ਬਠਿੰਡਾ ਰੈਲੀ ਤੇ 35000 ਬੰਦਾ ਦਿਹਾੜੀ ਤੇ ਲਿਆਂਦਾ ਜਾ ਰਿਹਾ ਹੈ

14 - 1ਬਠਿੰਡਾ (ਏਜੰਸੀ ਨਿਊਜ਼) ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ 23 ਨਵੰਬਰ ਨੂੰ ਬਠਿੰਡਾ ਵਿੱਚ ਹੋਣ ਵਾਲੀ ਰੈਲੀ ਵਿੱਚ 35000 ਬੰਦਾ ਦਿਹਾੜੀ ਤੇ ਲਿਆਂਦਾ ਜਾ ਰਿਹਾ ਹੈ। ਇਹ ਉਹ ਲੋਕ ਹਨ ਜਿੰਨ੍ਹਾਂ ਨੂੰ ਬਕਾਇਦਾ ਅਡਵਾਂਸ ਵਿੱਚ ਦਿਹਾੜੀ ਦੇ ਪੈਸੇ ਦਿੱਤੇ ਜਾ ਰਹੇ ਹਨ ਅਤੇ ਸਰਕਾਰੀ ਬੱਸਾਂ ਤੇ ਬਠਿੰਡਾ ਵਿੱਚ ਲਿਆਂਦਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਹਰ ਸਰਕਾਰੀ ਮੁਲਾਜਮ ਨੂੰ ਕੰਮ ਤੋਂ ਛੁੱਟੀ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਪ੍ਰੀਵਾਰ ਸਮੇਤ ਸਰਕਾਰੀ ਗੱਡੀ ਵਿੱਚ ਰੈਲੀ ਵਿੱਚ ਸ਼ਾਮਲ ਹੋ ਸਕੇ। ਭਰੋਸੇਯੋਗ ਸੂਤਰਾਂ ਅਨੁਸਾਰ ਸੁਖਬੀਰ ਕਈ ਦਿਨ੍ਹਾਂ ਤੋਂ ਸੌਂ ਨਹੀਂ ਰਿਹਾ, ਕਿਉਂਕਿ ਉਹ ਇਸ ਨੂੰ ਆਪਣੀ ਜਿੱਤ ਹਾਰ ਦਾ ਮਕਸਦ ਬਣਾ ਕੇ ਚੱਲ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪਿਓ ਪੁੱਤ ਵਿੱਚ ਆਪਸ ਵਿੱਚ ਕਾਫੀ ਤਣਾਅ ਹੈ ਕਿਉਂਕਿ ਪ੍ਰਕਾਸ਼ ਕਹਿ ਰਿਹਾ ਹੈ ਕਿ ਕੁੱਝ ਨੀਵੇਂ ਹੋ ਕੇ ਚੱਲਿਆ ਜਾਵੇ ਜਦੋਂ ਕਿ ਸੁਖਬੀਰ ਲੋਕਾਂ ਨੂੰ ਧਮਕੀਆਂ ਦੇਣ ਤੱਕ ਪਹੁੰਚ ਗਿਆ ਹੈ।
ਬਠਿੰਡਾ ਤੋਂ ਮਿਲੀ ਖਬਰ ਅਨੁਸਾਰ ਸਿਕੰਦਰ ਸਿੰਘ ਮਲੂਕਾ ਅੰਦਰੋ ਅੰਦਰੀ ਕਾਫੀ ਬੇਇਜ਼ਤੀ ਮਹਿਸੂਸ ਕਰ ਰਿਹਾ ਹੈ ਅਤੇ ਉਹ ਸੁਖਬੀਰ ਤੇ ਨਜ਼ਲਾ ਝਾੜ ਰਿਹਾ ਹੈ ਕਿ ਉਸਨੇ ਮਲੂਕੇ ਨੂੰ ਸਹੀ ਫੋਰਸ ਨਹੀਂ ਦਿੱਤੀ।
ਕੁਲ ਮਿਲਾ ਕੇ ਅਕਾਲੀ ਦਲ ਬਾਦਲ ਦੇ ਖੇਮਿਆਂ ਵਿੱਚ ਅੱਗ ਮੱਚ ਰਹੀ ਹੈ, ਜੋ ਕਿਸੇ ਵਕਤ ਵੀ ਭਾਂਬੜ ਬਣ ਕੇ ਬਾਦਲ ਖੇਮਿਆਂ ਨੂੰ ਸਦਾ ਵਾਸਤੇ ਭਸਮ ਕਰ ਸਕਦੀ ਹੈ।

468 ad

Submit a Comment

Your email address will not be published. Required fields are marked *