ਪੰਜਾਬ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਫਿਰ ਬੇਨਕਾਬ – ਸਾਬਕਾ ਪੁਲੀਸ ਕੈਟ ਪਿੰਕੀ ਦੀ ਉਮਰ ਕੈਦ 7 ਸਾਲਾਂ ਵਿੱਚ ਪੂਰੀ ਕੀਤੀ

From Yamunanagar

ਪੰਜਾਬ ਸਰਕਾਰ  ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਾਸ ਰਹੇ  ਰਹੇ ਇੱਕ ਸਾਬਕਾ ਇੰਸਪੈਕਟਰ  ਉਪਰ  ਕਾਫੀ ਮੇਹਰਬਾਨ ਦਿਖਾਈ ਦਿੰਦੀ ਹੈ। 2001 ਵਿੱਚ ਇੱਕ ਨੌਜਵਾਨ ਦੀ ਹੱਤਿਆ ਕਰਨ ਵਾਲਾ ਗੁਰਮੀਤ ਸਿੰਘ ਪਿੰਕੀ  24 ਜੂਨ  2014 ਨੂੰ ਰਿਹਾਅ ਕਰ ਦਿੱਤਾ ਗਿਆ ਪਰ ਸਰਕਾਰ ਨੇ ਇਸ ਮਾਮਲੇ ਨੂੰ ਗੁਪਤ ਰੱਖਿਆ। ਉਸਨੂੰ ਉਮਰ ਕੈਦ ਹੋਈ ਸੀ , ਜਦਕਿ ਸਰਕਾਰ ਨੇ ਉਸਨੂੰ ਜੇਲ੍ਹ ਵਿੱਚ  7 ਸਾਲ ਤੋਂ ਜਿ਼ਆਦਾ ਨਹੀਂ ਰਹਿਣ ਦਿੱਤਾ। ਇਸ  ਦੌਰਾਨ ਉਹ ਪੰਜ ਵਾਰ ਜੇਲ੍ਹ ਵਿੱਚੋਂ ਛੁੱਟੀ ਤੇ ਬਾਹਰ ਵੀ ਆਇਆ। ਇਹ ਉਹੀ ਵਿਅਕਤੀ ਹੈ , ਜਿਸਦਾ ਕੇਸ 6 ਅਦਾਲਤਾਂ ਵਿੱਚ ਗਿਆ। ਜੱਜ ਉਪਰ ਰਿਸ਼ਵਤਖੋਰੀ ਦੇ ਦੋਸ਼ ਲੱਗੇ।ਪੀੜਤ ਪਰਿਵਾਰ ਦੇ ਐਡਵੋਕੇਟ  ਰਜਿੰਦਰ ਸਿੰਘ ਬੈਂਸ ਨੇ ਕਿਹਾ ਉਹ ਸਰਕਾਰ ਦੇ ਫੈਸਲੇ ਖਿਲਾਫ਼ ਹਾਈਕੋਰਟ ਜਾਣਗੇ । 
ਪਾਵਰ ਦਾ ਗਲਤ ਇਸਤੇਮਾਲ ਸੁਰੂ ਹੋ ਹੀ ਹੁੰਦਾ ਰਿਹਾ 
1 ਪਹਿਲੇ ਕੇਸ  ਗਲਤ ਬਣਾ ਦਿੱਤਾ ਸੀ :   ਐਫ ਆਈ ਆਰ ਵਿੱਚ ਲਿਖਿਆ ਗਿਆ ਕਿ  ਪਿਤਾ ਨੇ ਬੇਟੇ ਨੂੰ ਮਾਰੀ ਅਤੇ ਬੇਟੇ ਨੇ  ਪਿਤਾ ਨੂੰ ।ਇਸਤੇ ਵਿਰੋਧ ਵਿੱਚ ਲੁਧਿਆਣਾ ਬੰਦ ਹੋਇਆ। ਵਿਰੋਧ ਪ੍ਰਦਰਸ਼ਨ ਹੋਏ ,ਕਿਉਂਕਿ ਇੱਕ ਵਰਗ ਪਿੰਕੀ ਨੂੰ ਸਿੱਖਾਂ ਦਾ ਹਤਿਆਰਾ ਮੰਨਦਾ ਹੈ । 19 ਜਨਵਰੀ 2001  ਉਸਨੂੰ ਆਤਮਸਮਰਪਣ ਕਰਨਾ ਪਿਆ। ਡੇਢ ਸਾਲ ਬਾਅਦ  ਜਮਾਨਤ ਵੀ ਮਿਲ ਗਈ।
2 ਜੱਜ ਉਪਰ ਲੱਗੇ 45 ਲੱਖ ਲੈਣ ਦੇ ਦੋਸ਼
 ਕੇਸ 6 ਅਦਾਲਤਾਂ ਵਿੱਚ ਗਿਆ।  ਲੁਧਿਆਣਾ ਤੋਂ ਚੰਡੀਗੜ੍ਹ  ਤਬਦੀਲ ਹੋਇਆ।  80 ਤਾਰੀਖਾਂ ਵਿੱਚ ਵੀ ਪਿਤਾ ਦੀ ਗਵਾਹੀ ਨਹੀਹੋਈ ਤਾਂ ਕੇਸ  ਦੂਸਰੇ ਜੱਜ ਦੇ ਕੋਲ ਗਿਆ ।  ਉਹ ਖੁਦ ਹੀ  ਹਟ ਗਏ।ਫਿਰ  ਕੇਸ  ਕਰੂਕਸ਼ੇਤਰ ਵਿੱਚ ਤਬਦੀਲ ਹੋਇਆ ਜਿੱਥੇ  ਜੱਜ ਉਪਰ 45 ਲੱਖ  ਰੁਪਏ ਲੈਣ ਦੇ ਦੋਸ਼ ਲੱਗੇ।  ਫਿਰ ਜਗਾਧਰੀ ਵਿੱਚ 17 ਅਕਤੂਬਰ 2006 ਨੂੰ ਉਮਰ ਕੈਦ ਹੋ ਗਈ ।
3 ਠਾਠ ਨਾਲ ਰਿਹਾ , ਫਿਰ ਓਪਨ ਜੇਲ੍ਹ ਪਹੁੰਚਿਆ
ਸਿਫਾਰਸ਼ ਨਾਲ ਉਸਨੂੰ ਲੁਧਿਆਣਾ ਜੇਲ੍ਹ ਭੇਜਿਆ ਗਿਆ।  ਉੱਥੋਂ ਫਿਰ ਪਟਿਆਲਾ   ਭੇਜਿਆ ਅਤੇ 14  ਜੁਲਾਈ  2012 ਨੂੰ ਨਾਭਾ ਦੀ  ਓਪਨ ਜੇਲ੍ਹ ਵਿੱਚ ਭੇਜਿਆ। ਇੱਥੇ ਉਹਨਾਂ ਕੈਦੀਆਂ ਨੂੰ ਭੇਜਿਆ ਜਾਂਦਾ ਹੈ , ਜੋ ਇੱਕ ਚੌਥਾਈ ਸਜਾ ਬਿਨਾ ਕਿਸੇ ਪੈਰੋਲ  ਦੇ ਕੱਟ ਚੁੱਕੇ ਹੋਣ। ਝਦਕਿ ਚਾਰ ਵਾਰ ਪੈਰੋਲ ਅਤੇ ਇੱਕ ਵਾਰ ਫਰਲੋ ਲੈ ਚੁੱਕਾ ਹੈ।
4  ਹੁਣ ਸਜਾ ਪੂਰੀ ਕੀਤੇ ਬਿਨਾ ਹੀ ਰਿਹਾਅ 
 ਜਿਹਨਾਂ ਕੈਦੀਆਂ ਦੀ ਰਿਹਾਈ ਦੇ ਮਾਮਲੇ  ਗਵਰਨਰ ਕੋਲ ਭੇਜੇ ਜਾਂਦੇ ਹਨ , ਉਹਨਾਂ ਦੀ ਸਜ਼ਾ  10 ਸਾਲ ਪੂਰੀ ਹੋਣੀ ਚਾਹੀਦੀ । ਜਦਕਿ ਪਿੰਕੀ ਦੀ ਸਜਾ 7 ਸਾਲ ਹੋਈ ਸੀ। ਪੀੜਤ ਪਰਿਵਾਰ ਨੇ ਆਰਟੀਆਈ ਰਾਹੀ ਇਹ ਜਾਣਕਾਰੀ ਮੰਗੀ  ਤਾਂ ਪਤਾ ਲੱਗਿਆ ਕਿ ਗਵਰਨਰ  ਨੇ ਸੰਵਿਧਾਨ  ਦੇ ਅਨੁਛੇਦ-161 ਦੇ ਤਹਿਤ ਸਜ਼ਾ ਮੁਆਫ ਕੀਤੀ ਹੈ।
