ਫਰਿਜ਼ਨੋ, ਕੈਲੀਫੋਰਨੀਆ ਵਿੱਚ ਕਾਂਗਰਸ ਪਾਰਟੀ ਦੀ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ, ਸਿੱਖ ਜੱਥੇਬੰਦੀਆਂ ਨੇ ਕੀਤੀ ਵਿਰੋਧਤਾ।

Captain in Fresno, CAਫਰਿਜ਼ਨੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਪੰਜਾਬ ਅੰਦਰ ਅਗਲੇ ਸਾਲ ਆ ਰਹੀ ਚੋਣ ਨੂੰ ਮੁੱਖ ਰੱਖਦੇ ਹੋਏ ਸਮੂੰਹ ਰਾਜਨੀਤਿਕ ਪਾਰਟੀਆਂ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਵਿਦੇਸੀ ਭਾਈਚਾਰੇ ਨਾਲ ਰਾਬਤਾ ਕਾਇਮ ਕਰਨ ਦੀ ਦੋੜ ਵਿੱਚ ਲੱਗੀਆ ਹੋਈਆਂ ਹਨ। ਇਸੇ ਲੜੀ ਅਧੀਨ ਸੈਂਟਰਲ ਵੈਲੀ ਕੈਲੀਫੋਰਨੀਆਂ ਦੇ ਪੰਜਾਬੀਅਤ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਫਰਿਜ਼ਨੋ ਵਿਖੇ ਕਾਂਗਰਸ ਪਾਰਟੀ ਦੀ ਵਿਸ਼ੇਸ਼ ਕਾਨਫਰੰਸ “ਕੈਪਟਨ ਲਿਆਉ, ਪੰਜਾਬ ਬਚਾਉ” ਦੇ ਤਹਿਤ ਹੋਈ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਭਾਸ਼ਣ ਦਿੰਦੇ ਹੋਏ ਪੰਜਾਬ ਅੰਦਰ ਮੌਜੂਦਾ ਬਾਦਲ ਅਕਾਲੀ ਦਲ ਦੀ ਸਰਕਾਰ ‘ਤੇ ਟਿੱਪਣੀਆਂ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਸਭ ਤੋਂ ਵੱਧ ਨਿਘਾਰ ਇਨ੍ਹਾਂ ਨੇ ਲਿਆਦਾ, ਪੰਜਾਬ ਦੀ ਨੌਜਵਾਨੀ ਨਸ਼ਿਆ ਵਿੱਚ ਰੋੜ ਦਿੱਤੀ, ਹਰ ਪਾਸੇ ਆਪਣੀ ਜਾਇਦਾਦਾ ਬਣਾਉਣ ਵਰਗੇ ਕੰਮ ਕਰ ਰਹੀ ਹੈ। ਪੰਜਾਬ ਅੰਦਰ ਪਾਣੀਆਂ ਦਾ ਮਸਲਾ ਬਹੁਤ ਗੰਭੀਰ ਹੈ, ਪਰ ਬਾਦਲ ਸਰਕਾਰ ਇਸ ਨੂੰ ਵੀ ਆਪਣੇ ਵੋਟਾਂ ਸਮੇਂ ਮੁੱਦਾ ਬਣਾ ਵਰਤਣ ਲਈ ਲਮਕਾ ਰਹੀ ਹੈ। ਜਦ ਕਿ ਸਮੇਂ ਦੀ ਲੋੜ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਹਰ ਹਾਲਤ ਵਿੱਚ ਬਚਾਇਆ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਵੀ ਗੈਰ ਜਿੰਮੇਵਾਰਾਂ ਦੀ ਅਸਫਲ ਸਰਕਾਰ ਐਲਾਨਿਆਂ। ਉਨ੍ਹਾਂ ਕਿਹਾ ਕਿ ਇਸ ਪਾਰਟੀ ਕੋਲ ਕੋਈ ਯੋਗ ਲੀਡਰ ਹੀ ਨਹੀਂ ਹੈ। ਇਸ ਲਈ ਲੋਕਾਂ ਨੂੰ ਆਮ ਪਾਰਟੀ ਨੂੰ ਸਹਿਯੋਗ ਦੇ ਕੇ ਤਜ਼ਰਬੇ ਕਰ ਸਮਾਂ ਅਤੇ ਹਾਲਾਤ ਖਰਾਬ ਕਰਨ ਦੀ ਲੋੜ ਨਹੀਂ।
