ਬਠਿੰਡਾ ਤੋਂ ਮਿਲੀ ਮਾਮੂਲੀ ਲੀਡ ਤੋਂ ਦੁਖੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਬਣਾਈ ਮੀਡੀਆ ਤੋਂ ਦੂਰੀ

media

• ਤਿੰਨ ਲੱਖ ਦੀ ਲੀਡ ਦਾ ਦਾਅਵਾ 19 ਹਜ਼ਾਰ ’ਚ ਹੀ ਸਿਮਟ ਕੇ ਰਹਿ ਗਿਆ
• ਬਾਦਲ ਕੋਠੀ ਅੱਗੇ ਸਮੂਹ ਮੀਡੀਆ ਨੂੰ ਹਰਚਰਨ ਬੈਂਸ ਨੇ ਦਿੱਤਾ ਕੋਰਾ ਜਵਾਬ
• ਲੰਬੀ ਵਿਧਾਨ ਸਭਾ ਹਲਕੇ ਤੋਂ ਵੀ ਨਾ ਮਿਲੀ ਅਕਾਲੀ ਦਲ ਨੂੰ ਮਨਚਾਹੀ ਲੀਡ
• ਉਪ ਮੁੱਖ ਮੰਤਰੀ ਨੇ ਆਪਣੀ ਬ੍ਰਿਗੇਡ ਦੇ ਮੈਂਬਰਾਂ ਦੀ ਲਾਈ ਕਲਾਸ

