ਫੂਲਕਾ ਤੇ ਕੈਪਟਨ ਦੇ ਰਣਨੀਤੀਕਾਰ ਦੇ ਫਸੇ ਸਿੰਗ !

3ਨਵੀਂ ਦਿੱਲੀ,3 ਮਈ ( ਪੀਡੀ ਬਿਊਰੋ ) ਆਮ ਆਦਮੀ ਪਾਰਟੀ ਦੇ ਆਗੂ ਐਚ.ਐਸ. ਫੂਲਕਾ ਤੇ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਨ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਸੀਨੀਅਰ ਵਕੀਲ ਫੂਲਕਾ ਇਸ ਬਾਰੇ ਸਬੂਤ ਮੀਡੀਆ ਨੂੰ ਜਾਰੀ ਕਰ ਰਹੇ ਹਨ, ਉੱਥੇ ਹੀ ਪ੍ਰਸ਼ਾਂਤ ਟੀਮ ਫੂਲਕਾ ਦੇ ਇਸ ਦਾਅਵੇ ਉੱਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ।

‘ਏਬੀਪੀ ਸਾਂਝਾ’ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਖਿਆ ਕਿ ਇਹ ਸਭ ਝੂਠ ਹੈ, ਉਨ੍ਹਾਂ ਨੇ ਕਦੇ ਵੀ ਫੂਲਕਾ ਨਾਲ ਸੰਪਰਕ ਨਹੀਂ ਕੀਤਾ। ਇਸ ਦੇ ਨਾਲ ਹੀ ਪ੍ਰਸ਼ਾਂਤ ਕਿਸ਼ੋਰ ਨੇ ਆਖਿਆ ਹੈ ਕਿ ਜੇਕਰ ਫੂਲਕਾ ਨੇ ਇਸ ਬਦਲੇ ਉਨ੍ਹਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।  ਦੂਜੇ ਪਾਸੇ ਐਚ.ਐਸ. ਫੂਲਕਾ ਨੇ ਦੱਸਿਆ ਕਿ ਜਿਸ ਸਮੇਂ ਉਹ ਲੰਡਨ ਦੌਰੇ ਉੱਤੇ ਸਨ ਤਾਂ ਡਾ. ਵਿਪਨ ਝਾਅ ਨਾਮਕ ਵਿਅਕਤੀ ਨੇ 13 ਅਪ੍ਰੈਲ ਨੂੰ ਉਨ੍ਹਾਂ ਨਾਲ ਸੰਪਰਕ ਬਣਾਉਣ ਦੀ ਪਹਿਲੀ ਕੋਸ਼ਿਸ਼ ਕੀਤ ਸੀ ਤੇ ਫਿਰ 30 ਅਪ੍ਰੈਲ ਨੂੰ ਸਿੱਖਾਂ ਨਾਲ ਇਨਸਾਫ਼ ਦੇ ਮੁੱਦੇ ’ਤੇ ਸੁਝਾਅ ਮੰਗੇ ਗਏ।