13178009_1145928255438897_6847702026809006488_nਇਸ ਸਮੇਂ ਕਾਨਫਰੰਸ ਵਿੱਚ ਬਹੁਗਿਣਤੀ ਲੋਕਾਂ ਨੇ ਸਿਰਕਤ ਕੀਤੀ। ਪਰ ਦੂਸਰੇ ਪਾਸੇ ਸਿੱਖਸ ਫਾਰ ਜਸਟਿਸ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਅਤੇ ਕੁੱਝ ਹੋਰ ਜੱਥੇਬੰਦੀਆਂ ਵੱਲੋਂ ਕੈਪਟਨ ਦੇ ਖਿਲਾਫ ਕਾਨਫਰੰਸ ਹਾਲ ਦੇ ਬਾਹਰ ਪੂਰਾ ਸਮਾਂ ਡਟ ਕੇ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਸਿੱਖਾਂ ਦੇ ਵਿਰੋਧੀ ਠਹਿਰਾਉਦੇ ਹੋਏ ਹਰਿਮੰਦਰ ਸਾਹਿਬ ਉਪਰ ਹਮਲਾ ਅਤੇ ਦਿੱਲੀ ਵਿੱਚ ਸਿੱਖਾਂ ਤੇ ਹੋਈ ਨਸ਼ਲਕੁਸ਼ੀ ਦੀ ਗੱਲ ਕੀਤੀ ਗਈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਅਮਰੀਕਾਂ ਵਿੱਚ ਉਸ ਸਮੇਂ ਹੋਏ ਅਤਿਆਚਾਰਾਂ ਨੂੰ ਬਹੁਤ ਸ਼ਹਿਰਾਂ ਦੁਆਰਾ ਨਸ਼ਲਕੁਸੀ ਮੰਨਦੇ ਹੋਏ, ਅਮਰੀਕਨ ਸਰਕਾਰ ਦੁਆਰਾ ਸਿੱਖਾਂ ਦੇ ਇਨਸਾਫ ਲਈ ਕਾਨੂੰਨੀ ਤੌਰ ‘ਤੇ ਮੰਗ ਵੀ ਹੋ ਰਹੀ ਹੈ। ਪਰ ਇਸ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਤੀ ਚਿੰਤਤ ਬਹੁਤ ਸਾਰੇ ਪ੍ਰਵਾਸੀ ਲੋਕਾਂ ਦੇ ਸਵਾਲਾ ਦੇ ਜਵਾਬ ਵੀ ਦਿੱਤੇ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਆਉਣ ‘ਤੇ ਪੂਰਾ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ। ।
ਇਸ ਮੌਕੇ ਕਰੀਬ ਇਕ ਦਰਜਨ ਕਾਂਗਰਸੀ ਐਮ ਐਲ ਏ ਵੀ ਸਾਬਕਾ ਮੁੱਖ ਮੰਤਰੀ ਨਾਲ ਇਨਾਂ ਲਗਾਤਾਰ ਹੋ ਰਹੀਆਂ ਕਾਨਫ੍ਰੰਸਾਂ ਵਿੱਚ ਪਹੁੰਚੇ । ਇਨਾਂ ਆਗੂਆਂ ਵਿੱਚ ਸ. ਕੇਵਲ ਸਿੰਘ ਢਿਲੋਂ, ਰਾਣਾ ਸੋਢੀ, ਸੁਖ ਸਰਕਾਰੀਆ, ਤ੍ਰਿਪਤ ਇੰਦਰ ਸਿੰਘ ਬਾਜਵਾ, ਗੁਰਪ੍ਰੀਤ ਕਾਂਗੜ, ਜਗਵੀਰ ਸਿੰਘ ਬਰਾੜ, ਗੁਰਮੀਤ ਸਿੰਘ ਔਜਲਾ, ਹਰਮਿੰਦਰ ਸਿੰਘ ਗਿੱਲ, ਗੁਰਕੀਰਤ ਸਿੰਘ ਕੋਟਲੀ, ਜਗਮੋਹਨ ਕੰਗ, ਰਾਣਾ ਸੋਢੀ, ਕੁਲਦੀਪ ਅਟਵਾਲ, ਰਣਜੀਤ ਨਾਗਰਾ, ਰਣਜੀਤ ਸਿਜਲਵੜੀ, ਪਾਲ ਸਹੋਤਾ, ਦਲਜੀਤ ਸਿੰਘ ਸਹੋਤਾ ਯੂ ਕੇ, ਸਤਵੀਰ ਪੱਲੀ ਝਿੱਕੀ, ਚਰਨ ਗਿੱਲ, ਸੁਰਿੰਦਰ ਅਟਵਾਲ,ਨਿੱਝਰ ਬ੍ਰਦਰਜ,ਜਸਦੀਪ ਸਿੰਘ ਵੜੈਚ, ਪਵਨ ਦਿਵਾਨ ਗੁਰਜੀਤ ਨਿੱਝਰ, ਹਰਪ੍ਰੀਤ ਹੀਰੋ, ਗੁਰਜੀਤ ਔਜਲਾ,ਪਾਲ ਮਾਹਲ, ਨਿੰਦਰ ਗਿੱਲ, ਜਸਦੀਪ ਸਿੰਘ ਵੜੈਚ,ਮਨਜੀਤ ਥਾਂਦੀ,ਹਰਵੀ ਨਿੱਝਰ, ਜਸਵੰਤ ਸੰਘੇੜਾ, ਸੁਖੀ ਸੰਘੇੜਾ ਆਦਿ ਵੀ ਸ਼ਾਮਿਲ ਸਨ।

468 ad

Submit a Comment

Your email address will not be published. Required fields are marked *