ਲੋਕ ਸਭਾ ਚੋਣਾਂ ਲਈ ਵਕਾਰੀ ਸੀਟ ਬਠਿੰਡਾ ਤੋਂ ਅਕਾਲੀ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵਿਰੋਧੀ ਉਮੀਦਵਾਰ ਆਪਣੇ ਦਿਓਰ ਮਨਪ੍ਰੀਤ ਬਾਦਲ ਨੂੰ 19,874 ਵੋਟਾਂ ਨਾਲ ਹਰਾਕੇ ਜਿੱਤ ਹਾਸਲ ਕੀਤੀ ਪਰ ਇਸ ਜਿੱਤ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਐਨੇ ਦੁਖੀ ਹੋਏ ਕਿ ਉਹਨਾਂ ਸਾਰੇ ਚੋਣ ਨਤੀਜੇ ਬਾਦਲ ਪਿੰਡ ਦੀ ਕੋਠੀ ਵਿੱਚ ਬੈਠ ਕੇ ਟੀਵੀ ਤੇ ਹੀ ਦੇਖੇ ਪਰ ਸੀਟ ਜਿੱਤਣ ਦੇ ਬਾਵਜੂਦ ਕੋਠੀ ਦੇ ਬਾਹਰ ਖੜ•ੇ ਮੀਡੀਆ ਨੂੰ ਮਿਲਣਾ ਵੀ ਮੁਨਾਸਿਬ ਨਾ ਸਮਝਿਆ ਤੇ ਦੂਰੀ ਹੀ ਬਣਾਈ ਰੱਖੀ। ਹੈਰਾਨੀਜਨਕ ਮਾਹੌਲ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਬਾਦਲ ਕੋਠੀ ਅੱਗੇ ਖੜ•ੇ ਮੀਡੀਆ ਨੂੰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਦੋ ਟੁੱਕ ਕੋਰਾ ਜਵਾਬ ਦਿੱਤਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਮੀਡੀਆ ਨੂੰ ਨਹੀਂ ਮਿਲਣਾ ਚਾਹੁੰਦੇ। ਮੀਡੀਆ ਵੱਲੋਂ ਵਾਰ ਵਾਰ ਸਵਾਲ ਕਰਨ ਤੇ ਉਹਨਾਂ ਦੇਸ਼ ਵਿੱਚ ਐਨਡੀਏ ਗਠਬੰਧਨ ਦੀ ਜਿੱਤ ਲਈ ਮੋਦੀ ਦੀ ਲਹਿਰ ਜਾਂ ਪੰਜਾਬ ਵਿੱਚ ਅਕਾਲੀ ਭਾਜਪਾ ਗਠਬੰਧਨ ਨੂੰ ਆਈਆਂ ਛੇ ਸੀਟਾਂ ਤੇ ਪੰਜਾਬ ਵਿੱਚ ਸਰਕਾਰ ਵਿਰੋਧੀ ਰੋਸ ਲਹਿਰ ਹੋਣ ਸਬੰਧੀ ਕੀਤੇ ਸਵਾਲ ਤੇ ਵੀ ਕੋਈ ਠੋਸ ਜਵਾਬ ਨਾ ਦਿੱਤਾ ਤੇ ਨਾ ਹੀ ਉਹਨਾਂ ਬਠਿੰਡਾ ਤੋਂ ਮਿਲੀ ਮਾਮੂਲੀ ਲੀਡ ਤੇ ਕੀਤੇ ਸਵਾਲ ਤੇ ਕੋਈ ਪੱਖ ਨਾ ਰੱਖਿਆ। ਮੁੱਖ ਮੰਤਰੀ ਦੇ ਜੱਦੀ ਵਿਧਾਨ ਸਭਾ ਹਲਕਾਲੰਬੀ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਨਚਾਹੀ 40 ਹਜਾਰ ਦੀ ਲੀਡ ਨਾ ਮਿਲੀ ਤੇ ਉਹ ਵੀ ਸਿਰਫ 34 ਹਜਾਰ ਤੇ ਹੀ ਸਬਰ ਕਰਨਾ ਪਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਰੇ ਹਲਕਿਆਂ ਵਿੱਚ ਮਾੜੇ ਪ੍ਰਦਰਸ਼ਨ ਲਈ ਜਿੱਥੇ ਆਪਣੀ ਬ੍ਰਿਗੇਡ ਦੇ ਨਜਦੀਕੀ ਮੈਂਬਰਾਂ ਦੀ ਚੰਗੀ ਕਲਾਸ ਲਾਈ ਉਥੇ ਹੀ ਅਕਾਲੀ ਲੀਡਰਸ਼ਿਪ ਦੀ ਵੀ ਝਾੜਝੰਬ ਕੀਤੀ। ਜਿਕਰਯੋਗ ਹੈ ਕਿ ਪੋ¦ਿਗ ਵਾਲੇ ਦਿਨ ਆਪਣੇ ਜੱਦੀ ਪਿੰਡ ਬਾਦਲ ਦੇ ਸਰਕਾਰੀ ਸਕੂਲ ਵਿਖੇ ਵੋਟ ਪਾਉਣ ਪਹੁੰਚੇ ਬਾਦਲ ਪਰਿਵਾਰ ਵਲੋਂ ਬਠਿੰਡਾ ਵਾਲੀ ਸੀਟ ਹਿੱਕ ਵੱਡੇ ਫ਼ਰਕ ਨਾਲ ਜਿੱਤਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜਿੱਕੇ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀਆਂ 13 ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਇਤਹਾਸਿਕ ਜਿੱਤ ਦਾ ਦਾਅਵਾ ਕੀਤਾ ਸੀ ਉੱਥੇ ਹੀ ਜੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਜਿੱਤ ਪਿਛਲੀ ਵਾਰ ਨਾਲੋਂ ਵੱਧ ਵੋਟਾਂ ਨਾਲ ਜਿੱਤਣ ਦੀ ਗੱਲ ਕੀਤੀ ਉੱਥੇ ਹੀ ਉਹਨਾਂ ਦੇ ਪਤੀ ਅਤੇ ਉਪ ਮੁੱਖ ਮੰਤਰੀ ਪੰਜਾਬ ਨੇ ਇਸ ਵਾਰ ਹਰਸਿਮਰਤ ਬਾਦਲ ਦਾ ਤਿੰਨ ਲੱਖ ਤੋਂ ਵੀ ਵੱਧ ਵੋਟਾਂ ਨਾਲ ਜਿੱਤਣ ਦਾ ਪੁਰਜੋਰ ਦਾਅਵਾ ਕੀਤਾ ਸੀ। ਪਰ ਤਿੰਨ ਲੱਖ ਦਾ ਦਾਅਵਾ ਸਿਰਫ ਇੱਕ ਹਜ਼ਾਰ ’ਚ ਅਜਿਹਾ ਸਿਮਟਿਆ ਕਿ ਬਾਦਲ ਪਰਿਵਾਰ ਨੇ ਮੀਡੀਆ ਨਾਲ ਮਿਲਣ ਤੋਂ ਹੀ ਜਵਾਬ ਦੇ ਦਿੱਤਾ। ਹਾਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਮੀਡੀਆ ਐਡਵਾਈਜ਼ਰ ਹਰਜਿੰਦਰ ਸਿੱਧੂ ਨੇ ਪ੍ਰੈਸ ਬਿਆਨ ਜਾਰੀ ਕਰਕੇ ਵੋਟਰਾਂ ਦਾ ਧੰਨਵਾਦ ਜਰੂਰ ਕੀਤਾ।

468 ad