ਫਾਸਟਵੇਅ ਕੇਬਲ ਖਿਲਾਫ ਡਟੇ ਬੈਂਸ ਭਰਾ, ਪੁਲਿਸ ਵੱਲੋਂ ਲਾਠੀਚਾਰਜ

13ਲੁਧਿਆਣਾ, 9 ਮਈ ( ਜਗਦੀਸ਼ ਬਾਮਬਾ ) ਪੰਜਾਬ ਦੀ ਸੱਤਾਧਿਰ ਅਕਾਲੀ ਦਲ ਦੇ ਕਰੀਬੀ ਖਿਲਾਫ ਸਮਰਥਕਾਂ ਸਮੇਤ ਪ੍ਰਦਰਸ਼ਨ ਕਰ ਰਹੇ ਬੈਂਸ ਭਰਾਵਾਂ ‘ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ‘ਚ ਝੜਪ ਵੀ ਹੋਈ। ਟੀਮ ਇਨਸਾਫ ਵੱਲੋਂ ਫਾਸਟਵੇਅ ਕੇਬਲ ਖਿਲਾਫ ਪੰਜਾਬੀ ਨਿਊਜ਼ ਚੈਨਲ ਬੰਦ ਕਰਨ ‘ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਟੀਮ ਇਨਸਾਫ ਮੁਖੀ ਸਿਮਰਨਜੀਤ ਸਿੰਘ ਬੈਂਸ ਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਅੱਜ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਫਾਸਟਵੇਅ ਦੇ ਦਫਤਰ ਗਰੈਂਡ ਵਾਕ ਬਾਹਰ ਪਹੁੰਚੇ ਸਨ। ਪ੍ਰਦਰਸ਼ਨਕਾਰੀਆਂ ਨੇ ਖੂਬ ਨਾਅਰੇਬਾਜ਼ੀ ਵੀ ਕੀਤੀ। ਇੱਥੇ ਉਹ ਦਫਤਰ ਦੇ ਅੰਦਰ ਜਾਣ ਦੀ ਕੋਸ਼ਿਸ ਕਰਨ ਲੱਗੇ। ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ‘ਚ ਝੜਪ ਹੋ ਗਈ।
ਪੁਲਿਸ ਨੇ ਭੀੜ ‘ਤੇ ਕਾਬੂ ਪਾਉਣ ਲਈ ਲਾਠੀਚਾਰਜ ਕਰ ਦਿੱਤਾ। ਝੜਪ ਦੌਰਾਨ ਟੀਮ ਇਨਸਾਫ ਮੁਖੀ ਸਿਮਰਨਜੀਤ ਸਿੰਘ ਬੈਂਸ ਦੇ ਕੱਪੜੇ ਪਾਟ ਗਏ ਤੇ ਦਸਤਾਰ ਤੱਕ ਖੁੱਲ੍ਹ ਗਈ। ਆਖਰ ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਬੈਂਸ ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ।

468 ad

Submit a Comment

Your email address will not be published. Required fields are marked *