ਫਿਰ ਪੰਜਾਬ ‘ਚ ਮੁੜ ਤੋਂ ਹੋਣਗੀਆਂ ਚੋਣਾਂ

ਪੰਜਾਬ ਹੁਣ ਸਾਰਾ ਸਾਲ ਹੀ ਚੋਣਾਂ ‘ਚ ਘਿਰਿਆ ਰਹੇਗਾ। ਉਪ ਚੋਣਾਂ ਦੀ ਰੂਪਰੇਖਾ ਤੈਅ ਹੋਣ ਲੱਗੀ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਤਲਵੰਡੀ ਸਾਬੋ ਤੋਂ ਕਾਂਗਰਸੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਕਾਲੀ ਦਲ ‘ਚ ਸ਼ਾਮਲ ਹੋ ਗਏ ਸਨ Punjab Election commissionਜਿਸ ਕਾਰਨ ਤਲਵੰਡੀ ਸਾਬੋ ਸੀਟ ਖਾਲੀ ਪਈ ਹੋਈ ਹੈ। ਇਸ ਤਰ੍ਹਾਂ ਨਾਲ ਧੂਰੀ ਤੋਂ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਤੋਂ ਬਾਅਦ ਇਹ ਸੀਟ ਵੀ ਖਾਲੀ ਹੋਣ ਜਾ ਰਹੀ ਹੈ। ਇਨ੍ਹਾਂ ਦੋ ਸੀਟਾਂ ‘ਤੇ ਵੁਪ ਚੋਣ ਹੋਣੀ ਤੈਅ ਹੈ।
ਲੋਕ ਸਭਾ ਚੋਣਾਂ ‘ਚ ਅਕਾਲੀ ਦਲ ਅਤੇ ਕਾਂਗਰਸ ਵਲੋਂ ਕੁਲ 6 ਵਿਧਾਇਕ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਨਾਲ ਜਿੰਨੇ ਵੀ ਵਿਧਾਇਕ ਜਿੱਤਣਗੇ ਉਨ੍ਹਾਂ ਨੂੰ ਆਪਣੀ ਵਿਧਾਇਕ ਦੀ ਸੀਟ ਖਾਲੀ ਕਰਨੀ ਪਵੇਗੀ। ਇਸ ਲਈ ਜੇਤੂ ਰਹਿਣ ਵਾਲੇ ਵਿਧਾਇਕਾਂ ਦੇ ਵਿਧਾਨ ਸਭਾ ਖੇਤਰਾਂ ‘ਚ ਉਪ ਚੋਣ ਹੋਵੇਗੀ।
ਅਕਾਲੀ ਦਲ ਵਲੋਂ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਜਲੰਧਰ ਸੰਸਦੀ ਸੀਟ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਲੁਧਿਆਣਾ ਸੰਸਦੀ ਸੀਟ ਤੋਂ ਲੋਕ ਸਭਾ ਚੋਣ ਲੜਿਆ ਹੈ।
ਕਾਂਗਰਸ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਟਿਆਲਾ ਸੀਟ ਦੀ ਪ੍ਰਤੀਨਿਧਤਾ ਵਿਧਾਨ ਸਭਾ ‘ਚ ਕਰਦੇ ਹਨ, ਉਹ ਅੰਮ੍ਰਿਤਸਰ ਸੰਸਦੀ ਸੀਟ ਤੋਂ ਚੋਣ ਲੜ ਰਹੇ ਹਨ। ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਅਬੋਹਰ ਵਿਧਾਨ ਸਭਾ ਸੀਟ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਉਨ੍ਹਾਂ ਨੇ ਫਿਰੋਜ਼ਪੁਰ ਸੰਸਦੀ ਸੀਟ ਤੋਂ ਚੋਣ ਲੜੀ ਹੈ।
