‘ਪੰਜਾਬ ਵਿੱਚ ਵਿਕਣ ਵਾਲੇ ਦੁੱਧ ਵਿੱਚੋਂ 81 ਫੀਸਦੀ ਵਿੱਚ ਖਤਰਨਾਕ ਚੀਜ਼ਾਂ ਦੀ ਮਿਲਾਵਟ’- ਨੈਸ਼ਨਲ ਸਰਵੇ

ਪੰਜਾਬ ਦੇ ਵਿਕਾਸ ਦੇ ਦਮਗਜੇ ਮਾਰਨ ਵਾਲੇ ਬਾਦਲਾਂ ਵਲੋਂ ਪੰਜਾਬ ਦੀ ਕੀਤੀ ਦੁਰਦਸ਼ਾ ਦੀਆਂ ਕੁਝ ਵੰਨਗੀਆਂ:
‘ਪੰਜਾਬ ਸਰਕਾਰ ਜਿਸ ਤਰੀਕੇ ਨਾਲ ਪੰਜਾਬੀਆਂ ਨੂੰ ਸ਼ਰਾਬੀ ਬਨਾਉਣ ‘ਤੇ ਲੱਗੀ ਹੈ, ਚੰਗਾ ਹੋਵੇ ਕਿ ਉਹ ਪੰਜਾਬ ਸੈਕ੍ਰੇਟਰੀਏਟ ਵਿੱਚ ਵੀ ਇੱਕ ਠੇਕਾ ਖੋਲ• ਦੇਣ’-ਜਸਟਿਸ ਮਿੱਤਲ ਪੰਜਾਬ-ਹਰਿਆਣਾ ਹਾਈਕੋਰਟ
‘ਭਾਰਤ ਭਰ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਘਟੀ ਜਦੋਂਕਿ ਪੰਜਾਬ ਤੇ ਚੰਡੀਗੜ• ਵਿੱਚ ਇਸ ਵਿੱਚ ਵਾਧਾ’ – ਮੀਡੀਆ ਰਿਪੋਰਟ
ਕੀ ਇਸ ਸਭ ਨੂੰ ਵਿਕਾਸ ਕਹਿੰਦੇ ਹਨ?

Dr. Amarjit Singh

Dr. Amarjit Singh

ਵਾਸ਼ਿੰਗਟਨ (ਡੀ. ਸੀ.) – ਪੰਜਾਬ ਦੇ ਲੋਕਾਂ, ਵਿਸ਼ੇਸ਼ਕਰ ਸਿੱਖਾਂ ਵਿੱਚ ਨਫਰਤ ਦਾ ਪਾਤਰ ਬਣਿਆ ਬਾਦਲ ਕੋੜਮਾ ਅੱਜਕਲ• ਸਦਭਾਵਨਾ ਰੈਲੀਆਂ ਦੇ ਨਾਂ ਹੇਠਾਂ, ਸਰਕਾਰੀ ਸਾਧਨਾਂ ਦੀ ਪੂਰੀ ਤਰ•ਾਂ ਦੁਰਵਰਤੋਂ ਕਰਕੇ, ਆਪਣੀ ਗਵਾਚੀ ਸਾਖ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ•ਾਂ ਰੈਲੀਆਂ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਪੰਜਾਬ ਨੂੰ ਕਾਲੇ ਦੌਰ ਵਿੱਚ ਧੱਕ ਦਿੱਤਾ ਸੀ ਪਰ ਅਸੀਂ ਬੜੀਆਂ ਕੁਰਬਾਨੀਆਂ ਕਰਕੇ ਇਸ ਨੂੰ ਵਿਕਾਸ ਦੇ ਰਸਤੇ ‘ਤੇ ਤੋਰਿਆ ਹੈ। ਇਨ•ਾਂ ਅਨੁਸਾਰ, ਵਿਦੇਸ਼ੀ ਸ਼ਕਤੀਆਂ ਦੀ ਸ਼ਹਿ ‘ਤੇ ਹੁਣ ਫਿਰ ਇਹ ਖਾਲਿਸਤਾਨੀ ਪੰਜਾਬ ਨੂੰ ਵਾਪਸ ਬਰਬਾਦੀ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਖਾਲਿਸਤਾਨੀਆਂ ਨੂੰ ਖਤਰਨਾਕ ਦਹਿਸ਼ਤਗਰਦ ਦੱਸ ਕੇ, ਜਿੱਥੇ ਸਿੱਖਾਂ ਨੂੰ ਇਨ•ਾਂ ਤੋਂ ‘ਖਬਰਦਾਰ’ ਰਹਿਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ, ਉਥੇ ਪੰਜਾਬੀ ਹਿੰਦੂਆਂ ਵਿੱਚ ‘ਪਸਰੇ ਭੈਅ’ ਦੀ ਵੀ ਦੋਹਾਈ ਦਿੱਤੀ ਜਾ ਰਹੀ ਹੈ। ਬਾਦਲ ਪਿਓ-ਪੁੱਤਰ ਦਾ ਦਾਅਵਾ ਹੈ ਕਿ ਅਸੀਂ ਸਿਰਫ ‘ਵਿਕਾਸ’ ਵਿੱਚ ਯਕੀਨ ਰੱਖਦੇ ਹਾਂ, ਧਾਰਮਿਕ ਮਾਮਲਿਆਂ ਵਿੱਚ ਅਸੀਂ ਕਦੀ ਦਖਲਅੰਦਾਜ਼ੀ ਨਹੀਂ ਕੀਤੀ।
