ਪੰਜਾਬ ਬੰਦ ਕਰਕੇ ਬਾਦਲਾਂ ਨੂੰ ਕਰਾਰੀ ਹਾਰ ਦਿਓ…ਭਾਈ ਕਰਨੈਲ ਸਿੰਘ

hansra-karnail-parminderਟਰਾਂਟੋ/ਕੈਨੇਡਾ:- ਹੰਕਾਰ ਵਿੱਚ ਜ਼ਹਿਰ ਦੇ ਫੁੰਕਾਰੇ ਮਾਰਨ ਵਾਲੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਮੂੰਹ ਤੋੜਵਾਂ ਜੁਆਬ ਦੇਣ ਲਈ ਸਮੁੱਚੇ ਪੰਜਾਬ ਵਾਸੀ 23 ਨਵੰਬਰ ਦਿਨ ਸੋਮਵਾਰ ਨੂੰ ਪੰਜਾਬ ਬੰਦ ਨੂੰ ਸੌ ਫੀਸਦੀ ਹੁੰਗਾਰਾ ਦੇਣ। ਖਾਲਸਾ ਪੰਥ ਨਾਲ ਟੱਕਰ ਲੈ ਕੇ ਕੋਈ ਵੀ ਹਾਕਮ ਸਫਲ ਨਹੀਂ ਹੋਇਆ ਅਤੇ ਹੁਣ ਵੀ ਪੰਜਾਬ ਸਰਕਾਰ ਦੇ ਇਨ੍ਹਾਂ ਹੰਕਾਰੀ ਹੁਕਮਰਾਨਾਂ ਨੂੰ ਸਫਲਤਾ ਨਹੀਂ ਮਿਲਣੀ ਚਾਹੀਦੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਹੰਸਰਾ ਨੇ ਕਿਹਾ ਕਿ ਪੰਜਾਬ ਦੇ ਸਿੱਖ ਵਕੀਲਾਂ ਨੂੰ ਉਪ ਮੁੱਖ ਮੰਤਰੀ ਵਲੋਂ ਬੋਲੇ ਬੋਲਾਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਜਿਸ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ। ਹੰਸਰਾ ਨੇ ਕਿਹਾ ਕਿ ਅਗਰ ਕੈਨੇਡਾ ਵਿੱਚ ਕੋਈ ਵਿਅਕਤੀ ਜਾਂ ਰਾਜਨੀਤਕ ਅਜਿਹੀ ਭਾਸ਼ਾ ਵਰਤਦਾ ਹੈ ਤਾਂ ਉਸ ਖਿਲਾਫ “ਅਟਰਿੰਗ ਡੈਥ ਥਰਿੱਟ” ਦਾ ਕੇਸ ਬਣ ਸਕਦਾ ਹੈ ਜਿਸ ਵਿੱਚ 10-12 ਸਾਲ ਦੀ ਸਜ਼ਾ ਵੀ ਹੁੰਦੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਮੰਡ ਵਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਰਬੱਤ ਖਾਲਸਾ ਵਲੋਂ ਥਾਪੇ ਸਿੰਘ ਸਾਹਿਬਾਨਾਂ ਦੇ ਐਲਾਨ ਤੇ ਫੁੱਲ ਚੜਾਉਣੇ ਚਾਹੀਦੇ ਹਨ। ਕਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਬੰਦ ਕਰਕੇ ਬਾਦਲਾਂ ਨੂੰ ਕਰਾਰੀ ਹਾਰ ਦਿਓ।
ਅਕਾਲੀ ਦਲ (ਅ) ਦੇ ਯੂਥ ਦੇ ਸੂਬਾਈ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਬੰਦ ਦੇ ਨਾਲ ਨਾਲ ਬਾਦਲਾਂ ਵਲੋਂ 23 ਨਵੰਬਰ ਨੂੰ ਬਠਿੰਡਾ ਵਿੱਚ ਕੀਤੀ ਜਾ ਰਹੀ ਰੈਲੀ ਦਾ ਵਿਰੋਧ ਕਰਨ ਲਈ ਕਮਰਕੱਸੇ ਕੱਸ ਲੈਣੇ ਚਾਹੀਦੇ ਹਨ। ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਮੌਕੇ ਸੋਸ਼ਲ ਮੀਡੀਆ ਰਾਹੀਂ ਬਾਦਲਾਂ ਦੇ ਖੋਖਲਾਪਣ ਉਜਾਗਰ ਕਰਨ ਲਈ ਸਾਧਨ ਜੁਟਾਉਣ ਦੀ ਲੋੜ ਹੈ।

468 ad

Submit a Comment

Your email address will not be published. Required fields are marked *