ਪੰਜਾਬ ਵਿੱਚ ਹੋ ਰਿਹਾ ਲੋਕਤੰਤਰ ਦਾ ਕਤਲ ਇਕ ਨਿੰਦਣਯੋਗ ਘਟਨਾ 

jaspal singh bainsਐਕਸਮਿੰਸਟਰ/ਬਰਮੀਗ਼ੰਮ-ਦਸ ਨਵੰਬਰ ੨੦੧੫ ਦਿਨ ਮੰਗਲਵਾਰ ਨੂੰ ਸਰਬੱਤ ਖਾਲਸਾ ਵਿੱਚ ਸੱਤ ਲੱਖ ਤੋਂ ਉਪਰ ਹਾਜਰ ਹੋਏ ਸਿੱਖਾਂ ਨੇ ਪੰਜਾਬ ਵਿੱਚ ਲਗਾਤਾਰ ਹੋਰ ਰਹੇ ਗੁਰੁ ਗ੍ਰੰਥ ਸਾਹਿਬ ਦੇ ਅਪਮਾਨ ਨੂੰ ਰੋਕਣ ਲਈ ਅਤੇ ਸਿੱਖ ਕੌਮ ਦੀ ਸਰਵਉਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਾਣਮਰਿਯਾਦਾ ਨੂੰ ਕਾਇਮ ਰੱਖਦਿਆਂ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਅਤੇ ਬਾਕੀ ਜਥੇਦਾਰਾਂ ਨੂੰ ਉਨ੍ਹਾਂ ਦੀਆਂ ਕੁਤਾਹੀਆਂ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਤੇ ਬਾਕੀ ਤਖਤਾਂ ਦੀਆਂ ਸੇਵਾਵਾਂ ਤੋਂ ਮੁਕਤ ਕਰਕੇ, ਸਰਬੱਤ ਖਾਲਸਾ ਨੇ ਨਵੇ ਜਥੇਦਾਰਾਂ ਦੀ ਨਿਯੁਕਤੀ ਕਰ ਦਿੱਤੀ ਸੀ।

