ਪੰਜਾਬ ਪੁਲਿਸ ਵੱਲੋਂ ਭਾਈ ਮੰਡ, ਕਾਹਨ ਸਿੰਘ ਵਾਲਾ ਅਤੇ ਗੁਰਵਿੰਦਰ ਸਿੰਘ ਜੌਲੀ ਕਾਲਾ ਅਫਗਾਨਾਂ ਦੇ ਘਰਾਂ ਉਤੇ ਭਾਰੀ ਪੁਲਿਸ ਫੋਰਸਾਂ ਨਾਲ ਛਾਪੇ ਮਾਰਨ ਤੇ ਤਲਾਸੀ ਲੈਣਾ “ਸਰਕਾਰੀ ਦਹਿਸਤਗਰਦੀ” : ਮਾਨ

simranjit_singh_mann1ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਪੀ ਡੀ ਬਿਊਰੋ) “ਪੰਜਾਬ ਪੁਲਿਸ ਤੇ ਬਾਦਲ ਸਰਕਾਰ ਵੱਲੋ ਸਰਕਾਰੀ ਦਹਿਸਤਗਰਦੀ ਅਧੀਨ ਬੀਤੀ ਰਾਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਗੁਰਵਿੰਦਰ ਸਿੰਘ ਜੌਲੀ ਕ੍ਰਮਵਾਰ ਜਰਨਲ ਸਕੱਤਰ ਅਤੇ ਜ਼ਿਲ੍ਹਾ ਬਟਾਲਾ ਦੇ ਪਾਰਟੀ ਪ੍ਰਧਾਨ ਦੇ ਗ੍ਰਹਿ ਵਿਖੇ ਭਾਰੀ ਪੁਲਿਸ ਫੋਰਸਾਂ ਨਾਲ ਛਾਪੇ ਮਾਰਕੇ ਕੇਵਲ ਕੋਨੇ-ਕੋਨੇ ਦੀ ਤਲਾਸੀਆਂ ਹੀ ਨਹੀਂ ਲਈਆਂ ਗਈਆਂ, ਬਲਕਿ ਇਹਨਾਂ ਦੇ ਘਰਾਂ ਦੀਆਂ ਬੀਬੀਆਂ ਨਾਲ ਪੁਲਿਸ ਵੱਲੋ ਬਹੁਤ ਹੀ ਬੇਹੁੱਦਾਂ ਅਤੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋ ਕਰਦੇ ਹੋਏ ਸ਼ਰਮਨਾਕ ਢੰਗਾਂ ਰਾਹੀ ਜ਼ਲੀਲ ਕਰਨ ਦੇ ਅਮਲ ਵੀ ਪੁਲਿਸ ਵੱਲੋ ਕੀਤੇ ਗਏ ਹਨ । ਜਦੋ ਪੁਲਿਸ ਅਤੇ ਸਰਕਾਰਾਂ ਅਜਿਹੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਅਮਲਾਂ ਉਤੇ ਉਤਰ ਆਉਣ ਤਾਂ ਇਹ ਕਸੌਟੀ ਹੁੰਦੀ ਹੈ ਕਿ ਹੁਣ ਸਰਕਾਰ ਅਤੇ ਪੁਲਿਸ ਵੱਲੋ ਵੱਡੇ ਪੱਧਰ ਤੇ ਜ਼ਬਰ-ਜੁਲਮ ਸੁਰੂ ਹੋਣ ਜਾ ਰਿਹਾ ਹੈ । ਅਜਿਹੇ ਸਮੇਂ ਸਮੁੱਚੀ ਸਿੱਖ ਕੌਮ ਨਾਲ ਸੰਬੰਧਤ ਧਾਰਮਿਕ ਅਤੇ ਸਿਆਸੀ ਆਗੂਆਂ ਦੀ ਇਹ ਸਮੂਹਿਕ ਕੌਮੀ ਅਤੇ ਮਨੁੱਖਤਾ ਪੱਖੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਸੀ ਸਲਾਹ-ਮਸਵਰਾ ਕਰਕੇ ਅਜਿਹੇ ਜ਼ਬਰ-ਜੁਲਮ ਵਿਰੁੱਧ ਮਜ਼ਬੂਤੀ ਨਾਲ ਸਿੱਖੀ ਰਵਾਇਤਾਂ ਉਤੇ ਪਹਿਰਾ ਦਿੰਦੇ ਹੋਏ ਕੋਈ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇ । ਇਸ ਸੰਦਰਭ ਵਿਚ ਪੰਜਾਬ ਦੀ ਬਾਦਲ ਹਕੂਮਤ ਅਤੇ ਪੰਜਾਬ ਪੁਲਿਸ ਨੂੰ ਅਸੀਂ ਸੰਜ਼ੀਦਾਂ ਰੂਪ ਵਿਚ ਖ਼ਬਰਦਾਰ ਕਰਦੇ ਹਾਂ ਕਿ ਉਹ ਅਜਿਹੀਆ ਬੁਰਛਾਗਰਦੀ ਵਾਲੇ ਅਮਲਾਂ ਨੂੰ ਸਿੱਖ ਕੌਮ ਤੇ ਪੰਜਾਬੀ ਬਿਲਕੁਲ ਬਰਦਾਸਤ ਨਹੀਂ ਕਰਨਗੇ ਅਤੇ ਇਸ ਵਿਰੁੱਧ ਜ਼ਲਦੀ ਹੀ ਇਕ-ਦੋ ਦਿਨਾਂ ਵਿਚ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮ ਦੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸੇ ਵਿਚ ਸਮੂਲੀਅਤ ਕਰਨ ਵਾਲੀਆਂ ਪੰਥਕ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਮੈਬਰਾਂ ਦੇ ਘਰਾਂ ਉਤੇ ਪੁਲਿਸ ਵੱਲੋ ਗੈਰ-ਕਾਨੂੰਨੀ ਤਰੀਕੇ ਨਾਲ ਛਾਪੇ ਮਾਰਨ ਅਤੇ ਉਹਨਾਂ ਪਰਿਵਾਰਾਂ ਨਾਲ ਸੰਬੰਧਤ ਬੀਬੀਆਂ ਦਾ ਸ਼ਰਮਨਾਕ ਢੰਗਾਂ ਰਾਹੀ ਅਪਮਾਨ ਕਰਨ ਦੀਆਂ ਕਾਰਵਾਈਆਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਮੁੱਚੇ ਖ਼ਾਲਸਾ ਪੰਥ ਅਤੇ ਪੰਜਾਬੀਆਂ ਨੂੰ ਇਸ “ਸਰਕਾਰੀ ਦਹਿਸਤਗਰਦੀ” ਵਿਰੁੱਧ ਡੱਟ ਜਾਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਮੈਂ ਇਸ ਅਗਲੇ ਐਕਸ਼ਨ ਪ੍ਰੋਗਰਾਮ ਤੇ ਵਿਚਾਰ ਕਰਨ ਲਈ ਪਾਰਟੀ ਵੱਲੋ ਪ੍ਰੌæ ਮਹਿੰਦਰਪਾਲ ਸਿੰਘ ਜਰਨਲ ਸਕੱਤਰ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਮੱਖੂ ਦੇ ਪ੍ਰਧਾਨ ਸ਼ ਪ੍ਰਗਟ ਸਿੰਘ, ਭਵਖੰਡਨ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਪੀ ਸੀ ਕਿ ਉਹ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਸੰਪਰਕ ਬਣਾਕੇ ਮੇਰੇ ਨਾਲ ਉਹਨਾਂ ਦੀ ਗੱਲ ਕਰਵਾਉਣ । ਜਦੋ ਇਹਨਾਂ ਨੇ ਬਾਬਾ ਜੀ ਦੇ ਨਜ਼ਦੀਕੀ ਖਾਸਮ-ਖਾਸ ਧਰਮਿੰਦਰ ਸਿੰਘ ਅਤੇ ਸ੍ਰੀ ਲਾਡੀ ਜੀ ਨਾਲ ਮੋਬਾਇਲ ਫੋਨ ਨੰਬਰ 94649-00028 ਅਤੇ 94632-09007 ਉਤੇ ਸੰਪਰਕ ਕਾਇਮ ਕਰਕੇ ਤਿੰਨ-ਚਾਰ ਵਾਰ ਬਾਬਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰ ਵਾਰ ਟਾਲ-ਮਟੋਲ ਦੀ ਸੋਚ ਅਧੀਨ ਹੀ ਕੋਈ ਘੜਿਆ-ਘੜਾਇਆ ਜੁਆਬ ਮਿਲ ਜਾਂਦਾ । ਜਦੋ ਕੌਮ ਉਤੇ ਵੱਡੀ ਭੀੜ ਪਈ ਹੋਵੇ, ਉਸ ਸਮੇਂ ਕੌਮ ਦੇ ਆਪਣੇ-ਆਪ ਨੂੰ ਧਾਰਮਿਕ ਅਤੇ ਰਾਜਨੀਤਿਕ ਆਗੂ ਕਹਾਉਣ ਵਾਲੇ ਸੰਤ ਬਾਬੇ ਜਾਂ ਸਿਆਸੀ ਆਗੂ ਸਰਕਾਰੀ ਤਸੱਦਦ ਵਿਰੁੱਧ ਉਲੀਕੇ ਜਾਣ ਵਾਲੇ ਕਿਸੇ ਪ੍ਰੋਗਰਾਮ ਤੋ ਭੱਜ ਜਾਣ ਤਾਂ ਅਜਿਹੇ ਆਗੂਆਂ ਉਤੇ ਸਿੱਖ ਕੌਮ ਫਿਰ ਕਿਵੇ ਵਿਸ਼ਵਾਸ ਕਰ ਸਕਦੀ ਹੈ ਅਤੇ ਕੌਮ ਨੂੰ ਆਪਣੀ ਧਾਰਮਿਕ ਅਤੇ ਸਿਆਸੀ ਮਜ਼ਬੂਤ ਲੀਡਰਸ਼ਿਪ ਦੀ ਪਹਿਚਾਣ ਕਰਨੀ ਜ਼ਰੂਰੀ ਬਣ ਗਈ ਹੈ । ਉਹਨਾਂ ਕਿਹਾ ਕਿ ਅਸੀਂ ਗੁਰੂ ਸਾਹਿਬਾਨ ਵੱਲੋ ਬਖਸ਼ਿਸ਼ ਕੀਤੀ ਗਈ ਨਿਮਰਤਾ ਅਤੇ ਨਿਰਮਾਣਤਾ ਦੇ ਕੌਮੀ ਗੁਣਾਂ ਦਾ ਪਾਲਣ ਕਰਦੇ ਹੋਏ ਸਿੱਖ ਕੌਮ ਦੀਆਂ ਸਮੁੱਚੀਆਂ ਧਾਰਮਿਕ ਅਤੇ ਸਿਆਸੀ ਸਖਸ਼ੀਅਤਾਂ ਨਾਲ ਸੰਪਰਕ ਬਣਾ ਰਹੇ ਹਾਂ ਤਾਂ ਕਿ ਸੁਰੂ ਹੋਈ “ਸਰਕਾਰੀ ਦਹਿਸਤਗਰਦੀ” ਦਾ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਜੁਆਬ ਦੇ ਕੇ ਕੌਮਾਂਤਰੀ ਪੱਧਰ ਤੇ ਸਿੱਖੀ ਰਵਾਇਤਾ ਨੂੰ ਮਜ਼ਬੂਤੀ ਨਾਲ ਉਜਾਗਰ ਕਰ ਸਕੀਏ । ਆਉਣ ਵਾਲੇ ਇਕ-ਦੋ ਦਿਨਾਂ ਵਿਚ ਸਮੂਹਿਕ ਵਿਚਾਰ ਕਰਕੇ ਬਾਦਲਾਂ ਦੀ “ਸਰਕਾਰੀ ਦਹਿਸਤਗਰਦੀ” ਵਿਰੁੱਧ ਹਰ ਕੀਮਤ ਤੇ ਮਜ਼ਬੂਤ ਐਕਸ਼ਨ ਪ੍ਰੋਗਰਾਮ ਐਲਾਨਿਆ ਜਾਵੇਗਾ ।

