ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਨਿਖੇਧੀ ਕਰਦਿਆਂ ਟਰਾਂਟੋ ਵਿਖੇ ਦਿੱਤੀ ਗਈ ਸ਼ਰਧਾਂਜ਼ਲੀ

ਟਰਾਂਟੋ (ਪੀ ਡੀ ਬਿਊਰੋ – ਸਤੰਬਰ 8 2017) ਭਾਰਤ ਅੰਦਰ ਸਰਕਾਰੀ ਅੱਤਵਾਦ ਨੂੰ ਬਿਆਨ ਕਰਦਾ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਸੰਸਾਰ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਭਗਵੇਂ ਅੱਤਵਾਦ ੀ ਦਾਸਤਾਨ ਦੀ ਮੂੰਹ ਬੋਲਦੀ ਘਟਨਾ ਹੈ ਗੋਰੀ ਲੰਕੇਸ਼ ਦਾ ਕਤਲ। ਇਸ ਕਤਲ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਨੇ ਟਰਾਟੋ ਵਿੱਚ ਸ਼ਰਧਾਂਜ਼ਲੀ ਸਮਾਗਮ ਕੀਤਾ ਅਤੇ ਮੋਮਬੱਤੀਆਂ ਜਗਾ ਜੇ ਇਸ ਬਹਾਦਰ ਔਰਤ ਨੂੰ ਸ਼ਰਧਾਂਜ਼ਲੀ ਦਿੱਤੀ।
ਰੇਡੀਓ, ਟੀਵੀ ਦੇ ਸੰਚਾਲਕਾਂ ਦੀ ਜਥੇਬੰਦੀ “ਬਰਾਡਕਾਸਟਿੰਗ ਐਸੋਸੀਏਸ਼ਨ” ਅਤੇ “ਪੰਜਾਬੀ ਪ੍ਰੈੱਸ ਕਲੱਬ ਆਫ ਕੈਨੇਡਾ” ਨੇ ਸਾਂਝੇ ਤੌਰ ਤੇ ਇਸ ਸਮਾਗਮ ਨੂੰ ਅੰਜ਼ਾਮ ਦਿੱਤਾ। ਚਰਨਜੀਤ ਸਿੰਘ ਬਰਾੜ ਦੇ ਉਦਮ ਸਦਕਾ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਦੇ ਐਮ ਐਲ ਏ ਕੰਵਰ ਸੰਧੂ, ਰੇਡੀਓ ਸਰਗਮ ਦੇ ਸੰਚਾਲਕ ਡਾ. ਬਲਵਿੰਦਰ ਸਿੰਘ ਅਤੇ ਸੀਨੀਅਰ ਪੱਤਰਕਾਰ ਸੁਖਮਿੰਦਰ ਸਿੰਘ ਹੰਸਰਾ ਨੇ ਮੰਚ ਦੀ ਪ੍ਰਧਾਨਗੀ ਕੀਤੀ। ਕਮਿਊਨਟੀ ਦੇ ਸਰਕਰਦਾ ਮੈਂਬਰਾਂ ਚੋਂ ਦਰਜਨਾਂ ਬੁਲਾਰਿਆਂ ਨੇ ਗੌਰੀ ਲੰਕੇਸ਼ ਦੇ ਕਤਲ ਦੀ ਨਿਖੇਧੀ ਕੀਤੀ। ਇਸ ਕਤਲ ਨੂੰ ਬੋਲਣ ਦੀ ਆਜ਼ਾਦੀ ਦਾ ਕਤਲ ਕਰਾਰ ਦਿੰਦਿਆਂ ਵੱਖ ਵੱਖ ਬੁਲਾਰਿਆਂ ਨੇ ਭਗਵੇਂ ਅੱਤਵਾਦ ਦੀ ਨਿੰਦਾ ਕੀਤੀ।
ਡਾ. ਬਲਵਿੰਦਰ ਸਿੰਘ ਨੇ ਗੌਰੀ ਲੰਕੇਸ਼ ਦੇ ਕਤਲ ਨੂੰ ਪ੍ਰੈੱਸ ਦੀ ਆਜ਼ਾਦੀ ਨੂੰ ਖੋਹਣ ਦਾ ਯਤਨ ਦੱਸਿਆ। ਡਾæ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਰਤਾਰਾ ਸੰਸਾਰ ਭਰ ਵਿੱਚ ਹੀ ਹੁੰਦਾ ਹੈ। ਪਿਛਲੇ ਸਾਲ ਦੌਰਾਨ ਸੰਸਾਰ ਭਰ ਵਿੱਚ 115 ਪੱਤਰਕਾਰ ਕਤਲ ਕੀਤੇ ਜਾ ਚੁੱਕੇ ਹਨ। ਉਨ੍ਹ੍ਹਾਂ ਕਿਹਾ ਕਿ ਦਰਅਸਲ ਗੌਰੀ ਦਾ ਕਤਲ ਉਨ੍ਹਾਂ ਵਲੋਂ ਉਠਾਏ ਜਾਂਦੁ ਮੁੱਦਿਆਂ ਨੂੰ ਹੋਰ ਉਜਾਗਰ ਕਰ ਗਿਆ ਹੈ।
ਸੁਖਮਿੰਦਰ ਸਿੰਘ ਹੰਸਰਾ ਨੇ ਪ੍ਰੋਸਟੈਂਟ ਪਾਸਚਰ ਮਾਰਟਿਨ ਮੋਇਲਰ ਦੇ ਕਥਨ ਕਿ ਜਦੋਂ ਉਹ ਬਾਕੀਆਂ ਨੂੰ ਮਾਰਨ ਆਏ ਤਾਂ ਮੈਂ ਨਹੀਂ ਬੋਲਿਆ ਤੇ ਜਦੋਂ ਉਹ (ਹਿਟਲਰ) ਮੈਨੂੰ ਮਾਰਨ ਆਏ ਤਾਂ ਬੋਲਣ ਵਾਸਤੇ ਕੋਈ ਬਚਿਆ ਹੀ ਨਹੀਂ ਸੀ ਨਾਲ ਆਪਣੇ ਵਿਚਾਰ ਸ਼ੁਰੂ ਕੀਤੇ। ਹੰਸਰਾ ਨੇ ਕਿਹਾ ਕਿ ਗੌਰੀ ਲੰਕੇਸ਼ ਦਾ ਕਤਲ ਕਿਸ ਨੇ ਕੀਤਾ, ਇੱਕ ਸੁਆਲ ਹੈ ਪਰ ਪੱਤਰਕਾਰੀ ਦੇ ਮੰਚ ਤੇ ਇਸ ਤੋਂ ਵੀ ਅਹਿਮ ਸੁਆਲ ਇਹ ਹੈ ਕਿ ਗੌਰੀ ਲੰਕੇਸ਼ ਦਾ ਕਤਲ ਕਿਉਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਕਹਿਣਾਂ ਦਾ ਮੁਸ਼ਕਲ ਹੈ ਕਿ ਅਣਪਛਾਤੇ ਵਿਅਕਤੀ ਜਿੰਨ੍ਹਾਂ ਨੇ ਗੌਰੀ ਲੰਕੇਸ਼ ਦਾ ਕਤਲ ਕੀਤਾ ਉਹ ਬੀ ਜੇ ਪੀ ਜਾਂ ਹਿੰਦੂਤਵੀਆਂ ਦੇ ਬੰਦੇ ਸੀ ਪਰ ਕਿਸੇ ਵੀ ਫੌਜਦਾਰੀ ਕੇਸ ਦੀ ਜਾਂਚ ਕਰਨ ਵਾਲਾ ਤਿੰਨ ਗੱਲਾਂ ਨੂੰ ਮੁੱਖ ਰੱਖ ਕੇ ਚੱਲਦਾ ਹੈ। ਕਿਸ ਨੂੰ ਇਹ ਕਤਲ ਕਰਨਾ ਜਰੂਰੀ ਸੀ ਨਹੀਂ ਤਾਂ ਨੁਕਸਾਨ ਝੱਲਣਾ ਪੈ ਸਕਦਾ ਸੀ, ਕਿਸ ਨੂੰ ਇਸ ਕਤਲ ਦਾ ਫਾਇਦਾ ਹੁੰਦਾ ਹੈ ਅਤੇ ਕਿਸ ਨੇ ਇਸ ਕਤਲ ਤੇ ਖੁਸ਼ੀ ਮਨਾਈ ਹੈ। ਇਹ ਤਿੰਨੇ ਗੱਲਾਂ ਹਿੰਦੂਤਵੀਆਂ ਤੇ ਢੁੱਕਦੀਆਂ ਹਨ।
ਕੰਵਰ ਸੰਧੂ ਨੇ ਕਿਹਾ ਕਿ ਮੈਂ ਇਸ ਸਮਾਗਮ ਵਿੱਚ ਇੱਕ ਪੱਤਰਕਾਰ ਦੀ ਹੈਸੀਅਤ ਨਾਲ ਸ਼ਾਮਲ ਹੋਇਆ ਹਾਂ ਰਾਜਨੀਤਕ ਤੌਰ ਤੇ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰਾਂ ਅਕਸਰ ਹੀ ਪੱਤਰਕਾਰਾਂ ਤੇ ਦਬਾਅ ਬਣਾ ਕੇ ਉਨ੍ਹਾਂ ਦੀ ਬੋਲਣ ਦੀ ਆਜ਼ਾਦੀ ਖੋਹਣ ਦਾ ਯਤਨ ਕਰਦੀਆਂ ਹੀ ਰਹਿੰਦੀਆਂ ਹਨ, ਪਰ ਅਜਿਹੇ ਸਮਾਗਮ ਇਸ ਪ੍ਰਤੀ ਬੜਾ ਅਸਰ ਕਰਦੇ ਹਨ। ਉਨਾਂ ਡੇ ਨਾਈਟ ਚੈਨਲ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਚੋਂ ਬੰਦ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹੱਕ ਵਿੱਚ ਕੋਈ ਨਹੀਂ ਸੀ ਬੋਲਿਆ।
ਸਮਾਗਮ ਦੇ ਅਖੀਰ ਵਿੱਚ ਚਰਨਜੀਤ ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਰਮਜ਼ ਪੰਜਾਬੀ ਰੇਡੀਓ ਦੇ ਸੰਚਾਲਕ ਹਰਜਿੰਦਰ ਸਿੰਘ ਗਿੱਲ ਨੇ ਸਮਾਗਮ ਨੂੰ ਤਰਤੀਬ ਦਿੱਤੀ। ਇਹ ਸਮਾਗਮ ਰਾਇਲ ਸਟਾਰ ਰੀਅਲਟੀ ਦੇ ਬੋਰਡ ਰੂਮ ਵਿੱਚ ਹੋਇਆ। ਇਸ ਲਈ ਰਾਇਲ ਸਟਾਰ ਦੇ ਮਾਲਕ ਪਰਮਿੰਦਰ ਸਿੰਘ ਢਿਲੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਅਖੀਰ ਵਿੱਚ ਮੋਮਬੱਤੀਆਂ ਜਗਾ ਕੇ ਸਰਕਾਰੀ ਅੱਤਵਾਦ ਖਿਲਾਫ ਰੌਸ਼ਨੀ ਦਾ ਪ੍ਰਦਰਸ਼ਨ ਕੀਤਾ ਗਿਆ।
