ਫੌਜੀ ਨੇ ਗੋਲੀਆਂ ਨਾਲ ਕੀਤੀ ਡੀ.ਜੇ. ਦੀ ਆਵਾਜ਼ ਬੰਦ

16ਫ਼ਿਰੋਜ਼ਪੁਰ, 3 ਮਈ ( ਪੀਡੀ ਬਿਊਰੋ ) ਸਾਬਕਾ ਫੌਜੀ ਗੁਆਂਢੀਆਂ ਦੇ ਘਰ ਲੱਗੇ ਡੀ.ਜੇ. ਤੋਂ ਇੰਨਾ ਪ੍ਰੇਸ਼ਾਨ ਹੋਇਆ ਕਿ ਉਸ ਨੇ ਆਪਣੀ ਬੰਦੂਕ ਨਾਲ ਗੋਲੀਆਂ ਚਲਾ ਕੇ ਮੁੰਡਾ ਹੋਣ ਦੀ ਖ਼ੁਸ਼ੀ ਮਨਾ ਰਹੇ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ। ਘਟਨਾ ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਬਲਵੀਰ ਸਿੰਘ ਦੇ ਗੁਆਂਢੀ ਦੇ ਘਰ ਮੰਡੇ ਦੇ ਮੁੰਡਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ।ਇਸ ਦੌਰਾਨ ਪਰਿਵਾਰ ਵੱਲੋਂ ਨੱਚਣ ਲਈ ਡੀ.ਜੇ. ਦਾ ਪ੍ਰਬੰਧ ਵੀ ਕੀਤਾ ਗਿਆ। ਅਚਾਨਕ ਸ਼ਾਮ ਨੂੰ ਡੀ.ਜੇ. ਦੀ ਆਵਾਜ਼ ਤੋਂ ਤੰਗ ਆਏ ਸਾਬਕਾ ਫੌਜੀ ਬਲਵੀਰ ਸਿੰਘ ਨੇ ਪਹਿਲਾਂ ਤਾਂ ਗੁਆਂਢੀ ਦੇ ਘਰ ਦੀ ਬਿਜਲੀ ਸਪਲਾਈ ਕੱਟ ਦਿੱਤੀ। ਇਸ ਦਾ ਗੁਆਂਢੀਆਂ ਨੇ ਵਿਰੋਧ ਕੀਤਾ। ਵਿਰੋਧ ਤੋਂ ਸਾਬਕਾ ਫ਼ੌਜੀ ਇੰਨਾ ਗ਼ੁੱਸੇ ਵਿੱਚ ਆ ਗਿਆ ਕਿ ਉਸ ਨੇ ਆਪਣੇ ਘਰ ਰੱਖੀ ਬੰਦੂਕ ਚੁੱਕੀ ਤੇ ਗੁਆਂਢੀਆਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਗੋਲੀਆਂ ਨਾਲ ਖ਼ੁਸ਼ੀਆਂ ਮਨਾ ਰਹੇ ਘਰ ਵਿੱਚ ਅਫਰ-ਤਫ਼ਰੀ ਮੱਚ ਗਈ। ਸਾਬਕਾ ਫੌਜੀ ਦੀਆਂ ਗੋਲੀਆਂ ਵਿੱਚ 7 ਮੈਂਬਰ ਜ਼ਖਮੀ ਹੋਏ ਹਨ। ਇਨ੍ਹਾਂ ਨੂੰ ਫ਼ਰੀਦਕੋਟ ਦੇ ਸਰਕਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਸਾਬਕਾ ਫੌਜੀ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

468 ad

Submit a Comment

Your email address will not be published. Required fields are marked *