ਇਸ ਹਫ਼ਤੇ ਦੀਆਂ ਤਿੰਨ ਮੀਡੀਆ ਸਟੋਰੀਆਂ, ਬਾਦਲਾਂ ਦੀ ਵਿਕਾਸ ਮੁਹਾਰਨੀ’ ਦੀ ਪੋਲ ਖੋਲ• ਰਹੀਆਂ ਹਨ। ਕੁਝ ਸਮਾਂ ਪਹਿਲਾਂ, ਇੱਕ ਜਨਹਿੱਤ ਪਟੀਸ਼ਨ ‘ਤੇ ਕਾਰਵਾਈ ਕਰਦਿਆਂ, ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਹਾਈਵੇਜ਼ ‘ਤੇ ਸਥਿਤ ਸ਼ਰਾਬ ਦੇ ਠੇਕਿਆਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਸ ਨਾਲ ਸ਼ਰਾਬ ਪੀ ਕੇ. ਗੱਡੀ ਚਲਾਉਣ ਦਾ ਰੁਝਾਨ ਵਧ ਰਿਹਾ ਹੈ ਅਤੇ ਹਾਈਵੇਅ ‘ਤੇ ਦੁਰਘਟਨਾਵਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਸਰਕਾਰ ਨੇ ਇਸ ‘ਤੇ ਫੌਰਨ ਅਮਲ ਕਰਨ ਦਾ ਅਦਾਲਤ ਨੂੰ ਭਰੋਸਾ ਦਿੱਤਾ ਸੀ। ਪਿਛਲੇ ਦਿਨੀਂ ਜਦੋਂ ਇਸ ਪਟੀਸ਼ਨ ‘ਤੇ ਅੱਗੋਂ ਕਾਰਵਾਈ ਸ਼ੁਰੂ ਹੋਈ ਤਾਂ ਅਦਾਲਤ ਨੂੰ ਦੱਸਿਆ ਗਿਆ ਕਿ ਅਦਾਲਤ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨ•ਾਂ ਇਹ ਸ਼ਰਾਬ ਦੇ ਠੇਕੇ ਸਾਰੀ ਰਾਤ ਖੁੱਲ•ੇ ਰਹਿੰਦੇ ਹਨ ਅਤੇ ਦਿਨ ਨੂੰ ਬੰਦ ਕਰ ਦਿੱਤੇ ਜਾਂਦੇ ਹਨ। ਇਹ ਹੁਕਮ ਅਦੂਲੀ ਰਾਜਨੀਤਕਾਂ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਹੋ ਰਹੀ ਹੈ। ਇਸ ਰਿਪੋਰਟ ਤੋਂ ਬਾਅਦ ਤਲਖੀ ‘ਚ ਆਏ, ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜ, ਜਸਟਿਸ ਏ. ਕੇ. ਮਿੱਤਲ ਨੇ ਕਿਹਾ, ‘ਜੇ ਪੰਜਾਬ ਸਰਕਾਰ ਨੂੰ ਸ਼ਰਾਬ ਦੀ ਵਿਕਰੀ ‘ਚੋਂ ਮਾਲੀਆ ਇਕੱਠਾ ਕਰਨ ਦਾ ਇੰਨਾ ਹੀ ਚਾਅ ਹੈ ਤਾਂ ਚੰਗਾ ਹੋਵੇ ਕਿ ਉਹ ਪੰਜਾਬ ਸੈਕ੍ਰੇਟਰੀਏਟ ਵਿੱਚ ਵੀ ਇੱਕ ਠੇਕਾ ਖੋਲ• ਦੇਣ।’ ਕਿਸੇ ਸਰਕਾਰ ਦੇ ਖਿਲਾਫ ਇਸ ਤੋਂ ਵੱਧ ਕੇ ਸ਼ਰਮਨਾਕ ਟਿੱਪਣੀ ਕੀ ਹੋ ਸਕਦੀ ਹੈ?
