ਫਿਰਕੂ ਦੰਗੇ ਕਰਾਉਣ ਦੇ ਮਾਮਲੇ ਵਿਚ ਨੰਬਰ-1 ਹੈ ਭਾਜਪਾ : ਮਾਇਆਵਤੀ

ਫਿਰਕੂ ਦੰਗੇ ਕਰਾਉਣ ਦੇ ਮਾਮਲੇ ਵਿਚ ਨੰਬਰ-1 ਹੈ ਭਾਜਪਾ : ਮਾਇਆਵਤੀ

ਬਹੁਜਨ ਸਮਾਜ ਪਾਰਟੀ ਬਸਪਾ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁਖ ਮੰਤਰੀ ਮਾਇਆਵਤੀ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਫਿਰਕੂ ਦੰਗੇ ਕਰਵਾਉਣ ਦੇ ਮਾਮਲੇ ਵਿਚ ਨੰਬਰ-1  ਹੈ ਅਤੇ ਗੁਜਰਾਤ ਇਸ ਦੀ ਜਿਊਂਦੀ ਜਾਗਦੀ ਉਦਾਹਰਣ ਹੈ।  ਬੀਬੀ ਮਾਇਆਵਤੀ ਨੇ ਅੱਜ ਸੰਸਦ ਭਵਨ ਵਿਚ ਪੱਤਰਕਾਰਾਂ ਨੂੰ ਕਿਹਾ, ”ਸਿਆਸੀ ਲਾਭ ਲਈ ਭਾਜਪਾ ਅਤੇ ਕਾਂਗਰਸ ਦੇ ਨੇਤਾ ਇਕ ਦੂਸਰੇ ‘ਤੇ ਫਿਰਕੂ ਤਣਾਅ ਨੂੰ ਲੈ ਕੇ ਦੋਸ਼ ਲਗਾ ਰਹੇ ਹਨ। ਕਾਂਗਰਸ ਨੇ ਆਜ਼ਾਦੀ ਦੇ ਬਾਅਦ ਸਾਲਾਂ ਤਕ ਇਸ ਦੀ ਆੜ ਵਿਚ ਰਾਜਨੀਤੀ ਕੀਤੀ ਹੈ ਅਤੇ ਭਾਜਪਾ ਇਸ ਮਾਮਲੇ ਵਿਚ ਨੰਬਰ-1 ਹੈ।

468 ad