ਪੰਜਾਬ ਭਾਜਪਾ ਦੀ ਪੰਜਾਬ ਦੀਆਂ ਦੋਵਾਂ ਉਪ ਚੋਣਾਂ ਤੋਂ ਦੂਰੀ

bjp-and-akali

ਪੰਜਾਬ ਵਿੱਚ 21 ਅਗਸਤ ਨੂੰ ਦੋ ਵਿਧਾਨ ਸਭਾ ਸੀਟਾਂ ਪਟਿਆਲਾ ਅਤੇ ਤਲਵੰਡੀ ਸਾਬੋ ਦੀਆਂ ਹੋਣ ਜਾ ਰਹੀਆਂ ਉਪ ਚੋਣਾਂ ਤੋਂ ਪੰਜਾਬ ਭਾਜਪਾ ਦੀ ਦੂਰੀ ਦਿਖਾਈ ਦੇ ਰਹੀ ਹੈ। ਭਾਜਪਾ ਦੇ ਮੰਤਰੀ ਤੇ ਸੰਗਠਨ ਨੇਤਾ ਸਰਗਰਮੀ ਨਾਲ ਚੋਣਾਂ ਵਿੱਚ ਹਿੱਸਾ ਲੈਂਦੇ ਨਜ਼ਰ ਨਹੀਂ ਆਏ ਹਨ। ਦੋਵਾਂ ਵਿਧਾਨ ਸਭਾ ਸੀਟਾਂ ‘ਤੇ ਇਸ ਸਮੇਂ ਅਕਾਲੀ ਦਲ ਨੇ ਆਪਣੇ ਉਮੀਦਵਾਰ ਖੜੇ ਕੀਤੇ ਹੋਏ ਹਨ। ਸ਼ੁਰੂਆਤ ਵਿੱਚ ਭਾਜਪਾ ਵੱਲੋਂ ਇਹ ਮੰਗ ਉਭਰ ਕੇ ਸਾਹਮਣੇ ਆਈ ਸੀ ਕਿ ਪਟਿਆਲਾ ਸੀਟ ਭਾਜਪਾ ਨੂੰ ਦਿੱਤੀ ਜਾਏ ਕਿਉਂਕਿ ਇਹ ਸ਼ਹਿਰੀ ਸੀਟ ਹੈ, ਪ੍ਰੰਤੂ ਅਕਾਲੀ ਦਲ ਨੇ ਪਟਿਆਲਾ ਸੀਟ ‘ਤੇ ਆਪਣਾ ਦਾਅਵਾ ਕਾਇਮ ਰੱਖਿਆ।

ਪਟਿਆਲਾ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਚੋਣ ਮੈਦਾਨ ਵਿੱਚ ਹਨ, ਜਦ ਕਿ ਤਲਵੰਡੀ ਸਾਬੋ ਵਿੱਚ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਚੋਣ ਲੜ ਰਹੇ ਹਨ। ਭਾਜਪਾ ਦੇ ਜ਼ਿਆਦਾ ਮੰਤਰੀ ਆਪੋ-ਆਪਣੇ ਕੰਮਾਂ ਵਿੱਚ ਰੁੱਝੇ ਹੋਏ ਦਿਖਾਈ ਦੇ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਭਾਜਪਾ ਅਤੇ ਅਕਾਲੀ ਦਲ ਦੇ ਆਪਸੀ ਰਿਸ਼ਤਿਆਂ ਵਿੱਚ ਕੜਵਾਹਟ ਵਧੀ ਹੋਈ ਹੈ ਅਤੇ ਦੋਵਾਂ ਪਾਰਟੀਆਂ ਦੇ ਨੇਤਾਵਾਂ ਨੇ ਵੱਖ-ਵੱਖ ਸ਼ਹਿਰੀ ਮਸਲਿਆਂ ਕਾਰਨ ਇੱਕ ਦੂਜੇ ਖਿਲਾਫ ਬਿਆਨ ਵੀ ਦਿੱਤੇ ਸਨ। ਦੋਵਾਂ ਸੀਟਾਂ ‘ਤੇ ਅਕਾਲੀ ਦਲ ਨੂੰ ਇਕੱਲੇ ਲੜਨਾ ਪੈ ਰਿਹਾ ਹੈ। ਸਥਾਨਕ ਭਾਜਪਾ ਨੇਤਾ ਵੀ ਗਰਮਜੋਸ਼ੀ ਨਾਲ ਚੋਣ ਮੁਹਿੰਮ ਵਿੱਚ ਦਿਖਾਈ ਨਹੀਂ ਦੇ ਰਹੇ। ਸੂਬਾ ਭਾਜਪਾ ਨੇ ਇਸ ਵਾਰ ਆਪਣੇ ਨੇਤਾਵਾਂ ਦੀਆਂ ਉਪ ਚੋਣਾਂ ਵਿੱਚ ਰਸਮੀ ਡਿਊਟੀਆਂ ਨਹੀਂ ਲਾਈਆਂ।

ਕੁਲ ਮਿਲਾ ਕੇ ਉਪ ਚੋਣਾਂ ਦੇ ਨਤੀਜਿਆਂ ਵਿੱਚ ਜੇ ਉਲਟਫੇਰ ਹੋਇਆ ਤਾਂ ਇਸ ਨਾਲ ਸੂਬੇ ਵਿੱਚ ਅਕਾਲੀ-ਭਾਜਪਾ ਵਿਚਾਲੇ ਇੱਕ ਹੋਰ ਸ਼ੀਤ ਯੁੱਧ ਸ਼ੁਰੂ ਹੋ ਸਕਦਾ ਹੈ। ਹਰਿਆਣਾ ਚੋਣਾਂ ਬਾਰੇ ਪਹਿਲਾਂ ਭਾਜਪਾ ਅਤੇ ਅਕਾਲੀ ਦਲ ਆਹਮੋ-ਸਾਹਮਣੇ ਆ ਚੁੱਕੇ ਹਨ ਕਿਉਂਕਿ ਅਕਾਲੀ ਦਲ ਨੇ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਮਿਲ ਕੇ ਚੋਣਾਂ ਦਾ ਫੈਸਲਾ ਲਿਆ ਹੈ। ਹਰਿਆਣਾ ਭਾਜਪਾ ਅਤੇ ਪੰਜਾਬ ਭਾਜਪਾ ਉਥੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਮੋਰਚਾ ਲਾਏਗੀ।

468 ad