ਯਾਦ ਰਹੇ, ਪੰਜਾਬ ਸਰਕਾਰ ਨੇ ਪਿਛਲੇ ਸਾਲ ਸ਼ਰਾਬ ਦੀ ਵਿਕਰੀ ‘ਚੋਂ 4,680 ਕਰੋੜ ਰੁਪਈਏ ਦਾ ਟੈਕਸ ਵਸੂਲ ਕੀਤਾ। ਇਸ ਵਰ•ੇ ਵਿੱਚ ਪੰਜਾਬ ਸਰਕਾਰ ਸ਼ਰਾਬ ਦੀ ਵਿਕਰੀ ‘ਚੋਂ 5,040 ਕਰੋੜ ਰੁਪਈਏ ਇਕੱਠੇ ਕਰੇਗੀ। ਪੰਜਾਬ ਵਿੱਚ ਸ਼ਰਾਬ ਦੀ ਭਾਰੀ ਵਰਤੋਂ ਦੇ ਮਾੜੇ ਪ੍ਰਭਾਵਾਂ ਦੇ ਬਾਵਜੂਦ, ਪੰਜਾਬ ਸਰਕਾਰ ਨੇ ਇਸ ਨੂੰ ਹੋਰ ਹੁਲਾਰਾ ਦੇਣ ਲਈ ਪਿਛਲੇ ਸਾਲ, ਦੇਸੀ ਦਾਰੂ ਦੀ ਬੋਤਲ ਦੀ ਕੀਮਤ 20 ਰੁਪਈਏ ਪ੍ਰਤੀ ਬੋਤਲ ਘਟਾਈ ਤਾਂਕਿ ਲੋਕ ਇਸ ਦੀ ਹੋਰ ਜ਼ਿਆਦਾ ਵਰਤੋਂ ਕਰਨ। ਇੱਕ ਤਾਜ਼ਾ ਅਧਿਐਨ ਅਨੁਸਾਰ ਵਰ•ਾ 2007 ਤੋਂ ਵਰ•ਾ 2012 ਤੱਕ ਪੰਜਾਬ ਵਿੱਚ ਸ਼ਰਾਬ ਦੀ ਵਰਤੋਂ ਵਿੱਚ 60 ਫੀਸਦੀ ਦਾ ਵਾਧਾ ਹੋਇਆ ਹੈ। ਪੰਜਾਬ ਦੇ ‘ਸ਼ਰਾਬ ਧੰਦੇ’ ਵਿੱਚ ਬਹੁਤ ਸਿਆਸੀ ਲੋਕ ਹਨ, ਜਿਨ•ਾਂ ਵਿੱਚ ਬਹੁਗਿਣਤੀ ‘ਅਕਾਲੀ ਜਥੇਦਾਰਾਂ’ ਦੀ ਹੈ। ਇਸ ‘ਸ਼ਰਾਬ ਮਾਫੀਏ’ ਲਈ ਨਾ ਹੀ ਪੰਜਾਬ ਦੀ ਜਵਾਨੀ, ਕਿਰਸਾਨੀ ਦਾ ਨਸ਼ਿਆਂ ਵਿੱਚ ਗਰਕ ਹੋਣਾ ਕੋਈ ਮਾਅਨੇ ਰੱਖਦਾ ਹੈ ਅਤੇ ਨਾ ਹੀ ਕੋਈ ਅਦਾਲਤੀ ਹੁਕਮ। ਇਹ ਪੰਜਾਬ ਵਿੱਚ 60 ਫੀਸਦੀ ਸ਼ਰਾਬ ਵਰਤੋਂ ਵਿੱਚ ਵਾਧਾ, ਬਾਦਲਾਂ ਦੇ ਰਾਜ-ਕਾਲ ਦੌਰਾਨ ਹੀ ਹੋਇਆ ਹੈ। ਕੀ ਕਿਸੇ ਨੂੰ ਸ਼ੱਕ ਰਹਿ ਜਾਂਦਾ ਹੈ ਕਿ ਪੰਜਾਬ, ਵਿਕਾਸ ਦੀ ਰੇਲ-ਪੱਟੜੀ ‘ਤੇ ਨਹੀਂ ਚੜਿ•ਆ ਹੋਇਆ? ਪੰਜਾਬ ਸਰਕਾਰ ਵਲੋਂ, ਸ਼ਰਾਬ ਵਿਕਰੀ ਰਾਹੀਂ, ਧਨ ਇਕੱਠਾ ਕਰਨ ਦੀ ਦਲੀਲ ਦਿੱਤੀ ਜਾਂਦੀ ਹੈ, ਜਿਹੜਾ ਕਿ ਉਨ•ਾਂ ਅਨੁਸਾਰ ‘ਵਿਕਾਸ ਕਾਰਜਾਂ’ ‘ਤੇ ਖਰਚ ਕੀਤਾ ਜਾਂਦਾ ਹੈ। ਇੱਕ ਪਾਸੇ ਬਿਹਾਰ ਵਰਗੀ ਸਟੇਟ ਹੈ, ਜਿੱਥੇ ਸ਼ਰਾਬ ਦੀ ਵਿਕਰੀ ਤੋਂ 5000 ਕਰੋੜ ਦਾ ਟੈਕਸ ਇਕੱਠਾ ਹੁੰਦਾ ਹੈ। ਪਰ, ਬੀਤੇ ਹਫਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਲਾਨ ਕੀਤਾ ਹੈ ਕਿ ਅਪ੍ਰੈਲ, 2016 ਤੋਂ ਬਿਹਾਰ ਵਿੱਚ ਪੂਰਨ-ਨਸ਼ਾਬੰਦੀ ਲਾਗੂ ਕੀਤੀ ਜਾਵੇਗੀ ਅਤੇ 5000 ਕਰੋੜ ਦਾ ਘਾਟਾ ਪੂਰਾ ਕਰਨ ਲਈ ਕੋਈ ਹੋਰ ਰਸਤਾ ਲੱਭਿਆ ਜਾਵੇਗਾ। ਕੀ ਬਾਦਲਾਂ ਨੂੰ ‘ਰੈਵੇਨਿਊ’ ਇਕੱਠਾ ਕਰਨ ਦਾ, ਬਿਹਾਰ ਵਾਂਗ ਕੋਈ ਹੋਰ ਰਸਤਾ ਨਹੀਂ ਸੁੱਝਦਾ? ਪੰਜਾਬ ਨੂੰ ਨਸ਼ਿਆਂ ਤੇ ਸ਼ਰਾਬ ਵਿੱਚ ਡੋਬਣ ਲਈ, ਬਾਦਲ ਕੋੜਮਾ ਇੰਨਾ ਕਿਉਂ ਵਚਨਬੱਧ ਹੈ? ਕੀ ਇਹ ‘ਅਖੌਤੀ ਵਿਕਾਸ’ ਨਾਗਪੁਰ ਦੇ ਹਾਕਮਾਂ ਦੇ ਹੁਕਮ ‘ਤੇ ਤਾਂ ਨਹੀਂ ਕੀਤਾ ਜਾ ਰਿਹਾ?
