ਪੱਛਮੀ ਬੰਗਾਲ ਤੇ ਪੰਜਾਬ ‘ਚੋਂ ਲੁੱਟੇ ਵਾਹਨ ਬਰਾਮਦ, 5 ਗ੍ਰਿਫਤਾਰ

ਜਲੰਧਰ – ਹਥਿਆਰਾਂ ਦੀ ਨੋਕ ‘ਤੇ ਨੈਸ਼ਨਲ ਹਾਈਵੇ ‘ਤੇ ਲੁੱਟੇ ਤੇ ਚੋਰੀ ਕੀਤੇ ਲਗਜ਼ਰੀ ਵਾਹਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਵੇਚਣ ਵਾਲੇ ਪੱਛਮੀ ਬੰਗਾਲ ਤੇ ਪੰਜਾਬ ਨਾਲ ਜੁੜੇ ਇੰਟਰਸਟੇਟ ਗੈਂਗ ਦਾ ਜਲੰਧਰ ਦੇਹਾਤ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਜਲੰਧਰ ਦੇਹਾਤ ਪੁਲਸ ਨੇ ਇੰਟਰਸਟੇਟ ਗੈਂਗ ਦੇ ਰਿਟਾਇਰਡ ਫੌਜੀ ਸਮੇਤ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 6 ਵਾਹਨ ਬਰਾਮਦ ਕੀਤੇ ਹਨ। Jalandharਗ੍ਰਿਫਤਾਰ ਮੁਲਜ਼ਮਾਂ ਤੋਂ ਪੁਲਸ ਨੇ ਅਸਲਾ ਵੀ ਬਰਾਮਦ ਕੀਤਾ ਹੈ। ਪੁਲਸ ਮੁਤਾਬਕ ਗੈਂਗ ਦੇ ਪ੍ਰਮੁਖ ਮੈਂਬਰ ਫਰਾਰ ਹਨ।
ਜਲੰਧਰ ਦੇਹਾਤ ਦੇ ਐੱਸ.ਐੱਸ.ਪੀ. ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਅੰਗਰੇਜ਼ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮਹਿਤਪੁਰ ਇਲਾਕੇ ਵਿਚ ਅਪਰਾਧੀ ਸਰਗਰਮ ਹਨ ਜੋ ਕਿ ਪੱਛਮੀ ਬੰਗਾਲ ਅਤੇ ਪੰਜਾਬ ਤੋਂ ਲੁੱਟੇ ਗਏ ਵਾਹਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੇਚਦੇ ਹਨ। ਸੂਚਨਾ ਮਿਲਣ ‘ਤੇ ਐੱਸ.ਪੀ. ਡੀ. ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਸ ਵਿਚ ਡੀ. ਐੱਸ. ਪੀ. ਡੀ. ਅਸ਼ਵਨੀ ਅੱਤਰੀ, ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਅੰਗਰੇਜ਼ ਸਿੰਘ, ਸੀ. ਆਈ. ਏ. ਸਟਾਫ ਦੇ ਐੱਸ. ਆਈ. ਜਰਨੈਲ ਸਿੰਘ ਨੂੰ ਰੱਖਿਆ ਗਿਆ। ਐੱਸ.ਐੱਸ.ਪੀ. ਜਸਪ੍ਰੀਤ ਸਿੱਧੂ ਨੇ ਦੱਸਿਆ ਕਿ ਪੁਲਸ ਟੀਮ ਨੇ ਮਹੇੜੂ ਤੋਂ ਪਿੰਡ ਪੰਡੋਰੀ ਖਾਸ ਵੱਲ ਜਾ ਰਹੀ ਟਾਟਾ ਸਫਾਰੀ ਅਤੇ ਸਵਿਫਟ ਕਾਰ ਨੂੰ ਘੇਰ ਕੇ ਕਾਬੂ ਕੀਤਾ। ਪੁਲਸ ਟੀਮ ਨੇ ਗੱਡੀਆਂ ਵਿਚ ਸਵਾਰ ਬਲਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਗੁਰੂ ਹਰਸਹਾਏ, ਫਿਰੋਜ਼ਪੁਰ, ਰਿਟਾਇਰਡ ਫੌਜੀ ਹਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਹਰਸ਼ਾ ਛੀਨਾ ਰਾਜਾਸਾਂਸੀ ਅੰਮ੍ਰਿਤਸਰ, ਉਸਦੇ ਪੁੱਤਰ ਸੁਖਦੀਪ ਸਿੰਘ, ਦਵਿੰਦਰ ਉਰਫ ਕਾਕਾ ਪੁੱਤਰ ਪ੍ਰਦੁਮਣ ਸਿੰਘ ਵਾਸੀ ਪਿੰਡ ਕਾਲੇ ਤਰਨਤਾਰਨ ਅਤੇ ਅਜੇ ਕੁਮਾਰ ਉਰਫ ਜੈ ਪੁੱਤਰ ਹਰੀ ਰਾਮ ਵਾਸੀ ਕਸੂਰੀ ਗੇਟ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਤੋਂ ਮੌਕੇ ‘ਤੇ 7.62 ਐੱਮ.ਐੱਮ. ਦੀ ਮਾਊਜ਼ਰ, 2 ਕਾਰਤੂਸ, 12 ਬੋਰ ਦੀ ਦੇਸੀ ਪਿਸਤੌਲ, 2 ਕਾਰਤੂਸ ਬਰਾਮਦ ਕੀਤੇ। ਐੱਸ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਤੋਂ ਪੁਛਗਿੱਛ ਵਿਚ ਪੁਲਸ ਟੀਮ ਨੇ ਵੱਖ-ਵੱਖ ਜਗ੍ਹਾ ਤੋਂ ਪੱਛਮੀ ਬੰਗਾਲ ਅਤੇ ਪੰਜਾਬ ਤੋਂ ਲੁੱਟੇ ਗਏ 6 ਲਗਜ਼ਰੀ ਵਾਹਨ ਬਰਾਮਦ ਕੀਤੇ। ਐੱਸ.ਐੱਸ.ਪੀ. ਨੇ ਦੱਸਿਆ ਕਿ ਟਾਟਾ ਸਫਾਰੀ ਮੁਲਜ਼ਮਾਂ ਨੇ ਸਾਲ 2008 ਵਿਚ ਲਖਨਊ ਤੋਂ, ਸਾਲ 2008 ਵਿਚ ਵੈਸਟ ਬੰਗਾਲ ਤੋਂ ਚੋਰੀ ਟਾਟਾ ਸੂਮੋ, ਸਾਲ 2010 ਵਿਚ ਪੱਛਮੀ ਬੰਗਾਲ ਤੋਂ ਲੁੱਟੀ ਗਈ ਟਾਟਾ ਇੰਡਿਕਾ, ਸਾਲ 2013 ਵਿਚ ਜ਼ਿਲਾ ਜਗਰਾਓਂ, ਪੰਜਾਬ ਤੋਂ ਲੁੱਟੀ ਗਈ ਇਕ ਸਵਿਫਟ ਕਾਰ, ਸਾਲ 2013 ਵਿਚ ਮਜੀਠਾ ਏਰੀਆ ਤੋਂ ਲੁੱਟੀ ਗਈ ਮਾਰੂਤੀ ਰਿਟਜ਼, ਤਰਨਤਾਰਨ ਤੋਂ ਖੋਹੀ ਗਈ ਟਾਟਾ ਇੰਡਿਕਾ, ਜ਼ਿਲਾ ਮੋਗਾ ਤੋਂ ਖੋਹੀ ਸਵਿਫਟ ਕਾਰ ਅਤੇ ਮਜੀਠਾ ਤੋਂ ਖੋਹੀ ਮੋਹਿੰਦਰਾ ਪਿਕਅਪ ਬਰਾਮਦ ਕੀਤੀ ਹੈ। ਐੱਸ.ਐੱਸ.ਪੀ. ਜਸਪ੍ਰੀਤ ਸਿੱਧੂ ਨੇ ਦੱਸਿਆ ਕਿ ਮੁਢਲੀ ਪੁਛਗਿੱਛ ਵਿਚ ਪਤਾ ਲੱਗਾ ਹੈ ਕਿ ਗੈਂਗ ਦਾ ਪ੍ਰਮੁਖ ਮੈਂਬਰ ਸੁੱਚਾ ਸਿੰਘ ਹੀ ਹੈ, ਜਿਸਦੀ ਪੁਲਸ ਭਾਲ ਕਰ ਰਹੀ ਹੈ। ਗ੍ਰਿਫਤਾਰ ਮੁਲਜ਼ਮ ਬਲਦੇਵ ਸਿੰਘ ਅਤੇ ਹਰਿੰਦਰ ਸਿੰਘ ਸਾਲ 1986 ਵਿਚ ਲੀਬੀਆ ਤੋਂ ਵਾਪਸ ਪਰਤ ਕੇ ਆਪਣੇ ਮਾਮੇ ਕੋਲ ਕੋਲਕਾਤਾ ਚਲਾ ਗਿਆ।

468 ad