ਫੜ੍ਹਿਆ ਗਿਆ ‘ਜੱਟ ਜੇਮਸ ਬਾਂਡ’!

ਅੰਮ੍ਰਿਤਸਰ-ਪੰਜਾਬੀ ਫਿਲਮ ‘ਜੱਟ ਜੇਮਸ ਬਾਂਡ’ ਦੀ ਤਰਜ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੇ ਹੱਥ-ਪੱਲੇ ਕੁਝ ਵੀ ਨਹੀਂ Jat And Jamesਪਿਆ। ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਅਤੇ ਜਰੀਨ ਖਾਨ ਦੀ ਫਿਲਮ ‘ਜੱਟ ਜੇਮਸ ਬਾਂਡ’ ਕਾਫੀ ਸੁਰਖੀਆਂ ਇਕੱਠੀਆਂ ਕਰ ਰਹੀ ਹੈ ਪਰ ਇਸ ਤਰਜ ‘ਤੇ ਅੰਮ੍ਰਿਤਸਰ ‘ਚ ਇਕ ਹਕੀਕਤ ਸਾਹਮਣੇ ਆਈ ਹੈ। ਅਸਲ ‘ਚ ਇਸ ਫਿਲਮ ‘ਚ ਦਿਖਾਈ ਗਈ ਲੁੱਟ ਨੂੰ ਅੰਮ੍ਰਿਤਸਰ ਦੇ ਚਾਰ ਲੁਟੇਰਿਆਂ ਨੇ ਸੱਚ ਕਰ ਦਿੱਤਾ ਹੈ।
ਅੰਮ੍ਰਿਤਸਰ ਦੇ ਹਲਕਾ ਬਿਆਸ ਦੇ ਪਿੰਡ ਸਠਿਆਲਾ ‘ਚ ਬਣੇ ਕੋ-ਆਪਰੇਟਿਵ ਬੈਂਕ ਨੂੰ ਲੁੱਟਣ ਲਈ ਇਸੇ ਪਿੰਡ ਦੇ ਤਿੰਨ ਨੌਜਵਾਨਾਂ ਨੇ ਇਕ ਪਲਾਨ ਬਣਾਇਆ ਅਤੇ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਹ ਚਾਰੇ ਫਿਲਮੀ ਕਹਾਣੀ ਦੀ ਤਰ੍ਹਾਂ ਬੈਂਕ ਨੂੰ ਲੁੱਟਣ ਤਾਂ ਗਏ ਪਰ ਬੈਂਕ ਦੀ ਤਿਜੌਰੀ ਉਨ੍ਹਾਂ ਤੋਂ ਨਹੀਂ ਟੁੱਟੀ ਅਤੇ ਬੈਂਕ ਅੰਦਰ ਲੱਗੇ ਕੰਪਿਊਟਰ ਅਤੇ ਗਾਰਡ ਦੀ ਪਿਸਤੌਲ ਉਨ੍ਹਾਂ ਨੇ ਲੁੱਟ ਗਈ ਅਤੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਪਹਿਲੀ ਵਾਰ ਅਜਿਹੀ ਅਪਰਾਧਿਕ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਤਿੰਨੇ ਨੌਜਵਾਨ ਨਸ਼ੇ ਦੀ ਹਾਲਤ ‘ਚ ਸਨ। ਬੈਂਕ ਦੀ ਲੁੱਟ ਕਰਨ ਵਾਲੇ ਮੁੱਖ ਦੋਸ਼ੀ ਸਮੇਤ ਉਸ ਦੇ ਚਾਰ ਸਾਥੀ ਵੀ ਪੁਲਸ ਨੇ ਕਾਬੂ ਕਰ ਲਏ ਹਨ।

468 ad