ਫੂਲਕਾ ਨੇ ਡਾ. ਵਿਪਨ ਝਾਅ ਤੋਂ ਮਿਲੇ ਐਸ.ਐਮ.ਐਸ. ਨੂੰ ਵੀ ਮੀਡੀਆ ਵਿੱਚ ਜਾਰੀ ਕੀਤਾ। ਫੂਲਕਾ ਅਨੁਸਾਰ 13 ਅਪ੍ਰੈਲ ਨੂੰ ਡਾ. ਵਿਪਨ ਝਾਅ ਜੋ ਇੰਗਲੈਂਡ ਤੋਂ ਹਨ, ਨੇ ‘ਆਪ’ ਦੇ ਆਗੂ ਇੰਦਰਪਾਲ ਸਿੰਘ ਸ਼ੇਰਗਿੱਲ ਨਾਲ ਲੈਸਟਰ ’ਚ ਸੰਪਰਕ ਕੀਤਾ ਸੀ ਜਿਸ ਸਮੇਂ ਉਨ੍ਹਾਂ ਨੂੰ ਸੰਪਰਕ ਕੀਤਾ ਗਿਆ, ਉਸ ਸਮੇਂ ਫੂਲਕਾ ਵੀ ਇੰਗਲੈਂਡ ਦੌਰੇ ਸਨ।ਫੂਲਕਾ ਦਾ ਦਾਅਵਾ ਹੈ ਕਿ ਉਨ੍ਹਾਂ ਨਾਲ ਸੰਪਰਕ ਬਣਾਉਣ ਲਈ ਡਾਕਟਰ ਝਾਅ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਇੰਦਰਪਾਲ ਸਿੰਘ ਸ਼ੇਰਗਿੱਲ ਨਾਲ ਰਾਬਤਾ ਕਾਇਮ ਕੀਤਾ ਗਿਆ। ਫੂਲਕਾ ਅਨੁਸਾਰ ਸ਼ੇਰਗਿੱਲ ਨੇ ਉਨ੍ਹਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਪਰ ਉਨ੍ਹਾਂ ਝਾਅ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਫੂਲਕਾ ਅਨੁਸਾਰ ਇਸ ਤੋਂ ਬਾਅਦ ਡਾ. ਝਾਅ ਨੇ ਉਨ੍ਹਾਂ ਨਾਲ ਸਿੱਧਾ ਸੰਪਰਕ ਬਣਾਇਆ ਤਾਂ ਫਿਰ ਉਨ੍ਹਾਂ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।  ਦੂਜੇ ਪਾਸੇ ਇੰਗਲੈਂਡ ਵਿੱਚ ਰਹਿਣ ਵਾਲੇ ਡਾ. ਝਾਅ ਨਾਲ ‘ਏਬੀਪੀ ਸਾਂਝਾ’ ਨੇ ਫ਼ੋਨ ਉੱਤੇ ਸੰਪਰਕ ਕੀਤਾ ਤਾਂ ਉਨ੍ਹਾਂ ਇਹ ਗੱਲ ਮੰਨੀ ਕਿ ਉਨ੍ਹਾਂ ਨੇ ਫੂਲਕਾ ਨਾਲ ਸੰਪਰਕ ਕੀਤਾ ਸੀ।

ਇਸ ਦੇ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਂਤ ਕਿਸ਼ੋਰ ਨਾਲ ਕੋਈ ਸੰਪਰਕ ਨਹੀਂ ਹੈ। ਝਾਅ ਅਨੁਸਾਰ ਉਹ ਖ਼ੁਦ ਵੀ ਆਮ ਆਦਮੀ ਵਿੱਚ ਸ਼ਾਮਲ ਸਨ ਪਰ ਕੁਝ ਨਿੱਜੀ ਕਾਰਨਾਂ ਕਰਕੇ ਉਹ ਪਾਰਟੀ ਤੋਂ ਬਾਹਰ ਹੋਏ ਹਨ। ਉਨ੍ਹਾਂ ਕਿਹਾ ਕਿ ਜਿਸ ਸੁਨੇਹੇ ਦੀ ਗੱਲ ਫੂਲਕਾ ਕਰ ਰਹੇ ਹਨ, ਉਹ ਉਨ੍ਹਾਂ ਨੇ ਨਿੱਜੀ ਹੈਸੀਅਤ ਨਾਲ ਭੇਜੇ ਸਨ।  ਉਨ੍ਹਾਂ ਆਖਿਆ ਕਿ ਸਸਤੀ ਪਬਲਿਸਿਟੀ ਲਈ ਫੂਲਕਾ ਉਸ ਦੇ ਨਿੱਜੀ ਸੰਦੇਸ਼ ਨੂੰ ਜਨਤਕ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕੁਝ ਦਿਨ ਪਹਿਲਾਂ ਫੂਲਕਾ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਆਪਣੇ ਮਨ ਦੀ ਗੱਲ ਬਿਆਨ ਕੀਤੀ ਸੀ। ਇਸ ਲਈ ਸਸਤੀ ਪਬਲਿਸਿਟੀ ਲਈ ਫੂਲਕਾ ਅਜਿਹੀਆਂ ਛੋਟੀਆਂ ਹਰਕਤਾਂ ਕਰ ਰਹੇ ਹਨ। ਦੂਜੇ ਪਾਸੇ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵੱਲੋਂ ਇਸ ਪੂਰੇ ਵਿਵਾਦ ਤੋਂ ਬਾਅਦ ਬਿਆਨ ਜਾਰੀ ਕਰ ਕੇ ਕਿਹਾ ਗਿਆ ਕਿ ਇਹ ਕਿਹੋ ਜਿਹਾ ਮਜ਼ਾਕ ਹੈ ਕਿ ਜਿਹੜਾ ਮਿਲਣ ਗਿਆ ਤੇ ਜਿਹੜਾ ਮਿਲਿਆ ਦੋਵੇਂ ‘ਆਪ’ ਦੇ ਹੀ ਲੋਕ ਹਨ।

468 ad

Submit a Comment

Your email address will not be published. Required fields are marked *