ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਗੁਰਦਵਾਰੇ ਵਿੱਚ ਹੋਈ ਲੜਾਈ ਦੀ ਛਣਾਬੀਣ ਅਰੰਭ

6ਲੰਡਨ ,10 ਮਈ ( ਪੀਡੀ ਬੇਉਰੋ ) ਪਿਛਲੇ ਦਿਨੀਂ ਬ੍ਰਮਿੰਘਮ ਸਥਿਤ ਗੁਰੂ ਨਾਨਕ ਗੁਰਦਵਾਰਾ ਹਾਈ ਸਟਰੀਟ ਸਮੈਦਿਕ ਵਿਖੇ ਪ੍ਰਬੰਧਕ ਕਮੇਟੀ ਦੀ ਚੋਣ ਵਕਤ ਹੋਈ ਲੜਾਈ ਦੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਛਾਣਬੀਣ ਅਰੰਭ ਕੀਤੀ ਗਈ ਹੈ ।ਇਸ ਲੜਾਈ ਨੂੰ ਸਿੱਖ ਵਿਰੋਧੀ ਲਾਬੀ ,ਭਾਰਤ ਸਰਕਾਰ ਅਤੇ ਸਿੱਖੀ ਦੀਆਂ ਸੁਨਿਹਰੀ ਪ੍ਰੰਪਰਾਵਾਂ ਦੇ ਵਿਰੋਧੀਆਂ ਵਲੋਂ ਜਰੂਰਤ ਤੋਂ ਕਿਤੇ ਵੱਧ ਉਛਾਲਿਆ ਜਾ ਰਿਹਾ ਹੈ । ਇਸ ਘਟਨਾ ਦੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਨਿਖੇਧੀ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਇਸ ਲੜਾਈ ਦੇ ਅਸਲ ਕਾਰਨ ਕੀ ਹਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ । ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਲੜਾਈ ਵਿੱਚ ਸ਼ਾਮਲ ਦੋਹਾਂ ਧਿਰਾਂ ਦੇ ਹਿਮਾਇਤੀਆਂ ਨੂੰ ਸਨਿਮਰ ਅਪੀਲ ਕੀਤੀ ਹੈ ਕਿ ਸੋਸ਼ਲ ,ਪਿੰਟ ਅਤੇ ਇਲੈਕਟੋਨਿਕ ਮੀਡੀਏ ਵਿੱਚ ਇਸ ਲੜਾਈ ਨੂੰ ਉਛਾਲਣ ਤੋਂ ਗੁਰੇਜ਼ ਕੀਤਾ ਜਾਵੇ । ਕਿਉਂ ਕਿ ਇਸ ਘਟਨਾ ਨਾਲ ਜਿੱਥੇ ਸਿੱਖ ਕੌਮ ਦਾ ਅਕਸ ਖਰਾਬ ਹੋ ਰਿਹਾ ਹੈ , ਉੱਥੇ ਇੱਕ ਦੂਜੇ ਖਿਲਾਫ ਚੱਲ ਰਹੇ ਭੰਡੀ ਪ੍ਰਚਾਰ ਨਾਲ ਸਿੱਖ ਦੁਸ਼ਮਣ ਖੁਸ਼ ਹੋ ਰਿਹਾ ਹੈ । ਜਿੰਨਾ ਚਿਰ ਇਸ ਲੜਾਈ ਦੇ ਅਸਲ ਕਾਰਨ ਅਤੇ ਅਸਲ ਜਿੰਮੇਵਾਰ ਵਿਆਕਤੀਆਂ ਦਾ ਪਤਾ ਨਹੀਂ ਲੱਗਦਾ ਉਨਾ ਚਿਰ ਬਹੁਤ ਕੁੱਝ ਅਸਪੱਸ਼ਟ ਹੈ । ਗੌਰਤਲਬ ਹੈ ਕਿ ਉਕਤ ਗੁਰਦਵਾਰਾ ਸਾਹਿਬ ਖਾਲਿਸਤਾਨੀਆਂ ਦਾ ਗੜ੍ਹ ਅਤੇ ਕੱਟੜ ਸਮੱਰਥਕ ਰਿਹਾ ਹੈ ਅਤੇ ਭਾਰਤ ਸਰਕਾਰ ਆਪਣੇ ਦੁੱਮਛੱਲਿਆਂ ਰਾਹੀਂ ਇਸ ਦੇ ਪ੍ਰਬੰਧ ਤੇ ਕਾਬਜ਼ ਹੋਣਾ ਲੋਚਦੀ ਰਹਿੰਦੀ ਹੈ ਤਾਂ ਕਿ ਇਸ ਪੰਥਕ ਸਟੇਜ ਤੋਂ ਖਾਲਿਸਤਾਨ ਦੀ ਅਵਾਜ਼ ਨੂੰ ਬੰਦ ਕਰਵਾਇਆ ਜਾ ਸਕੇ । ਇਸ ਦੇ ਵਿਧਾਨ ਵਿੱਚ ਮੁਬਾਰਕ ਮੱਦ ਦਰਜ਼ ਹੈ ਕਿ ਪ੍ਰਬੰਧਕ ਕਮੇਟੀ ਵਿੱਚ ਸ਼ਾਮਲ ਵਿਆਕਤੀ ਦਾ ਖਾਲਿਸਤਾਨੀ ਹੋਣਾ ਜਰੂਰੀ ਹੈ । ਜੋ ਖਾਲਿਸਤਾਨ ਦਾ ਸਮੱਰਥਕ ਨਹੀਂ ਉਹ ਇਸ ਗੁਰਦਵਾਰਾ ਸਾਹਿਬ ਦੇ ਪ੍ਰਬੰਧ ਵਿੱਚ ਨਹੀਂ ਆ ਸਕਦਾ ।

468 ad

Submit a Comment

Your email address will not be published. Required fields are marked *