ਪੰਜਾਬ ਭਰ ‘ਚ ਸਦਭਾਵਨਾ ਸ਼ਕਤੀ ਰੱਥ ਯਾਤਰਾ ਦਾ ਅਗਾਜ 27 ਨੂੰ ਫ਼ਰੀਦਕੋਟ ਤੋਂ : ਸ੍ਰੀ ਸਰਮਾਂ

4ਫ਼ਰੀਦਕੋਟ 15 ਮਈ ( ਜਗਦੀਸ਼ ਬਾਂਬਾ ) ਪੰਜਾਬ ਭਰ ‘ਚ 15 ਦਿਨਾਂ ਲਈ ਸੁਰੂ ਹੋਣ ਵਾਲੀ ਸਵਾਭਿਮਾਨੀ ਸ਼ਾਂਤੀ ‘ਤੇ ਸਦਭਾਵਨਾ ਸ਼ਕਤੀ ਰੱਥ ਯਾਤਰਾਂ ਦੀ ਸੁਰੂਆਤ ਆਉਣ ਵਾਲੀ 27 ਮਈ ਤੋਂ ਜੈਤੋਂ ਮੰਡੀ ਜਿਲ•ਾ ਫ਼ਰੀਦਕੋਟ ਤੋਂ ਬੜੇ ਹੀ ਧੂਮ-ਧੱੜਕੇ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ‘ਚ ਆਪਸੀ ਪ੍ਰੇਮ ‘ਤੇ ਸਦਭਾਵਨਾ ਪੈਦਾ ਕੀਤੀ ਜਾ ਸਕੇ । ਉਕਤ ਮੌਕੇ ਚੌਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਿੰਸੀਪਲ ਜਗਦੀਸ਼ ਰਾਏ ਸ਼ਰਮਾਂ (ਸੰਯੌਜਨ ਰੱਥ ਯਾਤਰਾ) ਨੇ ਦੱਸਿਆ ਕਿ ਚਾਰ ਭਗਤਾ ਦੀ ਟੀਮ ਜਿਸ ਵਿੱਚ ਮਹੰਤ ਗੁਰਸੇਵਕ ਸਿੰਘ, ਸਰਦਾਰ ਪਰਸਾ ਸਿੰਘ ਫ਼ਰੀਦਕੋਟ ਵਾਲੇ,ਸ੍ਰੀ ਜਗਦੀਸ਼ ਰਾਜ ‘ਤੇ ਸ੍ਰੀ ਰੋਸ਼ਨ ਲਾਲ ਵਜੀਦਪੁਰ ਵਾਲੇ ਮਾਤਾ ਜੀ ਦੀ ਪਵਿੱਤਰ ਜੋਤ ਲੈਣ ਲਈ ਰਵਾਨਾ ਹੋ ਗਏ ਹਨ ਜੋ 26 ਮਈ ਨੂੰ ਫ਼ਰੀਦਕੋਟ ਪਹੁੰਚਣਗੇ । ਉਨ•ਾਂ ਦੱਸਿਆ ਕਿ 26 ਮਈ ਦੀ ਰਾਤ ਨੂੰ ਪੰਜਾਬ ਭਰ ਤੋਂ ਆਏ ਸੰਤ ਮਹੰਤ ਤੇ ਦੇਵੀ ਭਗਤ ਪੱਕੇ ਭਜਨਾਂ ਦਾ ਕੀਰਤਨ ਕਰਨਗੇ ‘ਤੇ 27 ਮਈ ਨੂੰ ਦਿਨ ਚੱੜਦੇ ਹੀ ਰੱਥ ਯਾਤਰਾਂ ਪੰਜਾਬ ਭਰ ਲਈ ਰਵਾਨਾ ਕਰਨਗੇ। ਇਸ ਯਾਤਰਾ ਦੀ ਸ੍ਰਪਸਤੀ ਮਹੰਤ ਮਨਹੋਰ ਲਾਲ ‘ਤੇ ਅਗਵਾਈ ਮਹਾਂ ਮਹੰਤ ਬਾਪੂ ਰਾਮ ਮਲੋਟ ਵਾਲੇ ਕਰਨਗੇ । ਇਸ ਤੋਂ ਇਲਾਵਾ ਸਹਿ-ਸੰਯੋਜਨ ਕ੍ਰਿਸਨ ਕੁਮਾਰ, ਧੀਰਜ ਕੁਮਾਰ ਸਰਮਾਂ, ਡਾ.