ਪੰਥਕ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਕਰਕੇ ਬਾਦਲ ਸਰਕਾਰ ਨੇ ਲੋਕਤੰਤਰ ਦਾ ਕੀਤਾ ਕਤਲ਼ : ਭਾਈ ਚੱਕ

1

– ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਹੁੱਣ ਬਾਦਲਕਿਆਂ ਤੋ ਆਗਿਆਂ ਲੈਣੀ ਪਵੇਗੀ : ਚੱਕ
ਫਰੀਦਕੋਟ, 10 ਮਈ (ਜਗਦੀਸ਼ ਬਾਂਬਾ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਰਾਜਭਾਗ ਦੌਰਾਨ ਧਾਰਮਿਕ ਅਤੇ ਰਾਜਨੀਤਕ ਵਿਰੋਧੀਆਂ ਨਾਲ ਨਜਿੱਠਣ ਲਈ ਜਿਸ ਤਰਾਂ ਪੰਜਾਬ ਪੁਲਿਸ ਦਾ ਸਿਆਸੀ ਦੁਰ ਉਪਯੋਗ ਕਰਕੇ ਗ਼ਲਤ ਪ੍ਰੰਪਰਾਂ ਪਾਈ ਹੈ, ਉਸ ਦਾ ਨਤੀਜਾ ਆਉਣ ਵਾਲੇ ਸਮੇ ਵਿੱਚ ਉਹਨਾਂ ਨੂੰ ਖੁਦ ਵੀ ਭੁਗਤਣਾ ਪੈਣਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਨੇ ਜਥੇਦਾਰ ਧਿਆਨ ਸਿੰਘ ਸਿੰਘ ਮੰਡ ਅਤੇ ਮੋਹਕਮ ਸਿੰਘ ਸਮੇਤ ਹੋਰ ਪੰਥਕ ਆਗੂਆਂ ਦੀਆਂ ਬੀਤੇ ਦਿਨੀ ਹੋਈਆਂ ਗ੍ਰਿਫ਼ਤਾਰੀਆਂ ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਹੇ, ਉਹਨਾਂ ਕਿਹਾ ਕੇ ਅਕਾਲੀ ਭਾਜਪਾ ਸਰਕਾਰ ਪੰਜਾਬ ਪੁਲਿਸ ਤੋ ਆਪਣੇ ਘਰ ਦੇ ਨੋਕਰਾ ਦੀ ਤਰਾਂ ਕੰਮ ਕਰਵਾ ਰਹੀ ਹੈ ਅਤੇ ਪੁਲਿਸ ਮੁਲਾਜਿਮ ਵੀ ਭਰਤੀ ਹੋਣ ਟਾਈਮ ਆਪਣੀਆਂ ਖਾਧੀਆਂ ਹੋਈਆਂ ਕਸਮਾਂ ਨੂੰ ਭੁੱਲ ਕੇ ਰਾਜਨੀਤਕ ਆਗੂਆਂ ਦੀ ਗੁਲਾਮੀ ਨੂੰ ਹੀ ਧਰਮ ਸਮਝੀ ਬੈਠੇ ਹਨ।ਭਾਈ ਚੱਕ ਨੇ ਕਿਹਾ ਕੇ ਜਥੇਦਾਰ ਧਿਆਨ ਸਿੰਘ ਮੰਡ ਅਤੇ ਉਹਨਾਂ ਦੇ ਸਾਥੀ ਪੰਥਕ ਆਗੂ ਪੰਜਾਬ ਤੋ ਬਾਹਰਲੇ ਦੋਵੇ ਤਖ਼ਤਾ ਦੀ ਯਾਤਰਾ ਕਰਕੇ ਜਿਉ ਹੀ ਪੰਜਾਬ ਵਿੱਚ ਦਾਖ਼ਲ ਹੋਏ, ਉਹਨਾਂ ਨੂੰ ਇਸ ਤਰਾਂ ਗ੍ਰਿਫ਼ਤਾਰ ਕਰ ਲਿਆ ਜਿਵੇ ਉਹ ਪਾਕਿਸਤਾਨ ਦਾ ਬੋਰਡਰ ਟੱਪ ਗਏ ਹੋਣ।ਉਹਨਾਂ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕੇ ਕੀ ਬਾਦਲ ਵਿਰੋਧੀ ਪੰਥਕ ਆਗੂਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਹੁਣ ਬਾਦਲ ਸਰਕਾਰ ਤੋ ਆਗਿਆਂ ਲੈਣੀ ਪਿਆ ਕਰੇਗੀ ? ਉਹਨਾਂ ਪੰਥਕ ਆਗੂਆ ਦੀ ਇਸ ਗ੍ਰਿਫ਼ਤਾਰੀ ਨੂੰ ਲੋਕਤੰਤਰ ਦਾ ਕਤਲ਼ ਕਰਾਰ ਦਿੰਦੇ ਹੋਏ ਸਰਕਾਰ ਦੀ ਜੋਰਦਾਰ ਸ਼ਬਦਾ ਵਿੱਚ ਨਿੰਦਾ ਕਰਦਿਆਂ ਕਿਹਾਂ ਕੇ ਪੰਥਕ ਆਗੂਆਂ ਨੂੰ ਸਰਕਾਰ ਤਰੰਤ ਰਿਹਾਅ ਕਰੇ ਅਤੇ ਪੰਜਾਬ ਦਾ ਮਾਹੋਲ ਖਰਾਬ ਕਰਨ ਤੋ ਗੁਰੇਜ਼ ਕਰੇ। ਇਸ ਸਮੇ ਉਹਨਾਂ ਦੇ ਨਾਲ ਭਾਈ ਪਰਮਜੀਤ ਸਿੰਘ (ਸ੍ਰੀ ਅਨੰਦਪੁਰ ਸਾਹਿਬ),ਭਾਈ ਹਰਦੀਪ ਸਿੰਘ (ਹੁਸਿਆਰਪੁਰ),ਭਾਈ ਹਰਮਿੰਦਰ ਸਿੰਘ (ਨਵਾਂ ਸ਼ਹਿਰ),ਬਾਈ ਗੁਰਬਖਸੀਸ਼ ਸਿੰਘ ਬਿੱਟੂ ਸੰਘੇੜਾਂ (ਬਰਨਾਲਾ),ਭਾਈ ਹਰਮਨਪ੍ਰੀਤ ਸਿੰਘ ਬਿਆਸ(ਅੰਮ੍ਰਿਤਸਰ),ਭਾਈ ਨਿਸਾਨ ਸਿੰਘ ਮਹਿਤਾ ਚੋਕ(ਅੰਮ੍ਰਿਤਸਰ),ਭਾਈ ਸੁਖਵਿੰਦਰ ਸਿੰਘ (ਮੋਰਿੰਡਾ)ਅਤੇ ਭਾਈ ਨਿਸ਼ਾਨ ਸਿੰਘ (ਗੁਰਦਾਸਪੁਰ) ਤੋ ਇਲਾਵਾਂ ਬਹੁਤ ਸਾਰੇ ਪਾਰਟੀ ਵਰਕਰ ਸ਼ਾਮਲ

468 ad

Submit a Comment

Your email address will not be published. Required fields are marked *