 ਨੌਜਵਾਨ ਨੇ ਮੰਗਿਆ ਸੀ  ਰਸਤਾ , ਪਿੰਕੀ ਨੇ ਮਾਰੀ ਗੋਲੀ 
 7 ਜਨਵਰੀ 2001 ਨੂੰ ਪਿੰਕੀ ਲੁਧਿਆਣਾ ਦੇ ਮਾਇਆ ਨਗਰ ਵਿੱਚ ਘਰ ਦੇ ਅੱਗੇ ਸੜਕ ਉਪਰ ਸਾਥੀਆਂ ਨਾਲ ਸ਼ਰਾਬ ਪੀ ਰਿਹਾ ਸੀ । ਅਵਤਾਰ ਨਾਂਮ ਦਾ 21 ਦਾ ਨੌਜਵਾਨ  ਇੱਥੋਂ ਲੰਘ  ਰਿਹਾ ਸੀ । ਅਵਤਾਰ ਨੇ ਸਿਰਫ ਐਨਾ ਹੀ ਕਿਹਾ, ‘ ਅੰਕਲ ਜੀ ਸਾਨੂੰ ਲੰਘ ਲੈਣ ਦਿਓ।’ ਐਨਾ ਕਹਿਣ ਤੇ ਪਿੰਕੀ ਨੇ  ਉਸਦੇ ਸਿਰ ਵਿੱਚ ਗੋਲੀ ਮਾਰ  ਦਿੱਤੀ । ਇੱਕ ਗੋਲੀ ਉਸਦੇ ਪਿਤਾ ਅਮਰੀਕ ਸਿੰਘ ਨੂੰ ਮਾਰੀ  ਪਰ ਉਹ ਬਚ ਗਏ।
ਕੌਣ ਹੈ ਪਿੰਕੀ , ਸਿੱਖਾਂ ਵਿੱਚ ਉਸਦੇ ਖਿਲਾਫ਼ ਰੋਹ ਕਿਉਂ ?
ਪਿੰਕੀ ਬੱਬਰ ਖਾਲਸਾ ਵਿੱਚ ਸੀ । ਕਿਸੇ ਤਰ੍ਹਾਂ ਉਹ  ਉਦੋਂ ਐਸਐਸਪੀ ਸੁਮੇਧ ਸੈਣੀ ( ਡੀਜੀਪੀ) ਦੇ ਸੰਪਰਕ ਵਿੱਚ ਆਇਆ ਅਤੇ ਪੁਲੀਸ ਕੈਟ ਬਣ ਗਿਆ।  ਉਸਦੀ ਸੂਚਨਾ ਉਪਰ ਦਰਜਨਾਂ ਐਨਕਾਊਟਰ ਹੋਏ।  ਇਸ ਕਾਰਨ  ਵੱਡੀ ਗਿਣਤੀ ਸਿੱਖ ਉਸਦੇ ਖਿਲਾਫ਼ ਹਨ। ਬਾਅਦ ਵਿੱਚ ਪਿੰਕੀ ਨੂੰ ਪੁਲੀਸ ਵਿੱਚ ਭਰਤੀ ਕਰ ਲਿਆ ਗਿਆ ਅਤੇ ਕੁਝ ਹੀ ਵਰ੍ਹਿਆਂ ਵਿੱਚ ਉਸਨੂੰ ਸਬ ਇੰਸਪੈਕਟਰ ਬਣਾ ਦਿੱਤਾ ਗਿਆ ।
ਦੈਨਿਕ ਭਾਸਕਰ ਦੇ ਪ੍ਰਤੀਨਿਧ ਪਰਮਿੰਦਰ ਬਰਿਆਣਾ  ਨੇ ਮਾਮਲੇ ਵਿੱਚ  ਰਵਿ ਦੱਤ , ਸੁਪਰਡੈਂਟ , ਨਾਭਾ  ਓਪਨ ਜੇਲ੍ਹ ਨਾਲ ਗੱਲਬਾਤ ਕੀਤੀ । ਓਪਨ ਜੇਲ੍ਹ ਵਿੱਚ ਕਿਹੜੇ ਕੈਦੀ ਆਉਦੇ ਹਨ ?
