“ਪੰਜ ਪਿਆਰਿਆ” ਦਾ ਫੈਸਲਾ ਸਿੱਖ ਸੋਚ ਅਤੇ ਸਿਧਾਤਾਂ ਅਨੁਸਾਰ, ਸਰਕਾਰੀ ਜਥੇਦਾਰ ਹੋਰ ਜ਼ਲੀਲ ਹੋਣ ਤੋ ਪਹਿਲੇ ਅਸਤੀਫ਼ੇ ਦੇ ਦੇਣ ਤਾਂ ਬਿਹਤਰ ਹੋਵੇਗਾ : ਮਾਨ

Simranjit Singh Mannਚੰਡੀਗੜ੍ਹ, 30 ਦਸੰਬਰ (ਪੀ ਡੀ ਬਿਊਰੋ) “ਪੰਜ ਪਿਆਰਿਆਂ ਦੀ ਸਿੱਖ ਧਰਮ ਵਿਚ ਬਹੁਤ ਵੱਡੀ ਮਹਾਨਤਾ ਤੇ ਸਤਿਕਾਰ ਹੈ । ਜਿਸ ਨੂੰ ਕੋਈ ਵੀ ਸਿੱਖ ਪ੍ਰਵਾਨ ਕਰਨ ਤੋਂ ਇਨਕਾਰੀ ਨਹੀਂ ਹੋ ਸਕਦਾ । ਪਰ ਸ਼ ਬਾਦਲ ਵੱਲੋਂ ਲਿਫਾਫੇ ਵਿਚੋਂ ਨਿਕਲੇ ਐਸ਼ਜੀæਪੀæਸੀæ ਦੇ ਪ੍ਰਧਾਨ ਸ਼ ਮੱਕੜ ਅਤੇ ਸਰਕਾਰੀ ਸਰਪ੍ਰਸਤੀ ਵਾਲੇ ਜਥੇਦਾਰ ਜਿਨ੍ਹਾਂ ਦੀਆਂ ਸੇਵਾਵਾਂ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਦੇ 7 ਲੱਖ ਦੇ ਇਕੱਠ ਵੱਲੋਂ ਰੱਦ ਕੀਤੀਆਂ ਜਾ ਚੁੱਕੀਆਂ ਹਨ, ਉਹ ਨਾ ਤਾਂ ਸਰਬੱਤ ਖ਼ਾਲਸਾ ਦੇ ਇਕੱਠ ਦੇ ਫੈਸਲਿਆਂ ਨੂੰ ਪ੍ਰਵਾਨ ਕਰਦੇ ਹਨ ਅਤੇ ਨਾ ਹੀ ਪੰਜ ਪਿਆਰਿਆਂ ਵੱਲੋਂ ਕੀਤੇ ਗਏ ਕੌਮੀ ਫੈਸਲਿਆਂ ਨੂੰ ਮੰਨਣ ਲਈ ਤਿਆਰ ਹਨ। ਜਦੋਕਿ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ 20 ਵਿਸਵੇ ਅਤੇ ਸੰਗਤ ਨੂੰ 21 ਵਿਸਵੇ, ਕਹਿਣ ਤੋ ਭਾਵ ਹੈ ਸੰਗਤ ਨੂੰ ਵੱਡਾ ਦਰਜਾ ਦਿੱਤਾ ਹੈ । ਸ਼ ਬਾਦਲ, ਸ੍ਰੀ ਮੱਕੜ ਅਤੇ ਇਹਨਾਂ ਦੇ ਸਰਕਾਰੀ ਜਥੇਦਾਰ ਸੰਗਤ ਦੇ ਹੁਕਮ ਨੂੰ ਮੰਨਣ ਤੋ ਇਨਕਾਰੀ ਹਨ । ਇਹੀ ਵਜਹ ਹੈ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ੍ਰੀ ਮੱਕੜ ਨੂੰ ਸੰਗਤਾਂ ਨੇ 2 ਵਾਰੀ ਵੱਖ-ਵੱਖ ਸਥਾਨਾਂ ਤੇ ਬੋਲਣ ਨਹੀਂ ਦਿੱਤਾ ਅਤੇ ਸ਼ ਬਾਦਲ ਦੇ ਸਮੁੱਚੇ ਅਹੁਦੇਦਾਰਾਂ ਵੱਲੋਂ ਪੂਰਾ ਜੋਰ ਲਗਾਉਣ ਅਤੇ ਐਸ਼ਜੀæਪੀæਸੀæ ਅਤੇ ਸਰਕਾਰੀ ਖਜ਼ਾਨੇ ਦੀ ਦੁਰਵਰਤੋ ਕਰਨ ਦੇ ਬਾਵਜੂਦ ਵੀ ਇਸ ਵਾਰੀ ਪੰਡਾਲ ਦੇ ਇਕੱਠ ਦਾ ਜ਼ਨਾਜਾ ਨਿਕਲਿਆ ਪਿਆ ਸੀ । ਕਿਉਂਕਿ ਸਿੱਖ ਕੌਮ ਇਹ ਸਮਝ ਚੁੱਕੀ ਹੈ ਕਿ ਸ੍ਰੀ ਮੱਕੜ, ਜਥੇਦਾਰ ਸਾਹਿਬਾਨ ਸਭ ਬਾਦਲ ਪਰਿਵਾਰ ਲਈ ਕੰਮ ਕਰ ਰਹੇ ਹਨ ਨਾ ਕਿ ਸਿੱਖ ਕੌਮ ਦੀਆਂ ਜ਼ਿੰਮੇਵਾਰੀਆਂ ਪੂਰਨ ਕਰ ਰਹੇ ਹਨ ਅਤੇ ਸ਼ ਬਾਦਲ ਸਿੱਖ ਕੌਮ ਵਿਰੋਧੀ ਹਿੰਦੂਤਵ ਜ਼ਮਾਤ ਬੀਜੇਪੀ ਅਤੇ ਆਰæਐਸ਼ਐਸ਼ ਦੇ ਗੁਲਾਮ ਬਣ ਚੁੱਕੇ ਹਨ । ਹੁਣ ਜਦੋਂ ਸਿੱਖ ਕੌਮ ਦੇ ਰੋਹ ਦੇ ਨਤੀਜੇ ਇਹ ਵੇਖ ਚੁੱਕੇ ਹਨ ਤਾਂ ਹੁਣ ਜਥੇਦਾਰ ਸਾਹਿਬਾਨ ਲਈ ਇਹ ਬਿਹਤਰ ਹੋਵੇਗਾ ਕਿ ਉਹ ਹੋਰ ਵਧੇਰੇ ਜ਼ਲੀਲ ਹੋਣ ਤੋ ਪਹਿਲੇ ਅਸਤੀਫੇ ਦੇ ਦੇਣ ਤਾਂ ਉਹਨਾਂ ਲਈ ਵੀ ਅਤੇ ਸਿੱਖ ਕੌਮ ਲਈ ਵੀ ਚੰਗਾਂ ਹੋਵੇਗਾ ਵਰਨਾ ਆਉਣ ਵਾਲੇ ਸਮੇਂ ਵਿਚ ਉਹ ਹੋਰ ਵੀ ਸੰਗਤ ਦੇ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜ ਪਿਆਰਿਆ ਵੱਲੋਂ ਸਿੱਖੀ ਸਿਧਾਤਾਂ, ਨਿਯਮਾਂ ਅਤੇ ਪ੍ਰੰਪਰਾਵਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਖ਼ਾਲਸਾ ਪੰਥ ਵਿਚ ਬਾਦਲ ਪਰਿਵਾਰ, ਸ੍ਰੀ ਮੱਕੜ ਅਤੇ ਸਰਕਾਰੀ ਜਥੇਦਾਰ ਸਾਹਿਬਾਨ ਵੱਲੋਂ ਹਿੰਦੂਤਵ ਤਾਕਤਾਂ ਦੇ ਗੁਲਾਮ ਬਣਕੇ ਕੀਤੇ ਜਾ ਰਹੇ ਅਮਲਾਂ ਵਿਰੁੱਧ ਲਏ ਗਏ ਕੌਮ ਪੱਖੀ ਅਤੇ ਸਿਧਾਂਤ ਪੱਖੀ ਸਟੈਂਡ ਦਾ ਜੋਰਦਾਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ਼ ਬਾਦਲ ਟੀæਵੀæ ਚੈਨਲਾਂ ਅਤੇ ਮੀਡੀਏ ਉਤੇ ਅੱਜ ਖ਼ਾਲਿਸਤਾਨ ਦੀ ਵਿਰੋਧਤਾ ਕਰ ਰਹੇ ਹਨ । ਜਦੋਕਿ 22 ਅਪ੍ਰੈਲ 1992 ਵਿਚ ਸ਼ ਬਾਦਲ ਨੇ ਉਸ ਸਮੇਂ ਦੇ ਯੂæਐਨæਓæ ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ ਸਿੱਖ ਕੌਮ ਵੱਲੋਂ ਖ਼ਾਲਿਸਤਾਨ ਕਾਇਮ ਕਰਨ ਦੇ ਦਿੱਤੇ ਗਏ ਯਾਦ ਪੱਤਰ ਉਤੇ ਦਸਤਖ਼ਤ ਕੀਤੇ ਸਨ । ਫਿਰ 1992 ਦੀ ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੀ ਕਾਨਫਰੰਸ ਤੇ ਸ਼ ਬਾਦਲ ਅਤੇ ਸਮੁੱਚੀ ਰਵਾਇਤੀ ਆਗੂਆਂ ਨੇ ਮੈਨੂੰ ਅਧਿਕਾਰ ਦਿੱਤੇ ਸਨ ਕਿ ਤੁਸੀਂ ਦਿੱਲੀ ਜਾ ਕੇ ਸ੍ਰੀ ਚੰਦਰ ਸੇਖਰ ਵਜ਼ੀਰ-ਏ-ਆਜ਼ਮ ਨਾਲ ਖ਼ਾਲਿਸਤਾਨ ਸੰਬੰਧੀ ਗੱਲ ਕਰੋ । ਉਸ ਸਮੇਂ ਸਿੱਖ ਕੌਮ ਅਤੇ ਸਮੁੱਚੀ ਸਿੱਖ ਲੀਡਰਸਿਪ ਦੇ ਬਿਨ੍ਹਾਂ ਤੇ ਅਸੀਂ ਸੀ੍ਰ ਚੰਦਰ ਸੇਖਰ ਨੂੰ ਮਿਲਕੇ ਯਾਦ-ਪੱਤਰ ਵੀ ਦਿੱਤਾ ਸੀ, ਫਿਰ 1993 ਵਿਚ ਹੀ ਮੁਕਤਸਰ ਮਾਘੀ ਦੀ ਪੰਥਕ ਸਟੇਜ ਤੇ ਸਿੱਖ ਕੌਮ ਇਹਨਾਂ ਨੂੰ ਸਟੇਜ ਉਤੇ ਬੈਠਣ ਨਹੀਂ ਸੀ ਦਿੰਦੀ । ਦਾਸ ਨੇ ਸੰਗਤਾਂ ਨੂੰ ਬੇਨਤੀ ਕਰਕੇ ਇਹਨਾਂ ਨੂੰ ਸਟੇਜ ਤੇ ਇਸੇ ਲਈ ਬਿਠਾਇਆ ਸੀ ਕਿਉਂਕਿ ਇਹਨਾਂ ਨੇ ਖ਼ਾਲਿਸਤਾਨ ਨੂੰ ਕਾਇਮ ਕਰਨ ਦੀ ਪੂਰੀ ਹਾਮੀ ਵੀ ਭਰ ਦਿੱਤੀ ਸੀ ਅਤੇ ਯਾਦ-ਪੱਤਰਾਂ ਉਤੇ ਦਸਤਖ਼ਤ ਵੀ ਕੀਤੇ ਸਨ ਅਤੇ ਅੱਜ ਆਪਣੇ ਪਰਿਵਾਰਿਕ, ਮਾਲੀ ਅਤੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਪੰਜਾਬ ਦੀ ਵਾਂਗਡੋਰ ਸੰਭਾਲਣ ਦੇ ਸਵਾਰਥਾਂ ਭਰੀ ਸੋਚ ਅਧੀਨ ਹਿੰਦੂਤਵ ਬੀਜੇਪੀ, ਆਰæਐਸ਼ਐਸ਼ ਤਾਕਤਾਂ ਦੇ ਗੁਲਾਮ ਬਣਕੇ ਖ਼ਾਲਿਸਤਾਨ ਦੀ ਗੈਰ-ਦਲੀਲ ਵਿਰੋਧਤਾ ਕਰਕੇ ਖੁਦ ਹੀ ਸਾਬਤ ਕਰ ਰਹੇ ਹਨ ਕਿ ਨਾ ਇਹ ਆਗੂ ਪੰਜਾਬ ਦੇ ਰਾਜ ਪ੍ਰਬੰਧ ਦੇ ਕਾਬਲ ਹਨ ਅਤੇ ਨਾ ਹੀ ਸਿੱਖ ਕੌਮ ਦੀ ਅਗਵਾਈ ਕਰਨ ਦੇ । ਸ਼ ਮਾਨ ਨੇ ਸ਼ ਬਾਦਲ ਦੀ ਇਸ ਦਲੀਲ ਕਿ ਬਾਹਰਲੇ ਮੁਲਕਾਂ ਤੇ ਬਾਹਰਲੇ ਸੂਬਿਆਂ ਵਿਚ ਬੈਠੇ ਸਿੱਖ ਖ਼ਾਲਿਸਤਾਨ ਬਣਨ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਿਸ ਤਰ੍ਹਾਂ ਕਰਨਗੇ ਦਾ ਜੁਆਬ ਦਿੰਦੇ ਹੋਏ ਕਿਹਾ ਕਿ ਇਸਲਾਮਿਕ 36 ਮੁਲਕ ਹਨ ਅਤੇ ਉਹਨਾਂ ਦਾ ਮੱਕਾ ਸਾਉਦੀ ਅਰਬ ਵਿਚ ਹੈ । ਕਿਸੇ ਵੀ ਇਸਲਾਮਿਕ ਮੁਲਕ ਦੇ ਮੁਸਲਮਾਨ ਨੂੰ ਮੱਕੇ ਆਉਣ ਤੇ ਕੋਈ ਪਾਬੰਦੀ ਨਹੀਂ । ਫਿਰ ਬੱਫ਼ਰ ਸਟੇਟ ਖ਼ਾਲਿਸਤਾਨ ਵਿਚ ਵੀ ਸਮੁੱਚੇ ਮੁਲਕਾਂ ਤੋ ਸਿੱਖਾਂ ਤੇ ਹੋਰਨਾਂ ਨੂੰ ਆਉਣ ਦੀ ਪੂਰੀ ਖੁੱਲ੍ਹ ਹੋਵੇਗੀ, ਸਭਨਾਂ ਮੁਲਕਾਂ ਨਾਲ ਡਿਪਲੋਮੈਟਿਕ ਸੰਬੰਧ ਕਾਇਮ ਹੋਣਗੇ, ਸਭ ਧਰਮਾਂ ਅਤੇ ਕੌਮਾਂ ਤੇ ਫਿਰਕਿਆ ਦੇ ਨਿਵਾਸੀ ਖ਼ਾਲਿਸਤਾਨ ਦੇ ਨਿਵਾਸੀ ਹੋਣਗੇ ।
