ਬਠਿੰਡਾ ਕੇਂਦਰੀ ਜੇਲ ‘ਚ ਖੂਨੀ ਗੈਂਗਵਾਰ, 8 ਜ਼ਖਮੀ

ਬਠਿੰਡਾ— ਬਠਿੰਡਾ ਕੇਂਦਰੀ ਜੇਲ ‘ਚ ਵੀਰਵਾਰ ਨੂੰ 2 ਗੁੱਟਾਂ ‘ਚ ਜੰਮ ਕੇ ਲੜਾਈ ਹੋਈ, ਜਿਸ ‘ਚ ਦੋਹਾਂ ਧਿਰਾਂ ਦੇ 8 ਕੈਦੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਿਵਿਲ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਇਹ ਦੋਵੇਂ ਗਰੁਪ ਰਾਜਾ ਅਤੇ ਅਮਨਾ ਗਰੁਪ ਹਨ। ਦੋਵੇਂ ਇਕ Bathindaਦੂਜੇ ‘ਤੇ ਦੋਸ਼ ਲਗਾ ਰਹੇ ਹਨ ਕਿ ਰਾਜਾ ਗਰੁਪ ਦੇ ਕੈਦੀਆਂ ਨੇ ਅਮਨਾ ਗਰੁਪ ‘ਤੇ ਜੇਲ ‘ਚ ਨਸ਼ਾ ਵੇਚਣ ਦੇ ਦੋਸ਼ ਲਗਾਏ, ਜਦੋਂਕਿ ਅਮਨਾ ਗਰੁਪ ਇਸ ਨੂੰ ਪੁਰਾਣੀ ਰੰਜ਼ਿਸ਼ ਦੱਸ ਰਹੇ ਹਨ। ਇਸ ਘਟਨਾ ਤੋਂ ਬਾਅਦ ਸਿਵਿਲ ਹਸਪਤਾਲ ‘ਚ ਪੁਲਸ ਫੋਰਸ ਤਾਇਨਾਤ ਹੈ, ਜਦੋਂਕਿ ਇਸ ਬਾਰੇ ‘ਚ ਪੁਲਸ ਜਾਂਚ ਕਰ ਰਹੀ ਹੈ। ਇਸ ਮਾਮਲੇ ‘ਚ ਜੇਲ ਪ੍ਰਸ਼ਾਸਨ ਨੇ ਕੈਮਰੇ ਸਾਹਮਣੇ ਬੋਲਣ ਤੋਂ ਮਨ੍ਹਾ ਕਰ ਦਿੱਤਾ। ਜੇਲ ‘ਚ ਵੀਰਵਾਰ ਨੂੰ ਗੈਂਗਵਾਰ ਹੋਈ ਹੈ। ਜੇਲ ‘ਚ 2 ਖਤਰਨਾਕ ਅਪਰਾਧੀ ਦੇ ਗੁੱਟਾਂ ‘ਚ ਖੂਨੀ ਟਕਰਾਅ ਹੋਇਆ। ਇਸ ‘ਚ ਅਮਨਦੀਪ ਸਿੰਘ ਜੋ ਕਿ ਕਤਲ ਦੇ ਕੇਸ ‘ਚ ਜੇਲ ਕੱਟ ਰਿਹਾ ਹੈ, ਉਸ ਨੇ ਦੱਸਿਆ ਕਿ ਜੇਲ ‘ਚ ਬੰਦ ਰਾਜੀਵ ਰਾਜਾ ਗਰੁਪ ਦੇ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਸ ‘ਚ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ, ਜਦੋਂਕਿ ਦੂਜੇ ਪਾਸੇ ਰਾਜੀਵ ਰਾਜਾ ਜੋ ਕਿ ਪੁਲਸ ਦੀ ਗਿਰਫਤ ਤੋਂ ਆਪਣੇ ਸਾਥੀਆਂ ਦੀ ਮਦਦ ਨਾਲ ਪੁਲਸ ‘ਤੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ, ਉਸ ਨੇ ਅਮਨਦੀਪ ਉਰਫ ਅਮਨਾ ਗਰੁਪ ‘ਤੇ ਦੋਸ਼ ਲਗਾਇਆ ਹੈ ਕਿ ਉਹ ਜੇਲ ‘ਚ ਨਸ਼ਾ ਵੇਚ ਰਹੇ ਸਨ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਅਮਨਦੀਪ ਸਾਥੀਆਂ ਨੇ ਉਸ ‘ਤੇ ਤੇਜ਼ਧਾਰ ਕਟਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਬਚਾਅ ਕੀਤਾ ਤਾਂ ਇਸ ‘ਚ ਅਮਨਦੀਪ ਗਰੁਪ ਦੇ 3 ਕੈਦੀ ਜ਼ਖਮੀ ਹੋ ਗਏ, ਜਦੋਂਕਿ ਰਾਜੀਵ ਰਾਜਾ ਗਰੁਪ ਦੇ 5 ਕੈਦੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਿਲ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਉੱਧਰ ਇਸ ਬਾਰੇ ‘ਚ ਡੀ. ਐੱਸ. ਪੀ. ਦਾ ਕਹਿਣਾ ਹੈ ਕਿ ਜੇਲ ‘ਚ 2 ਧਿਰਾਂ ‘ਚ ਟਕਰਾਅ ਹੋਇਆ ਹੈ। ਇਸ ਮਾਮਲੇ ‘ਚ ਦੋਹਾਂ ਦੇ ਬਿਆਨ ਲਏ ਜਾ ਰਹੇ ਹਨ। ਜੋ ਜਾਂਚ ‘ਚ ਸਾਹਮਣੇ ਆਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਡੀ. ਐੱਸ. ਪੀ. ਦਾ ਕਹਿਣਾ ਹੈ ਕਿ ਅਮਨਾ ਗਰੁਪ ਦੇ ਲੋਕਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਇਆ ਹੈ। ਜੇਲ ‘ਚ ਹੋਈ ਗੈਂਗਵਾਰ ਜੇਲ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਰਸ਼ਾਉਂਦਾ ਹੈ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੇਲ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦੇਣ ਤਾਂ ਜੋ ਜੇਲ ‘ਚ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਨਾ ਹੋਵੇ।

468 ad