ਬਜੁਰਗ ਦਾ ਬੇਰਹਿਮੀ ਨਾਲ ਕਤਲ

4ਮੋਗਾ,1 ਮਈ (ਜਗਦੀਸ਼ ਬਾਮਬਾ ) ਬਜੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਾਤਲ ਨੇ ਤੇਜਧਾਰ ਹਥਿਆਰ ਨਾਲ ਔਰਤ ਦੀਆਂ ਦੋਵੇਂ ਹੱਥਾਂ ਦੀਆਂ ਨਸਾਂ ਤੇ ਗਲਾ ਵੱਢ ਕੇ ਇਸ ਕਾਰੇ ਨੂੰ ਅੰਜਾਮ ਦਿੱਤਾ। ਮਾਮਲਾ ਮੋਗਾ ਦੇ ਵਾਰਡ ਨੰਬਰ 6 ਦੇ ਕਰਤਾਰ ਨਗਰ ਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਰਜਿੰਦਰ ਕੌਰ 70 ਸਾਲਾ ਬਜੁਰਗ ਔਰਤ ਆਪਣੀ ਧੀ ਤਨਜੀਤ ਕੌਰ ਤੇ ਜਵਾਈ ਪ੍ਰਿਤਪਾਲ ਸਿੰਘ ਨਾਲ ਰਹਿ ਰਹੀ ਸੀ। ਵਾਰਦਾਤ ਸਮੇਂ ਉਹ ਘਰ ‘ਚ ਇਕੱਲੀ ਸੀ। ਮ੍ਰਿਤਕ ਦੀ ਧੀ ਅਧਿਆਪਕ ਤੇ ਜਵਾਈ ਫੂਡ ਐਂਡ ਸਪਲਾਈ ਵਿਭਾਗ ‘ਚ ਡਾਇਰੈਕਟਰ ਵਜੋਂ ਤਾਇਨਾਤ ਹੈ। ਜਵਾਈ ਪ੍ਰਿਤਪਾਲ ਮੁਤਾਬਕ ਜਦ ਦੁਪਹਿਰ ਕਰੀਬ 2 ਵਜੇ ਉਨ੍ਹਾਂ ਘਰ ਆ ਕੇ ਦੇਖਿਆ ਤਾਂ ਮਾਂ ਰਜਿੰਦਰ ਦੀ ਲਾਸ਼ ਘਰ ਅੰਦਰ ਖੂਨ ਨਾਲ ਲਥਪਥ ਪਈ ਸੀ।

ਮਾਮਲੇ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇ ਜਵਾਈ ਪ੍ਰਿਤਪਾਲ ਸਿੰਘ ਦੇ ਬਿਆਨ ਦੇ ਅਧਾਰ ‘ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਘਰ ਅੰਦਰ ਕੁੱਝ ਕੀਮਤੀ ਸਮਾਨ ਖਿੱਲਰਿਆ ਹੋਇਆ ਪਿਆ ਸੀ, ਪਰ ਕਿਸੇ ਕਿਸਮ ਦੀ ਲੁੱਟ ਨਹੀਂ ਕੀਤੀ ਗਈ। ਅਜਿਹੇ ‘ਚ ਪੁਲਿਸ ਮਾਮਲੇ ਨੂੰ ਕਈ ਪਹਿਲੂਆਂ ਤੋਂ ਜਾਂਚ ਰਹੀ ਹੈ।

468 ad

Submit a Comment

Your email address will not be published. Required fields are marked *