ਪੱਛਮੀ ਈਰਾਨ ‘ਚ ਭੂਚਾਲ ਦੇ ਤੇਜ਼ ਝਟਕੇ

ਤਹਿਰਾਨ- ਪੱਛਮੀ ਈਰਾਨ ਸਥਿਤ ਈਆਮ ਸੂਬੇ ‘ਚ ਸੋਮਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ‘ਚ ਘੱਟੋ-ਘੱਟ 250 ਲੋਕ ਜ਼ਖਮੀ ਹੋ ਗਏ ਅਤੇ ਇਮਾਰਤਾਂ ਨੂੰ Iranਭਾਰੀ ਨੁਕਸਾਨ ਪੁੱਜਾ ਹੈ। 
ਈਰਾਨੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 6.3 ਸੀ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸਥਿਤ ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਇਰਾਕ ਸਰਹੱਦ ਨੇੜੇ ਅਬਦਨਾਨ ਸ਼ਹਿਰ ਤੋਂ 36 ਕਿਲੋਮੀਟਰ ਦੱਖਣੀ ਪੂਰਬੀ ‘ਚ ਆਇਆ। ਈਰਾਨ ਦੇ ਸਰਕਾਰੀ ਟੀ. ਵੀ. ਚੈਨਲ ਅਨੁਸਾਰ ਭੂਚਾਲ ਸਵੇਰੇ ਤਕਰੀਬਨ 7-02 ਵਜੇ ਮੌਰ-ਮੌਰੀ ਨਗਰ ਨੇੜੇ ਆਇਆ। ਰੈਡ ਕਰਾਸ ਦੇ ਇਕ ਅਧਿਕਾਰੀ ਨੇ ਚੈਨਲ ਨੂੰ ਦੱਸਿਆ ਕਿ ਖੁਸ਼ਕਿਸਮਤੀ ਨਾਲ ਅਜੇ ਤੱਕ ਕਿਸੇ ਦੀ ਮੌਤ ਹੋਣ ਦੀ ਜਾਣਕਾਰੀ ਨਹੀਂ ਹੈ ਪਰ ਲੋਕ ਜ਼ਖਮੀ ਹੋਏ ਹਨ ਅਤੇ ਜਾਇਦਾਦ ਦਾ ਕਾਫੀ ਨੁਕਸਾਨ ਹੋਇਆ ਹੈ।

468 ad