ਸਲਿੰਦਰ ਅਤੇ ਮਦਨ ਲਾਲ ਵੀ ਰੱਥ ਯਾਤਰਾ ਦੌਰਾਨ ਪਲ ਪਲ ਦੀ ਜਾਣਕਾਰੀ ਸੰਗਤਾ ਨਾਲ ਸਾਂਝੀ ਕਰਨਗੇ । ਇਸ ਮੌਕੇ ਬਲਕਰਨ ਸਿੰਘ, ਕੁਲਵੰਤ ਸਿੰਘ, ਜਗੀਰ ਸਹੋਤਾ, ਜਸਪਾਲ ਸਹੋਤਾ, ਲਾਲ ਜੀ ਸੁਲਤਾਨਪੁਰ, ਮਹੰਤ ਅਸ਼ਵਨੀ ਜਲੰਧਰ,ਮਹੰਤ ਬਲਜੀਤ, ਜੰਡ ਜੀ, ਸਿਕਰੀ ਜੀ, ਨੱਥੂ ਜੀ ਕੋਟਕਪੂਰਾ,ਗੀਤਾ ਜੀ, ਕੋਮਲ ਜੀ, ਗੋਰਾ ਜੀ, ਵਿਜੇ ਤੂਫਾਨ ਜੀ, ਸਤਪਾਲ ਸੇਠੀ ਜੀ, ਜੀਵਨ ਜੈਤੋਂ, ਮੰਗਤ ਗੁਰੂਹਰਸਹਾਏ ਆਦਿ ਮਹੰਤ ਯਾਤਰਾ ਦਾ ਅਗਾਜ ਕਰਨ ਲਈ ਪਹੁੰਚਣਗੇ । ਇਸ ਮੌਕੇ ਸ੍ਰੀ ਸਰਮਾਂ ਨੇ ਕਿਹਾ ਕਿ ਸਦਭਾਵਨਾ ਸਕਤੀ ਰੱਥ ਯਾਤਰਾ ਸੁਰੂ ਕਰਨ ਦਾ ਇਕੋ ਇਕ ਮਕਸਦ ਇਹ ਹੈ ਕਿ ਕੁੱਝ ਫਿਰਕੂ ਤਾਕਤਾ ਪੰਜਾਬ ਦਾ ਮਹੌਲ ਖਰਾਬ ਕਰਨ ‘ਤੇ ਤੁਲੀਆ ਹੋਈਆ ਹਨ,ਜਿਸ ਨਾਲ ਲੋਕਾਂ ਦੇ ਮਨਾ ਅੰਦਰ ਇਕ ਦੂਜੇ ਪ੍ਰਤੀ ਖਟਾਸ ਵੱਧਦੀ ਜਾ ਰਹੀ ਹੈ,ਉਸ ਨੂੰ ਠੱਲ ਪਾਉਣ ਲਈ ਪ੍ਰੇਮ ‘ਤੇ ਸਦਭਾਵਨਾ ਰੱਥ ਯਾਤਰਾ ਦਾ ਅਗਾਜ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਧਰਮਾਂ ਦੇ ਲੋਕਾਂ ਨੂੰ ਇਕਜੁੱਟ ਕੀਤਾ ਜਾ ਸਕੇ ।

468 ad

Submit a Comment

Your email address will not be published. Required fields are marked *