ਸ਼ ਮਾਨ ਨੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨ ਰਾਈਟਸ ਅਤੇ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੇ ਸੰਗਠਨਾਂ ਅਤੇ ਬਾਹਰਲੇ ਮੁਲਕਾਂ ਵਿਚ ਸਰਗਰਮ ਸਿੱਖ ਸਖਸ਼ੀਅਤਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੀ ਔਰੰਗਜੇਬੀ ਤਾਨਾਸ਼ਾਹੀ ਬਾਦਲ ਹਕੂਮਤ ਦੇ ਮਨੁੱਖਤਾ ਵਿਰੋਧੀ ਜ਼ਬਰ-ਜੁਲਮਾਂ ਵਿਰੁੱਧ ਕੌਮਾਂਤਰੀ ਪੱਧਰ ਤੇ ਫੌਰੀ ਬਣਦੀ ਕਾਰਵਾਈ ਕਰਨ ਅਤੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਸਰਕਾਰੀ ਦਹਿਸਤਗਰਦੀ ਵਿਰੁੱਧ ਪੰਥਕ ਜਥੇਬੰਦੀਆਂ ਵੱਲੋ ਦਿੱਤੇ ਜਾਣ ਵਾਲੇ “ਐਕਸ਼ਨ ਪ੍ਰੋਗਰਾਮ” ਨੂੰ ਮਜ਼ਬੂਤੀ ਨਾਲ ਲਾਗੂ ਕਰਨ ਲਈ ਦ੍ਰਿੜਤਾ ਨਾਲ ਕਮਰਕੱਸੇ ਕਰ ਲੈਣ ਅਤੇ ਇਕ ਤਾਕਤ ਹੁੰਦੇ ਹੋਏ ਜ਼ਾਲਮ ਸਰਕਾਰਾਂ ਨੂੰ ਅਹਿਸਾਸ ਕਰਵਾ ਦੇਣ ਕਿ ਗੁਰੂ ਸਾਹਿਬਾਨ ਦੀ ਸਾਜੀ-ਨਿਵਾਸੀ ਸਿੱਖ ਕੌਮ ਇਹਨਾਂ ਦੇ ਅਣਮਨੁੱਖੀ ਜ਼ਬਰਾਂ-ਜੁਲਮਾਂ ਨੂੰ ਬਿਲਕੁਲ ਸਹਿਣ ਨਹੀਂ ਕਰੇਗੀ ਅਤੇ ਜਥੇਦਾਰ ਸਾਹਿਬਾਨ ਅਤੇ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਕੇ ਰਹੇਗੀ ।

468 ad

Submit a Comment

Your email address will not be published. Required fields are marked *