ਬਰਤਾਨੀਆਂ ਦੀ ਫੌਜ ਵਿੱਚ ਇੱਕ ਹੋਰ ਸਾਬਤ ਸੂਰਤ ਸਿੰਘ ਹੋਇਆ ਭਰਤੀ

Talwinder_Singh_Army_Oficier_News_Photo-300x177

ਬਰਤਾਨੀਆਂ ਵਿੱਚ ਵਿਦਿਆਰਥੀ ਵੀਜ਼ੇ ਤੇ ਬਰੈਸਟਲ ਯੁਨੀਵਰਸਿਟੀ ਤੋਂ ਮਕੈਨੀਕਲ ਇੰਜਨੀਅਰਿੰਗ ਕਰਨ ਲਈ ਆਏ ਜਿਲ੍ਹਾ ਤਰਨ ਤਾਰਨ ਦੇ ਪਿੰਡ ਕੈਰੋਂ ਦੇ ਜੰਮਪਲ ਨੌਜਵਾਨ ਤਲਵਿੰਦਰ ਸਿੰਘ ਢਿਲੋਂ ਬਰਤਾਨੀਆਂ ਦੀ ਫੌਜ ਵਿੱਚ ਭਰਤੀ ਹੋ ਗਿਆ ਹੈ। ਤਲਵਿੰਦਰ ਸਿੰਘ ਦੇ ਪਿਤਾ ਨਰਿੰਦਰ ਸਿੰਘ ਢਿਲੋਂ ਵੀ ਭਾਰਤੀ ਫੌਜ ਵਿੱਚ 26 ਸਾਲ ਸੇਵਾਵਾਂ ਦਿੱਤੀਆਂ ਅਤੇ ਹੌਲਦਾਰ ਰਹੇ ਹਨ।

ਤਲਵਿੰਦਰ ਸਿੰਘ ਨੇ ਕਿਹਾ ਕਿ ਉਹ ਪੜ੍ਹਾਈ ਦੇ ਨਾਲ ਨਾਲ ਫੌਜ ਵਿੱਚ ਭਰਤੀ ਹੋਣ ਦਾ ਸ਼ੌਂਕ ਵੀ ਰੱਖਦੇ ਸਨ, ਉਹਨਾਂ ਇਸ ਲਈ ਬਿਨ੍ਹੇਪੱਤਰ ਦਿੱਤਾ ਸੀ, ਅਤੇ ਪੂਰਾ ਇੱਕ ਸਾਲ ਚੱਲੇ ਵੱਖ ਵੱਖ ਪੜਾਵਾਂ ਤੋਂ ਬਾਅਦ ਹੁਣ ਉਹਨਾਂ ਨੂੰ ਫੌਜ ਵਿੱਚ ਚੁਣ ਲਿਆ ਹੈ। ਰਾਈਫਲ ਮੈਨ ਤਲਵਿੰਦਰ ਸਿੰਘ ਹੁਣ 4 ਰਾਈਫਲ ਰੈਜ਼ਮੈਂਟ ਵਿੱਚ ਆਰ ਕੋਏ ਵਿੱਚ ਸੇਵਾ ਨਿਬਾਉਣ ਲਈ ਗਿਆ ਹੈ, ਇਸ ਤੋਂ ਬਾਅਦ ਬਰਤਾਨਵੀ ਫੌਜ ਵੱਲੋਂ ਅਗਲੇਰੀ ਟਰੇਨਿੰਗ ਲਈ ਕੈਨੇਡਾ ਅਤੇ ਫਰਾਂਸ ਵਿੱਚ ਭੇਜਿਆ ਜਾਵੇਗਾ। ਇਥੇ ਜਿਕਰਯੋਗ ਹੈ ਕਿ ਕਿਸੇ ਵੇਲੇ ਬਰਤਾਨਵੀ ਫੌਜ ਵਿੱਚ ਦਸਤਾਰਧਾਰੀ ਸਿੱਖਾਂ ਦੀ ਵੱਡੀ ਗਿਣਤੀ ਹੋਇਆ ਕਰਦੀ ਸੀ, ਸਿੱਖ ਰੈਜ਼ਮੈਂਟ ਬਰਤਾਨਵੀ ਫੌਜ ਦਾ ਅਹਿਮ ਹਿੱਸਾ ਸੀ। ਪ੍ਰਿੰਸ ਚਾਰਲਸ ਨੇ ਵੀ ਸਿੱਖਾਂ ਦੀ ਫੌਜ ਵਿੱਚ ਮੁੜ ਭਰਤੀ ਕਰਨ ਅਤੇ ਮੁੜ ਸਿੱਖ ਰੈਜ਼ਮੈਂਟ ਸਥਾਪਿਤ ਕਰਨ ਦੀ ਵਕਾਲਤ ਕੀਤੀ ਹੈ, ਲੇਕਨ ਇਸ ਵੇਲੇ ਦਸਤਾਰਧਾਰੀ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਫੌਜ ਵਿੱਚ ਅਜੇ ਸਿੱਖ ਰੈਜ਼ਮੈਂਟ ਸਥਾਪਿਤ ਨਹੀਂ ਹੋ ਸਕਦੀ, ਪ੍ਰੰਤੂ ਫੌਜ ਵੱਲੋਂ ਸਿੱਖ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇੰਗਲੈਂਡ ਦੇ ਕਈ ਗੁਰੂ ਘਰਾਂ ਵਿੱਚ ਵਿਸ਼ੇਸ਼ ਉਤਸ਼ਾਹਿਤ ਮੀਟਿੰਗਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ।
468 ad