ਫੇਸਬੁੱਕ ਫਰੈਂਡ ‘ਤੇ ਆਇਆ ਹਾਕੀ ਖਿਡਾਰੀ ਦਾ ਦਿਲ

ਨਵੀਂ ਦਿੱਲੀ—ਸ਼ੋਸ਼ਲ ਨੈੱਟਵਰਕਿੰਗ ਸਾਈਟ ‘ਤੇ ਉਂਝ ਤਾਂ ਕਈ ਲੋਕਾਂ ਨੂੰ ਉਨ੍ਹਾਂ ਦਾ ਪਿਆਰ ਮਿਲਿਆ ਹੈ ਪਰ ਇਸ ਵਿਅਕਤੀ ਦੀ ਕਹਾਣੀ ਤੁਹਾਨੂੰ ਰੋਮਾਂਚਿਤ ਕਰ ਦੇਵੇਗੀ ਕਿਉਂਕਿ ਇਹ ਵਿਅਕਤੀ ਕੋਈ ਆਮ ਨਹੀਂ ਸਗੋਂ ਭਾਰਤੀ ਹਾਕੀ ਟੀਮ ਦਾ ਚਮਕਦਾ ਸਿਤਾਰਾ ਸਰਦਾਰ ਸਿੰਘ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਨੂੰ ਫੇਸਬੁੱਕ ‘ਤੇ ਅਸ਼ਪਾਲ ਕੌਰ ਦੇ ਰੂਪ ਵਿਚ ਉਨ੍ਹਾਂ ਦਾ ਜੀਵਨਸਾਥੀ ਮਿਲ ਗਿਆ ਹੈ ਅਤੇ ਦੋਹਾਂ ਦੀ ਸਗਾਈ ਵੀ ਹੋ ਚੁੱਕੀ ਹੈ। ਇਸ ਪ੍ਰੇਮ ਕਹਾਣੀ ਦੀ ਸ਼ੁਰੂਆਤ ਬੜੀ ਦਿਲਚਸਪ ਤਰੀਕੇ ਨਾਲ ਹੋਈ ਹੈ। ਇਕ Hockey Playerਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ਅਕਾਊਂਟ ‘ਤੇ ਇਕ ਮੈਸੇਜ ‘ਸਰਦਾਰ ਸਿੰਘ ਤੁਸੀਂ ਇਕ ਮਹਾਨ ਖਿਡਾਰੀ ਹੋ, ਆਈ ਲਵ ਯੂ’ ਮਿਲਿਆ। ਇਹ ਮੈਸੇਜ ਕਿਸੇ ਹੋਰ ਨੇ ਨਹੀਂ, ਬਲਕਿ ਇਹ ਇੰਗਲੈਂਡ ਦੀ ਸਾਬਕਾ ਅੰਡਰ-19 ਹਾਕੀ ਖਿਡਾਰਣ ਅਸ਼ਪਾਲ ਕੌਰ ਨੇ ਭੇਜਿਆ ਸੀ। ਸਰਦਾਰ ਸਿੰਘ ਹਾਲਾਂਕਿ ਸ਼ੁਰੂਆਤ ‘ਚ ਇਸ ਮੈਸੇਜ ਪ੍ਰਤੀ ਬੇਪ੍ਰਵਾਹ ਰਹੇ, ਪਰ ਬਾਅਦ ਵਿਚ ਦੋਵਾਂ ਵਿਚਕਾਰ ਫੇਸਬੁੱਕ ਜ਼ਰੀਏ ਗੱਲਾਂ ਦਾ ਸਿਲਸਿਲਾ ਚੱਲ ਪਿਆ। ਆਖਿਰਕਾਰ ਇਕ ਦਿਨ ਸਰਦਾਰ ਸਿੰਘ ਨੇ ਉਸ (ਅਸ਼ਪਾਲ ਕੌਰ) ਨਾਲ ਮਿਲਣ ਦਾ ਫੈਸਲਾ ਕਰ ਲਿਆ।
ਸਰਦਾਰ ਸਿੰਘ ਨੇ ਦੱਸਿਆ ਕਿ ਮੈਂ ਲੰਦਨ ਓਲੰਪਿਕ (2012) ਦੇ ਇਕ ਮੈਚ ‘ਚ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ, ਪਰ ਉਥੇ ਮੁਲਾਕਾਤ ਨਹੀਂ ਹੋ ਸਕੀ। ਹੌਲੀ-ਹੌਲੀ ਮੈਸੇਜ, ਈ-ਮੇਲ ਅਤੇ ਫੋਨ ‘ਤੇ ਲੰਬੀਆਂ ਗੱਲਾਂ ਹੁੰਦੀਆਂ ਰਹੀਆਂ। ਆਖਿਰਕਾਰ ਮੈਂ ਲੰਦਨ ਜਾ ਕੇ ਅਸ਼ਪਾਲ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਿਆ। ਮੈਂ ਇਕ ਅਲੱਗ ਅਹਿਸਾਸ ਦੇ ਨਾਲ ਵਾਪਸ ਪਰਤਿਆ।
ਬਾਅਦ ਵਿਚ ਘਰ ਵਾਲਿਆਂ ਵੱਲੋਂ ਰਜ਼ਾਮੰਦੀ ਦਿੱਤੀ ਗਈ। ਦੋਵੇਂ ਪਿਆਰ ਦੇ ਰਸਤੇ ਨਿਕਲ ਪਏ, ਪਰ ਅਸ਼ਪਾਲ ਹਾਲੇ ਵਿਆਹ ਦਾ ਇੰਤਜ਼ਾਰ ਕਰ ਰਹੀ ਹੈ। ਵਿਆਹ ਦੇ ਸਵਾਲ ‘ਤੇ ਸਰਦਾਰ ਸਿੰਘ ਨੇ ਕਿਹਾ ਕਿ ਮੇਰੇ ਘਰਵਾਲੇ ਜਲਦੀ ਤੋਂ ਜਲਦੀ ਵਿਆਹ ਕਰਨਾ ਚਾਹੁੰਦੇ ਹਨ ਪਰ ਮੈਂ ਪਹਿਲਾਂ ਓਲੰਪਿਕ ਖੇਡਣਾ ਚਾਹੁੰਦਾ ਹਾਂ। 

468 ad