ਪੰਜਾਬ ਹੋਇਆ ਕੰਗਾਲ : ਅਮਰਿੰਦਰ

ਪੰਜਾਬ ਹੋਇਆ ਕੰਗਾਲ  : ਅਮਰਿੰਦਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਸਰਕਾਰ ‘ਤੇ ਵਿੱਤੀ ਤੌਰ ‘ਤੇ ਕੰਗਾਲ  ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਉੱਤੇ 1.16 ਲੱਖ ਕਰੋੜ ਦਾ ਕਰਜ਼ਾ  ਚੜ੍ਹ ਚੁੱਕਾ ਹੈ। ਸੂਬਾ ਅਜਿਹੀ ਸਥਿਤੀ ਵਿਚੋਂ ਕਦੇ ਵੀ ਬਾਹਰ ਨਹੀਂ ਨਿਕਲ ਸਕੇਗਾ। ਆਉਣ ਵਾਲੀਆਂ ਪੀੜ੍ਹੀਆਂ ਬਾਦਲ ਨੂੰ ਕਦੇ ਮੁਆਫ ਨਹੀਂ ਕਰਨਗੀਆਂ। 
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਬਿਆਨ ਵਿਚ ਕਿਹਾ  ਕਿ ਪੰਜਾਬ ਦੀ ਆਮਦਨੀ ਲਗਾਤਾਰ ਹੇਠਾਂ ਡਿਗ ਰਹੀ ਹੈ। ਸਰਕਾਰ ਦੇ ਕੋਲ ਵਿਕਾਸ ਕਾਰਜਾਂ ਲਈ ਪੈਸਾ ਨਹੀਂ ਹੈ। ਹੁਣ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵੀ ਸਮੇਂ ਸਿਰ ਨਹੀਂ ਮਿਲ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਕਦੇ ਪਟਿਆਲੇ ਦੀ ਯਾਦ ਆਈ ਹੈ। ਉਨ੍ਹਾਂ ਕਿਹਾ ਕਿ ਬਾਦਲ ਨੇ ਆਪਣੇ ਸੰਗਤ ਦਰਸ਼ਨ ਪ੍ਰੋਗਰਾਮ ਕਈ ਥਾਵਾਂ ‘ਤੇ ਕੀਤੇ ਪਰ ਪਟਿਆਲੇ ਵਿਚ ਉਹ ਕਦੇ ਨਹੀਂ ਆਏ।
ਉਨ੍ਹਾਂ ਨੇ ਬਾਦਲ ਅਤੇ ਅਕਾਲੀਆਂ ‘ਤੇ ਵਰ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਿਰਫ ਲੰਬੀ ਅਤੇ ਬਠਿੰਡਾ ਹੀ ਦਿਖਾਈ ਦਿੰਦੇ ਹਨ। ਪਟਿਆਲਾ ਹੀ ਨਹੀਂ, ਸਗੋਂ ਪੂਰੇ ਪੰਜਾਬ ਦੀ ਬਾਦਲ ਨੇ ਅਣਡਿਠਤਾ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਬਾਦਲ ਨੂੰ ਲੰਬੀ ਅਤੇ ਬਠਿੰਡਾ ਤੋਂ ਬਾਹਰ ਜਾ  ਕੇ ਲੋਕਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਉਨ੍ਹਾਂ ਦੀ ਸਰਕਾਰ ਤੋਂ ਖੁਸ਼ ਹਨ। ਉਨ੍ਹਾਂ ਨੂੰ ਅਸਲੀਅਤ  ਦਾ ਪਤਾ ਲੱਗ ਜਾਵੇਗਾ। 
ਕੈਪਟਨ ਨੇ ਕਿਹਾ ਕਿ ਬਾਦਲ ਨੇ ਪਟਿਆਲੇ ਵਿਚ ਸਿਰਫ ਇਕ ਵਾਰ ਸੰਗਤ ਦਰਸ਼ਨ ਪ੍ਰੋਗਰਾਮ ਕੀਤਾ। ਇਹ ਪ੍ਰੋਗਰਾਮ ਵੀ ਉਸ ਸਮੇਂ ਹੋਇਆ ਸੀ, ਜਦੋਂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਨੂੰ ਖਤਮ ਕਰ ਦਿੱਤਾ ਸੀ ਅਤੇ ਬਾਦਲ ਨੂੰ ਉਪ ਚੋਣ ਦਿਖਾਈ ਦੇ ਰਹੀ ਸੀ ਪਰ ਅਦਾਲਤ ਨੇ ਉਨ੍ਹਾਂ ਦੀ ਮੈਂਬਰਸ਼ਿਪ ਨੂੰ  ਬਹਾਲ ਕਰ ਦਿੱਤਾ ਸੀ। ਸੁਪਰੀਮ ਕੋਰਟ  ਨੇ ਇਸ ਸੰਬੰਧ ਵਿਚ ਉਨ੍ਹਾਂ ਦੇ ਨਾਲ ਨਿਆਂ ਕੀਤਾ ਸੀ। ਉਸਦੇ ਬਾਅਦ ਬਾਦਲ ਨੂੰ ਕਦੇ ਵੀ ਪਟਿਆਲੇ ਦੀ ਯਾਦ ਨਹੀਂ ਆਈ।  ਉਨ੍ਹਾਂ ਕਿਹਾ ਕਿ ਕਾਂਗਰਸ ਪਟਿਆਲਾ ਅਤੇ ਤਲਵੰਡੀ  ਸਾਬੋ ਦੋਵੇਂ ਵਿਧਾਨ ਸਭਾ ਸੀਟਾਂ ਦੀਆਂ  ਉਪ ਚੋਣਾਂ ਜਿੱਤੇਗੀ। ਉਨ੍ਹਾਂ ਕਿਹਾ ਕਿ  ਜਨਤਾ ਸਰਕਾਰ ਨੂੰ ਮੂੰਹ-ਤੋੜ ਜਵਾਬ ਦੇਣ ਲਈ ਤਿਆਰ ਹੈ ਅਤੇ ਕਾਂਗਰਸ ਸਮਰੱਥ ਤੌਰ ‘ਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰੇਗੀ। 

468 ad