ਫਾਂਸੀ ਦੇ ਤਖਤੇ ‘ਤੋਂ ਜਿਉਂਦੇ ਉੱਤਰੇ 11 ਪੰਜਾਬੀ

6ਅੰਮ੍ਰਿਤਸਰ, 20 ਮਈ ( ਜਗਦੀਸ਼ ਬਾਮਬਾ ) ਮੌਤ ਦੇ ਮੂੰਹ ‘ਚੋਂ ਪਰਤ ਆਏ 11 ਪੰਜਾਬੀ ਨੌਜਵਾਨ। ਇਹ ਸਾਰੇ ਇੱਕ ਕਤਲ ਮਾਮਲੇ ‘ਚ ਆਬੂਧਾਬੀ ਦੀ ਜੇਲ੍ਹ ‘ਚ ਬੰਦ ਸਨ। ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਸੀ। ਪਰ ਫਾਂਸੀ ਤਖ਼ਤੇ ਨੇੜੇ ਪੁੱਜ ਚੁੱਕੇ 11 ਪੰਜਾਬੀ ਨੌਜਵਾਨ ਸਰਬੱਤ ਦਾ ਭਲਾ ਟਰੱਸਟ ਦੀਆਂ ਕੋਸ਼ਿਸ਼ਾਂ ਸਦਕਾ ਜਿਊਂਦੇ ਜਾਗਦੇ ਮੁੜ ਆਪਣੇ ਘਰਾਂ ‘ਚ ਪਹੁੰਚ ਗਏ ਹਨ।ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸ. ਪੀ. ਓਬਰਾਏ ਮੁਤਾਬਕ ਇਹ ਨੌਜਵਾਨ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕਤਲ ਦੇ ਇੱਕ ਸ਼ੱਕੀ ਮੁਕੱਦਮੇ ‘ਚ ਆਬੂਧਾਬੀ ਦੀ ਜੇਲ੍ਹ ‘ਚ ਬੰਦ ਸਨ। ਫਾਂਸੀ ਦੀ ਸਜ਼ਾ ਐਲਾਨੀ ਜਾ ਚੁੱਕੀ ਸੀ। ਦੁਖੀ ਪਰਿਵਾਰਾਂ ਵੱਲੋਂ ਬੜੀ ਖੱਜਲਖੁਆਰੀ ਉਪਰੰਤ ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਬਚਾਉਣ ਅਤੇ ਸਹੀ ਸਲਾਮਤ ਘਰ ਭੇਜਣ ਵਾਸਤੇ ਆਬੂਧਾਬੀ ਦੇ ਸ਼ਰੀਅਤ ਕਾਨੂੰਨ ਮੁਤਾਬਿਕ ਪੀੜਤ ਪਰਿਵਾਰ ਨੂੰ ‘ਬਲੱਡ ਮਨੀ’ ਵਜੋਂ ਵੱਡੀ ਰਕਮ ਦੇਣ ਦੀ ਕਵਾਇਦ ਆਰੰਭੀ। ਇਸ ਕਾਰਵਾਈ ਦੋਰਾਨ ਪ੍ਰਭਾਵਿਤ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਲੋੜੀਂਦੀ ਰਕਮ ਦਾ ਕੁੱਝ ਹਿੱਸਾ ਇਕੱਠਾ ਕੀਤਾ। ਡਾ: ਓਬਰਾਏ ਅਨੁਸਾਰ ਮ੍ਰਿਤਕ ਪਾਕਿਸਤਾਨੀ ਨੌਜਵਾਨ ਦੇ ਪਰਿਵਾਰ ਵੱਲੋਂ ਪਾਕਸਿਤਾਨ ਤੋਂ ਉਚੇਚੇ ਤੌਰ ‘ਤੇ ਪਹੁੰਚੀ ਉਸਦੀ ਦਾਦੀ ਨੂੰ ਬਲੱਡ ਮਨੀ ਦੇ ਕੇ ਇਹਨਾਂ ਨੌਜਵਾਨਾਂ ਨੂੰ ਜੇਲ੍ਹ ‘ਚੋਂ ਰਿਹਾਅ ਕਰਵਾਉਣ ਅਤੇ ਵਤਨ ਪਰਤਣ ਦੀ ਪ੍ਰਕਿਰਿਆ ਦੌਰਾਨ ਆਬੂਧਾਬੀ ਸਥਿਤ ਭਾਰਤੀ ਦੂਤਘਰ ਦਾ ਵੀ ਮੁਕੰਮਲ ਸਹਿਯੋਗ ਰਿਹਾ।