ਸ਼ ਮਾਨ ਨੇ ਕਿਹਾ ਕਿ ਜਿਨ੍ਹਾਂ ਹਿੰਦੂਤਵ ਤਾਕਤਾਂ ਨੇ ਸਿੱਖ ਕੌਮ ਦਾ ਕਤਲੇਆਮ ਕੀਤਾ, ਨਸ਼ਲਕੁਸੀ ਕੀਤੀ ਅਤੇ ਜਿਨ੍ਹਾਂ ਸ੍ਰੀ ਅਡਵਾਨੀ ਤੇ ਵਾਜਪਾਈ ਵਰਗਿਆਂ ਨੇ ਮਰਹੂਮ ਇੰਦਰਾ ਗਾਂਧੀ ਨੂੰ ਹੱਲਾ-ਸ਼ੇਰੀ ਦੇ ਕੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਵਾਇਆ ਅਤੇ 1984 ਵਿਚ ਦਿੱਲੀ ਅਤੇ ਹੋਰਨਾਂ ਸਥਾਨਾਂ ਤੇ ਸਾਜ਼ਸੀ ਢੰਗਾਂ ਨਾਲ ਕਾਂਗਰਸੀਆਂ, ਭਾਜਪਾਈਆਂ ਅਤੇ ਆਰæਐਸ਼ਐਸ਼ ਦੇ ਕੱਟੜਵਾਦੀਆਂ ਨੇ ਸਿੱਖ ਕੌਮ ਦਾ ਕਤਲੇਆਮ ਕੀਤਾ, ਸ਼ ਬਾਦਲ ਉਹਨਾਂ ਨਾਲ ਪਤੀ-ਪਤਨੀ ਵਾਲਾ ਰਿਸਤਾ ਬਣਾਈ ਬੈਠੇ ਹਨ । ਇਹਨਾਂ ਨੇ ਹੀ 2000 ਵਿਚ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਚ 43 ਸਿੱਖਾਂ ਦਾ ਹਿੰਦੂ ਫੌਜ ਕੋਲੋ ਕਤਲੇਆਮ ਕਰਵਾਇਆ । ਸੰਨ 2002 ਵਿਚ ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਸ ਸਮੇਂ 2000 ਮੁਸਲਮਾਨਾਂ ਦਾ ਕਤਲੇਆਮ ਕਰਵਾਇਆ, ਉਹਨਾਂ ਦੀਆਂ ਬੀਬੀਆਂ ਨਾਲ ਬਲਾਤਕਾਰ ਕੀਤੇ ਅਤੇ ਵਸਤਰਹੀਣ ਵੀਡੀਓਜ਼ ਬਣਾਈਆਂ । 2013 ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਮੋਦੀ ਨੇ ਬੇਜ਼ਮੀਨੇ ਤੇ ਬੇਘਰ ਕਰ ਦਿੱਤਾ।  ਫਿਰ ਸ਼ ਬਾਦਲ ਦੇ ਰਾਜ ਵਿਚ ਜਸਪਾਲ ਸਿੰਘ ਚੌੜ ਸਿੱਧਵਾ (ਗੁਰਦਾਸਪੁਰ) ਕਤਲ ਕਰਵਾਇਆ। ਅਕਤੂਬਰ 2015 ਵਿਚ ਬਰਗਾੜੀ ਵਿਖੇ 2 ਸਿੱਖ ਨੌਜ਼ਵਾਨ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ ਗਏ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਸ਼ ਬਾਦਲ ਦੀਆਂ ਬੱਸਾਂ ਨੇ ਮੋਗੇ ਵਿਚ ਇਕ ਬੀਬੀ ਮਾਰ ਦਿੱਤੀ । ਫਿਰ ਲੰਬੀ ਦੇ ਕੋਲ ਚੰਨੋ ਪਿੰਡ ਦੀ ਇਕ ਹੋਰ ਬੀਬੀ ਨੂੰ ਇਹਨਾਂ ਬੱਸਾਂ ਨੇ ਮਾਰ ਦਿੱਤਾ । ਅਬੋਹਰ ਭੀਮ ਕਤਲ ਕਾਂਡ ਬਾਦਲ ਅਤੇ ਉਸਦੇ ਅਹੁਦੇਦਾਰਾਂ ਦੇ ਜ਼ਬਰ-ਜੁਲਮਾਂ ਦੀ ਗੱਲ ਕਿਸੇ ਤੋ ਵੀ ਭੁੱਲੀ ਨਹੀਂ । ਸ਼ ਸੂਰਤ ਸਿੰਘ ਖ਼ਾਲਸਾ ਜੋ ਕੌਮੀ ਮਿਸ਼ਨ ਸਿੰਘਾਂ ਦੀ ਰਿਹਾਈ ਲਈ ਸ਼ਹਾਦਤ ਦਾ ਜਾਮ ਪੀਣ ਦੇ ਆਖਰੀ ਪਲਾ ਵਿਚ ਪਹੁੰਚ ਚੁੱਕੇ ਹਨ । ਇਸ ਕਿਸੇ ਵੀ ਮਸਲੇ ਲਈ ਬਾਦਲ ਪਰਿਵਾਰ ਅਤੇ ਬਾਦਲ ਹਕੂਮਤ ਦੀ ਕੋਈ ਸੰਜ਼ੀਦਗੀ ਨਜ਼ਰ ਨਹੀਂ ਆ ਰਹੀ । ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜਿਸ ਉਤੇ ਮੋਹਾਲੀ ਦੀ ਅਦਾਲਤ ਵਿਚ ਰਿਸ਼ਵਤਖੋਰੀ ਦੇ ਕੇਸ ਚੱਲ ਰਹੇ ਹਨ । ਉਸ ਵਿਰੁੱਧ ਸ਼ ਬਾਦਲ ਦੇ ਪ੍ਰੋਸਕੀਕਿਊਟਰ ਵੱਲੋ ਇਸ ਕੇਸ ਸੰਬੰਧੀ ਸਪੀਡੀ ਟ੍ਰਾਈਲਜ਼ ਕਿਉਂ ਨਹੀਂ ਕਰਵਾਈ ਜਾ ਰਹੀ ? ਫਿਰ ਤਾਜਾ ਮਰਦਮਸੁਮਾਰੀ ਅਨੁਸਾਰ ਸਿੱਖ ਕੌਮ ਦੀ ਗਿਣਤੀ ਬਹੁਤ ਘੱਟ ਗਈ ਹੈ, ਉਹ ਵੀ ਹਿੰਦੂਤਵ ਹਕੂਮਤਾਂ ਅਤੇ ਬਾਦਲ ਹਕੂਮਤਾਂ ਦੇ ਜ਼ਬਰ-ਜੁਲਮ, ਝੂਠੇ ਪੁਲਿਸ ਮੁਕਾਬਲਿਆਂ, ਨਸ਼ਲਕੁਸੀ ਆਦਿ ਦੀ ਬਦੌਲਤ ਸਿੱਖ ਅਮਰੀਕਾ, ਕੈਨੇਡਾ, ਜਰਮਨ, ਬਰਤਾਨੀਆ ਅਤੇ ਹੋਰ ਯੂਰਪੀਨ ਮੁਲਕਾਂ ਵਿਚ ਹਿਜ਼ਰਤ ਕਰ ਗਏ ਹਨ । ਫਿਰ ਆਰਟੀਕਲ 72 ਦੇ ਰਾਹੀ ਹਿੰਦ ਦੇ ਸਦਰ ਜੇਲ੍ਹ ਵਿਚ ਬੰਦ ਕਿਸੇ ਵੀ ਕੈਦੀ ਦੀ ਸਜ਼ਾ ਘਟਾ ਸਕਦੇ ਹਨ, ਉਸ ਨੂੰ ਰਿਹਾਅ ਕਰ ਸਕਦੇ ਹਨ । ਅੱਜ ਜਦੋ ਸ਼ ਬਾਦਲ ਤੇ ਬਾਦਲ ਪਰਿਵਾਰ ਦਾ ਬੀਜੇਪੀ, ਆਰæਐਸ਼ਐਸ਼ ਨਾਲ ਨੌਹ-ਮਾਸ ਦਾ ਰਿਸਤਾ ਹੈ ਅਤੇ ਉਹਨਾਂ ਦੀ ਸੈਟਰ ਵਿਚ ਭਾਈਵਾਲ ਦੀ ਹਕੂਮਤ ਹੈ, ਫਿਰ ਉਹ ਜੇਲ੍ਹਾਂ ਵਿਚ ਬੰਦ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਹਿੰਦ ਦੇ ਸਦਰ ਕੋਲੋ ਆਰਟੀਕਲ 72 ਰਾਹੀ ਰਿਹਾਅ ਕਰਵਾਉਣ ਦੇ ਅਮਲ ਕਿਉਂ ਨਹੀਂ ਕਰਵਾਉਦੇ । ਦੂਸਰੇ ਪਾਸੇ ਆਪਣੇ ਜਵਾਈ, ਆਪਣੀ ਨੂੰਹ, ਆਪਣੇ ਪੁੱਤਰ ਸਮੁੱਚੇ ਪਰਿਵਾਰ ਨੂੰ ਉਚੇ ਸਿਆਸੀ ਅਹੁਦੇ ਤੇ ਮਾਲੀ ਸਹੂਲਤਾਂ ਅਤੇ ਰਾਜ ਪ੍ਰਬੰਧ ਤੇ ਕਾਬਜ ਰਹਿਣ ਲਈ ਇਹ ਗੈਰ-ਇਨਸਾਨੀਅਤ ਸਿਆਸੀ ਖੇਡਾਂ ਕਿਸ ਲਈ ਖੇਡ ਰਹੇ ਹਨ ? ਸ਼ ਮਨਪ੍ਰੀਤ ਸਿੰਘ ਬਾਦਲ ਜੋ ਕਿ ਸ਼ ਬਾਦਲ ਸਾਹਿਬ ਦਾ ਭਤੀਜਾ ਹੈ, ਉਸ ਨੂੰ ਪਾਰਟੀ ਵਿਚੋ ਇਸ ਲਈ ਹੀ ਕੱਢਿਆ ਕਿ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾ ਸਕਣ । ਅਜਿਹੇ ਅਮਲ ਤਾਂ ਪ੍ਰਤੱਖ ਕਰਦੇ ਹਨ ਕਿ ਸ਼ ਬਾਦਲ ਅਤੇ ਬਾਦਲ ਪਰਿਵਾਰ ਆਪਣੇ ਕੋੜਮੇ ਤੱਕ ਸੀਮਤ ਹੈ । ਪੰਜਾਬੀਆਂ ਅਤੇ ਸਿੱਖ ਕੌਮ ਅਤੇ ਸਿੱਖ ਧਰਮ ਨਾਲ ਉਸਦਾ ਕੋਈ ਲਗਾਓ ਨਹੀਂ । ਇਸ ਲਈ ਸਿੱਖ ਸੰਗਤ ਨੂੰ ਤੇ ਪੰਜਾਬੀਆਂ ਨੂੰ ਇਹ ਬੇਨਤੀ ਹੈ ਕਿ ਉਹ ਸਮੁੱਚੀ ਸਥਿਤੀ ਅਤੇ ਬਾਦਲ ਪਰਿਵਾਰ ਦੇ ਅਮਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਉਣ ਵਾਲੇ ਸਮੇ ਵਿਚ ਦੂਰਅੰਦੇਸ਼ੀ ਨਾਲ ਕੌਮ ਪੱਖੀ ਫੈਸਲੇ ਕਰਨ ਵਿਚ ਯੋਗਦਾਨ ਪਾਉਣ ।

468 ad

Submit a Comment

Your email address will not be published. Required fields are marked *