ਖੇਤੀਬਾੜੀ ਦੇ ਮਾਹਿਰ , ਜੋ ¼ ਸਜਾ ਕੱਟ ਚੁੱਕੇ ਹੋਣ ।
ਕੀ ਪਿੰਕੀ ਵੀ ਖੇੜੀਬਾੜੀ  ਦਾ ਮਾਹਿਰ ਹੈ ,ਉਸਨੂੰ ਇੱਥੇ ਕਿਉਂ ਲਿਆਂਦਾ ਗਿਆ। ਆਧਾਰ ਕੀ ਸੀ ?
ਮੈਂ ਕੀ ਬੋਲਾਂ । ਸਭ ਉਪਰ ਤੋਂ ਹੁੰਦਾ ਹੈ।
ਕੁਝ ਸਵਾਲ ਜਦੋਂ ਐਸ ਕੁਮਾਰ , ਪ੍ਰਿੰਸੀਪਲ ਸੈਕਰੇਟਰੀ ਹੋਮ ਨੂੰ ਪੁੱਛੇ ਕਿ ਪਿੰਕੀ ਦੀ  ਸਜ਼ਾ ਮੁਆਫ ਕਿਉਂ ਕਰਵਾਈ , ਉਹ ਆਯੋਗ ਸੀ ?
ਮੈਂ ਪਾਲਿਸੀ ਦੇ ਮੁਤਾਬਿਕ ਹੀ ਕੰਮ ਕੀਤਾ । 
ਪਾਲਿਸੀ ਕੀ ?
ਤੁਸੀ ਇੰਟਰਨੈਟ ਤੇ ਦੇਖ ਲਵੋ ।
ਪਾਲਿਸੀ ਵਿੱਚ ਤਾਂ 10 ਸਾਲ ਦਾ ਜਿ਼ਕਰ ਹੈ।
ਬਿਨਾ ਜਵਾਬ ਦਿੱਤੇ ਫੋਨ ਕੱਟ ਦਿੱਤਾ।
ਸੁਪਰੀਮ ਕੋਰਟ ਨੇ ਫੈਸਲਾ ਨਹੀਂ ਮੰਨਿਆ 

ਸੁਪਰੀਮ ਕੋਰਟ ਨੇ ਉਮਰ ਕੈਦ 14 ਸਾਲ ਜਾਂ 20 ਸਾਲ ਵਾਲੀ ਗਲਤਫਹਿਮੀ ਨੂੰ 25 ਨਵੰਬਰ 2012 ਵਿੱਚ ਦੂਰ ਕਰ ਦਿੱਤਾ ਸੀ । ਅਦਾਲਤ ਨੇ ਕਿਹਾ ਸੀ  ਕਿ ਉਮਰਕੈਦ ਦਾ ਮਤਲਬ ਸਾਰੀ ਉਮਰ ਜੇਲ ਵਿੱਚ ਹੈ। ਇਸ ਵਿੱਚ ਉਦੋ ਤੱਕ ਕੋਈ ਕਮੀ ਨਹੀਂ ਕੀਤੀ ਜਾ ਸਕਦੀ , ਜਦੋਂ ਤੱਕ ਸਬੰਧਿਤ ਰਾਜ ਸਰਕਾਰ ਦੋਸ਼ੀ ਨੂੰ ਮਾਫ ਕਰਨ ਦੀ ਸਿਫਾਰਸ਼ ਨਾ ਕਰੇ। ਪਰ ਘੱਟੋ ਘੱਟ 14 ਸਾਲ  ਜੇਲ ਵਿੱਚ ਕੱਟਣੀ ਹੀ ਹੋਵੇਗੀ ।

468 ad