ਡਾ: ਓਬਰਾਏ ਨੇ ਦੱਸਿਆ ਕਿ ਹੁਣ ਤੱਕ 51 ਪੰਜਾਬੀਆਂ ਸਮੇਤ ਕੁੱਲ 74 ਵਿਅਕਤੀਆਂ ਨੂੰ ਮੌਤ ਦੇ ਮੂੰਹੋਂ ਬਚਾਅ ਕੇ ਉਹਨਾਂ ਦੇ ਪਰਿਵਾਰਾਂ ਕੋਲ ਪਹੁੰਚਾਇਆ ਜਾ ਚੁੱਕਾ ਹੈ। ਇਹਨਾਂ ਵਿੱਚ 11 ਪਾਕਿਸਤਾਨੀ,5 ਬੰਗਲਾਦੇਸ਼ੀ ਤੇ ਇੱਕ ਫ਼ਿਲਪੀਨੋ ਲੜਕੀ ਵੀ ਸ਼ਾਮਿਲ ਹੈ।ਓਬਰਾਏ ਨੇ ਦੱਸਿਆ ਕਿ ਉਹਨਾਂ ਵੱਲੋਂ ਹੱਥ ‘ਚ ਲਏ ਜਾਣ ਵਾਲੇ ਕੇਸਾਂ ਵਿੱਚ ਨਸ਼ਿਆਂ ਅਤੇ ਬਲਾਤਕਾਰਾਂ ਵਾਲੇ ਕੇਸ ਸ਼ਾਮਿਲ ਨਹੀੰ ਹੁੰਦੇ। ਉਹਨਾਂ ਇਹ ਵੀ ਦੱਸਿਆ ਕਿ ਅਰਬ ਮੁਲਕਾਂ ਵਿੱਚ ਮੌਤ ਦਾ ਸ਼ਿਕਾਰ ਹੋ ਜਾਂਦੇ ਵਿਅਕਤੀਆਂ ਦੀਆਂ ਰੁਲ੍ਹਦੀਆਂ ਲਾਸ਼ਾਂ ਦੀ ਵਤਨ ਵਾਪਸੀ ਦਾ ਪੂਰਾ ਪ੍ਰਬੰਧ ਉਹਨਾਂ ਵੱਲੋਂ ਕੀਤਾ ਜਾਂਦਾ ਹੈ, ਜਿਸ ਤਹਿਤ ਹੁਣ ਤੱਕ 24 ਅਜਿਹੀਆਂ ਲਾਸ਼ਾਂ ਭੇਜੀਆਂ ਜਾ ਚੁੱਕੀਆਂ ਹਨ। ਘਰ ਪਰਤਣ ਵਾਲੇ ਨੌਜਵਾਨਾਂ ਵਿੱਚੋਂ ਰਾਜਪਾਲ ਸਿੰਘ ਤਰਨਤਾਰਨ, ਨਿਰਮਲ ਸਿੰਘ ਖਡੂਰ ਸਾਹਿਬ ਅਤੇ ਜਸਪਾਲ ਸਿੰਘ ਬਲਾਚੌਰ ਨੇ ਭਾਵੁਕ ਹੁੰਦਿਆਂ ਆਪਣੀ 31 ਮਹੀਨਿਆਂ ਦੀ ਜੇਲ੍ਹ ‘ਚ ਬਿਤਾਈ ਦਰਦ ਕਹਾਣੀ ਬਿਆਨ ਕੀਤੀ ਕਿ ਕਿਵੇਂ ਲੜਾਈ-ਝਗੜੇ ਦੇ ਇੱਕ ਮਾਮਲੇ ‘ਚ ਇੱਕ ਪਾਕਿਸਤਾਨੀ ਨੌਜਵਾਨ ਦੀ ਮੌਤ ਉਪਰੰਤ ਸ਼ੱਕ ਦੇ ਆਧਾਰ ‘ਤੇ ਉਹਨਾਂ ਨੂੰ ਲਪੇਟ ਲਿਆ ਗਿਆ ਸੀ ਅਤੇ ਕੋਈ ਵੀ ਉਹਨਾਂ ਦੀ ਬਾਂਹ ਨਹੀਂ ਫੜ ਰਿਹਾ ਸੀ ਪਰ ਡਾ: ਓਬਰਾਏ ਉਹਨਾਂ ਲਈ ਫ਼ਰਿਸ਼ਤਾ ਬਣ ਬਹੁੜੇ, ਜਿਸ ਦੇ ਸਿੱਟੇ ਵਜੋਂ ਉਹ ਵਾਪਿਸ ਆਪਣੇ ਪਰਿਵਾਰਾਂ ‘ਚ ਪਰਤ ਆਉਣ ਦੇ ਕਾਬਿਲ ਹੋਏ ਹਨ।

468 ad

Submit a Comment

Your email address will not be published. Required fields are marked *