ਪੰਜਾਬ ਸੂਬੇ ਤੇ ਸਮਾਜ ਵਿਚ ਹਰ ਤਰ੍ਹਾਂ ਦੀਆਂ ਫੈਲੀਆ ਗੈਰ-ਇਖ਼ਲਾਕੀ ਕਾਰਵਾਈਆ ਦਾ ਖਾਤਮਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਬਿਨ੍ਹਾਂ ਕੋਈ ਨਹੀਂ ਕਰ ਸਕਦੈ : ਮਾਨ

ਅਮਲੋਹ, 16 ਸਤੰਬਰ (ਪੀ ਡੀ ਬਿਊਰੋ) “ਪੰਜਾਬ ਵਿਚ ਜਿੰਨੀਆਂ ਵੀ ਹੁਣ ਤੱਕ ਸਰਕਾਰਾਂ ਬਣੀਆ ਹਨ, ਭਾਵੇ ਉਹ ਕਾਂਗਰਸ ਦੀ ਹੋਵੇ, ਭਾਵੇ ਬੀਜੇਪੀ-ਬਾਦਲ ਦਲ ਦੀ ਹੋਵੇ, ਭਾਵੇ ਕਿਸੇ ਹੋਰ ਦੀ ਕਿਸੇ ਵੀ ਸਿਆਸੀ ਜਮਾਤ ਤੇ ਆਗੂ ਨੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਨਾ ਤਾਂ ਸੰਜ਼ੀਦਗੀ ਦਿਖਾਈ ਅਤੇ ਨਾ ਹੀ ਇਨ੍ਹਾਂ ਵਿਚ ਅਜਿਹੀ ਸਮਰੱਥਾਂ ਹੈ । ਇਹੀ ਵਜਹ ਹੈ ਕਿ ਕਦੀ ਕਾਂਗਰਸ, ਕਦੀ ਬਾਦਲ-ਬੀਜੇਪੀ ਹਕੂਮਤਾਂ ਕਈ ਵਾਰ ਬਣਨ ਉਪਰੰਤ ਵੀ ਅੱਜ ਤੱਕ ਪੰਜਾਬ ਸੂਬੇ ਦਾ ਨਾ ਤਾਂ ਕੋਈ ਵਿਕਾਸ ਹੋ ਸਕਿਆ ਹੈ ਤੇ ਨਾ ਹੀ ਇਥੋ ਦੀ ਕਿਸਾਨੀ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਵਪਾਰੀ, ਟਰਾਸਪੋਰਟਰ ਆਦਿ ਦੀ ਕੋਈ ਬਿਹਤਰੀ ਹੋ ਸਕੀ ਹੈ । ਬਲਕਿ ਉਪਰੋਕਤ ਜਮਾਤਾਂ ਤੇ ਆਗੂਆਂ ਨੇ ਸਰਕਾਰੀ ਸ਼ਕਤੀ ਦੀ ਸਹੀ ਵਰਤੋਂ ਕਰਨ ਦੀ ਬਜਾਇ ਆਪੋ-ਆਪਣੀਆ ਤਿਜੋਰੀਆ ਭਰਨ, ਆਪਣੇ ਪਾਲੇ ਹੋਏ ਬਦਮਾਸਾਂ, ਗੈਗਸਟਰਾਂ ਅਤੇ ਸਮੱਗਲਰਾਂ ਰਾਹੀ ਇਥੋ ਦੇ ਅਮੀਰ ਵਿਰਸੇ-ਸੱਭਿਆਚਾਰ ਅਤੇ ਅਮਨ-ਚੈਨ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ ਹੈ । ਜਿਨ੍ਹਾਂ ਆਗੂਆਂ ਦੇ ਖੂਨ ਵਿਚ ਰਿਸ਼ਵਤਖੋਰੀ, ਬਦਲਾਖੋਰੀ, ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਧੰਦੇ ਆਪਣੇ ਸੂਬੇ ਦੇ ਨਿਵਾਸੀਆ ਉਤੇ ਹਕੂਮਤੀ ਧੋਸ ਰਾਹੀ ਜ਼ਬਰ-ਜੁਲਮ ਕਰਨ ਦੀ ਸੋਚ ਘਰ-ਘਰ ਜਾਵੇ ਅਜਿਹੇ ਆਗੂ ਤੇ ਸਿਆਸੀ ਜਮਾਤਾਂ ਕਤਈ ਵੀ ਜਨਤਾ ਨੂੰ ਇਨਸਾਫ਼ ਨਹੀਂ ਦੇ ਸਕਦੀਆ ਅਤੇ ਨਾ ਹੀ ਇਥੇ ਸਥਾਈ ਤੌਰ ਤੇ ਅਮਨ-ਚੈਨ, ਜਮਹੂਰੀਅਤ ਕਦਰਾ-ਕੀਮਤਾ ਦਾ ਬੋਲਬਾਲਾ ਕਰ ਸਕਦੀਆ ਹਨ ।”

ਇਹ ਵਿਚਾਰ ਅੱਜ ਇਥੇ ਅਮਲੋਹ ਵਿਧਾਨ ਸਭਾ ਹਲਕੇ ਦੇ ਨਿਵਾਸੀਆ, ਪਾਰਟੀ ਦੀ ਸੋਚ ਤੇ ਨੀਤੀਆ ਉਤੇ ਚੱਲਣ ਵਾਲੇ ਪੰਥਕ ਜਾਗਰੂਕਤਾ ਕਾਨਫਰੰਸ ਦੇ ਨਾਮ ਹੇਠ ਹੋਏ ਭਰਵੇਂ ਇਕੱਠ ਨੂੰ ਸੁਬੋਧਿਤ ਕਰਦੇ ਹੋਏ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਾਹਰ ਕੀਤੇ । ਉਨ੍ਹਾਂ ਆਪਣੇ ਵਿਚਾਰਾਂ ਦੀ ਲੜ੍ਹੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਇਸ ਸਮੇਂ ਪੰਜਾਬ ਦੀ ਹਰ ਪੱਖੋ ਵਿਗੜੀ ਹਾਲਤ, ਇਥੇ ਫੈਲੀ ਅਰਾਜਕਤਾ ਨੂੰ ਜੇਕਰ ਕੋਈ ਠੱਲ੍ਹ ਪਾ ਸਕਦਾ ਹੈ, ਤਾਂ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਮਨੁੱਖਤਾ ਇਨਸਾਨੀ ਪੱਖੀ ਅਤੇ ਆਜ਼ਾਦੀ ਪੱਖੀ ਸੋਚ ਉਤੇ ਪਹਿਰਾ ਦੇਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਆਪ ਸਭਨਾਂ ਲੋਕਾਂ ਦੀ ਪਾਰਟੀ ਹੀ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੂੰ ਹਕੂਮਤੀ ਗੱਦੀਆ, ਅਹੁਦੇਦਾਰੀਆ ਆਦਿ ਨਾਲ ਪਿਆਰ ਨਹੀਂ । ਪਿਆਰ ਕੇਵਲ ਪੰਜਾਬ ਦੀ ਪਵਿੱਤਰ ਧਰਤੀ ਉਤੇ ਗੁਰੂ ਸਾਹਿਬਾਨ ਵੱਲੋਂ ਕਾਇਮ ਕੀਤੇ ਗਏ ਮਨੁੱਖਤਾ ਤੇ ਇਨਸਾਨੀਅਤ ਪੱਖੀ ਸਿਧਾਤਾਂ ਅਤੇ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਇਨਸਾਫ਼ ਪਸੰਦ ਪਾਰਦਸਤਾ ਵਾਲਾ ਅਤੇ ਬਰਾਬਰਤਾ ਦੇ ਹੱਕ ਦੇਣ ਵਾਲਾ ਰਾਜਭਾਗ ਕਾਇਮ ਕਰਨ ਨਾਲ ਹੈ । ਇਹੀ ਵਜਹ ਹੈ ਕਿ ਅਸੀਂ ਸਿਧਾਤਾਂ ਤੇ ਸੱਚ ਦੀ ਲੜਾਈ ਲੜ ਰਹੇ ਹਾਂ ਨਾ ਕਿ ਰਾਜਭਾਗ ਦੀ ਪ੍ਰਾਪਤੀ ਲਈ । ਪਰ ਇਹ ਵੀ ਸੱਚ ਹੈ ਕਿ ਰਾਜ-ਭਾਗ ਤੋਂ ਬਿਨ੍ਹਾਂ ਜਾਂ ਹਕੂਮਤੀ ਤਾਕਤ ਤੋ ਬਿਨ੍ਹਾਂ ਕੋਈ ਵੀ ਪਾਰਟੀ ਜਾਂ ਆਗੂ ਲੋਕਾਂ ਦੀ ਬਿਹਤਰੀ ਤੇ ਸਮਾਜਿਕ ਕਦਰਾ-ਕੀਮਤਾ ਨੂੰ ਅਮਲੀ ਰੂਪ ਵਿਚ ਲਾਗੂ ਨਹੀਂ ਕਰ ਸਕਦਾ । ਇਸ ਲਈ ਇਹ ਵੀ ਦੁੱਖ ਤੇ ਅਫ਼ਸੋਸ ਹੈ ਕਿ ਜਦੋਂ ਵੀ ਦਾਸ ਅਤੇ ਪਾਰਟੀ ਵਿਧਾਨ ਸਭਾ, ਪਾਰਲੀਮੈਂਟ ਜਾਂ ਐਸ਼ਜੀæਪੀæਸੀæ ਦੀ ਜਮਹੂਰੀਅਤ ਤਰੀਕੇ ਚੋਣ ਲੜੀ ਤਾਂ ਇਥੋ ਦੇ ਨਿਵਾਸੀਆ ਖਾਸ ਕਰ ਸਿੱਖਾਂ ਨੇ ਆਪਣੇ ਕੌਮੀ, ਸੂਬੇ ਪ੍ਰਤੀ ਮੁਫਾਦਾ ਤੋਂ ਮੂੰਹ ਮੋੜਕੇ ਉਨ੍ਹਾਂ ਪਾਰਟੀਆ ਅਤੇ ਅਜਿਹੇ ਆਗੂਆਂ ਨੂੰ ਵੋਟਾਂ ਪਾਈਆ, ਜਿਨ੍ਹਾਂ ਨੇ ਹਮੇਸ਼ਾਂ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਘਾਣ ਕੀਤਾ ਹੈ ਅਤੇ ਸਿੱਖ ਕੌਮ ਨੂੰ ਸਾਜ਼ਸੀ ਢੰਗਾਂ ਰਾਹੀ ਲੁੱਟਿਆ ਤੇ ਕੁੱਟਿਆ ਹੈ ਅਤੇ ਜੋ ਸਿੱਖ ਵਿਰੋਧੀ ਹਿੰਦੂਤਵ ਤਾਕਤਾਂ ਦੇ ਕੁਹਾੜਿਆ ਦੇ ਦਸਤੇ ਬਣਦੇ ਆਏ ਹਨ । ਹੁਣ ਜਦੋਂ ਪੰਜਾਬੀਆਂ ਤੇ ਸਿੱਖਾਂ ਨੇ ਸਭ ਸਿਆਸੀ ਜਮਾਤਾਂ ਅਤੇ ਆਗੂਆਂ ਦੇ ਲੰਮੇ-ਲੰਮੇ ਸਮੇਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਵਾਲੇ ਰਾਜ-ਭਾਗ ਵੇਖ ਲਏ ਹਨ, ਹਾਲਤ ਕਿਸੇ ਪੱਖੋ ਸੁਧਰਨ ਦੀ ਬਜਾਇ ਪਹਿਲੇ ਨਾਲੋ ਵੀ ਇਸ ਲਈ ਬਦਤਰ ਬਣੇ ਹਨ ਕਿਉਂਕਿ ਇਹ ਆਗੂ ਅਤੇ ਜਮਾਤਾਂ ਗੈਰ-ਇਖ਼ਲਾਕੀ ਤੇ ਗੈਰ-ਸਮਾਜਿਕ ਕਾਰਵਾਈਆ ਵਿਚ ਵਿਸ਼ਵਾਸ ਰੱਖਦੀਆ ਆ ਰਹੀਆ ਹਨ ਅਤੇ ਪੰਜਾਬ ਦੇ ਖਜਾਨੇ ਨੂੰ ਲੁੱਟਕੇ ਇਥੋ ਦੇ ਨਿਵਾਸੀਆ ਨਾਲ ਵਿਤਕਰੇ ਤੇ ਬੇਇਨਸਾਫ਼ੀਆ ਕਰਕੇ ਆਪਣੇ ਹੀ ਮਾਲੀ ਤੇ ਪਰਿਵਾਰਿਕ ਮੁਫ਼ਾਦਾ ਦੇ ਗੁਲਾਮ ਬਣੇ ਹੋਏ ਹਨ। ਗੁਲਾਮੀਅਤ ਵਾਲੀ ਸੋਚ ਨਾ ਤਾਂ ਖੁਦ ਦਾ ਕੁਝ ਸਵਾਰ ਸਕਦੀ ਹੈ ਅਤੇ ਨਾ ਹੀ ਜਨਤਾ ਤੇ ਸੂਬੇ ਦੇ ਨਿਵਾਸੀਆ ਦਾ ਕੋਈ ਭਲਾ ਕਰ ਸਕਦੀ ਹੈ ।
ਉਨ੍ਹਾਂ ਕਿਹਾ ਕਿ ਜੋ ਬੀਤੇ ਸਮੇਂ ਵਿਚ ਪੰਜਾਬ ਵਿਚ ਅਖੋਤੀ, ਬਲਾਤਕਾਰੀ, ਕਾਤਲ ਅਤੇ ਜਨਤਾ ਨੂੰ ਧੋਖਾ ਦੇਣ ਵਾਲੇ ਡੇਰਾਵਾਦ ਪ੍ਰਫੁੱਲਿਤ ਹੋਇਆ ਹੈ, ਉਹ ਅਜਿਹੇ ਗੈਰ-ਇਖ਼ਲਾਕੀ ਸਿਆਸਤਦਾਨਾਂ ਅਤੇ ਹਕੂਮਤਾਂ ਦੀ ਸਹਿ ਦੀ ਬਦੌਲਤ ਅਤੇ ਗੰਧਲੀ ਵੋਟ ਸਿਆਸਤ ਦੀ ਬਦੌਲਤ ਸਮਾਜ ਵਿਚ ਵੱਡੇ ਪੱਧਰ ਤੇ ਨਿਘਾਰ ਆਇਆ ਹੈ । ਇਨ੍ਹਾਂ ਨੇ ਗੁਆਢੀ ਸੂਬਿਆਂ ਵਿਚ ਵੀ ਮਾਹੌਲ ਨੂੰ ਗੰਧਲਾ ਕਰ ਦਿੱਤਾ ਹੈ । ਜੇਕਰ ਅੱਜ 40 ਲੱਖ ਦੀ ਗਿਣਤੀ ਤੱਕ ਸਿੱਖਿਅਤ ਅਤੇ ਅਣਸਿੱਖਿਅਤ ਨੌਜ਼ਵਾਨਾਂ ਦੀ ਬੇਰੁਜ਼ਗਾਰੀ ਦਾ ਦੈਂਤ ਮੂੰਹ ਅੱਡੀ ਖੜ੍ਹਾ ਹੈ, ਹਰ ਪਾਸੇ ਰਿਸ਼ਵਤਖੋਰੀ ਦਾ ਬੋਲਬਾਲਾ ਹੋਇਆ ਪਿਆ ਹੈ, ਕਿਸਾਨ ਅਤੇ ਖੇਤ ਮਜਦੂਰ ਖੁਦਕਸੀਆ ਲਈ ਮਜ਼ਬੂਰ ਹੋ ਰਹੇ ਹਨ, ਵਪਾਰੀ ਤੇ ਕਿਸਾਨੀ ਉਤਪਾਦਾ ਦੀ ਬੇਕਦਰੀ ਹੋ ਰਹੀ ਹੈ, ਵਿਦਿਆਰਥੀ ਵਰਗ ਵਿਚ ਨਮੋਸੀ ਵੱਧਦੀ ਜਾ ਰਹੀ ਹੈ, ਵਿਦਿਅਕ ਅਤੇ ਸਿਹਤਕ ਅਦਾਰਿਆ ਵਿਚ ਵੱਡੇ ਪੱਧਰ ਤੇ ਨਿਘਾਰ ਆ ਚੁੱਕਾ ਹੈ, ਇਖਲਾਕੀ ਤੇ ਧਰਮੀ ਗੁਣਾਂ ਦੀ ਅਣਹੋਦ ਨਜ਼ਰ ਆ ਰਹੀ ਹੈ, ਸਮਾਜ ਵਿਚ ਗੈਗਸਟਰ, ਸਮੱਗਲਰ, ਬਦਮਾਸ਼ਾਂ ਦਾ ਬੋਲਬਾਲਾ ਹੈ, ਤਾਂ ਇਸ ਲਈ ਅਜੋਕੇ ਅਤੇ ਬੀਤੇ ਸਮੇਂ ਦੀਆਂ ਕਾਂਗਰਸ, ਬਾਦਲ-ਬੀਜੇਪੀ ਦਲੀਆ ਦੀਆਂ ਗੈਰ-ਜਿੰਮੇਵਾਰੀਆ ਅਤੇ ਪਰਿਵਾਰਿਕ ਮੁਫ਼ਾਦ ਜਿੰਮੇਵਾਰ ਹਨ । ਇਸ ਲਈ ਸਾਰੀਆ ਸਿਆਸੀ ਜਮਾਤਾਂ ਅਤੇ ਦਿਸ਼ਾਹੀਣ ਕਮਜੋਰ ਆਗੂ ਸਿੱਧੇ ਤੌਰ ਤੇ ਜਿੰਮੇਵਾਰ ਹਨ । ਕਿਉਂਕਿ ਇਨ੍ਹਾਂ ਦੇ ਮਨ-ਆਤਮਾ ਵਿਚ ਇਥੋ ਦੇ ਨਿਵਾਸੀਆ ਤੇ ਪੰਜਾਬ ਸੂਬੇ ਲਈ ਕੋਈ ਪਿਆਰ ਤੇ ਹਮਦਰਦੀ ਨਹੀਂ ਹੈ । ਕੇਵਲ ਸਿਆਸੀ ਤਾਕਤ ਨੂੰ ਹੜੱਪਣ ਲਈ ਅਤੇ ਉਸਦੀ ਦੁਰਵਰਤੋ ਕਰਕੇ ਧਨ-ਦੌਲਤਾ ਤੇ ਜ਼ਾਇਦਾਦਾ ਦੇ ਭੰਡਾਰ ਇਕੱਤਰ ਕਰਨ ਵਿਚ ਇਹ ਆਗੂ ਅਤੇ ਜਮਾਤਾਂ ਮਸਰੂਫ ਹੋ ਚੁੱਕੇ ਹਨ । ਸਿਧਾਤਾ ਤੇ ਸੋਚ ਨੂੰ ਪਿੱਠ ਦੇ ਚੁੱਕੇ ਹਨ । ਇਸ ਸਮੇਂ ਪੰਜਾਬ ਨਿਵਾਸੀਆ ਅਤੇ ਸਿੱਖ ਕੌਮ ਕੋਲ ਇਨ੍ਹਾਂ ਸਭ ਮੁਸ਼ਕਿਲਾਂ ਤੇ ਬਿਮਾਰੀਆ ਦਾ ਇਕੋ-ਇਕ ਸਹੀ ਹੱਲ ਹੈ ਕਿ ਪੰਜਾਬ ਦੇ ਸਭ ਵਸਿੰਦੇ, ਸਭ ਧਰਮਾਂ, ਕੌਮਾਂ, ਫਿਰਕਿਆ, ਕਬੀਲਿਆ ਨਾਲ ਸੰਬੰਧਤ ਨਿਵਾਸੀ, ਮੁਲਾਜ਼ਮ, ਕਿਸਾਨ, ਵਪਾਰੀ, ਮਜ਼ਦੂਰ ਅਤੇ ਵਿਦਿਆਰਥੀ ਵਰਗ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਜਮਾਤ ਨੂੰ ਆਪਣੀ ਵੋਟ ਪਰਚੀ ਰਾਹੀ ਜਾਗਰੂਕ ਅਤੇ ਚੁਕੰਨੇ ਹੋ ਕੇ ਇਮਾਨਦਾਰੀ ਨਾਲ ਤਾਕਤ ਦੇਣ ਦੀ ਬਖਸ਼ਿਸ਼ ਕਰਨ । ਅਸੀਂ ਅੱਜ ਦੇ ਇਸ ਵੱਡੇ ਇਕੱਠ ਵਿਚ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਗੁਰੂ ਸਾਹਿਬਾਨ ਨੂੰ ਹਾਜ਼ਰ-ਨਾਜਰ ਸਮਝਕੇ ਇਹ ਬਚਨ ਕਰਦੇ ਹਾਂ ਕਿ ਅਸੀਂ ਆਪ ਜੀ ਨੂੰ ਸਹੀ ਮਾਇਨਿਆ ਵਿਚ ‘ਸਵਰਗ ਦਾ ਰਾਜ’ ਪ੍ਰਬੰਧ ਦੇਵਾਂਗੇ, ਜਿਥੇ ਕਿਸੇ ਵੀ ਇਨਸਾਨ, ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਕਿਸੇ ਵੀ ਖੇਤਰ ਵਿਚ ਰਤੀਭਰ ਵੀ ਵਿਤਕਰਾ ਨਹੀਂ ਹੋਵੇਗਾ । ਸਭਨਾ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੇ ਹੋਏ ਇਨਸਾਫ਼ ਦਾ ਰਾਜ, ਪਾਰਦਸਤਾ ਵਾਲਾ ਅਜਿਹਾ ਪ੍ਰਬੰਧ ਪ੍ਰਦਾਨ ਕਰਾਂਗੇ ਜਿਸ ਨੂੰ ਪੰਜਾਬ ਦਾ ਹਰ ਨਿਵਾਸੀ ਆਨੰਦ ਮਾਣਦਾ ਹੋਇਆ ਇਸ ਰਾਜ ਵਿਚ ਰਹਿਣ ਨੂੰ ਇਕ ਫਖ਼ਰ ਮਹਿਸੂਸ ਕਰੇਗਾ । ਅਮਲੋਹ ਦੀ ਜ਼ਿਲ੍ਹਾ ਜਥੇਬੰਦੀ ਵੱਲੋਂ ਸ਼ ਸਿਮਰਨਜੀਤ ਸਿੰਘ ਮਾਨ ਨੂੰ ਖੰਡੇ ਅਤੇ ਸੇæਰਾਂ ਵਾਲੇ ਮੋਮੈਟਮ ਨਾਲ ਅਤੇ ਸਿਰਪਾਓ ਬਖਸ਼ਿਸ਼ ਕਰਕੇ ਆਕਾਸ ਗੁਜਾਊ ਫ਼ਤਹਿ ਦੇ ਨਾਅਰਿਆ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਮੁੱਚੇ ਪੰਡਾਲ ਵਿਚ ਖ਼ਾਲਿਸਤਾਨ ਜਿੰæਦਾਬਾਦ ਦੇ ਨਾਅਰੇ ਗੁਜਾਏ ਗਏ । ਅੱਜ ਦੇ ਇਕੱਠ ਦੇ ਬੁਲਾਰਿਆ ਵਿਚ ਸ਼ ਮਾਨ ਤੋਂ ਇਲਾਵਾ ਸ਼ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋæ ਮਹਿੰਦਰਪਾਲ ਸਿੰਘ, ਇਕਬਾਲ ਸਿੰਘ ਟਿਵਾਣਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਸੁਰਜੀਤ ਸਿੰਘ ਕਾਲਾਬੂਲਾ, ਪ੍ਰਦੀਪ ਸਿੰਘ ਯੂਥ ਪ੍ਰਧਾਨ, ਸਿੰਗਾਰਾ ਸਿੰਘ ਬਡਲਾ, ਕ੍ਰਿਸ਼ਨ ਸਿੰਘ ਸਲਾਣਾ, ਲਖਵੀਰ ਸਿੰਘ ਸੌਟੀ, ਭੁਪਿੰਦਰ ਸਿੰਘ ਫਤਹਿਪੁਰ, ਨਾਜਰ ਸਿੰਘ ਟਿੱਬੀ, ਲਖਵੀਰ ਸਿੰਘ ਕੋਟਲਾ, ਕੁਲਦੀਪ ਸਿੰਘ ਪਹਿਲਵਾਨ, ਲੱਖਾ ਮਹੇਸ਼ਪੁਰੀਆ, ਗੁਰਮੀਤ ਸਿੰਘ ਫ਼ਤਹਿਪੁਰ ਆਦਿ ।

468 ad

Submit a Comment

Your email address will not be published. Required fields are marked *