ਪੰਥ ਵਿੱਚ ਆਰ ਐਸ ਐਸ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ – ਭਾਰਤੀ ਕਾਂਸਲੇਟ ਲਈ ਖਾਲਸਾ ਪੰਥ ਦੇ ਅਸਥਾਨਾਂ ਦੇ ਦਰਵਾਜ਼ੇ ਬੰਦ ਕੀਤੇ ਜਾਣਗੇ


ਬਰੈਂਪਟਨ (ਦਸੰਬਰ 9-2017) ਪੰਥਕ ਮਸਲਿਆਂ ਨੂੰ ਵਿਚਾਰਨ ਲਈ ਅੱਜ ਜੋਤਿ ਪ੍ਰਕਾਸ਼ ਗੁਰਦੁਆਰਾ ਸਾਹਿਬ, ਬਰੈਂਪਟਨ ਵਿਖੇ ਖਾਲਸਾ ਪੰਥ ਦੇ ਨੁਮਾਇੰਦਿਆਂ ਦੀ ਭਰਵੀਂ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਮੂਹ ਸਿੱਖ ਜਥੇਬੰਦੀਆਂ ਅਤੇ ਪ੍ਰਮੁੱਖ ਗੁਰਦੁਆਰਾ ਸਾਹਿਬਾਨਾਂ ਦੇ ਨੁਮਾਇੰਦੇ ਸ਼ਾਮਲ ਹੋਏ। ਅਗਲੇ ਹਫਤੇ ਟਰਾਂਟੋ ਵਿੱਚ ਹੋ ਰਹੇ ਗੁਰੁ ਗੋਬਿੰਦ ਸਿੰਘ ਮਹਾਰਾਜ਼ ਦੇ 350ਵੇਂ ਗੁਰਪੁਰਬ ਨੂੰ ਸਮਰਪਿਤ “ਸਾਊਂਡ ਐਂਡ ਲੇਜ਼ਰ ਸ਼ੋਅ” ਬਾਰੇ ਵਿਚਾਰਾਂ ਹੋਈਆਂ। ਇਸ ਬਾਰੇ ਇੱਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਵਿਰਾਸਤ-ਏ-ਖਾਲਸਾ ਨਾਮੀ ਨਵੀਂ ਬਣੀ ਸੰਸਥਾ ਦੇ ਮੈਂਬਰਾਂ ਨਾਲ ਮੀਟਿੰਗ ਵਿੱਚ ਇਸ ਸ਼ੋਅ ਦੀ ਜਾਣਕਾਰੀ ਲਈ ਜਾਵੇਗੀ। 9 ਮੈਂਬਰੀ ਕਮੇਟੀ ਵਿੱਚ ਸ਼ਾਮਲ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ; ਅਮਰਜੀਤ ਸਿੰਘ ਮਾਨ, ਜਗਤਰਨ ਸਿੰਘ ਸੇਖੋਂ, ਸੁਖਮਿੰਦਰ ਸਿੰਘ ਹੰਸਰਾ, ਬਲਕਰਨ ਸਿੰਘ ਗਿੱਲ, ਤੇਜਿੰਦਰ ਸਿੰਘ ਕਲੋਏ, ਹਰਜੀਤ ਸਿੰਘ ਸਹੋਤਾ, ਭਗਤ ਸਿੰਘ, ਰਾਮਪਾਲ ਸਿੰਘ ਢਿਲੋਂ ਅਤੇ ਲਖਵਿੰਦਰ ਸਿੰਘ ਗਿੱਲ। ਉਕਤ ਕਮੇਟੀ ਨੂੰ ਇਸ ਮੀਟਿੰਗ ਵਿੱਚ ਮੈਂਡੇਟ ਦਿੱਤਾ ਗਿਆ ਹੈ ਕਿ ਆਰ ਐਸ ਐਸ ਦੀ ਕਿਸੇ ਵੀ ਕੀਮਤ ਤੇ ਖਾਲਸਾ ਪੰਥ ਵਿੱਚ ਐਂਟਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਸ਼ਾਮਲ ਉਨਟਾਰੀਓ ਗੁਰਦੁਆਰਾਜ਼ ਕਮੇਟੀ ਨਾਲ ਸਬੰਧਤ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਹੋਰ ਪ੍ਰਮੁੱਖ ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਆਰ ਐਸ ਦੇ ਵੱਧ ਰਹੇ ਹਮਲਿਆਂ ਅਤੇ ਖਾਲਸਾ ਪੰਥ ਵਿੱਚ ਦੁਬਿਧਾ ਪੈਦਾ ਕਰਨ ਲਈ ਕੀਤੀ ਜਾ ਰਹੀ ਘੁਸਪੈਠ ਨੂੰ ਰੋਕਣ ਲਈ ਸਖ਼ਤ ਫੈਸਲੇ ਕਰਦਿਆਂ ਕਾਂਸਲੇਟ ਜਨਰਲ ਆਫ ਇੰਡੀਆ ਜਾਂ ਕਾਂਸਲੇਟ ਦਫਤਰ ਨਾਲ ਸਬੰਧਤ ਕਿਸੇ ਮੈਂਬਰ ਨੂੰ ਗੁਰਦੁਆਰਾ ਸਾਹਿਬਜਾਂ ਪੰਥਕ ਸਟੇਜ ਤੇ ਬੋਲਣ ਦੀ ਇਜਾਜ਼ਤ ਨਹੀਂ ਹੋਵੇਗੀ। ਮਿਟੰਗ ਵਿੱਚ ਕਿਹਾ ਗਿਆ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਇਸ ਮੀਟਿੰਗ ਵਿੱਚ ਅੱਜ ਮੌਜੂਦ ਨਹੀਂ ਹਨ, ਉਨ੍ਹਾਂ ਨੂੰ ਮਿਲ ਕੇ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ, ਉਪਰੰਤ ਅਧਿਕਾਰਿਤ ਪ੍ਰੈਸ ਰੀਲੀਜ਼ ਜਾਰੀ ਕੀਤੀ ਜਾਵੇਗੀ।

468 ad

Submit a Comment

Your email address will not be published. Required fields are marked *