਚਣ ਲਈ ਲੁੱਕ ਗਏ ਹਨ।
ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਵੇਂ ਪੂਰੇ ਪੰਜਾਬ ‘ਚ ਹਾਲਾਤ ਇਸੇ ਤਰ੍ਹਾਂ ਦੇ ਹਨ, ਲੇਕਿਨ ਪਟਿਆਲਾ ਨੂੰ ਅਕਾਲੀਆਂ ਵੱਲੋਂ ਖਾਸ ਕਰਕੇ ਪ੍ਰਤਾੜਿਤ ਕੀਤਾ ਗਿਆ ਹੈ। ਕਿਉਂਕਿ ਇਥੋਂ ਦੇ ਲੋਕ ਸਾਡਾ ਸਮਰਥਨ ਕਰਦੇ ਹਨ, ਇਸ ਕਰਕੇ ਇਹ ਸ਼ਹਿਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਉਹ 21 ਅਗਸਤ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਨੂੰ ਵੋਟ ਦੇ ਕੇ ਇਸ ਪ੍ਰਤਾੜਨਾ ਦਾ ਬਦਲਾ ਲੈਣ।
ਮਥੁਰਾ ਕਲੋਨੀ ਦੀ ਫੇਰੀ ਦੌਰਾਨ ਪਰਨੀਤ ਕੌਰ ਮੁਸਲਿਮ ਭਾਈਚਾਰੇ ਨਾਲ ਮਿਲੀ, ਜਿਨ੍ਹਾਂ ਨੇ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਸਮੁਦਾਅ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪਟਿਆਲਾ ਪਰਿਵਾਰ ਨਾਲ ਪੁਰਾਣੇ ਸਬੰਧ ਹਨ, ਜਿਨ੍ਹਾਂ ਨੇ ਹਮੇਸ਼ਾ ਨਾਲ ਬਿਨ੍ਹਾਂ ਕਿਸੇ ਪੱਖਪਾਤ ਤੋਂ ਬਰਤਾਅ ਕੀਤਾ ਹੈ। ਉਹ ਚੋਣਾਂ ਦੌਰਾਨ ਪਰਨੀਤ ਕੌਰ ਨੂੰ ਵੱਧ ਤੋਂ ਵੱਧ ਲੀਡ ਦਿਲਾਉਣਗੇ। ਜਿਨ੍ਹਾਂ ਦਾ ਪਰਨੀਤ ਕੌਰ ਵੱਲੋਂ ਸਮਰਥਨ ਦੇਣ ਲਈ ਧੰਨਵਾਦ ਪ੍ਰਗਟ ਕੀਤਾ ਗਿਆ।

468 ad