ਪੰਜਾਬ ਬੰਦ ਅਤੇ ਬਠਿੰਡਾ ਰੈਲੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ….ਸਿੱਖ ਆਗੂ

punia-gillਬਰੈਂਪਟਨ/ਕੈਨੇਡਾ: ਕੈਨੇਡਾ ਦੇ ਮਸ਼ਹੂਰ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਪੂਨੀਆ ਨੇ ਬਾਦਲ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਬਿਆਨ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਮੰਡ ਵਲੋਂ 23 ਨਵੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਮੁੱਚੇ ਪੰਜਾਬ ਵਾਸੀ “ਸ਼ਾਹੀ ਫੁਰਮਾਨ” ਵਾਂਗ ਮੰਨਣ ਅਤੇ ਪੰਜਾਬ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਜਥੇਦਾਰਾਂ ਨੂੰ ਬਰਖਾਸਤ ਕਰਕੇ ਸਰਬੱਤ ਖਾਲਸਾ ਵਲੋਂ ਤਾਂ ਹੀ ਕੌਮੀ ਜਥੇਦਾਰ ਨਿਯੁਕਤ ਕੀਤੇ ਗਏ ਹਨ ਕਿ ਉਹ ਪੰਥ ਹਿਤੈਸ਼ੀ ਹੋਣ ਅਤੇ ਪੰਥ ਦੇ ਹਿੱਤ ਵਿੱਚ ਫੈਸਲੇ ਲੈਣ। ਪੂਨੀਆ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਵਲੋਂ ਅਪਣਾਇਆ ਗਿਆ ਰਵੱਈਆ ਇਸ ਗੱਲ ਦੀ ਮੰਗ ਕਰਦਾ ਹੈ ਕਿ ਖਾਲਸਾ ਸੁਖਬੀਰ ਬਾਦਲ ਦਾ ਚੈਲਿੰਜ ਕਬੂਲ ਕਰਦਿਆਂ ਉਸਨੂੰ ਭਾਂਜ ਦੇਵੇ।
ਇਸ ਮੌਕੇ ਟਰਾਂਟੋ ਵਿੱਚ ਚੱਲਦੇ ਅੱਜ ਦੀ ਆਵਾਜ਼ ਰੇਡੀਓ ਦੇ ਸੰਚਾਲਕ ਸੁਖਦੇਵ ਸਿੰਘ ਗਿੱਲ ਨੇ ਕਿਹਾ ਸੁਖਬੀਰ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬੜੀ ਮੰਦਭਾਗੀ ਹੈ, ਪਰ ਇਸ ਨੂੰ ਅਣਸੁਣੀ ਨਾ ਕੀਤਾ ਜਾਵੇ, ਕਿਉਂਕਿ ਇਹ ਸ਼ੇਖਚਿੱਲੀ ਵਾਂਗ ਚਾਂਬਲ੍ਹ ਕੇ ਪੰਜਾਬ ਦਾ ਹੋਰ ਨੁਕਸਾਨ ਕਰੇਗਾ। ਜਿਵੇਂ ਬਾਦਰ ਦੇ ਹੱਥ ਸੀਖਾਂ ਵਾਲੀ ਡੱਬੀ ਆ ਜਾਵੇ ਤਾਂ ਉਹ ਸਾਰਾ ਘਰ ਫੂਕ ਲੈਂਦਾ ਹੈ, ਇੰਝ ਹੀ ਇਸ ਪਾਗਲ ਇਨਸਾਨ ਦੇ ਹੱਥ ਆਈ ਸਤਾ, ਪੰਜਾਬ ਨੂੰ ਹੋਰ ਬਰਬਾਦੀ ਵੱਲ ਲਿਜਾਵੇਗੀ। ਗਿੱਲ ਨੇ ਕਿਹਾ ਕਿ 23 ਨਵੰਬਰ ਦੀ ਬਾਦਲਾਂ ਦੀ ਰੈਲੀ ਵਿੱਚ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਵਾਲਾ ਸਿੱਖ ਸ਼ਾਮਲ ਨਾ ਹੋਵੇ। ਇਹ ਰੈਲੀ ਸੌ ਫੀਸਦੀ ਫਲਾਪ ਹੋਣੀ ਚਾਹੀਦੀ ਹੈ।

468 ad

Submit a Comment

Your email address will not be published. Required fields are marked *