ਇਥੇ ਵਰਨਣਯੋਗ ਹੈ ਕਿ ਗੌਰੀ ਲੰਕੇਸ਼ “ਗੌਰੀ ਲੰਕੇਸ਼ ਪੱਤਰਕਾ” ਦੀ ਸੰਪਾਦਕ ਸੀ ਜਿਸ ਨੂੰ ਇਸਦੇ ਬਾਪ ਪੀ ਲੰਕੇਸ਼ ਨੇ ਸ਼ੁਰੂ ਕੀਤਾ ਸੀ। ਉਸ ਵੇਲੇ ਇਸਦਾ ਨਾਮ “ਲੰਕੇਸ਼ ਪੱਤਰਕਾ” ਸੀ। ਗੌਰੀ ਲੰਕੇਸ਼ ਨੂੰ ਖੱਬੇ ਪੱਖੀ ਵਿਚਾਰਧਾਰਾਕ ਕਿਹਾ ਜਾਂਦਾ ਹੈ ਪਰ ਅਧਿਐਨ ਕਰਨ ਤੇ ਪਤਾ ਲੱਗਦਾ ਹੈ ਕਿ ਇਹ ਪ੍ਰੀਵਾਰ ਜਿਸਦਾ ਡੀ ਐਨ ਏ ਗੌਰੀ ਨੂੰ ਇਸ ਪਾਸੇ ਦ੍ਰਿੜਤਾ ਨਾਲ ਕੰਮ ਕਰਨ ਲਈ ਪ੍ਰੇਰਨਾ ਸ੍ਰੋਤ ਸੀ ਉਹ ਵੀ ਲੋਕ ਪੱਖੀ ਆਵਾਜ਼ ਬੁਲੰਦ ਕਰਨਾ। ਗੌਰੀ ਲੰਕੇਸ਼ ਦਾ ਪਿਤਾ ਖੁਦ ਜਾਤ ਪਾਤ ਦਾ ਵਿਰੋਧੀ ਸੀ। ਇਹੀ ਵਿਚਾਰਧਾਰਾ ਗੌਰੀ ਲੰਕੇਸ਼ ਨੇ ਅਪਣਾਈ।
ਸੱਜੇ ਪੱਖੀ ਅਤੇ ਕੱਟੜਵਾਦੀ/ਭਗਵਾਂ ਅੱਤਵਾਦ ਦੇ ਵਿਚਾਰਧਾਰਕਾਂ ਭਾਵ ਹਿੰਦੂਤਵਾ ਲਹਿਰ ਦੀਆਂ ਪਰਤਾਂ ਦਾ ਪਾਜ ਉਘਾੜਨ ਲਈ ਗੌਰੀ ਲੰਕੇਸ਼ ਨੇ ਲੱਕ ਬੰਨ ਕੇ ਜ਼ੋਰ ਲਗਾਇਆ ਹੋਇਆ ਸੀ। ਬੀ ਜੇ ਪੀ ਵਲੋਂ ਇਸ ਉਪਰ ਮਾਨਹਾਨੀ ਦਾ ਕੇਸ ਵੀ ਕੀਤਾ ਹੋਇਆ ਸੀ ਜਿਸ ਵਿੱਚ ਗੌਰੀ ਲੰਕੇਸ਼ ਹਾਰ ਗਈ ਸੀ ਪਰ ਅਪੀਲ ਚੱਲ ਰਹੀ ਹੈ। ਅਗਰ ਪੁਲੀਸ ਨੂੰ ਕੁੱਝ ਹੱਥ ਨਹੀਂ ਲੱਗ ਰਿਹਾ ਤਾਂ ਇਹ ਵੀ ਇੱਕ ਕਾਰਣ ਹੈ ਕਿ ਉਂਗਲ ਆਪ ਮੁਹਾਰੇ ਹਾਕਮ ਧਿਰ ਉਪਰ ਉੱਠਦੀ ਹੈ। ਕੁੱਝ ਵੀ ਹੋਵੇ, ਗੌਰੀ ਲੰਕੇਸ਼ ਦੇ ਕਤਲ ਨਾਲ ਗੌਰੀ ਤਾਂ ਜਰੂਰ ਖਾਮੋਸ਼ ਹੋ ਗਈ ਹੈ ਪਰ ਵਿਚਾਰਧਾਰਾ ਨਹੀਂ।

468 ad

Submit a Comment

Your email address will not be published. Required fields are marked *