ਪੰਜਾਬ ਵਿੱਚ ਗਊ ਟੈਕਸ ਲਗਾਉਣਾ ਨਾਂ ਕਾਬਲੇ ਬਰਦਾਸ਼ਤ: ਭਾਈ ਭੂਰਾ

cowਈਪਰ, ਬੈਲਜ਼ੀਅਮ ( ਪੀਡੀ ਬੇਉਰੋ ) 13 ਮਈ ਨੂੰ ਪੰਜਾਬੀ ਦੀ ਇੱਕ ਅਖ਼ਬਾਰ ਦੇ ਪਹਿਲੇ ਪੰਨੇ ਤੇ ਛਪੀ ਇੱਕ ਖ਼ਬਰ ਅਨੁਸਾਰ ਪੰਜਾਬ ਸਰਕਾਰ ਹੁਣ ਪੰਜਾਬ ਵਾਸੀਆਂ ‘ਤੋਂ ਗਊ ਟੈਕਸ ਵਸੂਲਿਆ ਕਰੇਗੀ ਕਿਉਕਿ ਪੰਜਾਬ ਦੇ ਮੌਜੂਦਾ ਸੂਬੇਦਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਨਾਲੋ ਗਊ ਮਾਤਾ ਦਾ ਜਿਆਦਾ ਹੇਜ ਹੈ। ਇਸ ਟੈਕਸ ਦੀ ਵਿਰੋਧਤਾ ਕਰਦੇ ਹੋਏ ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਨਾਂ ਕਾਬਲੇ ਬਰਦਾਸ਼ਤ ਹੈ।ਭੂਰਾ ਦਾ ਕਹਿਣਾ ਹੈ ਕਿ ਗਊ ਟੈਕਸ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਲਈ ਟੈਕਸ ਲਗਾ ਕੇ ਜੁੱਗੋ-ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਣਾ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਪਰ ਬਾਦਲ ਸਾਹਿਬ ਤਾਂ ਅਪਣੀ ਨੂੰਹ ਨੂੰ ਮਿਲੇ ਕੇਂਦਰੀ ਮੰਤਰਾਲੇ ਦਾ ਅਹਿਸਾਨ ਚੁਕਾਉਣ ਬਦਲੇ ਆਰ ਐਸ ਐਸ ਦੀਆਂ ਨੀਤੀਆਂ ਨੂੰ ਪੰਜਾਬ ਵਿੱਚ ਲਾਗੂ ਕਰ ਹਿੰਦੂਆਂ ਦੇ ਰਸਮੋ-ਰਿਵਾਜ ਜਬਰੀ ਸਿੱਖਾਂ ਵਿੱਚ ਰਲਗੱਡ ਕਰਨ ਹਿੱਤ ਅਜਿਹਾ ਕਰ ਰਹੇ ਹਨ ਹਾਲਾਂਕਿ ਸਿੱਖ ਧਰਮ ਵਿੱਚ ਗਊ ਨੂੰ ਮਾਤਾ ਦਾ ਕੋਈ ਦਰਜਾ ਨਹੀ ਦਿੱਤਾ ਗਿਆ ਤੇ ਨਾਂ ਹੀ ਸਿੱਖ ਇਸ ਦੀ ਪੂਜਾ ਕਰਦੇ ਹਨ। ਭਾਈ ਭੂਰਾ ਦਾ ਕਹਿਣਾ ਹੈ 30 ਜੂਨ ‘ਤੋਂ ਪੰਜਾਬ ਦੇ 22 ਜਿਲਿਆਂ ਵਿੱਚ ਲਾਗੂ ਹੋ ਰਹੇ ਅਜਿਹੇ ਨਾਂ ਵਾਲੇ ਟੈਕਸ ਨਾਲ ਬਾਦਲ ਸਾਹਿਬ ਇੱਕ ਫਿਰਕੇ ਨੂੰ ਖੁਸ਼ ਕਰ ਕੇ ਵੋਟਾਂ ਹਾਸਲ ਕਰਨ ਦੀ ਤਾਕ ਵਿੱਚ ਹਨ ਪਰ ਸਚਾਈ ਇਹ ਹੈ ਕਿ ਅਜਿਹਾ ਕਰਨ ਨਾਲ ਦੋਨਾਂ ਫਿਰਕਿਆਂ ਵਿੱਚ ਪਾੜਾ ਹੋਰ ਵਧੇਗਾ ਕਿਉਕਿ ਜੇ ਹਿੰਦੂਆਂ ਦੀ ਗਊ ਰੱਖਿਆ ਲਈ ਅਜਿਹੇ ਟੈਕਸ ਲੱਗ ਸਕਦੇ ਹਨ ਤਾਂ ਸਿੱਖਾਂ ਦੇ ਇਸ਼ਟ ਦੀ ਰਾਖੀ ਲਈ ਕੋਈ ਠੋਸ ਹੱਲ ਕਿਉ ਨਹੀ ਕੀਤਾ ਜਾਦਾਂ? ਭਾਈ ਭੂਰਾ ਨੇ ਸਮੂਹ ਜਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਅਜਿਹੇ ਟੈਕਸ ਦੀ ਵਿਰੋਧਤਾ ਕਰਨ ਦੀ ਅਪੀਲ ਕੀਤੀ ਹੈ।

468 ad

Submit a Comment

Your email address will not be published. Required fields are marked *