ਫਰਾਂਸ ਦੇ ਸਦਰ ਸ਼੍ਰੀ ਹੋਲਾਂਦੇ ਵਲੋਂ ਅਤੇ ਭਾਰਤ ਦੇ ਮੋਦੀ ਵੱਲੋਂ ਦਹਿਸਤਗਰਦੀ ਵਿਰੁੱਧ ਇੱਕਠੇ ਹੋ ਕੇ ਲੜਨ ਵਿੱਚ ਕੋਈ ਦਲੀਲ ਨਹੀ ਕਿਉਂਕਿ ਫਰਾਂਸ ਆਪ ਪੀੜਤ ਹੈ ਅਤੇ ਜਦੋਂ ਕੇ ਭਾਰਤ ਹਮਲਾਵਰ ਹੈ: ਮਾਨ

Simranjit Singh Mannਚੰਡੀਗੜ੍ਹ, 29 ਜਨਵਰੀ (ਪੀ ਡੀ ਬਿਊਰੋ) “ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੁੰ ਅਖਬਾਰਾਂ ਤੇ ਮੀਡੀਏ ਤੋਂ ਇਹ ਜਾਣਕਾਰੀ ਪ੍ਰਾਪਤ ਕਰਕੇ ਗਹਿਰਾ ਦੁੱਖ ਪਹੁਂਚਿਆ ਹੈ ਕੇ ਜੋ ਫਰਾਂਸ ਦਾ ਮੁਲਕ ਅਤੇ ਉਥੋਂ ਦੇ ਸਦਰ ਸ੍ਰæੀ ਹੋਲਾਂਦੇ ਆਪ ਖੁਦ ਆਈæਐਸ਼ਆਈæਐਸ਼ ਜਥੇਬੰਦੀ ਦੀ ਦਹਿਸ਼ਤਗਰਦੀ ਤੋਂ ਦੁੰਗੇ ਪੀੜਤ ਹਨ, ਜਿਸ ਨੇ ਪੈਰਿਸ ਵਿੱਚ ਹਮਲਾ ਕਰਕੇ ਸੈਂਕੜੇ ਬੇਕਸੂਰ ਇਨਸਾਨਾ ਨੂੰ ਮੋਤ ਦੇ ਮੂੰਹ ਵਿੱਚ ਧਕੇਲ ਦਿੱਤਾ ਸੀ, ਉਸੇ ਫਰਾਂਸ ਨੇ ਭਾਰਤ ਦੇ ਵਜੀਰੇ ਆਜਮ ਸ਼੍ਰੀ ਮੋਦੀ ਜਿਸ ਨੇ 2002 ਵਿੱਚ 2000 ਮੁਸਲਮਾਨਾ ਦਾ ਗੁਜਰਾਤ ਵਿੱਚ ਮੁੱਖ ਮੰਤਰੀ ਹੁੰਦੇ ਹੋਏ ਇੱਕ ਸੋਚੀ ਸਮਝੀ ਸ਼ਾਜਿਸ਼ ਅਧੀਨ ਕਤਲੇਆਮ ਕੀਤਾ ਹੋਵੇ, ਉਹਨਾਂ ਦੀਆਂ ਬੀਬੀ ਨੂੰ ਨਗਨ ਕਰਕੇ ਬਲਾਤਕਾਰ ਕਰਦੇ ਹੋਇਆਂ ਦੀਆ ਵਿਡੀਉਜ਼ ਬਣਾਈਆ ਹੋਣ ਅਤੇ ਗੁਜਰਾਤ ਵਿੱਚ ਪੱਕੇ ਤੌਰ ਤੇ ਵੱਸੇ 60,000 ਦੇ ਕਰੀਬ ਸਿੱਖ ਜੀਮੀਦਾਰਾਂ ਨੂੰ ਆਪਣੀਆ ਜ਼ਮੀਨਾ ਅਤੇ ਘਰਾਂ ਤੋਂ ਜਬਰੀ ਬੇਦਖਲ ਕਰਕੇ ਜਬਰ ਜੁਲਮ ਕੀਤੇ ਹੋਣ। ਜੰਮੂ ਕਸ਼ਮੀਰ ਵਿੱਚ ਰੋਜ਼ਾਨਾ ਹੀ ਘੂਸਪੈਠ ਦੇ ਨਾਮ ਤੇ ਕਸ਼ਮੀਰੀ ਨੌਜਵਾਨਾ ਨੂੰ ਅੱਜ ਵੀ ਖਤਮ ਕੀਤਾ ਜਾ ਰਿਹਾ ਹੈ। ਭਾਰਤ ਦੀ ਮੋਦੀ ਹਕੂਮਤ ਜੋ ਖੁਦ ਦਹਿਸ਼ਤਗਰਦ ਹੈ ਅਤੇ ਜੋ ਇਥੋ ਦੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ ਅਤੇ ਸਿੱਖਾ ਨਾਲ ਨਿਰੰਤਰ ਘੋਰ ਬੇਇਨਸਾਫੀਆ ਕਰਦੀ ਆ ਰਹੀ ਹੈ, ਉਸ ਨਾਲ ਫਰਾਂਸ ਜੋ ਦਹਿਸ਼ਤਗਰਦੀ ਤੋਂ ਪੀੜਤ ਮੁਲਕ ਹੈ ਵਲੋਂ ਦਹਿਸ਼ਤਗਰਦੀ ਕਰਨ ਵਾਲੇ ਭਾਰਤ ਨਾਲ ਮਿਲ ਕੇ ਦਹਿਸ਼ਤਗਰਦੀ ਵਿਰੁੱਧ ਲੜਨ ਲਈ ਸਮਝੋਤੇ ਕਰਨ ਦੀ ਗਲ੍ਹ ਵਿੱਚ ਕੋਈ ਦਲੀਲ ਨਜ਼ਰ ਨਹੀਂ ਆਉਂਦੀ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀ ਫਰਾਂਸ ਦੇ ਸ਼੍ਰੀ ਹੋਲਾਂਦੇ ਅਤੇ ਭਾਰਤ ਦੇ ਸ਼੍ਰੀ ਮੋਦੀ ਵਿਚਕਾਰ ਦਹਿਸ਼ਤਗਰਦੀ ਵਿਰੁੱਧ ਲੜਨ ਦੇ ਹੋਏ ਸਮਝੋਤੇ ਉਤੈ ਹੈਰਾਨੀ ਜਾਹਿਰ ਕਰਦੇ ਹੋਏ ਪ੍ਰਗਟ ਕੀਤੀ। ਉਹਨਾਂ ਕਿਹਾ ਜੋ ਪਠਾਨਕੋਟ ਏਅਰਬੇਸ ਉਤੇ ਹਮਲਾ ਹੋਇਆ ਹੈ, ਉਹ ਪਾਕਿਸਤਾਨ ਦੀ ਖੂਫੀਆ ਏਜੰਸੀ ਆਈæਐਸ਼ਆਈæ ਦੇ ਉਦੇਸ਼ਾ ਉਤੇ ਤਾਲਿਬਾਨ ਨੇ ਕੀਤਾ ਹੈ। ਜੋ ਹੁਨੇ ਹੀ ਪੈਸ਼ਾਵਰ ਵਿੱਚ ਬੱਚਾਖਾਨ ਯੂਨੀਵਰਸੀਟੀ ਉਤੇ ਹਮਲਾ ਹੋਇਆ ਹੈ, ਉਹ ਭਾਰਤ ਦੀ ਖੂਫੀਆ ਏਜੰਸੀ ਦੇ ਹੁਕਮਾਂ ਤੇ ਕੰਮ ਕਰਨ ਵਾਲੇ ਤਾਲਿਬਾਨ ਗਰੁਪ ਨੇ ਕੀਤਾ ਹੈ। ਪਠਾਨਕੋਟ ਏਅਰਬੇਸ ਹਮਲੇ ਉਪਰੰਤ ਹਿੰਦ ਦੇ ਰੱਖਿਆ ਵਜੀਰ ਸ਼੍ਰੀ ਪਾਰੀਕਰ ਨੇ ਕਿਹਾ ਸੀ ਕਿ ਪਠਾਨਕੋਟ eਅਿਰਬੇਸ ਵਰਗੇ ਹਮਲਿਆਂ ਦਾ ਸਾਹਮਣਾ ਪਾਕਿਸਤਾਨ ਨੂੰ ਵੀ ਕਰਨਾ ਪਵੇਗਾ। ਬੱਚਾਖਾਨ ਯੂਨੀਵਰਸੀਟੀ ਦੁੱਖਾਤ ਸ਼੍ਰੀ ਪਾਰੀਕਰ ਦੇ ਪ੍ਰਗਟਾਏ ਵਿਚਾਰਾ ਨੂੰ ਪ੍ਰਤੱਖ ਕਰਦਾ ਹੈ। ਫਿਰ ਇਸੇ ਰਾਅ ਪੱਖੀ ਤਾਲਿਬਾਨ ਗਰੁਪ ਨੇ ਕਰਾਂਚੀ ਨੇਵੀਬੇਸ ਤੇ ਹਮਲਾ ਕੀਤਾ ਸੀ ਅਤੇ ਪੈਸ਼ਾਵਰ ਦੇ ਇੱਕ ਮਿਲਟਰੀ ਸਕੂਲ ਦੇ 130 ਨਿਰਦੋਸ਼ ਬੱਚਿਆਂ ਨੂੰ ਮਾਰ ਦੇਣ ਦੇ ਦੁੱਖਦਾਈ ਅਮਲ ਵੀ ਇਸੇ ਗਰੁਪ ਦਾ ਕeਰe ਸੀ। ਭਾਰਤ ਦੇ ਅਜਿਹੇ ਮਨੁੱਖਤਾ ਮਾਰੂ ਅਮਲ ਭਾਰਤ ਨੂੰ ਕੌਮਾਂਤਰੀ ਪੱਧਰ ਤੇ ਦਹਿਸ਼ਗਰਦ ਸਾਬਤ ਕਰਦੇ ਹਨ। ਜਦੋਂ ਕਿ ਫਰਾਂਸ ਆਈæਐਸ਼ਆਈæਐਸ ਦੀ ਦਹਿਸ਼ਤਗਰਦੀ ਤੋਂ ਪੀੜਤ ਮੁਲਕ ਹੈ ਅਤੇ ਭਾਰਤ ਖੁਦ ਦਹਿਸ਼ਗਰਦੀ ਕਰਨ ਵਾਲਾ ਹਮਲਾਵਰ ਹੈ। ਫਿਰ ਇਹਨਾਂ ਦੋ ਵੱਖ-ਵੱਖ ਸੋਚ ਅਤੇ ਅਮਲ ਕਰਨ ਵਾਲੇ ਮੁਲਕਾਂ ਵਲੋਂ ਦਹਿਸ਼ਤਗਰਦੀ ਨੁੰ ਖਤਮ ਕਰਨ ਦੇ ਸਮਝੋਤੇ ਕਰਨਾ, ਹਾਸੋਹੀਨਾ ਨਹੀਂ ਤਾਂ ਹੋਰ ਕੀ ਹੈ?

468 ad

Submit a Comment

Your email address will not be published. Required fields are marked *