ਇਸ ਤਰ੍ਹਾਂ ਜੈਤੋ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੇ ਫਰੀਦਕੋਟ ਸੰਸਦੀ ਸੀਟ ਅਤੇ ਨਾਭਾ ਤੋਂ ਕਾਂਗਰਸੀ ਵਿਧਾਇਕ ਸਾਧੂ ਸਿੰਘ ਧਰਮਸੌਤ ਨੇ ਫਤਿਹਗੜ੍ਹ ਸਾਹਿਬ ਸੰਸਦੀ ਸੀਟ ਤੋਂ ਲੋਕ ਸਭਾ ਚੋਣ ਲੜੀ ਹੈ।
ਲੋਕ ਸਭਾ ਦੇ ਚੋਣ ਨਤੀਜੇ 16 ਮਈ ਨੂੰ ਐਲਾਨੇ ਜਾਣਗੇ ਅਤੇ ਉਸ ਦਿਨ ਪਤਾ ਚਲ ਜਾਵੇਗਾ ਕਿ ਕਿੰਨੇ ਵਿਧਾਇਕ ਆਪਣੇ ਚੋਣ ਜਿੱਤ ਕੇ ਸੰਸਦ ਮੈਂਬਰ ਬਣਦੇ ਹਨ। ਉਨ੍ਹਾਂ ਦੇ ਸੰਸਦ ਮੈਂਬਰ ਬਣਨ ‘ਤੇ ਉਪ ਚੋਣ ਦਾ ਰਸਤਾ ਸਾਫ ਹੋ ਜਾਵੇਗਾ।
ਚੋਣ ਕਮਿਸ਼ਨ ਵਲੋਂ ਖਾਲੀ ਹੋਣ ਵਾਲੀ ਵਿਧਾਨ ਸਭਾ ਸੀਟ ‘ਤੇ ਅਗਲੇ 6 ਮਹੀÎਲਆਂ  ਦੇ ਅੰਦਰ ਉਪ ਚੋਣ ਕਰਵਾਈ ਜਾਵੇਗੀ। ਚੋਣ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਾਂਗਰਸ ਛੱਡਣ ਵਾਲੇ ਦੋ ਵਿਧਾਇਕਾਂ ਅਤੇ ਖਾਲੀ ਹੋਣ ਵਾਲੀ ਹੋਰ ਵਿਧਾਨ ਸਭਾ ਸੀਟਾਂ ਤੇ ਉਪ ਚੋਣ ਇਕੱਠੇ ਹੀ ਕਰਵਾਈਆਂ ਜਾਣਗੀਆਂ।
ਉਪ ਚੋਣਾਂ ਦੇ ਇਲਾਵਾ ਇਸ ਸਾਲ ਦੇ ਅਖੀਰ ‘ਚ ਸੂਬੇ ‘ਚ ਨਗਰ ਕੌÎਂਸਲਾਂ ਦੀਆਂ ਚੋਣਾਂ ਵੀ ਹੋਣੀਆਂ ਹਨ। ਇਸ ਤਰ੍ਹਾਂ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਚਾਲੂ ਸਾਲ ਦੇ ਬਾਕੀ ਰਹਿੰਦੇ ਮਹੀਨਿਆਂ ‘ਚ ਚੋਣ ਕੰਮਾਂ ‘ਚੀ ਰੁੱਝੀ ਰਹੇਗੀ ਜਿਸ ਨਾਲ ਸਰਕਾਰੀ ਅਤੇ ਪ੍ਰਸ਼ਾਸਨਿਕ ਕੰਮ ਪ੍ਰਭਾਵਤ ਹੋਣਗੇ। ਲੋਕ ਸਭਾ ਚੋਣ ਨਤੀਜੇ ਆਉਣ ਦੇ ਬਾਅਦ ਸਰਕਾਰ ਦਾ ਪੂਰਾ ਧਿਆਨ ਉਪ ਚੋਣਾਂ ਵੱਲ ਚਲਾ ਜਾਵੇਗਾ ਅਤੇ ਖਾਲੀ ਹੋਣ ਵਾਲੀਆਂ ਵਿਧਾਨ ਸਭਾ ਸੀਟਾਂ ‘ਤੇ ਸਰਕਾਰ ਵਲੋਂ ਵਿਕਾਸ ਕੰਮਾਂ ਵੱਲ ਧਿਆਨ ਕੇਂਦਰਤ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਨੂੰ ਜਿੱਤਿਆ ਜਾ ਸਕੇ।

468 ad