ਬਾਦਲਾਂ ਵਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਪਹਿਲਾਂ ਅਸੀਂ ਪੰਜਾਬ ਵਿੱਚ ‘ਹਰੀ ਕ੍ਰਾਂਤੀ’ ਲਿਆਂਦੀ, ਹੁਣ ਅਸੀਂ ‘ਚਿੱਟਾ ਇਨਕਲਾਬ’ ਲਿਆਵਾਂਗੇ। ਜਾਣਕਾਰ ਹਲਕਿਆਂ ਵਲੋਂ ਇਹ ਕਿਹਾ ਜਾਂਦਾ ਹੈ ਕਿ ‘ਚਿੱਟਾ’ (ਕੋਕੇਨ, ਹੈਰੋਇਨ ਆਦਿਕ ਨਸ਼ੇ) ਇਨਕਲਾਬ ਤਾਂ ਪਹਿਲਾਂ ਹੀ ਪੰਜਾਬ ਵਿੱਚ ਸਾਲੇ-ਭਣਵਈਏ (ਮਜੀਠੀਆ-ਸੁਖਬੀਰ) ਦੀ ਜੋੜੀ ਲਿਆ ਹੀ ਚੁੱਕੀ ਹੈ। ਪਰ ਲੋਕ-ਸੰਪਰਕ ਲਈ ਇਨ•ਾਂ ਦੇ ਚਿੱਟੇ ਇਨਕਲਾਬ ਦਾ ਮਤਲਬ ਹੈ ‘ਦੁੱਧ ਦੇ ਦਰਿਆ ਵਗਾਉਣੇ।’ ਪਰ ਦੁੱਧ ਦੇ ਹਵਾਲੇ ਨਾਲ ਪੰਜਾਬ ਵਿੱਚ ਕੀ ਵਿਕ ਰਿਹਾ ਹੈ, ਇਸ ਦੀ ਇੱਕ ਝਲਕ ਪਿਛਲੇ ਦਿਨਾਂ ਦੀ ਇੱਕ ਮੀਡੀਆ-ਰਿਪੋਰਟ ਤੋਂ ਪ੍ਰਤੱਖ ਨਜ਼ਰੀਂ ਪੈਂਦੀ ਹੈ। ‘ਨੈਸ਼ਨਲ ਸਰਵੇ ਆਨ ਮਿਲਕ ਐਡਲਟਰੇਸ਼ਨ’ ਅਨੁਸਾਰ, ਪੰਜਾਬ ਵਿੱਚ ਵਿਕਣ ਵਾਲੇ ਦੁੱਧ ਦਾ 81 ਫੀਸਦੀ ਹਿੱਸਾ ਮਿਲਾਵਟ ਵਾਲਾ ਹੁੰਦਾ ਹੈ। ਇਸ ਵਿੱਚ ਖੁੱਲ•ਾ ਦੁੱਧ (ਦੋਧੀਆਂ ਰਾਹੀਂ) ਅਤੇ ‘ਪੈਕਟਾਂ ਵਿਚਲਾ ਦੁੱਧ’ ਦੋਵੇਂ ਹੀ ਸ਼ਾਮਲ ਹਨ। ਧਿਆਨ ਰਹੇ, ਇਹ ਮਿਲਾਵਟ ਛੱਪੜ ਦੇ ਜਾਂ ਟੂਟੀ ਦੇ ਪਾਣੀ ਦੀ ਨਹੀਂ ਹੁੰਦੀ, ਇਹ ਮਿਲਾਵਟ ਯੂਰੀਆ, ਫਾਰਮਾਲਿਨ, ਸਾਬਣ, ਕਾਰਬੋਨੇਟ, ਬਾਈਕਾਰਬੋਨੇਟ, ਫੌਰਨ ਫੈਟ, ਸਟਾਰਚ, ਮਾਲਟੋਡੈਕਸਟਰਿਨ ਆਦਿ ਅਤਿ-ਵਿਸ਼ੈਲੇ ਪਦਾਰਥਾਂ ਦੀ ਹੁੰਦੀ ਹੈ। ਪੰਜਾਬ ਦੀ ਆਪਣੀ ਸੰਸਥਾ ‘ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ’ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਰ ਦੂਸਰਾ ‘ਦੁੱਧ ਦਾ ਗਿਲਾਸ’, ਉਪਰੋਕਤ ਜ਼ਹਿਰੀਲੇ ਪਦਾਰਥਾਂ ਨਾਲ ਭਰਿਆ ਹੁੰਦਾ ਹੈ। ਇਹ ਸਮਝਣ ਵਿੱਚ ਕਿਸੇ ਰਾਕੇਟ ਸਾਇੰਸ ਦੀ ਜ਼ਰੂਰਤ ਨਹੀਂ ਹੈ ਕਿ ਪੰਜਾਬ ਵਿੱਚ ਬੱਚਿਆਂ ਨੂੰ ਕਿਉਂ ਇਹੋ ਜਿਹੀਆਂ ਬਿਮਾਰੀਆਂ ਲੱਗ ਰਹੀਆਂ ਨੇ, ਜਿਹੜੀਆਂ ਪਹਿਲਾਂ ਨਹੀਂ ਸਨ ਹੁੰਦੀਆਂ। ਬਾਦਲਾਂ ਦੇ ਇਸ ਵਿਕਾਸ ਮਾਡਲ ਦੀ ‘ਚਿੱਟੀ ਕ੍ਰਾਂਤੀ’ ਦਾ ਫਲ, ਦੁੱਧ-ਚੁੰਘਣ ਵਾਲੇ ਬੱਚੇ ਵੀ ਖਾ ਰਹੇ ਹਨ। ਕੌਣ ਕਹਿੰਦਾ ਹੈ ਪੰਜਾਬ ਵਿਕਾਸ ਨਹੀਂ ਕਰ ਰਿਹਾ?
