ਬਦਨਾਮ ਨਿਹੰਗ ਪੁਹਲਾ ਕਤਲ ਕੇਸ ਵਿੱਚੋਂ ਭਾਈ ਨਵੇਤਜ ਸਿੰਘ ਅਤੇ ਭਾਈ ਹਰਚੰਦ ਸਿੰਘ ਬਰੀ

poola

ਬਦਨਾਮ, ਚਰਚਿਤ ,ਨਿਹੰਗ ਬਾਣੇ ਦੀ ਆੜ ਵਿੱਚ ਵਿਚਰ ਰਹੇ ਬਦਮਾਸ਼, ਜ਼ਾਲਮ, ਪੁਲਿਸ ਮੁਕਬਰ ਅਤੁ ਕੁਕਰਮੀ ਧੀਆਂ ਭੈਣਾ ਦੀਆਂ ਇੱਜ਼ਤ  ਰੋਲਣ  ਵਾਲਾ ਸੰਘਰਸ਼ਸ਼ੀਲ਼ ਸਿੰਘਾਂ ਦੇ ਪਰਿਵਾਰਾਂ ‘ਤੇ ਪੁਲਿਸ ਦੀ ਸ਼ਹਿ ‘ਤੇ ਜ਼ੁਲਮ ਕਰਨ ਵਾਲੇ ਦੁਸ਼ਟ ਅਜੀਤ ਸਿੰਘ ਪਹੁਲੇ ਨੂੰ ਜੇਲ ਵਿੱਚ ਅੱਗ ਲਾ ਕੇ ਸਾੜਨ ਦੇ ਦੋਸ਼ ਵਿਚੋਂ ਸਿੱਖ ਨੌਜਵਾਨਾਂ ਨਵਤੇਜ ਸਿੰਘ, ਹਰਚੰਦ ਸਿੰਘ, ਮੋਹਣ ਸਿੰਘ ,ਜਗਤਾਰ ਸਿੰਘ, ਹਰਪ੍ਰੀਤ ਸਿੰਘ ਸ਼ੇਰੂ ਅਤੇ ਡਾ. ਹਰਨੇਕ ਸਿੰਘ ਨੂੰ ਅੱਜ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਪੁਹਲਾ ਕਤਲ ਕੇਸ ਵਿਚੋਂ ਬਰੀ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਬਦਨਾਮ ਨਿਹੰਗ ਪੁਹਲਾ ਜੋ ਕਿ ਕਿਸੇ ਕੇਸ ਵਿੱਚ ਅੰਮ੍ਰਿਤਸਰ ਦੀ ਕੇਂਦਰੀ ਜ਼ੇਲ ਵਿੱਚ ਬੰਦ ਸੀ ।ਇਸ ਜੇਲ ਵਿੱਚ ਹੀ ਉਕਤ ਨੌਜਵਾਨ ਭਾਈ ਨਵਤੇਜ ਸਿੰਘ ਅਤੇ ਹਰਚੰਦ ਸਿੰਘ ਵੀ ਕਿਸੇ ਕੇਸ ਅਧੀਨ ਬੰਦ ਸਨ । ਨਿਹੰਗ ਅਜੀਤ ਪੁਹਲਾ ਨੂੰ ਮਿਤੀ 28- 8- 2008 ਕੇਂਦਰੀ ਜ਼ੇਲ ਵਿੱਚ ਅੱਗ ਲਾਕੇ ਸਾੜ ਦਿੱਤਾ ਗਿਆ ਸੀ ਅਤੇ ਉਕਤ ਨੌਜਵਾਨਾ ‘ਤੇ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਧਾਰਾ 302, 144,120 ਬੀ ਅਤੇ ਸੈਕਸ਼ਨ 42 ਆਫ ਪਰੀਸ਼ਨ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਸੀ ।

ਅੱਜ ਉਕਤ ਕੇਸ ਦਾ ਛੇ ਸਾਲਾਂ ਬਾਅਦ ਫੈਸਲਾ ਸੁਣਾਉਦਿਆਂ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ।

468 ad