ਪੰਜਾਬ ਬਾਰੇ ਇਹ ਕੀ ਬੋਲ ਗਏ ਭਗਵੰਤ ਮਾਨ!

22ਜਲੰਧਰ, 19 ਮਈ ( ਪੀਡੀ ਬੇਉਰੋ ) ਆਮ ਆਦਮੀ ਪਾਰਟੀ (ਆਪ) ਦੀ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਹੁਣ ਕੋਈ ਵੀ ਨਾਗਰਿਕ ਸੁਰੱਖਿਅਤ ਨਹੀਂ ਹੈ ਜਦੋਂ ਕਿ ਅਪਰਾਧੀਆਂ ਲਈ ਪੰਜਾਬ ਪੂਰੇ ਦੇਸ਼ ਵਿਚੋਂ ਸਭ ਤੋਂ ਸੁਰੱਖਿਅਤ ਸੂਬਾ ਬਣ ਗਿਆ ਹੈ ਅਤੇ ਇਸ ਦੇ ਲਈ ਅਕਾਲੀ-ਭਾਜਪਾ ਸਰਕਾਰ ਦਾ 9 ਸਾਲਾਂ ਦਾ ਸ਼ਾਸਨ ਜ਼ਿੰਮੇਵਾਰ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਮਾਨ ਨੇ ਕਿਹਾ ਕਿ ਧਰਮ ਪ੍ਰਚਾਰਕਾਂ ਦੀਆਂ ਗੱਡੀਆਂ ‘ਤੇ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਸ਼ਰੇਆਮ ਹਮਲੇ ਹੋ ਰਹੇ ਹਨ। ਅਜਿਹੇ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਿਥੇ ਸੌਂ ਰਹੇ ਹਨ? ਮਾਨ ਨੇ ਕਿਹਾ ਕਿ ਕਿਸੇ ਸਮੇਂ ਬਿਹਾਰ ਵਿਚ ਅਜਿਹੇ ਹਾਲਾਤ ਸਨ ਪਰ ਹੁਣ ਪੰਜਾਬ ਵਿਚ ਅਪਰਾਧ ਬੇਖੌਫ ਵਧ-ਫੁੱਲ ਰਿਹਾ ਹੈ। ਪੰਜਾਬ ਪੁਲਸ ਵੀ ਇਹ ਕਬੂਲ ਕਰ ਚੁੱਕੀ ਹੈ ਕਿ ਪੰਜਾਬ ਵਿਚ 57 ਅਪਰਾਧੀ ਗਿਰੋਹ ਹਨ, ਜਿਸਦੇ ਸੈਂਕੜੇ ਮੈਂਬਰ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਇਸਦੇ ਲਈ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਭਗਵੰਤ ਮਾਨ ਨੇ ਕਿਹਾ ਕਿ ਲਗਭਗ 7 ਮਹੀਨੇ ਪਹਿਲਾਂ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਘਟੀਆਂ ਪਰ ਕੋਈ ਵੀ ਦੋਸ਼ੀ ਫੜਿਆ ਨਹੀਂ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਲੁਧਿਆਣਾ ਦੇ ਨੇੜੇ ਹਮਲਾ ਹੋਇਆ ਪਰ ਦੋਸ਼ੀਆਂ ‘ਤੇ ਕੋਈ ਕਾਰਵਾਈ ਨਹੀਂ ਹੋਈ। ਡੇਢ ਮਹੀਨੇ ਪਹਿਲਾਂ ਨਾਮਧਾਰੀ ਸੰਪ੍ਰਦਾਇ ਦੀ ਮਾਤਾ ਚੰਦ ਕੌਰ ਦੀ ਦਿਨ-ਦਿਹਾੜੇ ਹੱਤਿਆ ਕਰ ਦਿੱਤੀ ਗਈ ਪਰ ਕਾਤਲ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਦੱਸੇ ਕਿ ਕੀ ਪੰਜਾਬ ਹੁਣ ਰਹਿਣ ਦੇ ਕਾਬਿਲ ਹੈ? ਇਥੇ ਸਿਆਸੀ ਸਰਪ੍ਰਸਤੀ ਵਿਚ ਸ਼ਰੇਆਮ ਗੈਂਗਵਾਰਜ਼ ਹੋ ਰਹੀਆਂ ਹਨ, ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ, ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ ਅਤੇ ਔਰਤਾਂ ਸਣੇ ਕੋਈ ਵੀ ਨਾਗਰਿਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਦੁਰਦਰਸ਼ਾ ਕਰਨ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਬਰਾਬਰ ਦੀ ਜ਼ਿੰਮੇਵਾਰ ਹੈ।

468 ad

Submit a Comment

Your email address will not be published. Required fields are marked *