ਪੰਜਾਬ ਦੇ ਵਿਕਾਸ ਦੀ ਇੱਕ ਹੋਰ ਉਦਾਹਰਣ, ਪੰਜਾਬ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਹੋ ਰਿਹਾ ਲਗਾਤਾਰ ਵਾਧਾ ਹੈ ਜਦੋਂਕਿ ਭਾਰਤ ਦੇ ਬਾਕੀ ਸੂਬਿਆਂ ਵਿੱਚ ਇਹ ਘਟ ਰਿਹਾ ਹੈ। ਪੰਜਾਬ ਸਿਰਫ ਨਸ਼ਿਆਂ ਦੀ ਰਾਜਧਾਨੀ ਹੀ ਨਹੀਂ ਬਲਕਿ ਦੁਰਾਚਾਰ ਦੇ ਅੱਡਿਆਂ ਲਈ ਵੀ ਮਸ਼ਹੂਰ ਹੋ ਰਿਹਾ ਹੈ। ਪੰਜਾਬ ਦੇ ‘ਵਿਕਾਸ’ ਦੀ ਵਜ•ਾ ਕਰਕੇ, ਪੰਜਾਬ ਦੀਆਂ ਹਜ਼ਾਰਾਂ ਬੱਚੀਆਂ ‘ਉੱਚ ਵਿਦਿਆ’ ਦੇ ਨਾਂ ਹੇਠਾਂ, ਇੰਗਲੈਂਡ, ਅਸਟ੍ਰੇਲੀਆ ਅਤਿ ਯੂਰਪ ਦੇ ਹੋਰ ਦੇਸ਼ਾਂ ਵਿੱਚ ਦੇਹ-ਵਪਾਰ ਵੱਲ ਧੱਕੀਆਂ ਜਾ ਰਹੀਆਂ ਹਨ ਜਦੋਂਕਿ ਪੰਜਾਬ ਵਿੱਚ ਦਿੱਲੀ, ਯੂ. ਪੀ. ਦੀਆਂ ‘ਬਾਈਆਂ’ ਨੇ ਪੰਜਾਬ ਦੇ ਸਾਰੇ ਪ੍ਰਮੁੱਖ ਸ਼ਹਿਰਾਂ-ਕਸਬਿਆਂ ਵਿੱਚ ਦੇਹ-ਵਪਾਰ ਦੇ ਅੱਡੇ ਸਥਾਪਤ ਕੀਤੇ ਹੋਏ ਹਨ। ਪੰਜਾਬ ਦੇ ਹੋਟਲਾਂ, ਰੈਸਟੋਰੈਂਟਾਂ ਵਲੋਂ ਵੀ ਇਹ ‘ਸੇਵਾਵਾਂ’ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹ ਸਭ ਸਿਆਸੀ ਆਗੂਆਂ, ਬਿਓਰੋਕ੍ਰੇਟਾਂ, ਵਪਾਰੀਆਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਬੇਰੋਕਟੋਕ ਚੱਲ ਰਿਹਾ ਹੈ। ਅਕਾਲੀ ਲੀਡਰ ਤੋਤਾ ਸਿੰਘ ਮੋਗਾ ਦੇ ਮੁੰਡੇ ਦੀ ਇਸ ਸਕੈਂਡਲ ਵਿੱਚ ਸ਼ਮੂਲੀਅਤ ਦੀਆਂ ਖਬਰਾਂ ਮੀਡੀਏ ਦੀਆਂ ਸੁਰਖੀਆਂ ਵਿੱਚ ਰਹੀਆਂ ਹਨ ਪਰ ਅੱਗੇ ਕੋਈ ਕਾਰਵਾਈ ਨਹੀਂ ਹੋਈ। ਏਡਜ਼ ਬਿਮਾਰੀ ਦਾ ਸਿੱਧੇ ਤੌਰ ਤੇ ਦੁਰਾਚਾਰੀ ਚਲਣ ਨਾਲ ਸਬੰਧ ਹੈ। ‘ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ’ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਭਰ ਵਿੱਚ 15 ਤੋਂ 49 ਸਾਲ ਦੀ ਉਮਰ ਵਿਚਲੇ ਬਾਲਗਾਂ (ਐਡਲਟਸ) ਵਿੱਚ ਏਡਜ਼ ਦੀ ਦਰ 2007 ਵਿਚਲੀ 0.34 ਫੀਸਦੀ ਤੋਂ ਘੱਟ ਕੇ 2015 ਵਿੱਚ 0.28 ਫੀਸਦੀ ਤੇ ਆ ਗਈ ਹੈ। ਪਰ ਪੰਜਾਬ ਅਤੇ ਚੰਡੀਗੜ• ਵਿੱਚ ਇਸ ਦਰ ਵਿੱਚ ਵਾਧਾ ਹੋਇਆ ਹੈ। ਪੰਜਾਬ ਵਿੱਚ 2007 ਵਿੱਚ ਇਹ ਦਰ 0.15 ਫੀਸਦੀ ਸੀ, ਜਿਹੜੀ ਕਿ 2015 ਵਿੱਚ ਵਧ ਕੇ 0.19 ਫੀਸਦੀ ਹੋ ਗਈ ਹੈ। ਚੰਡੀਗੜ• ਵਿੱਚ ਇਹ ਦਰ 0.18 ਫੀਸਦੀ ਤੋਂ ਵਧ ਕੇ (2007 ਵਿੱਚ) ਵਰ•ਾ 2015 ਵਿੱਚ 0.23 ਫੀਸਦੀ ‘ਤੇ ਪਹੁੰਚ ਗਈ ਹੈ। ਯਾਦ ਰਹੇ ਇਹ ਅੰਕੜੇ ਵੀ ਬੜੇ ਘਟਾ ਕੇ ਦੱਸੇ ਜਾਂਦੇ ਹਨ। ਹਕੀਕਤ ਇਹ ਹੈ ਕਿ ਪੰਜਾਬ ਵਿੱਚ ਏਡਜ਼, ਕੈਂਸਰ ਵਰਗੀਆਂ ਨਾ-ਮੁਰਾਦ ਬਿਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਖਤਰਨਾਕ ਹੱਦ-ਬੰਨ•ੇ ਟੱਪ ਕੇ, ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਵਿੱਚ ਪ੍ਰਦੂਸ਼ਣ ਦਾ ਸ਼ਿਕਾਰ ਪਾਣੀ, ਹਵਾ, ਮਿੱਟੀ ਅਤੇ ਇਸ ਮਿੱਟੀ ‘ਚੋਂ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਸਬਜ਼ੀਆਂ ਫਲ, ਪੰਜਾਬ ਦੀ ਜਵਾਨੀ ਨੂੰ ਬੌਣਾ ਬਣਾ ਰਹੇ ਹਨ ਅਤੇ ਬਾਦਲਾਂ ਦੇ ਵਿਕਾਸ-ਮਾਡਲ ਵਿੱਚ, ਪੰਜਾਬ ਵਿੱਚ ਹਸਪਤਾਲਾਂ ਦਾ ਬੜੀ ਤੇਜ਼ੀ ਨਾਲ ਪਸਾਰਾ ਹੋ ਰਿਹਾ ਹੈ। ਜੇ ਇਸ ਸਭ ਨੂੰ ਵਿਕਾਸ ਨਹੀਂ ਕਹਿੰਦੇ ਤਾਂ ਵਿਨਾਸ਼ ਕਿਸ ਨੂੰ ਕਹਿੰਦੇ ਹਨ?

468 ad

Submit a Comment

Your email address will not be published. Required fields are marked *