ਫੇਅਰਫੀਲਡ, ਕੈਲੀਫੋਰਨੀਆ ਵਿੱਚ ਡਾ. ਗੁਰਪ੍ਰੀਤ ਸਿੰਘ ਧੁੱਗਾ ਦੀ ਪੁਸਤਕ ‘ਹੈਲਥ ਗਾਈਡ ਜਾਰੀ’

Dr Gurpreet Singh Dhuga 's Book Relaese Program, Speakers given veiws about book

ਫੇਅਰਫੀਲਡ, ਕੈਲੇਫੋਰਨੀਆ (ਹੁਸਨ ਲੜੋਆ ਬੰਗਾ) ਕੈਲੀਫੋਰਨੀਆ ਦੇ ਪੰਜਾਬੀ ਭਾਈਚਾਰੇ ‘ਚ ਸਤਿਕਾਰ ਰੱਖਣ ਵਾਲੇ ਡਾ. ਗੁਰਪ੍ਰੀਤ ਧੁੱਗਾ ਦੀ ਪੁਸਤਕ ‘ਹੈਲਥ ਗਾਈਡ’ ਦਾ ਰਿਲੀਜ਼ ਸਮਾਰੋਹ ਫੇਅਰਫੀਲਡ ਦੇ ਹਿਲਟਨ ‘ਗਾਰਡਨ ਇਨ ਹੋਟਲ’ ਦੇ ਕਾਨਫਰੰਸ ਹਾਲ ਵਿਚ ਅਯੋਜਿਤ ਕੀਤਾ ਗਿਆ। ਇਹ ਨਾ ਸਿਰਫ ਇਕ ਕਿਤਾਬ ਦਾ ਰਿਲੀਜ਼ ਸਮਾਰੋਹ ਸੀ ਸਗੋਂ ਪੰਜਾਬੀ ਭਾਈਚਾਰੇ ਦੀਆਂ ਨਾਮੀ ਹਸਤੀਆਂ ਦੀ ਸ਼ਿਕਰਤ, ਉਹਨਾਂ ਦੇ ਵਿਚਾਰ ਅਤੇ ਪੰਜਾਬੀਆਂ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਮਸਲਿਆਂ ਨੂੰ ਵਿਚਾਰਨ ਦਾ ਵੀ ਇਕ ਸਿਹਤਮੰਦ ਮੰਚ ਵੀ ਸੀ। ਡਾ. ਗੁਰਪ੍ਰੀਤ ਧੁੱਗਾ ਵਲੋਂ ਲਿਖੀ ਗਈ ਪੁਸਤਕ ‘ਹੈਲਥ ਗਾਈਡ’ ਜਿਸਨੂੰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ ਦੀ ਸਭ ਤੋਂ ਵੱਧ ਵਡਿਆਈ ਇਸ ਕਰਕੇ ਕੀਤੀ ਗਈ ਕਿ ਕਰੀਬ ਦੋ ਸੌ ਬਿਮਾਰੀਆਂ ਦੇ ਲੱਛਣ, ਇਲਾਜ ਬਹੁਤ ਹੀ ਸਰਲ ਅਤੇ ਸਪੱਸ਼ਟ ਢੰਗ ਨਾਲ ਡਾ. ਧੁੱਗਾ ਨੇ ਦੱਸੇ ਹਨ। ਬਹੁਤੇ ਬੁਲਾਰਿਆਂ ਨੇ ਕਿਹਾ ਕਿ ਇਸ ਪੁਸਤਕ ਨੂੰ ਸਾਨੂੰ ਹੱਥੋ ਹੱਥੀ ਅਤੇ ਘਰੋ ਘਰੀ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਪਾਠਕ ਬਿਮਾਰੀਆਂ ਤੋਂ ਬਚ ਸਕਣ ਅਤੇ ਪੰਜਾਬੀ ਸਮਾਜ ਵੀ ਆਪਣੀ ਸਿਹਤ ਨੂੰ ਵਿਰਾਸਤ ਵਾਂਗ ਸਿਹਤਮੰਦ ਰੱਖ ਸਕੇ। ਡਾ. ਧੁੱਗਾ ਦੀ ਨਿਮਰਤਾ ਅਤੇ ਸਾਦਗੀ ਦੀ ਰੱਜ ਕੇ ਪ੍ਰੰਸ਼ਸਾ ਕੀਤੀ ਗਈ। ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਇਸ ਪੁਸਤਕ ਨੂੰ ਪੜ੍ਹਨ ਨਾਲ ਮਨੁੱਖ ਨਿੱਤ ਦੇ ਜੀਵਨ ਵਿਚ ਬਹੁਤ ਸਾਰੀਆਂ ਅਲਾਮਤਾਂ ਤੋਂ ਬਚ ਸਕਦਾ ਹੈ। ਮੁੱਖ ਬੁਲਾਰਿਆਂ ਵਿਚ ਅਜੀਤ ਸਿੰਘ ਸੰਧੂ, ਮਹਿੰਦਰ ਸਿੰਘ ਸੰਧੂ, ਡਾ. ਜੀ ਬੀ ਸਿੰਘ, ਦਿੱਲ ਨਿਝਰ, ਨਰਿੰਦਰ ਸਿੰਘ ਧਾਲੀਵਾਲ, ਮੇਅਰ ਸੁੱਖ ਧਾਲੀਵਾਲ, ਦਰਸਨ ਸਿੰਘ ਮੁੰਡੀ, ਗੁਜਿੰਦਰ ਨਾਹਲ, ਪ੍ਰਮਿੰਦਰ ਗਰੇਵਾਲ, ਸੁਰਿੰਦਰ ਧਨੋਆ, ਐੱਸ ਅਸ਼ੋਕ ਭੌਰਾ, ਡਾ. ਹਰਕੇਸ਼ ਸੰਧੂ ਅਤੇ ਕੈਪਟਨ ਕੰਵਲਜੀਤ ਸਿੰਘ, ਹਰਭਜਨ ਢਿਲੋਂ ਆਦਿ ਵੀ ਸ਼ਾਮਿਲ ਸਨ। ਪੁਸਤਕ ਦੀ ਘੁੰਡ ਚੁਕਾਈ ਪੰਜਾਬ ਆਰਟ ਐਂਡ ਕਲਚਰਲ ਐਸੋਸੀਏਸ਼ਨ (ਪੈਕਾ) ਦੇ ਅਹੁਦੇਦਾਰਾਂ ਵਲੋਂ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕੀਤੀ ਗਈ। ਮੰਚ ਸੰਚਾਲਨ ਡਾ. ਜਸਵੀਰ ਸਿੰਘ ਕੰਗ ਅਤੇ ਆਸ਼ਾ ਸ਼ਰਮਾ ਨੇ ਕੀਤਾ। ਇਸ ਮੌਕੇ ਡਾ. ਗੁਰਪ੍ਰੀਤ ਧੁੱਗਾ ਨੇ ਕਿਤਾਬ ਦੀ ਛਪਾਈ ਤੋਂ ਲੈ ਕੇ ਢੁਆਈ ਤੱਕ ਵੱਖ ਵੱਖ ਵਿਆਕਤੀਆਂ ਦੁਆਰਾ ਕੀਤੀ ਮਹਿਨਤ ਤੇ ਮੱਦਦ ਦੀ ਤਰੀਫ ਤੇ ਧੰਨਵਾਦ ਕੀਤਾ।

468 ad

Submit a Comment

Your email address will not be published. Required fields are marked *