ਸੰਸਾਰ ਦੇ ਤਕਰੀਬਨ ੯੦ ਪ੍ਰਤੀਸ਼ਤ ਰਾਜਸੀ ਸਰਕਾਰਾਂ ਲੋਕਤੰਤਰਿਕ ਤਰੀਕਿਆਂ ਨਾਲ ਚੁਣੀਆਂ ਜਾਂਦੀਆਂ ਹਨ। ਜਿਸ ਵਿੱਚ ਭਾਰਤੀ ਸਰਕਾਰ ਵੀ ਮੌਜੂਦ ਹੈ।
ਇਹ ਹੀ ਦੁਨੀਆਂ ਵਿੱਚ ਐਸ ਵੇਲੇ ਪ੍ਰਚਲਤ ਇਕ ਵਧੀਆ ਤਰੀਕਾ ਮੰਨਿਆ ਗਿਆ ਹੈ। ੧੯੪੭ ਤੋਂ ਲੈ ਕੇ ਅੱਜ ਤੱਕ ਭਾਰਤੀ ਸਰਕਾਰੀ ਸਿਸਟਮ ਨੇ ਸਿੱਖ ਕੌਮ ਨੂੰ ਗੁਲਾਮ ਬਣਾ ਲਿਆ ਹੈ। ਇਸ ਦੀਆਂ ਸਾਰੀਆਂ ਧਾਰਮਿਕ, ਰਾਜਸੀ ਅਤੇ ਸਭਿਆਚਾਰਕ ਪ੍ਰੰਪਰਾਵਾਂ ਵਿੱਚ ਵਿਘਨ ਪਾ ਕੇ ਚਾਪਲੂਸ ਕਿਸਮ ਦੇ ਲੋਕਾਂ ਹੱਥ ਤਾਕਤ ਫ਼ੜਾ ਦਿੱਤੀ ਗਈ ਹੈ।
ਹੁਣ ਜਦੋਂ ਸਿੱਖ ਕੌਮ ਆਪਣੇ ਹੱਕਾਂ ਲਈ ਆਪਣੇ ਧਰਮ ਲਈ, ਧਾਰਮਿਕ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਸ਼ਾਂਤਮਈ ਤਰੀਕਿਆਂ ਨਾਲ ਆਪਣਾ ਸਿਸਟਮ ਬਨਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਬਿਨਾ ਵਜਾ ਗ੍ਰਿਫ਼ਤਾਰ ਕਰਕੇ ਮਨੁੱਖੀ ਹੱਕਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਅੱਜ ਸਵੇਰੇ ਸਿੱਖ ਕੌਮ ਦੇ ਮਹਾਨ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨੂੰ ਉਨ੍ਹਾਂ ਦੇ ਘਰੋ ਸੁਤਿਆਂ ਪਿਆਂ ਨੂੰ ਪੰਜਾਬ ਪੁਲਸ ਨੇ ਉਨ੍ਹਾਂ ਦੀ ਸਿਹਤ ਖਰਾਬ ਹੋਣ ਦੇ ਬਾਵਯੂਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸਰਦਾਰ ਮਾਨ ਸਾਹਿਬ ਕੋਲ ਪੰਜਾਬ/ਹਰਿਆਣਾ ਹਾਈ ਕੋਰਟ ਦੀ ਬਲੈਕਿੱਟ ਬੇਲ ਹੋਣ ਦੇ ਬਾਵਯੂਦ ਬਿਨਾ ਗ੍ਰਿਫ਼ਤਾਰੀ ਵਾਰੰਟਾਂ ਤੋਂ ਗ੍ਰਿਫ਼ਤਾਰ ਕਰਨਾ ਪੰਜਾਬ ਪੁਲਸ ਦੀ ਇਕ ਅਤਿ ਨਿੰਦਰਣਯੋਗ ਘਟਨਾ ਕਰਮ ਕਿਹਾ ਗਿਆ ਹੈ।
ਪੁਰਅਮਨ ਤਰੀਕੇ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਇਮ ਮੁਕਾਇਮ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੂੰ ਇਸੇ ਤਰ੍ਹਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸ਼੍ਰੀ ਦਮਦਮਾਂ ਸਾਹਿਬ ਦੇ ਜਥੇਦਾਰਾਂ ਨੂੰ ਬਿਨਾ ਵਜਾ ਗ੍ਰਿਫ਼ਤਾਰ ਕਰਨਾ ਪੰਜਾਬ ਪੁਲਸ ਦਾ ਬਹੁਤ ਹੀ ਮਾੜਾ ਕਾਰਨਾਮਾ ਹੈ।
ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂ ਕੇ, ਭਾਰਤੀ ਅਤੇ ਪੰਜਾਬ ਸਰਕਾਰ ਦੇ ਅਜਿਹੇ ਘਨਾਉਣੇ ਕਾਰਨਾਮਿਆਂ ਨੂੰ ਨਿੰਦਦੀ ਹੋਈ ਐਲਾਨ ਕਰਦੀ ਹੈ ਕਿ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦਾ ਕੋਈ ਨੁਕਸਾਨ ਹੋ ਗਿਆ ਤਾਂ ਇਸ ਦਾ ਜਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੀ ਸਮੁੱਚੀ ਸਰਕਾਰ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਇਕ ਰਾਜਸੀ ਪਾਰਟੀ ਹੋਣ ਕਰਕੇ ਸਲਾਹ ਦਿੰਦੀ ਹੈ ਕਿ ਸਰਬੱਤ ਖਾਲਸਾ ਵਿੱਚ ਲੱਖਾਂ ਸਿੱਖਾਂ ਦੀ ਮੌਜੂਦਗੀ ਵਿੱਚ ਚੁਣੇ ਗਏ ਸਾਰੇ ਜਥੇਦਾਰਾਂ ਨੂੰ ਬਿਨਾ ਦੇਰੀ ਅਤੇ ਬਿਨਾ ਕਿਸੇ ਨੁਕਸਾਨ ਤੋਂ ਤੁਰੰਤ ਛਡਿਆ ਜਾਵੇ।

ਗੁਰੁ ਪੰਥ ਦੇ ਸੇਵਾਦਾਰ
ਗੁਰਦਿਆਲ ਸਿੰਘ ਅਟਵਾਲ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂ ਕੇ
ਪ੍ਰਧਾਨ ਸਰਦਾਰ ਜਸਪਾਲ ਸਿੰਘ ਬੈਂਸ
ਸੀਨੀਅਰ ਮੀਤ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਚਿੱਟੀ
ਸਕੱਤਰ ਜਨਰਲ ਸਰਦਾਰ ਜਗਵਿੰਦਰ ਸਿੰਘ ਲੈਸਟਰ
ਚੀਫ਼ ਆਰਗੇਨਾਈਜਰ ਸਰਦਾਰ ਸੁਰਜੀਤ ਸਿੰਘ ਸਲੋਹ
ਖਜਾਨਚੀ ਸਰਦਾਰ ਬਲਵਿੰਦਰ ਸਿੰਘ ਲੈਸਟਰ

ਸਪੋਕਸ ਪਰਸਨ ਬੀਬੀ ਸਿਮਰਜੀਤ ਕੌਰ ਬਾਕੀਗ਼ਮਸ਼ਾਇਰ

468 ad

Submit a Comment

Your email address will not be published. Required fields are marked *